ਮੈਨੂੰ ਆਪਣਾ ਫੋਨ ਮਿਲ ਚੁੱਕਿਆ ਸੀ। ਬਹੁਤ ਵਾਰ ਕੋਸ਼ਿਸ ਕੀਤੀ ਮੈ ਅਮਨ ਨਾਲ ਗੱਲ ਕਰਨ ਦੀ ਪਰ ਹਿੰਮਤ ਨਾ ਹੋਈ। ਇਹੀ ਖਿਆਲ ਆਉਂਦਾ ਕਿ ਉਹ ਮੈਨੂੰ ਯਾਦ ਕਿਉਂ ਰੱਖੇਗਾ? ਪਰ ਦੂਜੇ ਪਾਸੇ ਅਮਨ ਦਾ ਵੀ ਇਹੀ ਹਾਲ ਸੀ। ਉਹ ਪਾਪਾ ਦੇ ਫੋਨ ਤੇ ਨੰਬਰ ਬਦਲ ਕੇ ਫੋਨ ਕਰਦਾ ਪਰ ਪਾਪਾ ਦੀ ਅਵਾਜ਼ ਸੁਣ ਕੇ ਰੋਂਗ ਨੰਬਰ ਕਹਿ ਕੇ ਕੱਟ ਦਿੰਦਾ।
ਇੱਕ ਦਿਨ ਮੈਂ ਉਸਦਾ ਨੰਬਰ ਡਾਇਲ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਮਿਸ ਕਾਲ ਹੋ ਗਈ। ਮੈਂ ਬਹੁਤ ਡਰ ਗਈ। ਥੋੜ੍ਹੇ ਸਮੇਂ ਬਾਅਦ ਉਸ ਦਾ ਫੋਨੇ ਆ ਗਿਆ। ਉਸਨੇ ਪੁੱਛਿਆ, “ਕੌਣ”? ਮੈਂ ਸਹਿਮੀ ਹੋਈ ਆਵਾਜ਼ ਵਿੱਚ ਕਿਹਾ, “ਸੌਰੀ, ਜੀ ਰੌਂਗ ਨੰਬਰ ਡਾਇਲ ਹੋ ਗਿਆ ਸੀ”। ਉਸਨੇ ਕੋਈ ਗੱਲ ਨਹੀ ਕਹਿ ਕੇ ਫੋਨ ਕੱਟ ਦਿੱਤਾ।
ਜਿੱਥੋਂ ਤੱਕ ਮੈ ਉਸਨੂੰ ਜਾਣਦੀ ਸੀ, ਮੈਂਨੂੰ ਪਤਾ ਸੀ ਕਿ ਉਹ ਕਦੇ ਵੀ ਅਣਜਾਣ ਨੰਬਰ ਤੇ ਮੈਸੇਜ ਜਾਂ ਕਾਲ ਨਹੀਂ ਕਰੇਗਾ। ਪਰ ਅਗਲੀ ਰਾਤ ਉਸਦਾ ਮੈਸੇਜ ਆਇਆ। ਮੈਂ ਜਲਦੀ ਸੋਂ ਗਈ ਸੀ। ਸਵੇਰੇ ਉੱਠ ਕੇ ਮੈਸੇਜ ਦੇਖਿਆ ਤਾਂ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਕਿ ਉਸਨੇ ਮੈਸੇਜ ਕਿਉਂ ਕੀਤਾ? ਮੈਂ ਕੋਈ ਵੀ ਜਵਾਬ ਨਾ ਦਿੱਤਾ। ਉਸਨੇ ਫਿਰ ਸਵੇਰੇ ਗੁੱਡ ਮੋਰਨਿੰਗ ਦਾ ਮੈਸੇਜ ਕੀਤਾ। ਮੈਂ ਕਾਫ਼ੀ ਸਮਾਂ ਸੋਚਣ ਤੋਂ ਬਾਅਦ ਰੀਪਲਾਈ ਕਰ ਦਿੱਤਾ।
ਮੈ: ਗੁੱਡ ਮੋਰਨਿੰਗ ਜੀ
ਅਮਨ: ਕਿਵੇਂ ਹੋ?
ਮੈਂ: ਠੀਕ ਜੀ, ਤੁਸੀਂ ਦਸੋ?
ਅਮਨ: ਮੈਂ ਵੀ ਵਧੀਆ ਜੀ, ਹੋਰ ਘਰ ਕਿਵੇਂ ਸਭ?
ਮੈ: ਵਧੀਆ ਜੀ
ਅਮਨ: ਓਕੇ, ਜਦੋਂ ਟਾਇਮ ਮਿਲਿਆ ਕਾਲ ਕਰ ਲਿਉ।
ਮੈਂ: ਓਕੇ।
ਮੈ ਹੈਰਾਨ ਸੀ ਕਿ ਇਹ ਓਹੀ ਅਮਨ ਹੈ ਜਿਸਨੂੰ ਮੈ ਪਿਆਰ ਕਰਦੀ ਸੀ। ਜੋ ਕਿਸੇ ਵੀ ਅਣਜਾਣ ਨੰਬਰ ਤੇ ਮੈਸੇਜ ਤਕ ਨਹੀਂ ਕਰਦਾ ਸੀ ਅੱਜ ਉਹ ਕਿਸੇ ਅਜਨਬੀ ਨੂੰ ਕਾਲ ਕਰਨ ਲਈ ਕਹਿ ਰਿਹਾ ਸੀ। ਮੇਰੇ ਮਨ ਵਿੱਚ ਉਤਸੁਕਤਾ ਪੈਦਾ ਹੋ ਗਈ ਇਹ ਜਾਣਨ ਦੀ ਕਿ ਆਖਿਰਕਾਰ ਅਮਨ ਦੀ ਅਸਲ ਸੱਚਾਈ ਕੀ ਸੀ? ਕੀ ਉਹ ਬਸ ਸ਼ਰੀਫ਼ ਬਣਨ ਦਾ ਦਿਖਾਵਾ ਹੀ ਕਰਦਾ ਸੀ?
