More Punjabi Kahaniya  Posts
ਰੱਖੜੀ ਦੀ ਖੁਸ਼ੀ


ਰੱਖੜੀ ਦੀ ਖੁਸ਼ੀ
ਬੱਸ ਅਮ੍ਰਿਤਸਰ ਸਾਹਿਬ ਤੋਂ ਬਠਿੰਡਾ ਜਾ ਰਹੀ ਸੀ। ਜਸਵੀਰ ਬੱਸ ਵਿੱਚ ਚੜ੍ਹਿਆ ਤਾਂ ਬੱਸ ਵਿਚ ਇਕ ਹੀ ਸੀਟ ਖਾਲੀ ਸੀ ਜਿਸ ਦੇ ਦੂਜੇ ਹਿਸੇ ਤੇ ਇਕ ਕੁੜੀ ਬੈਠੀ ਹੋਈ ਸੀ। ਸੰਗਾਊ ਸੁਭਾਅ ਦਾ ਹੋਣ ਕਰਕੇ ਜਸਵੀਰ ਹੌਲੀ -ਹੌਲੀ ਸੀਟ ਲਾਗੇ ਜਾ ਕੇ ਸੀਟ ਤੇ ਬੈਠਣ ਹੀ ਲੱਗਾ ਸੀ ਕਿ ਉਸ ਦੀ ਨਿਗਾਹ ਸੀਟ ਤੇ ਬੈਠੀ ਕੁੜੀ ਤੇ ਪਈ ਤਾਂ ਇਕ ਵਾਰ ਤਾਂ ਉਹ ਹੈਰਾਨ ਹੀ ਹੋ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦੀ ਭੈਣ ਗੁਰਮੀਤ ਬੈਠੀ ਹੋਵੇ ਉਹ ਹੈਰਾਨੀ ਨਾਲ ਉਸ ਵੱਲ ਵੇਖੀ ਜਾ ਰਿਹਾ ਸੀ। ਉਸ ਕੁੜੀ ਨੂੰ ਵੀ ਇਸ ਤਰ੍ਹਾਂ ਵੇਖਣਾ ਅਜੀਬ ਜਿਹਾ ਲੱਗਾ ਤਾਂ ਉਹ ਕਹਿਣ ਲੱਗੀ, “ਕੀ ਗੱਲ ਹੈ ਕਦੇ ਕੋਈ ਲੜਕੀ ਨਹੀਂ ਵੇਖੀ ਜੋ ਅੱਖਾਂ ਪਾੜ-ਪਾੜ ਕੇ ਇਸ ਤਰ੍ਹਾਂ ਵੇਖ ਰਿਹਾ ਹੈ “? ਇਸ ਤੇ ਜਸਵੀਰ ਹੈਰਾਨੀ ਵਿਚੋਂ ਬਾਹਰ ਆ ਕੇ ਬੋਲਿਆ, “ਮੈਨੂੰ ਗਲਤ ਨਾ ਸਮਝੀਂ ਭੈਣੇ ਤੇਰੀ ਸ਼ਕਲ ਬਿਲਕੁਲ ਮੇਰੀ ਭੈਣ ਗੁਰਮੀਤ ਨਾਲ ਮਿਲਦੀ ਹੋਣ ਕਰਕੇ ਮੈਂ ਹੈਰਾਨ ਹਾਂ, ਮੇਰੀ ਭੈਣ ਨੂੰ ਉਸ ਦੇ ਜ਼ਾਲਮ ਸਹੁਰਿਆਂ ਨੇ ਮੇਰੇ ਕੋਲੋਂ ਖੋਹ ਲਿਆ ਹੈ। ਤੈਨੂੰ ਵੇਖ ਕੇ ਮੈਨੂੰ ਉਸ ਦੀ ਯਾਦ ਆ ਗਈ ਹੈ, ਮੈਨੂੰ ਮੁਆਫ ਕਰੀ ਭੈਣੇ “।
ਜਸਵੀਰ ਦੇ ਮੂੰਹੋਂ ਭੈਣ ਸ਼ਬਦ ਸੁਣ ਕੇ ਉਸ ਕੁੜੀ ਦੀਆਂ ਵੀ ਅੱਖਾਂ ਭਰ ਆਈਆਂ ਅਤੇ ਉਹ ਕਹਿਣ ਲੱਗੀ, “ਮੁਆਫੀ ਕਿਸ ਗੱਲ ਦੀ ਕੋਈ ਗੱਲ ਨਹੀਂ ਸ਼ਕਲ ਇਕੋ ਜਿਹੀ ਹੋਣ ਕਰਕੇ ਗਲਤੀ ਲੱਗ ਗਈ ਕੋਈ ਗੱਲ ਨਹੀਂ “।
ਇਸ ਤਰ੍ਹਾਂ ਹੋਲੀ ਹੋਲੀ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਪਤਾ ਲੱਗਾ ਕਿ ਕੁੜੀ ਦਾ ਨਾਂ ਰਣਜੀਤ ਕੌਰ ਹੈ ਅਤੇ ਉਹ ਬਠਿੰਡੇ ਕਿਸੇ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰਦੀ ਹੈ। ਜਸਵੀਰ ਨੇ ਦੱਸਿਆ ਕਿ ਉਹ ਵੀ ਬਠਿੰਡੇ ਸਰਕਾਰੀ...

