More Punjabi Kahaniya  Posts
ਮੋਹ ਦੀਆਂ ਸਾਂਝਾ


ਗੱਲ ਕੋਈ 50-60 ਵਰ੍ਹੇ ਪੁਰਾਣੀ ਹੈ , ਓਦੋਂ ਖੇਤੀ ਬਲਦਾਂ ਨਾਲ ਹੀ ਹੁੰਦੀ ਸੀ ਤੇ ਹੱਥੀਂ ਕੰਮ ਹੀ ਸੀ ਕੋਈ ਮਸ਼ੀਨਰੀ ਨਹੀਂ ਸੀ । ਪਰ ਓਦੋਂ ਲੋਕ ਜੇਰਿਆਂ ਵਾਲੇ ਹੁੰਦੇ ਸੀ , ਮੋਹ-ਮੁਹੱਬਤਾਂ ਸੀ , ਇੱਤਫਾਕ ਸੀ । ਸਾਡੇ ਨਾਲਦੇ ਪਿੰਡੋਂ ਕੇਰਾਂ ਕੋਈ ਫਸਲ ਦੀ ਬਿਜਾਈ ਵਾਸਤੇ ਤਰਪਾਲੀ ( ਤਿੰਨ ਪੋਰਾਂ ਵਾਲਾ ਹਲ੍ਹ ) ਲੈਣ ਲਈ ਆਇਆ , ਓਦੋਂ ਦਾਦਾ ਜੀ ਹੋਣਾਂ ਦੀ ਕਾਫ਼ੀ ਬਿਜਾਈ ਕਰਨ ਆਲ਼ੀ ਪਈ ਸੀ ਪਰ ਫੇਰ ਵੀ ਬਜ਼ੁਰਗਾਂ ਨੇ ਕਿਹਾ ਭਾਈ ਔਹ ਪਈ ਤਰਪਾਲੀ ਤੂੰ ਲੈ ਜਾ ਕੋਈ ਨਾ । ਉਹਨੇ ਪੁੱਛਿਆ ਕਿ ਸਰਦਾਰ ਜੀ ਕਦੋਂ ਕੁ ਮੋੜ ਕੇ ਜਾਵਾਂ ਤਾਂ ਬਜ਼ੁਰਗਾਂ ਨੇ ਕਿਹਾ ਭਾਈ ਜਦੋਂ ਤੇਰਾ ਕੰਮ ਨਿੱਬੜ ਗਿਆ ਓਦੋਂ ਦੇ ਜਾਈਂ । ਇਹ ਸੀ ਪੁਰਾਣੇ ਬਜ਼ੁਰਗਾਂ ਦੇ ਸੁਭਾਅ ਤੇ ਲਿਹਾਜ਼ , ਤੇ ਅੱਜ ਕੱਲ ਰਹੇ ਰੱਬ ਦਾ ਨਾ ਜੇ ਕੋਈ ਸੈਂਕਲ ਮੰਗਣ ਵੀ ਆਜੇ ਤਾਂ ਲੋਕ ਪਹਿਲਾਂ ਇਹੀ ਕਹਿੰਦੇ ਆ ਛੇਤੀ ਮੋੜਜੀਂ...

ਜਾਂ ਕਦੋਂ ਮੋੜਕੇ ਜਾਏਂਗਾ , ਘਰੇ ਭਾਵੇਂ ਉਹ ਚੀਜ਼ ਬੇਕਾਰ ਖੜੀ ਰਹੇ , ਭਾਵੇਂ ਕੋਈ ਨਾ ਵਰਤੇ ਪਰ ਲੋਕ ਉਹ ਚੀਜ਼ ਦੇਣ ਵੇਲੇ ਉਸਨੂੰ ਇਹ ਅਹਿਸਾਸ ਲਾਜ਼ਮੀ ਕਰਾਉਂਦੇ ਆ ਬੀ ਤੂੰ ਇਹ ਚੀਜ਼ ਮੰਗਣ ਆਇਆ ਏਂ । ਲੋਕ ਦੁੱਕੀ ਦੀ ਚੀਜ਼ ਬਦਲੇ ਅਗਲੇ ਨੂੰ ਬੇਇੱਜ਼ਤ ਕਰਦੇ ਆ ।

ਏਹੀ ਕਮੀਆਂ ਨੇ ਅੱਜ-ਕੱਲ੍ਹ ਲੋਕਾਂ ‘ਚ । ਲੋਕ ਦੁਆਨੀ ਦੀ ਚੀਜ਼ ਪਿੱਛੇ ਲਿਹਾਜ਼ਾਂ ਵਿਗਾੜ ਲੈਂਦੇ ਆ । ਬਜ਼ੁਰਗਾਂ ਦੀਆਂ ਇਹੀ ਗੱਲਾਂ ਤੇ ਇਹੀ ਵੱਡਾਪਣ ਪੱਲੇ ਬੰਨਣ ਵਾਲਾ ਹੈ । ਜਦ ਆਪਾਂ ਇਹ ਸਾਦਾਪਣ ਅਪਣਾ ਲਿਆ ਮੇਰੇ ਖਿਆਲ ‘ਚ ਜ਼ਿੰਦਗੀ ਸੌਖੀ ਹੋਜੂ । ਸੱਚੀਂ ਓਦੋਂ ਬੰਦਿਆਂ ਦੀਆਂ ਤੇ ਮੋਹ ਦੀਆਂ ਸਾਂਝਾ ਸੀ ਤੇ ਅੱਜ ਜ਼ਿਆਦਾਤਰ ਪੈਸੇ ਦੀਆਂ ਨੇ ।

~ ਨਿਮਰਬੀਰ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਮੋਹ ਦੀਆਂ ਸਾਂਝਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)