More Punjabi Kahaniya  Posts
ਅੰਨ੍ਹ ਦਾਤੇ ਦੀ ਦੁਰਗਤੀ


ਕੀ ਕਮਾੳਦੇ ਸੀ ਸ਼ੇਰਾ ਅੱਜ?”,,, ਟਗੈਟਰ ਮਗਰ ਬਾਡੀ ਪਾਈ ਫਿਰਦਾ ਸੀ !!,,,, ਕੁਝ ਨੀ ਬਾਬਾ ,ਬੱਸ ਕਣਕ ਸਿੱਟ ਕੇ ਆਇਆ ਸੀ ਮੰਡੀ ‘ਚ,,,,,
ਸਿੱਟ ਕੇ,,,,,,,,,,,!!!!!!!!!!!!!!!! ਓਏ ਕਮਲਿਆ,,, ਸਿੱਟਕੇ ਕਾਹਨੂੰ ਕਹਿਨੈਂ,,,,, ਖੂਨ ਪਸੀਨੇ ਦੀ ਕਮਾਈ ਹੁੰਦੀ ਆ ਆਪਣੀ”,,, “ਉਹ ਤਾਂ ਤੇਰੀ ਗੱਲ ਠੀਕ ਐ ਬਾਬਾ”,,,, ਇੰਨੀ ਦੁਰਗਤੀ ਕਰਤੀ ਨਾ
ਮਾੜੀਆਂ ਸਰਕਾਰਾਂ ਨੇ ਅੰਨ੍ਹ ਦਾਤੇ ਦੀ,,,,, ਸੱਚੀਂ ਹੁਣ ਤਾਂ ਲੱਗਦਾ ਬੀ ਸਿੱਟ ਕੇ ਈ ਆ ਰਹੇ ਆ,,,,, ਮਨ ਖਰਾਬ ਹੁੰਦੈ ਬਾਬਾ,,,,
“ਤੇਰੀ ਗੱਲ ਵੀ ਜੈਜ ਆ ਸਾਊ,,, ਜਿਹੜੇ ਬੰਦੇ ਨੂੰ ਇਹ ਨਹੀ ਪਤਾ, ਬੀ
ਕਣਕ ਉੱਗਦੀ ਕਿਵੇ ਆ,, ਅਖੇ ਇਹ ਦੱਸੂ ਬੀ ਕਣਕ ਦਾ ਰੇਟ ਕਿੰਨਾ ਹੋਣਾ ਚਾਹੀਦਾ,,,ਓ ਵਾਹ!ਓਏ ਅਰਥਸਾਤਰੀਓ,,,,,
ਤੁਸੀ ਕੀ ਜਾਣੋਂ ਵੀ ਜਦੋਂ ਕਿਸਾਨ ਮਿੱਟੀ ‘ਚ ਦਾਣਾ ਬੀਜਦਾ ਨਾ,,,, ਅਸਲ ਵਿੱਚ ਉਹ ਦਾਣਾ ਨੀ ਬੀਜ ਰਿਹਾ ਹੁੰਦਾ,,,, ਉਹ ਤਾਂ ਬਹੁਤ ਸਾਰੇ ਸੁਪਨੇ ਬੀਜ ਰਿਹਾ ਹੁੰਦੈ,,,, ਉਹ ਸੁਪਨੇ ਛੇ ਮਹੀਨੇ ਉਹਦੇ ਸੰਸਿਆਂ ਨੂੰ ਦੱਬਕੇ ਰੱਖਦੇ ਆ,,,, ਇਹ ਸਬਰ ਦਾ ਸਫਰ ਹੁੰਦੈ,,,, ਤੇ ਸਬਰ ਨਾਲ ਈ ਤੈਅ ਹੁੰਦੈ,,, ਕਣਕ ਦੀ ਬੱਲੀ ਚ ਦਾਣੇ ਨੀਂ, ਕਿਸੇ ਦੀ ਇਕ ਇਕ ਰੀਝ ਪਰੋਈ ਹੁੰਦੀ ਐ,,,
