More Punjabi Kahaniya  Posts
ਦਰਸ਼ੂ


ਗੁਰਦਾਸਪੁਰ ਕੋਲ ਪਿੰਡ ਵਿੱਚ ਜੰਮਿਆ..ਓਥੇ ਹੀ ਵੱਡਾ ਹੋਇਆ..ਅਖੀਰ ਫੌਜ ਵਿੱਚ ਭਰਤੀ ਹੋ ਗਿਆ..ਕਿੰਨਾ ਕੁਝ ਵੇਖਣ ਦਾ ਸਬੱਬ ਮਿਲਿਆ..ਪਹਾੜ..ਵਾਦੀਆਂ..ਬਹਾਰਾਂ ਜੰਗਲ ਨਦੀਆਂ ਨਾਲੇ ਝਰਨੇ..ਝੀਲਾਂ..ਹੋਰ ਵੀ ਕਿੰਨਾ ਕੁਝ..!
ਪਰ ਪਿੰਡ ਦਾ ਵੇਹੜਾ ਅਕਸਰ ਹੀ ਸੁਫਨਿਆਂ ਵਿੱਚ ਆ ਜਾਂਦਾ..ਫੇਰ ਮੈਂ ਅਗਲੀ ਸੁਵੇਰ ਓਹੀ ਪਿੰਡ ਵਾਲਾ ਮਾਹੌਲ ਮਨ ਵਿੱਚ ਸਿਰਜ ਕਿਸੇ ਐਸੀ ਥਾਂ ਅੱਪੜ ਜਾਂਦਾ ਜਿਥੋਂ ਮੇਰੇ ਪਿੰਡ ਦੀ ਖੁਸ਼ਬੋ ਆਉਂਦੀ ਪ੍ਰਤੀਤ ਹੁੰਦੀ..ਪਰ ਅਗਲੇ ਹੀ ਪਲ ਹਰੀ ਵਰਦੀ ਵਾਲਾ ਮੇਜਰ ਦਰਸ਼ਨ ਸਿੰਘ..ਫੇਰ ਹਰ ਪਾਸਿਓਂ ਆਉਂਦੀਆਂ ਸਾਬ ਜੀ-ਸਾਬ ਜੀ ਦੀਆਂ ਅਵਾਜਾਂ..ਵੱਜਦੇ ਸਲੂਟ..ਸਿਜਦੇ..ਸਲਾਮਾਂ..ਫੌਜੀ ਪਾਰਟੀਆਂ..ਬੈਂਡ..ਡਿਸਿਪਲਿਨ..ਸਾਰਾ ਕੁਝ ਰੇਤ ਦੇ ਕਿਣਕਿਆਂ ਵਾਂਙ ਕਿਰ ਜਾਂਦਾ..!
ਇੱਕ ਵੇਰ ਪਿਤਾ ਜੀ ਮੇਰੀ ਦਾਦੀ ਜੀ ਨੂੰ ਰੁੜਕੀ ਮੇਰੀ ਯੂਨਿਟ ਮਿਲਾਉਣ ਲੈ ਆਏ..ਬੜਾ ਮੋਹ ਕੀਤਾ..ਤਿੰਨ ਦਿਨ ਰਹੇ..ਇੱਕ ਦਿਨ ਸੁਵੇਰੇ ਡਿਊਟੀ ਤੇ ਤੁਰਨ ਲੱਗਾ ਤਾਂ ਬਾਹਰ ਕੁਰਸੀ ਤੇ ਬੈਠਿਆਂ ਵਾਜ ਮਾਰ ਲਈ..ਵੇ “ਦਰਸ਼ੂ” ਮੇਰੇ ਕੋਲ ਆ ਇੱਕ ਗੱਲ ਕਰਨੀ ਏ ਤੇਰੇ ਨਾਲ!
