More Punjabi Kahaniya  Posts
ਅੰਬਾਨੀ


ਦੱਸਦੇ ਇਹਨਾਂ ਅੰਬਾਨੀਆਂ ਦਾ ਬਾਪ “ਧੀਰੂ ਭਾਈ ਅੰਬਾਨੀ” ਸੰਤਾਲੀ ਦੀ ਵੰਡ ਮਗਰੋਂ ਇੱਕ ਪੈਟਰੋਲ ਪੰਪ ਤੇ ਕੰਮ ਕਰਿਆ ਕਰਦਾ ਸੀ..

ਮੇਹਨਤ ਕੀਤੀ ਜਾਂ ਫੇਰ ਕਿਸਮਤ ਦੀ ਖੇਡ ਸਿੱਧੀ ਪੈ ਗਈ..ਥੋੜੇ ਸਮੇਂ ਵਿਚ ਵੱਡਾ ਸਾਮਰਾਜ ਖੜਾ ਕਰ ਗਿਆ..

ਦੋਹਾਂ ਪੁੱਤਰਾਂ ਨੂੰ ਵੀ ਕਾਰੋਬਾਰ ਦੇ ਗੁਰ ਸਿਖਾਏ ਪਰ ਸ਼ਾਇਦ ਏਨੀ ਗੱਲ ਸਿਖਾਉਣੀ ਭੁੱਲ ਗਿਆ ਕੇ ਪੁੱਤਰੋ ਜੰਝ ਜਿੰਨੀ ਮਰਜੀ ਵੱਡੀ ਹੋਵੇ ਪਿੰਡ ਨਾਲੋਂ ਵੱਡੀ ਨਹੀਂ ਹੁੰਦੀ..ਨਹੀਂ ਤਾਂ ਮਿਹਨਤਕਸ਼ਾਂ ਦੇ ਜਮਾਂ ਕੀਤੇ ਕਰੋੜਾਂ ਅਰਬਾਂ ਇਹਨਾਂ ਨੂੰ ਧੇਲੀਆਂ-ਚਵਾਨੀਆਂ ਨਾ ਲੱਗਦੇ..

ਵੈਸੇ ਗੌਰਤਲਬ ਹੈ ਕੇ...

ਅਰਬਾਂ ਖਰਬਾਂ ਦੇ ਇਹ ਮਾਲਕ ਜਹਾਨੋਂ ਜਾਂਦੇ ਆਪਣੇ ਪਿਓ ਵਾਸਤੇ ਸਾਹਾਂ ਦੀ ਲੜੀ ਦੀ ਇੱਕ ਨਿੱਕੀ ਜਿਹੀ ਡੋਰ ਤੱਕ ਵੀ ਮੁੱਲ ਨਾ ਲੈ ਸਕੇ..
ਆਹ ਥੂ ਤੁਹਾਡੀ ਦੌਲਤ ਤੇ ਅਤੇ ਤੁਹਾਡੀਆਂ ਦੁਨੀਆਂ ਦੇ ਅਮੀਰ ਲੋਕਾਂ ਦੀ ਦਰਜਾ-ਬੰਦੀ ਵਿਚ ਆਉਂਦੀਆਂ ਪਹਿਲੀਆਂ ਦੂਜੀਆਂ ਪੁਜੀਸ਼ਨਾਂ ਤੇ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)