“ਦੁਨੀਆਂ ਵਿੱਚ ,ਹਰ ਕੰਮ ਕਰਨ ਵਾਲਾ ਬੰਦਾ, ਆਥਣੇ ਆਪਣੇ ਕੰਮ ਨੂੰ ਜ਼ਿੰਦਾ ਮਾਰ ਕੇ ਮੀਂਹ ਨੇਰ੍ਹੀ ਤੋਂ ਬਚਾ ਕੇ ਫਿਰ ਘਰੇ ਆਉਂਦਾ,,,,, ਪਰ ਇੱਕ ਕਿਸਾਨ ਹੈ ਜੋ ਆਪਣੀ ਸਾਰੀ ਫਸਲ ਨੂੰ ਖੁੱਲ੍ਹੇ ਅਸਮਾਨ ਥੱਲੇ ਰੱਬ ਆਸਰੇ ਛੱਡ ਕੇ ਆਥਣੇ ਘਰ ਆ ਜਾਂਦੈ,,,,, ਬਾਹਲਾ ਸਬਰ ਆ ਭਾਈ ਸੱਚੀਂ,,,,,,
“ਸਬਰ ਈ ਆ ਬਾਬਾ” ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਾ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਚਾਰ ਮਣ ਦਾਣੇ ਪੈਦਾ ਕਰਦੈ, ਉਹ ਖਰੀਦਣ ਵੇਲੇ ਵੀ ਸਰਕਾਰਾਂ ਨੱਕ-ਬੁੱਲ ਕੱਢਦੀਆਂ ਨੇ” ਦੁਨੀਆਂ ਦਾ ਕੋਈ ਉਤਪਾਦਨ ਕਰਨ ਵਾਲਾ ਬੰਦਾ ਆਪਣੀਆਂ ਸਾਰੀਆਂ ਲਾਗਤਾਂ ਜੋੜ ਕੇ ਆਪ ਆਪਣੀ ਚੀਜ਼ ਦੀ ਕੀਮਤ ਨਿਰਧਾਰਤ ਕਰਦੈ,,,,,ਕੱਲਾ ਕਿਸਾਨ ਈ ਆ ਜੀਹਦੀ ਫਸਲ ਦਾ ਮੁੱਲ ਕੋਈ ਹੋਰ ਤੈਅ ਕਰਦੈ,,, ਕਿਸਾਨ ਨਾਲ ਸਾਰੇ ਵਰਗ ਜੁੜੇ ਹੋਏ ਆ,,,, ਪੂਰੇ ਅਰਥਚਾਰੇ ਦਾ ਧੁਰਾ ਕਿਸਾਨ, ਜੇ
ਮੰਨਣ ਤਾਂ,,,,,,,,
“ਹੋਰ...

