ਜਿਵੇਂ ਜਿਵੇਂ ਦਿਨ ਬੀਤ ਦੇ ਗਏ ਜਸਰਾਜ ਦਾ ਵਿਵਹਾਰ ਹੋਰ ਬਦਲਦਾ ਗਿਆ। ਗੱਲ ਏਥੋਂ ਤੱਕ ਆ, ਗਈ ਕਿ ਓਹ ਸੌਣ ਲਈ ਵੀ ਦੂਸਰੇ ਰੂਮ ਚ ਜਾਣ ਲੱਗਾ। ਪਰ ਸੀਰਤ ਦਾ ਪੁਰਾ ਧਿਆਨ ਸਿਰਫ਼ ਆਪਣੇ ਬੱਚੇ ਵੱਲ ਸੀ। ਉਸਨੇ ਹਾਲਾਤ ਨਾਲ ਸਮਝੋਤਾ ਕਰਨਾ ਸਿੱਖ ਲਿਆ ਸੀ।
ਉਧਰ ਗੁਰਮੁਖ ਦੇ ਘਰ ਇੱਕ ਹੋਰ ਖੁਸ਼ੀ ਨੇ ਦਸਤਕ ਦਿੱਤੀ ਕਿ ਹਰਮਨ ਦੇ ਕੈਨੇਡਾ ਸੈੱਟ ਹੋ ਜਾਣ ਤੇ ਬਾਅਦ ਹੁਣ ਮਨਵੀਰ ਦਾ ਵੀ ਵੀਜਾ ਆ ਗਿਆ ਸੀ ਤੇ ਓਹ ਵੀ ਥੋੜੇ ਦਿਨਾਂ ਤੱਕ ਕੈਨੇਡਾ ਜਾ ਰਿਹਾ ਸੀ। ਬਹੁਤ ਖੁਸ਼ ਸੀ ਸਾਰੇ ਤੇ ਓਹਨਾ ਨੇ ਇਹ ਖੁਸ਼ੀ ਨੂੰ ਸੀਰਤ ਨਾਲ ਸਾਂਝਾ ਕਰਨ ਲਈ ਸਰਪਾ੍ਈਜ ਦੇਣ ਲਈ ਸੁਬਹ ਹੀ ਸੀਰਤ ਦੇ ਘਰ ਪਹੁੰਚ ਗਏ। ਸੀਰਤ ਸੁਬਹ ਸੁਬਹ ਓਹਨਾ ਨੂੰ ਆਪਣੇ ਘਰ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਈ। ਓਹ ਹੁਣ ਤੱਕ ਸਭ ਕੁਝ ਲੁਕਾ ਕੇ ਚਲ ਰਹੀ ਸੀ, ਪਰ ਜਸਰਾਜ ਨੂੰ ਅਲੱਗ ਰੂਮ ਵਿੱਚ ਪਏ ਨੂੰ ਦੇਖ ਕੇ, ਓਹਨਾਂ ਨੂੰ ਕੁਝ ਸੱਕ ਹੋਇਆ ਤਾਂ ਓਹਨਾ ਸੀਰਤ ਤੋ ਕਾਰਨ ਪੁੱਛਿਆ, ਪਹਿਲਾਂ ਤਾ ਸੀਰਤ ਨੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਰਾਤੀ ਲੇਟ ਆਏ ਸੀ ਤੇ ਉਧਰ ਹੀ ਸੋ ਗਏ ਆ ਕੇ, ਪਰ ਕਹਿੰਦੇ ਹੁੰਦੇ ਬੱਚੇ ਭੋਲੇ ਹੁੰਦੇ ਨੇ ਤੇ ਜੇ ਦੇਖ ਦੇ ਦੱਸ ਦਿੰਦੇ ਨੇ ਸੁੱਖ ਨੇ ਗੁਰਮਖ ਨੂੰ ਦੱਸ ਦਿੱਤਾ ਕਿ ਪਾਪਾ ਤਾਂ ਰੋਜ ਹੀ ਦੂਸਰੇ ਰੂਮ ਚ ਸੌਂਦੇ ਨੇ। ਏਹ ਸੁਣ ਕੇ ਤਾ ਗੁਰਮਖ ਤੇ ਮਨਵੀਰ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਤੇ, ਓਹਨਾ ਸੀਰਤ ਨੂੰ ਬਿਠਾ ਕੇ ਸਭ ਕੁਝ ਪੁਛਿਆ ਤਾ ਸੀਰਤ ਦਾ ਸਾਰਾ ਦਰਦਾਂ ਦਾ ਜਵਾਲਾਮੁਖੀ ਹੀ ਫਟ ਗਿਆ, ਸੀਰਤ ਨੇ ਰੌ ਰੌ ਕੇ ਸਭ ਕੁਝ ਦਸ ਦਿੱਤਾ। ਗੁਰਮਖ ਰੋ ਵੀ ਰਿਹਾ ਸੀ ਤੇ ਮਾਣ ਵੀ ਕਰ ਰਿਹਾ ਸੀ ਕਿ ਓਹ ਇੱਕ ਅਜਿਹੀ ਧੀ ਦਾ ਬਾਪ ਹੈ ਜੋ ਸਭ ਦੁੱਖ ਸਹਿ ਸਕਦੀ ਹੈ , ਪਰ ਆਪਣੇ ਮਾਪਿਆਂ ਨੂੰ ਦੁੱਖੀ ਨਹੀਂ ਬਰਦਾਸ਼ਤ ਕਰ ਸਕਦੀ। ਆਪਣੇ ਮਾਪਿਆਂ ਦੀ ਖੁਸ਼ੀ ਲਈ, ਓਸਨੇ ਕਿੱਡੀ ਵੱਡੀ ਕੁਰਬਾਨੀ ਦਿੱਤੀ।
ਗੁਰਮਖ ਹੁਣ ਸੀਰਤ ਨੂੰ ਏਸ ਘਰ ਵਿੱਚ ਨਹੀ ਰਹਿਣ ਦੇਣਾ ਚਾਹੁੰਦਾ ਸੀ । ਉਸਨੇ ਸੀਰਤ ਨੂੰ ਕਿਹਾ ਕਿ ਚੱਲ ਆਪਣੇ ਘਰ ਚਲਦੇ ਹਾ, ਮੈਂ ਤੁਹਾਨੂੰ ਦੋਵਾਂ ਨੂੰ ਰੱਖ ਸਕਦਾ ਹਾਂ, ਬਾਕੀ ਮਨਵੀਰ ਵੀ ਕੈਨੇਡਾ ਜਾ ਰਿਹਾ ਹੈ ਤਾ ਓਹ ਘਰ ਹੁਣ ਤੇਰਾ ਹੀ ਆ। ਪਰ ਸੀਰਤ ਨੇ ਸਾਫ ਮਨਾ ਕਰ ਦਿੱਤਾ ਜਾਣ ਤੋਂ। ਬਹੁਤ ਸਮਝਾਇਆ ਸੀਰਤ ਨੂੰ ਪਰ ਸੀਰਤ ਸੁੱਖ ਦੀ ਜਿੰਦਗੀ ਨਾਲ ਕੋਈ ਸਮਝੋਤਾ ਨਹੀ ਕਰਨਾ ਚਾਹੁੰਦੀ ਸੀ। ਗੁਰਮਖ ਤੇ ਮਨਵੀਰ ਦੇ ਚਲੇ ਜਾਣ ਤੋ ਬਾਅਦ ਜਸਰਾਜ ਨੂੰ ਜਦੋਂ ਪਤਾ ਚੱਲਿਆ ਕਿ ਮਨਵੀਰ ਵੀ ਕੈਨੇਡਾ ਜਾ ਰਿਹਾ...