ਮੈਂ ਇਹ ਸਭ ਜਾਣਨ...
ਲਈ ਅਮਨ ਨੂੰ ਕਾਲ ਕਰ ਲਈ।
ਅਮਨ: ਹੈਲੋ
ਮੈਂ: ਹਾਂਜੀ ਬੋਲੋ
ਅਮਨ: ਕਿਵੇਂ ਹੋ?
ਮੈਂ: ਵਧੀਆ ਤੁਸੀਂ ਠੀਕ ਹੋ?
ਅਮਨ: ਹਾਂਜੀ
ਮੈਂ ਅਜੇ ਆਪਣੇ ਬਾਰੇ ਦੱਸਣ ਦਾ ਸੋਚ ਹੀ ਰਹੀ ਸੀ ਕਿ ਅਮਨ ਨੇ ਪੁਛਿਆ, ਸਿਸਟਰ ਕਿਵੇਂ ਹੈ ਤੁਹਾਡੀ?
ਮੈਂ ਇਕਦਮ ਚੁੱਪ ਹੋ ਗਈ। ਮੈਂ ਸੋਚ ਰਹੀ ਸੀ ਕਿ ਕੀ ਅਮਨ ਨੂੰ ਪਤਾ ਹੈ ਕਿ ਉਹ ਕਿਸ ਨਾਲ ਗੱਲ ਕਰ ਰਿਹਾ ਹੈ? ਮੈਂ ਉਹਨੂੰ ਪੁੱਛਿਆ ਕੀ ਤੁਹਾਨੂੰ ਪਤਾ ਹੈ ਕਿ ਮੈੰ ਕੌਣ ਹਾਂ?
ਅਮਨ: ਪਾਗ਼ਲ ਤਾਂ ਨੀ ਹੋ ਗਏ?
ਮੈਂ: ਨਹੀਂ ਤੁਸੀਂ ਦਸੋ ਮੈਂ ਕੌਣ ਹਾਂ?
ਅਮਨ: ਹੁਣ ਇਹ ਦਸਣ ਦੀ ਵੀ ਲੋੜ ਹੈ? ਤੁਸੀਂ ਕਿੱਥੇ ਸੀ? ਮੈੰ ਕਿੰਨੇ ਕਾਲ ਕੀਤੇ ਪਰ ਗੱਲ ਨਾ ਹੋ ਸਕੀ। ਮੈਂਨੂੰ ਲੱਗਾ ਤੁਸੀ ਨੰਬਰ ਬਦਲ ਲਿਆ ਹੋਵੇਗਾ। ਹੁਣ ਦਸੋ ਤੁਸੀਂ ਕਿੱਥੇ ਸੀ?
ਮੈੰ: ਮੈਂ ਘਰ ਹੀ ਸੀ। ( ਮੇਰਾ ਗ਼ਲਾ ਭਰ ਆਇਆ, ਮੇਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਮੈਂ ਰੋਣ ਲੱਗ ਪਈ।)
ਅਮਨ: ਤੁਸੀਂ ਦੱਸੋਗੇ ਕਿ ਹੋਇਆ ਕੀ ਸੀ? ਮੈਨੂੰ ਪਤਾ ਹੈ ਕਿ ਤੁਸੀਂ ਇੰਨੀ ਛੋਟੀ ਜਿਹੀ ਗੱਲ ਤੋਂ ਨਰਾਜ਼ ਨਹੀਂ ਹੋਣੇ, ਜਰੂਰ ਕੋਈ ਹੋਰ ਮਜਬੂਰੀ ਹੋਵੇਗੀ।
ਮੈੰ: ਹਾਂਜੀ, ਮੇਰੀ ਸਿਸਟਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ, ਇਸ ਲਈ ਮੈ ਗੱਲ ਨਹੀ ਕਰ ਸਕੀ।
ਅਮਨ: ਤੁਸੀਂ ਇਹ ਕਿਵੇਂ ਸੋਚ ਲਿਆ ਕਿ ਇਸ ਮੁਸੀਬਤ ਵਿੱਚ ਮੈੰ ਤੁਹਾਨੂੰ ਇਕੱਲਾ ਛੱਡ ਦੇਵਾਂਗਾ। ਸਗੋਂ ਮੈਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਹੈ।
ਮੈੰ: ਮੈਨੂੰ ਮਾਫ ਕਰ ਦਿਓ।
ਮੈੰ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਉਸ ਦਿਨ ਸਾਡੀ ਕਾਫ਼ੀ ਸਮਾਂ ਗੱਲ ਹੋਈ। ਬਹੁਤ ਗੱਲਾਂ ਕੀਤੀਆਂ। ਮੈਨੂੰ ਲੱਗ ਰਹਿ ਸੀ ਕਿ ਮੇਰਾ ਪਿਆਰ ਫਿਰ ਮੇਰੀ ਜਿੰਦਗੀ ਵਿੱਚ ਵਾਪਿਸ ਆ ਗਿਆ ਹੈ। ਹੁਣ ਸਭ ਕੁੱਝ ਠੀਕ ਹੋ ਜਾਣ ਦੀ ਉਮੀਦ ਸੀ।