More Punjabi Kahaniya  Posts
ਸੀਰਤ – ਭਾਗ ਦੂਜਾ


ਸੀਰਤ ਦੇ ਜਾਣ ਤੋਂ ਬਾਅਦ ਸਾਰਾ ਪਰਿਵਾਰ ਗੁੰਮਸੁੰਮ ਹੋ ਜਾਂਦਾ, ਸਾਰੇ ਪੁਰਾ ਦਿਨ ਓਸੀ ਦੀਆਂ ਗੱਲਾਂ ਕਰਦੇ ਰਹਿੰਦੇ ,ਵੀ ਕਿੰਨੇ ਖੁਸ਼ੀ ਵਾਲੇ ਦਿਨ ਹੁੰਦੇ ਜਦੋ ਸੀਰਤ ਘਰ ਆਉਦੀ ਆ। ਤੇ ਜਦੋ ਜਾਦੀ ਆ ਤਾ ਘਰ ਦੀਆਂ ਰੌਣਕਾਂ ਵੀ ਨਾਲ ਹੀ ਲੈ ਜਾਦੀ ਆ।
ਹਰਮਨ ਵੀ ਬਾਹਰ ਜਾਣਾ ਚਾਹੁੰਦਾ ਹੈ ਤੇ ਅੱਗੇ ਦੀ ਪੜਾਈ ਆਪਣੀ, ਓਥੇ ਹੀ ਪੁਰੀ ਕਰਕੇ, ਓਧਰ ਹੀ ਸੈਟਲ ਹੋਣਾ ਚਾਹੁੰਦਾ। ਤੇ ਛੋਟਾ ਮਨਵੀਰ ਵੀ ਬਾਹਰ ਦੇ ਹੀ ਸੁਪਨੇ ਵੇਖਦਾ। ਗੁਰਮੁਖ ਨੇ ਵੀ ਕਦੇ ਆਪਣਿਆਂ ਬੱਚਿਆਂ ਉਪਰ ਆਪਣੀ ਜਬਰਦਸਤੀ ਨਹੀ ਥੋਪੀ, ਜੋ ਓਹਨਾਂ ਦੇ ਸੁਪਨੇ, ਓਹਨਾਂ ਨੂੰ ਪੁਰਾ ਕਰਨ ਲਈ ਸਾਥ ਹੀ ਦਿੱਤਾ ਓਹਨਾ ਦਾ।
ਦਿਨ ਗੁਜਰ ਦੇ ਗਏ ਤੇ ਸੀਰਤ ਨੇ ਆਪਣੀ ਪੜਾਈ ਯੂਨੀਵਰਸਿਟੀ ਚੋ ਪੁਰੀ ਕਰ ਲਈ ਤੇ ਘਰ ਵਾਪਸ ਆ ਗਈ ਤੇ ਇਧਰ ਹਰਮਨ ਨੇ ਵੀ ਆਪਣੀ ਬਾਹਰ ਦੀ ਫਾਇਲ ਲਗਾ ਦਿੱਤੀ। ਤੇ ਓਹਨਾਂ ਟੈਮ ਏਧਰ ਹੀ ਕੋਈ ਜੋਬ ਕਰਨ ਲੱਗਾ। ਓਧਰ ਸੀਰਤ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੀ ਸੀ। ਪਰ ਹੁਣ ਓਸਨੂੰ , ਚੰਗੇ ਘਰਾਂ ਦੇ ਰਿਸ਼ਤੇ ਆਉਣ ਲਗ ਗਏ ਤੇ, ਗੁਰਮਖ ਤੇ ਹਰਨਾਮ ਵੀ, ਏਹੋ ਚਾਹੁੰਦੇ ਸੀ ਕਿ ਸੀਰਤ ਦਾ ਰਿਸ਼ਤਾ ਕਿਸੇ ਬਹੁਤ ਚੰਗੇ ਘਰ ਵਿੱਚ ਹੋਵੇ।
ਗੁਰਮਖ ਸਿੰਘ, ਭਾਵੇ ਥੋੜਾ ਪੁਰਾਣੇ ਖਿਆਲਾ ਵਾਲੀ ਸੋਚ ਰੱਖਦਾ ਸੀ, ਪਰ ਨਾਲ ਅੱਜ ਦੇ ਜਮਾਨੇ ਵਾਲੀ ਸੋਚ ਦਾ ਵੀ ਧਨੀ ਸੀ, ਓਸ ਨੇ ਪਹਿਲਾਂ ਸੀਰਤ...

ਨੂੰ ਪੁਛਿਆ ਕਿ ਕੋਈ ਹੋਰ ਤਾ ਕੋਈ ਨਹੀ ਓਸਦੀ ਜਿੰਦਗੀ ਵਿੱਚ, ਜੇ ਹੈ ਤਾ ਸਾਨੂੰ ਬੇਝਿਜਕ ਦਸ ਦਵੇ, ਅਸੀਂ ਆਪਸੀ ਸਹਿਮਤੀ ਨਾਲ ਤੇਰੀ ਖੁਸ਼ੀ ਚ ਹੀ ਖੁਸ਼ ਹੋ ਲੈਣਾ। ਪਰ ਸੀਰਤ ਨੇ ਸਾਫ ਮਨਾਂ ਕਰ ਦਿੱਤਾ। ਕਿਉਂਕਿ ਓਸਨੇ ਕਦੇ ਆਜਿਹਾ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਮਾਪਿਆਂ ਵਲੋ ਦਿੱਤੀ ਖੁੱਲ ਦਾ ਨਜਾਇਜ਼ ਦਿਖਾਵਾ ਕੀਤਾ ਸੀ।
ਬਹੁਤ ਦੇਖਣ ਪਰਖਣ ਤੋ ਬਾਅਦ ਇੱਕ ਓਸੇ ਸ਼ਹਿਰ ਦੇ ਮੁੰਡੇ ਨੂੰ ਹੀ ਸੀਰਤ ਲਈ ਪਸੰਦ ਕੀਤਾ ਗਿਆ ਤੇ ਨਾਲ ਹੀ ਸ਼ਰਤ ਰੱਖੀ ਗਈ ਕਿ ਸੀਰਤ ਵਿਆਹ ਤੋਂ ਬਾਅਦ ਵੀ ਪੜਾਈ ਜਾਰੀ ਰੱਖਣਾ ਚਾਹੁੰਦੀ ਹੈ। ਮੁੰਡੇ ਵਾਲਿਆਂ ਵਲੋ ਸ਼ਰਤ ਮੰਨਣ ਉਪਰੰਤ, ਮੰਗਣੀ ਕਰ ਦਿੱਤੀ ਗਈ। ਸੀਰਤ ਦਾ ਹੋਣ ਵਾਲਾ ਪਤੀ ਜਸਰਾਜ ਦੇਖਣ ਚ ਬਹੁਤ ਸੋਹਣਾ ਸੁਨੱਖਾ ਸੀ, ਪੜਿਆ ਤਾ ਸੀਰਤ ਤੋ ਘੱਟ ਹੀ ਸੀ, ਪਰ ਚੰਗੀ ਜਮੀਨ ਜਾਇਦਾਦ ਦਾ ਮਾਲਕ ਸੀ। ਤੇ ਕੱਲਾ ਹੀ ਮੁੰਡਾ ਸੀ, ਤਾਹੀ ਸੀਰਤ ਦੇ ਪਰਿਵਾਰ ਵਲੋ, ਸੀਰਤ ਲਈ ਜਸਰਾਜ ਨੂੰ ਹੀ ਚੁਣਿਆ ਗਿਆ ਸੀ ਕਿ, ਓਹਨਾਂ ਦੀ ਧੀ ਓਹਨਾਂ ਦੇ ਲਾਗੇ ਹੀ ਰਹੇਗੀ।
ਪਰ ਭਵਿੱਖ ਵਿੱਚ ਕਿ ਛੁਪਿਆ ਏਹ ਸਮੇ ਤੋ ਪਹਿਲਾਂ ਕਿਸੇ ਨੂੰ ਕੁਝ ਪਤਾ ਨਹੀ ਲਗ ਸਕਦਾ।
ਸਿੰਘ ਨਰਿੰਦਰ।
ਅਗਲਾ ਭਾਗ ਜਲਦੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)