ਹੈ ਤੇ ਗੁਰਮਖ ਤੇ ਹਰਨਾਮ ਹੀ ਇਕੱਲੇ ਰਹਿਣ ਗੇ ਤੇ ਕੁਝ ਸਮੇਂ ਬਾਅਦ ਏਹ ਵੀ ਕੈਨੇਡਾ ਚਲੇ ਜਾਣ ਗਏ। ਓਹ ਸੋਚਣ ਲੱਗਦਾ ਹੈ ਕਿ ਕਿਉਂ ਨਾ ਸੀਰਤ ਨੂੰ ਵੀ ਕੈਨੇਡਾ ਭੇਜ ਦਿੱਤਾ ਜਾਵੇ ਤਾਂ ਜੋ ਓਹ ਉਸਤੋਂ ਆਪਣਾ ਪਿੱਛਾ ਛੁਡਵਾ ਸਕੇ। ਜਸਰਾਜ ਜਾਣ ਚੁੱਕਿਆ ਸੀ ਕਿ, ਓਹ ਸੀਰਤ ਨੂੰ ਜਿੰਨਾ ਮਰਜੀ ਦੁੱਖ ਦਈ ਜੀਵੇ ਪਰ ਓਹ ਓਸਨੂੰ ਤੇ ਇਸ ਘਰ ਨੂੰ ਕਦੀ ਵੀ ਛੱਡ ਕੇ ਨਹੀ ਜੀ ਸਕਦੀ। ਪਰ ਕਹਿੰਦੇ ਹੁੰਦੇ ਆ, ਨਾ ਔਰਤ ਨੂੰ ਜੇ ਕਾਬੂ ਹੀ ਕਰਨਾ ਤਾ ਪਿਆਰ ਨਾਲ ਹੀ ਕੀਤਾ ਜਾ ਸਕਦਾ ਹੈ। ਤੇ ਜਸਰਾਜ ਵੀ ਇਹੋ ਰਾਸਤਾ ਚੁਣਦਾ ਹੈ। ਓਹ ਹੁਣ ਜਿਆਦਾ ਤੋ ਜਿਆਦਾ ਸਮਾਂ ਘਰ ਹੀ ਰਹਿੰਦਾ ਹੈ। ਓਸਨੇ ਥੋੜੀ ਜਿਹੀ ਪਰੋਪਰਟੀ ਵੇਚ ਦਿੱਤੀ ਤੇ ਗੱਲਾਂ ਗੱਲਾ ਵਿਚ ਸੀਰਤ ਕੋਲ ਆਵਦੇ ਕੈਨੇਡਾ ਜਾਣ ਦਾ ਜਿਕਰ ਕਰਨ ਲੱਗਾ। ਹੁਣ ਓਹ ਸੀਰਤ ਨੂੰ ਬਹੁਤ ਖੁਸ਼ ਰੱਖਦਾ ਤੇ ਸੁੱਖ ਦਾ ਵੀ ਬਹੁਤ ਧਿਆਨ ਰੱਖਦਾ, ਹਰ ਇੱਕ ਵਿਸ਼ ਪੁਰੀ ਕਰਦਾ। ਸੀਰਤ ਹੈਰਾਨ ਵੀ ਸੀ ਤੇ ਖੁਸ਼ ਵੀ ਸੀ ਕਿ ਜਸਰਾਜ ਬਦਲ ਰਿਹਾ ਹੈ। ਹੁਣ ਓਹ ਓਹਨਾ ਨੂੰ ਕਦੀ ਪਹਾੜਾ ਤੇ ਘਟਾਉਣ ਲਈ ਲੈ ਕੇ ਜਾਦਾ ਤੇ ਕਦੀ ਕਿਸੇ ਹੋਰ ਜਗ੍ਹਾ ਤੇ। ਓਹ ਹਰ ਕੀਮਤ ਤੇ ਸੀਰਤ ਦਾ ਵਿਸ਼ਵਾਸ ਪਾ੍ਪਤ ਕਰਨਾ ਚਾਹੁੰਦਾ ਸੀ। ਜਸਰਾਜ ਵਿੱਚ ਆ ਏ ਬਦਲਾ ਕਰਕੇ ਗੁਰਮਖ ਤੇ ਹਰਨਾਮ ਤੇ ਸੀਰਤ ਦੀ ਪੁਰੀ ਫੈਮਿਲੀ ਵੀ ਬਹੁਤ ਖੁਸ਼ ਸਨ।