ਸਕੂਲ ਵਿੱਚ ਟੀਚਰ ਲੱਗਾ ਹੋਇਆ ਹੈ। ਇਸ ਤੇ ਰੋਜ਼ਾਨਾ ਦੇ ਸਫ਼ਰ ਵਿਚ ਜਾਣ ਸਮੇਂ ਤੇ ਕਈ ਵਾਰ ਵਾਪਸੀ ਤੇ ਦੋਵੇਂ ਇਕ ਦੂਜੇ ਨੂੰ ਮਿਲਣ ਲੱਗੇ ਦੋਹਾਂ ਦੇ ਆਪਣੇ ਜੱਦੀ ਘਰਾਂ ਵਿੱਚ ਵੀ 10-12 ਕਿਲੋਮੀਟਰ ਦਾ ਫਾਸਲਾ ਸੀ।
ਜਦ ਰੱਖੜੀ ਦਾ ਦਿਨ ਨੇੜੇ ਆਇਆ ਤਾਂ ਜਸਵੀਰ ਬਹੁਤ ਹੀ ਉਦਾਸ ਸੀ ਕਿਉਂਕਿ ਉਸ ਨੂੰ ਆਪਣੀ ਭੈਣ ਦੀ ਬਹੁਤ ਹੀ ਯਾਦ ਆ ਰਹੀ ਸੀ ਜੋ ਉਸ ਨੂੰ ਹਰ ਸਾਲ ਬੜੇ ਚਾਵਾਂ ਨਾਲ ਰੱਖੜੀ ਬੰਨ੍ਹਦੀ ਹੁੰਦੀ ਸੀ। ਜਸਵੀਰ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਰਣਜੀਤ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਜਸਵੀਰ ਬੋਲਿਆ, “ਤੈਨੂੰ ਤਾਂ ਪਤਾ ਹੀ ਹੈ ਭੈਣੇ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਮੇਰੀ ਇਕੋ ਇੱਕ ਭੈਣ ਉਸ ਦੇ ਸਹੁਰਿਆਂ ਨੇ ਮੇਰੇ ਕੋਲੋਂ ਸਦਾ ਲਈ ਖੋਹ ਲਈ ਹੈ ਜੋ ਮੈਨੂੰ ਬੜੇ ਚਾਵਾਂ ਨਾਲ ਰੱਖੜੀ ਬੰਨ੍ਹਦੀ ਸੀ ਹੁਣ ਮੇਰਾ ਗੁੱਟ ਰੱਖੜੀ ਤੋਂ ਸੱਖਣਾ ਹੋ ਗਿਆ ਹੈ, ਫਿਰ ਉਹ ਰਣਜੀਤ ਨੂੰ ਪੁੱਛਣ ਲੱਗਾ, “ਭੈਣੇ ਕੀ ਤੂੰ ਮੈਨੂੰ ਰੱਖੜੀ ਬੰਨ੍ਹ ਕੇ ਮੇਰੀ ਭੈਣ ਦੀ ਘਾਟ ਨੂੰ ਪੂਰਾ ਕਰ ਸਕਦੀ ਹੈ? “ਇੰਨੀ ਗੱਲ ਕਰਦਿਆਂ ਜਸਵੀਰ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆ।
ਜਸਵੀਰ ਦੀ ਗੱਲ ਸੁਣ ਰਣਜੀਤ ਵੀ ਭਾਵਕ ਹੋ ਕੇ ਬੋਲੀ, “ਮੇਰਾ ਵੀ ਕੋਈ ਭਰਾ ਨਹੀਂ ਹੈ, ਮੈਨੂੰ ਵੀ ਰੱਖੜੀ ਬੰਨਣ ਦਾ ਬੜਾ ਚਾਅ ਹੈ, ਪਰ ਭਰਾ ਨਾ ਹੋਣ ਕਰਕੇ ਮੇਰੀ ਇਹ ਰੀਝ ਅਧੂਰੀ ਹੀ ਰਹੀ, ਕੋਈ ਗੱਲ ਨਹੀਂ ਵੀਰ ਜੀ ਤੁਸੀਂ ਫਿਕਰ ਨਾ ਕਰੋ ਇਸ ਵਾਰ ਮੈਂ ਤੁਹਾਨੂੰ ਰੱਖੜੀ ਬੰਨ ਕੇ ਆਪਣਾ ਚਾਅ ਵੀ ਪੂਰਾ ਕਰ ਲਵਾਂਗੀ । (ਬਾਕੀ ਹਿਸਾ ਕੱਲ)
ਡਾ: ਮਲਕੀਅਤ ਸਿੰਘ ਆਯੁਰਵੈਦਿਕ
ਕਲਗੀਧਰ ਕਲੀਨਿਕ ਮੱਖੂ
ਮੋਬਾਈਲ 9417446385

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)