ਕੀ ਸ਼ੇਰਾ! ਕਈ ਮੇਰੇ ਵਰਗੇ ਨੂੰ ਕਹਿ ਦੇਣਗੇ ਕਿ ਅਸੀਂ ਤਾਂ ਪੈਸਾ ਦੇਕੇ ਖਰੀਦਣਾ ਬਜ਼ਾਰ ਚੋਂ ਜਿੱਥੋਂ ਮਰਜ਼ੀ ਲੈ ਲੋ ,,,, ਸਾਨੂੰ ਕੀ,,, ਪੁੱਛਣ ਆਲਾ ਹੋਵੇ ਬੀ ਭਲੇਮਾਣਸੋ! ਬਜ਼ਾਰ ‘ਚ ਸੋਡਾ ਫੁੱਫੜ ਫੇਰ ਈ ਆਊ ਜੇ ਖੇਤ ਚ ਬੀਜਿਆ ਜਾਊ,,,,,
ਰੁੱਖ ਦੇ ਜੇ ਪੱਤੇ ਝੜ ਜਾਣ, ਫੁੱਲ ਟੁੱਟ ਜਾਣ, ਟਹਿਣੀਆਂ ਟੁੱਟ ਜਾਣ, ਉਹਨੂੰ ਕੋਈ ਖਾਸ ਫਰਕ ਨੀ ਪੈਂਦਾ,,,,,, ਪਰ ਜਦੋਂ ਸ਼ੇਰਾਂ ਜੜ ਵੱਢ ਦਿੱਤੀ ਜਾਵੇ ਨਾ , ਫੇਰ ਨੀ ਰੁੱਖ ਬਚਦਾ,,,,, ਕਿਸਾਨ ਵੀ ਅਰਥਚਾਰੇ ਦੇ ਰੁੱਖ ਦੀ ਜੜ੍ਹ ਆ, ਤੇ ਜੇ ਜੜ੍ਹ ਵੱਢੀ ਗਈ ਨਾ ਤਾਂ ਰੁੱਖ ਨੂੰ ਕੁਮਲਾਉਂਣ ਵਿੱਚ ਦੇਰ ਨਹੀਂ ਲੱਗਣੀ,,,,,,
“ਦਾਣਿਆਂ ਦਾ ਏਡਾ ਵੱਡਾ ਬੋਹਲ਼,,, ਨਿੱਕੀ ਜੀ ਲਾਲ ਵਹੀ ਕਿਵੇਂ ਹਜ਼ਮ ਕਰ ਲੈਂਦੀ ਆ,,,, ਬੜੀ ਹੈਰਾਨੀ ਹੁੰਦੀ ਆ,,,
“ਬਾਬਾ ਜੇ ਆਹ ਕਾਨੂੰਨ ਜੇ ਪਾਸ ਗਏ ਨਾ,,, ਜਮਾਂ ਈ ਰਗੜੇ ਜਾਵਾਂਗੇ,,,,
ਕਿਉਂ ਘਬਰਾਉਨੈ ਸ਼ੇਰਾ,? ਜੇ ਰੱਬ ਇਕ ਦਰਵਾਜ਼ਾ ਬੰਦ ਕਰਦੈ ਨਾ ਤਾਂ ਉਹ ਦੋ ਖੋਲ੍ਹ ਦਿੰਦਾ,,, ਪਰ ਖੋਲ੍ਹਦਾ ਉਹਨੂੰ ਆ, ਜਿਹੜੇ ਬੰਦ ਦਰਵਾਜ਼ਾ ਖੜਕਾਉਂਦੇ ਰਹਿੰਦੇ ਨੇ ਤੇ ਖੋਲਣ ਦੀ ਕੋਸ਼ਿਸ਼ ਕਰਦੇ ਰਹਿਣ,,,, ਆਪਣਾ ਤਾਂ ਸਾਰਾ ਲਾਣਾ ਦਰਵਾਜ਼ਾ ਕੁੱਟੀ ਜਾਂਦੈ ਹਾਕਮ ਦੇ ਵਾਰਗੇ ਬੈਠਾ,,,, ਖੋਹਲੂ ਕਿਵੇਂ ਨੀ ,,,,,,
“ਚੰਗਾ ਬਾਬਾ ਮੈ ਚੱਲਦੈ, ਅੱਜ ਕਿਸਾਨ ਯੂਨੀਅਨ ਵਾਲਿਆਂ ਨੇ ਆਉਂਣਾ ਸੱਥ ‘ਚ,,,,,,”
“ਚੱਲ ਮੈਂ ਵੀ ਚੱਲਦਾ ਸ਼ੇਰਾ!! ਤੇਰੇ ਨਾਲ ਈ”
“ਤੂੰ ਕੀ ਕਰੇਂਗਾ ਬਾਬਾ ਉੱਥੇ,,,,,
ਹੈ,ਕਮਲਾ!!! ਜੋਸ਼ ਨਾਲ ਹੋਸ਼ ਵੀ ਜ਼ਰੂਰੀ ਆ,,,,,,,,,,,
ਜਸਵਿੰਦਰ ਸਿੰਘ ਚਾਹਲ
9876915035

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)