“ਦਰਸ਼ੂ”..ਵਰ੍ਹਿਆਂ ਬਾਅਦ ਕਿਸੇ ਇਹ ਨਾਮ ਲੈ ਕੇ ਵਾਜ ਮਾਰੀ ਸੀ ਤਾਂ ਰੂਹ ਨਸ਼ਿਆਂ ਗਈ..ਨਿੱਕੇ ਹੁੰਦੇ ਮੇਰੇ ਵਾਲ ਬਹੁਤ ਭਾਰੇ ਸਨ..ਹਮੇਸ਼ਾਂ ਹੀ ਖੁਲ ਜਾਂਦੇ..ਫੇਰ ਖੁੱਲੇ ਵਾਲਾਂ ਨਾਲ ਹੀ ਦੌੜਾ ਫਿਰਦਾ..ਕੋਈ ਦਾਦੀ ਨੂੰ ਜਾ ਆਖਦਾ..ਤੇਰੇ ਦਰਸ਼ੂ ਦੇ ਵਾਲ ਖੁੱਲ ਗਏ!
ਫੇਰ ਮੇਰੀ ਦਾਦੀ ਉਚੇਚਾ ਜੂੜਾ ਕਰਨ ਮੇਰੇ ਮਗਰ ਮਗਰ ਮੈਨੂੰ ਲੱਬਦੀ ਆ ਜਾਂਦੀ..ਵੇ ਦਰਸ਼ੂ...

ਓਰਾਂ ਆ ਤੇਰਾ ਜੂੜਾ ਕਰ ਦਿਆ..ਉਹ ਜੂੜਾ ਕਰਨ ਨਹੀਂ ਸਗੋਂ ਇਹ ਵੇਖਣ ਆਉਦੀ ਕਿਸੇ ਕੱਟ ਤੇ ਨਹੀਂ ਲਏ..ਜਦੋਂ ਦੀ ਮੇਰੀ ਮਾਤਾ ਜੀ ਇੰਝ ਹੋਈ ਟੂਣਿਆਂ ਤੋਂ ਬਹੁਤ ਚੋਕੰਨੀ ਰਹਿੰਦੀ!
ਮੈਨੂੰ ਅੱਜ ਵੀ ਲੱਗਾ ਸ਼ਾਇਦ ਇਹੋ ਵੇਖਣਾ ਲੋਚਦੀ ਸੀ ਕੇ ਕਿਸੇ ਮੇਰੇ ਵਾਲ ਤੇ ਨਹੀਂ ਸੀ ਕੱਟ ਲਏ ਪਰ ਅੱਜ ਤੇ ਕੱਸ ਕੇ ਬੰਨੀ ਪੱਗ ਹੇਠ ਸੁਰਖਿਅਤ ਸਨ!
ਕੋਲ ਆਇਆ ਤਾਂ ਆਖਣ ਲੱਗੀ ਮੈਨੂੰ ਮਰਨ ਨਾ ਦੇਵੀਂ ਮੈਂ ਤੇਰੇ ਪੁੱਤ ਦਾ ਵਿਆਹ ਵੇਖ ਮਰਨਾ..!
ਮੇਰਾ ਹੌਕਾ ਨਿੱਕਲ ਗਿਆ..ਉਹ ਇੰਝ ਵੀ ਸੋਚਦੀ ਸੀ..ਦਫਤਰ ਫੋਨ ਕਰਕੇ ਛੁੱਟੀ ਲੈ ਲਈ..ਹਸਪਤਾਲ ਲੈ ਗਿਆ..ਪੂਰਾ ਚੈਕ ਅੱਪ ਕਰਵਾਇਆ..ਇਹ ਪਤਾ ਕਰਨ ਲਈ ਕੇ ਉਸਦੇ ਅੰਦਰ ਕੋਈ ਐਸੀ ਚੀਜ ਤੇ ਨਹੀਂ ਜਿਹੜੀ ਵਿਆਹ ਤੱਕ ਦੇ ਸਫ਼ਰ ਤੀਕਰ ਰੋੜਾ ਬਣ ਰਹੀ ਹੋਵੇ..!
ਫੇਰ ਸਾਰਾ ਦਿਨ ਉਸਦੇ ਨਾਲ ਹੀ ਰਿਹਾ ਤੇ ਜਿੰਨੀ ਵੇਰ ਵੀ ਦਰਸ਼ੂ ਦਰਸ਼ੂ ਆਖ ਸੰਬੋਧਨ ਹੋਈ ਇੰਝ ਲੱਗਾ ਪਿੰਡ ਦੀ ਕਿਸੇ ਨੁੱਕਰ ਵਿਚ ਮੇਰਾ ਖੁੱਲਿਆ ਜੂੜਾ ਵਲ ਰਹੀ ਹੋਵੇ..ਮੀਢੀਆਂ ਸਣੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)