ਜਸਰਾਜ ਨੇ ਸੁੱਖ ਨੂੰ ਸਭ ਤੋ ਵਧੀਆ ਸਕੂਲ ਵਿੱਚ ਦਾਖਲ ਕਰਵਾਇਆ।ਜਸਰਾਜ ਮਨ ਹੀ ਮਨ ਖੁਸ਼ ਸੀ ਕਿ ਓਹ ਆਪਣੀ ਚਾਲ ਵਿੱਚ ਕਾਮਯਾਬ ਹੋ ਰਿਹਾ ਹੈ ਤੇ ਸੀਰਤ ਏਸ ਸਭ ਤੋ ਬੇਖਬਰ ਆਪਣਾ ਆਪ ਜਸਰਾਜ ਉਪਰ ਡੋਲ੍ਹ ਰਹੀ ਸੀ।
ਉਧਰ ਮਨਵੀਰ ਵੀ ਕੈਨੇਡਾ ਜਾ ਕੇ ਬਹੁਤ ਖੁਸ਼ ਸੀ ਤੇ ਬਹੁਤ ਮਿਹਨਤ ਕੀਤੀ ਓਸਨੇ ਉੱਥੇ ਤੇ ਜਲਦੀ ਹੀ ਵਿਆਹ ਕਰਵਾ ਰਿਹਾ ਸੀ ਕੈਨੇਡਾ ਵਿੱਚ ਵੀ, ਹੁਣ ਗੁਰਮਖ ਤੇ ਹਰਨਾਮ ਕੋਰ ਸੱਚੀ ਬਹੁਤ ਖੁਸ਼ ਸਨ ਕਿ ਓਹਨਾ ਦੇ ਤਿੰਨੋ ਬੱਚੇ ਆਪਣੀਆਂ ਆਪਣੀ ਜਿੰਦਗੀ ਵਿੱਚ ਬਹੁਤ ਖੁਸ਼ ਨੇ।
ਜਸਰਾਜ ਇੱਕ ਦਿਨ ਗੱਲਾਂ ਗੱਲਾਂ ਵਿਚ ਸੀਰਤ ਨੂੰ ਕਹੁ ਦਿੰਦਾ ਕਿ ਤੂੰ ਸੁੱਖ ਨੂੰ ਲੈ ਕੇ ਕਿਉਂ ਨਹੀ ਕੁਝ ਮਹੀਨੇ ਕੈਨੇਡਾ ਵਿਚ ਟੂਰਿਸਟ ਵੀਜਾ ਲੈ ਕੇ ਘੁਮਾਅ ਲਿਆਉਦੀ, ਨਾਲੇ ਤੂੰ ਵੀ ਕੁਝ ਸਮਾ ਹਰਮਨ ਤੇ ਮਨਵੀਰ ਨਾਲ ਗੁਜਾਰ ਲਵੇਗੀ। ਸੀਰਤ ਬਹੁਤ ਖੁਸ਼ ਹੁੰਦੀ ਹੈ ਏਹ ਗੱਲ ਸੁਣ ਕੇ ਤੇ ਓਹ ਜਲਦੀ ਹੀ ਹੁਣ ਆਪਣੇ ਭਰਾਵਾਂ ਕੋਲ ਜਾਣ ਬਾਰੇ ਤਿਆਰੀ ਸ਼ੁਰੂ ਕਰ ਦਿੰਦੀ ਹੈ।
ਸਿੰਘ ਨਰਿੰਦਰ।
ਅਗਲਾ ਭਾਗ ਜਲਦੀ।