More Punjabi Kahaniya  Posts
ਟੋਏ ਵਿਚ ਦਫ਼ਨ


ਜਦੋਂ ਸੰਨ ਚੁਰਾਸੀ ਦੇ ਅਕਤੂਬਰ ਮਹੀਨੇ ਦੀ ਕੱਤੀ ਤਰੀਖ ਨੂੰ ਇੰਦਰਾ ਗਾਂਧੀ ਮਾਰੀ ਗਈ ਤਾਂ ਉਸ ਵੇਲੇ ਉਸਦਾ ਇਹ ਪੁੱਤਰ ਕਲਕੱਤੇ ਵਿਚ ਸੀ..!
ਦਿੱਲੀ ਪਹੁੰਚਿਆ..ਸੱਜਣ ਕੁਮਾਰ,ਜਗਦੀਸ਼ ਟਾਈਟਲਰ,ਭਗਤ ਅਤੇ ਹੋਰ ਕਿੰਨੇ ਸਾਰੇ ਚੇਲੇ ਚਾਟਕੇ ਏਮਸ ਵਿਚ ਇਸਨੂੰ ਮਿਲਣ ਲਈ ਅਗਾਂਹ ਹੋਏ ਤਾਂ ਮੇਹਣਾ ਦਿੰਦਾ ਆਖਣ ਲੱਗਾ ਓਏ ਓਹਨਾ ਮੇਰੀ ਮਾਂ ਮਾਰ ਦਿੱਤੀ ਤੇ ਤੁਸੀਂ ਇਥੇ ਤੁਰੇ ਫਿਰਦੇ ਓ..ਇਸ਼ਾਰਾ ਸਮਝਦਿਆਂ ਹੀ ਅਗਲਿਆਂ ਹਨੇਰੀ ਲਿਆ ਦਿੱਤੀ..!
ਤਿੰਨ ਦਿਨ ਵਹਸ਼ਿਅਤ ਨੰਗਾ ਨਾਚ ਨੱਚਦੀ ਰਹੀ..ਮਗਰੋਂ ਏਨੀ ਗੱਲ ਆਖ ਬੁੱਤਾ ਸਾਰ ਦਿੱਤਾ ਕੇ ਜਦੋਂ ਵੱਡਾ ਰੁੱਖ ਡਿੱਗਦਾ..ਧਰਤੀ ਤੇ ਥੋੜਾ ਬਹੁਤ ਹਿੱਲਦੀ ਹੀ ਹੈ..!
ਫੇਰ ਪ੍ਰਧਾਨ ਮੰਤਰੀ ਬਣਨ ਮਗਰੋਂ ਬੰਗਾਲ ਤੋਂ ਸਿਧਾਰਥ ਸ਼ੰਕਰ ਰੇਅ ਨੂੰ ਰਾਜਪਾਲ ਲਾਇਆ..ਬੰਬਈ ਤੋਂ ਜੂਲੀਅਸ ਫਰਾਂਸਿਸ ਰੇਬੀਰੋ ਨੂੰ ਪੁਲਸ ਮੁਖੀ ਲਾਇਆ..
ਦੋਹਾਂ ਹੱਥੋਂ ਪੰਜਾਬ ਵਿਚ ਨੌਜੁਆਨੀ ਦਾ ਘਾਣ ਕਰਵਾਇਆ..ਰੱਜ ਰੱਜ ਖੂਨ ਦੀ ਹੋਲੀ ਖੇਡੀ..ਫੇਰ ਮੂੰਹ ਨੂੰ ਖੂਨ ਲੱਗ ਗਿਆ..
1989 ਵਿਚ ਅਗਲੀਆਂ ਚੋਣਾਂ ਜਿੱਤਣ ਲਈ ਸ੍ਰੀ ਲੰਕਾ ਵਿਚ ਲਿਟੇ ਬਾਗੀਆਂ ਨੂੰ ਦਬਾਉਣ ਲਈ ਜਾਣ ਬੁੱਝ ਕੇ ਸਿੱਖ ਫੌਜੀ ਪਲਟਣਾਂ ਲੰਕਾ ਭੇਜੀਆਂ..!
ਓਥੇ ਵੀ ਬੇਗਾਨੇ ਪੁੱਤਾਂ ਦਾ ਰੱਜ ਰੱਜ ਕਤਲੇਆਮ ਕਰਵਾਇਆ..!
ਓਹੀ ਲਿਟੇ ਬਾਗੀ ਜਿਹਨਾਂ ਦੇ ਮੁਖੀ ਪ੍ਰਭਾਕਰਣ ਨੇ ਅਜੋਕੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ...

ਪੂਰੀ ਨਾਲ ਉਸ ਵੇਲੇ ਇੱਕ ਗੁਪਤ ਮੀਟਿੰਗ ਵਿਚ ਨੰਗੇ ਹੱਥਾਂ ਨਾਲ ਚੌਲ ਖਾਣ ਤੋਂ ਨਾਂਹ ਕਰ ਦਿੱਤੀ ਅਖ਼ੇ ਚੌਲਾਂ ਦੀ ਥਿੰਦਿਆਈ ਮੇਰੀਆਂ ਉਂਗਲਾਂ ਨੂੰ ਤਿਲਕਣ ਲਾ ਜਾਂਦੀ ਏ ਤੇ ਮੈਥੋਂ ਬੰਦੂਕ ਦਾ ਘੋੜਾ ਨਹੀਂ ਨੱਪਿਆ ਜਾਂਦਾ..!
ਇੱਕੀ ਮਈ ਉੱਨੀ ਸੌ ਇਕਨਵੇਂ ਨੂੰ ਤਮਿਲ ਬਾਗੀਆਂ ਹੱਥੋਂ ਟੋਟੇ ਟੋਟੇ ਹੋ ਕੇ ਖਿੱਲਰ ਗਿਆ..ਜਿਹੜੇ ਟੋਏ ਬਾਕੀਆਂ ਦੇ ਪੁੱਤਾਂ ਲਈ ਪੁੱਟੇ ਸਨ ਓਸੇ ਵਿਚ ਹੀ ਪੈ ਕੇ ਗਰਕ ਹੋ ਗਿਆ..ਪਰ ਹੈਰਾਨੀ ਦੀ ਗੱਲ ਇਸ ਵੇਰ ਧਰਤੀ ਬਿਲਕੁਲ ਹੀ ਨਹੀਂ ਹਿੱਲੀ..!
ਮੁੱਕਦੀ ਗੱਲ ਇਹ ਕੇ ਤਾਕਤ ਸੱਤਾ ਅਤੇ ਪੈਸੇ ਦੇ ਹੰਕਾਰ ਵਿਚ ਅੰਨਾ ਹੋ ਗਿਆ ਇਨਸਾਨ ਇਕ ਨਾ ਇੱਕ ਦਿਨ ਇੱਕ ਐਸੇ ਟੋਏ ਵਿਚ ਦਫ਼ਨ ਹੋ ਜਾਂਦਾ ਜਿਥੇ ਉਸ ਕੋਲ ਪਾਣੀ ਤੱਕ ਮੰਗਣ ਜੋਗਾ ਟਾਈਮ ਵੀ ਨਹੀਂ ਰਹਿੰਦਾ..ਇਹ ਹਕੀਕਤ ਸਿਰਫ ਲੀਡਰਾਂ ਤੇ ਹੀ ਨਹੀਂ ਸਗੋਂ ਆਸ ਪਾਸ ਵਿਚਰਦੇ ਖੁਦ ਨੂੰ ਰੱਬ ਸਮਝ ਬੈਠੇ ਕਿੰਨੇ ਇਨਸਾਨਾਂ ਤੇ ਵੀ ਪੂਰੀ ਤਰਾਂ ਢੁੱਕਦੀ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)