ਇਕ ਜ਼ਿੰਦਗੀ ਵਿਚ ਅਨੇਕਾਂ ਜ਼ਿੰਦਗੀਆਂ

6

ਇੱਕ ਹੀ ਜ਼ਿੰਦਗੀ ਮਿਲੀ ਸਭ ਨੂੰ, ਇਸ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀਅ ਸਕਦੇ ਹਾਂ,ਬਸ ਸਿਰਫ਼ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ postivity ਜਿਵੇ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ ਕਰਿਆ ਕਰਦੇ ਸੀ ,ਚੱਲ ਯਾਰ ਅੱਜ ਸ਼ਾਮ ਨੂੰ ਕਿਤੇ ਘੁੰਮ ਆਈਏ, ਚੱਲੋ ਮੰਮਾ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਉਦੇ ਹਾਂ, ਕਦੇ ਪਿੱਠੂ , ਕਦੇ ਸਟਾਪੂ ,ਹਰ ਕੰਮ ਲਈ ਹਰ ਵੇਲੇ ਤਿਆਰ👍🏻

ਕੀ ਇਹ ਉਤਸ਼ਾਹ ਅੱਜ ਸਾਡੀ ਰੋਜ਼ਮਰਾ ਵਿੱਚ ਹੈ ?🤔

ਨਹੀਂ _ _ _ _ _ _ _

ਸਵੇਰੇ ਜਲਦੀ ਉੱਠਣ ਦਾ ਚਾਅ ਨਹੀਂ, ਕੰਮ ਵਾਲਿਆਂ ਨੂੰ ਕੰਮ ਤੇ ਜਾਣ ਦੀ ਕੋਈ ਖੁਸ਼ੀ ਨਹੀਂ, ਘਰ ਰਹਿਣ ਵਾਲੀਆਂ ਔਰਤਾਂ ਨੂੰ ਅੱਜ ਕੁੱਛ ਨਵਾਂ ਕਰਨ , ਕੁੱਛ ਨਵਾਂ ਪਕਾਉਣ ਦਾ ਸ਼ੋਂਕ ਨਹੀਂ, ਬੱਚਿਆਂ ਨੂੰ ਖੁੱਲ੍ਹੇ ਮੈਦਾਨ’ ਚ ਜਾ ਕੇ ਖੇਲਣ ਦਾ ਕੋਈ ਚਾਅ ਨਹੀਂ, ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਬੁਢਾਪੇ ਨੂੰ ਸਹੀ ਢੰਗ ਨਾਲ ਖੁਸ਼ੀ ਨਾਲ ਬਿਤਾਉਣ ਦਾ ਚਾਅ ਨਹੀਂ , ਜਵਾਨਾਂ’ ਚ ਖੇਡਣ ਕੁੱਦਣ ਦੀ ਤਾਕਤ ਨਹੀਂ , 35- 40 ਸਾਲ ਪਾਰ ਕਰ ਗਿਆ ਨੂੰ ਲੱਗਦਾ ,ਉਮਰ ਬੀਤ ਗਈ ,ਹੁਣ ਕੀ ਰਹਿ ਗਿਆ , ਗੱਲ ਸਿਰਫ ਇੰਨੀ ਹੈ ਕਿ ਜ਼ਿੰਦਗੀ ਜਿਉਂਣਾ ਹਰ ਕੋਈ ਚਾਹੁੰਦਾ ਹੈ ਪਰ ਜ਼ਿੰਦਗੀ ਨੂੰ ਜਿਉਣ ਦਾ ਕੋਈ ਚਾਅ ਨਹੀਂ | ਕਿਸੇ ਸ਼ਾਇਰ ਨੇ ਲਿਖਿਆ –✍🏻

ਜਬ ਗਰੀਬੀ ਥੀ, ਤਬ ਸਸਤੀ ਥੀ

ਬੇਸ਼ੱਕ ਨਾ ਮੇਰੀ ਹਸਤੀ ਥੀ

ਜਬ ਸ਼ੋਹਰਤ ਪੈਸਾ ਪਾਸ ਆਏ

ਮੈ ਇਨ ਦੋਨੋ ਕਾ ਹੋ ਬੈਠਾ

ਹਸਤੀ ਬਣਨੇ...

ਕੇ ਚੱਕਰ ਮੇਂ, ਮੈ ਮਸਤੀ ਆਪਣੀ ਕਹੀ ਖੋ ਬੈਠਾ

ਅਸਲ ਵਿੱਚ ਅਸੀਂ ਹਸਤੀ ਬਣਨ ਦੇ ਚੱਕਰ ਵਿੱਚ ਆਪਣੀ ਮਸਤੀ ਗਵਾ ਲੈਂਦੇ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣ ਕੇ ਰਹੋ ਆਪਣੇ ਬਚਪਨ ਵਾਲਾ ਸੁਭਾਅ ਅੰਦਰੋਂ ਜਾਣ ਨਾ ਦੀਓ

ਜ਼ਿੰਦਗੀ ਨੂੰ ਸਵਾਦ ਲੈਕੇ ਜੀਓ ਅਤੇ ਇਸ ਸਵਾਦ ਨੂੰ ਵਾਪਸ ਲੈਕੇ ਆਉਣ ਲਈ ਸਭ ਤੋਂ ਪਹਿਲਾ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ 100% ਲੈਕੇ ਆਉਣਾ ਪਏਗਾ, ਤੇ ਇਹ 100% ? ਜੇ ਕੰਮ ਤੇ ਜਾਣਾ ਹੈ ਤਾਂ ਸ਼ੋਂਕ ਨਾਲ ਜਾਈਏ ਤੇ ਕਹੀਏ ਕਿ 8-10 ਘੰਟੇ ਦੀ ਡਿਊਟੀ ਹੈ ਮਜ਼ੇ ਨਾਲ ਦਿਲ ਲਗਾ ਕੇ ਕੰਮ ਕਰ ਕੇ ਆਉਂਦੇ ਹਾਂ ਤੇ ਸ਼ਾਮ ਨੂੰ ਘਰ ਆ ਕੇ ਘਰਦਿਆਂ ਨਾਲ ਅੱਜ ਪਕੌੜਿਆਂ ਨਾਲ ਚਾਹ ਪੀਵਾਂਗੇ | ਘਰ ਬੈਠਿਆਂ ਵੀ ਕੁੱਛ ਵੱਖਰਾ, ਕੁਝ ਨਵਾਂ ਕਰਨ ਦਾ ਸੋਚਣ

ਕਹਿਣ ਤੋਂ ਭਾਵ ਜਿਹੜਾ ਵੀ ਕੰਮ ਕਰੀਏ ਸ਼ੋਂਕ ਨਾਲ ,ਪਿਆਰ ਨਾਲ , ਦਿਲ ਦਿਮਾਗ ਜਦ ਦੋਵੇ ਇੱਕ ਜਗਾਂ ਹੋ ਕੇ ਕੰਮ ਕਰਨਗੇ ਤਾਂ ਹਰ ਕੰਮ ਵਿੱਚ 100% ਹੋਵੇਗਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਏਗਾ ਹਰ ਕੰਮ ਵਿੱਚ ਸਕਾਰਤਮਕ ਸੋਚ ਲੈਕੇ ਆਈਏ |ਕੁੱਛ ਚੰਗਾ ਪੜੀਏ ,ਕੁੱਛ ਚੰਗਾ ਖੇਡੀਏ , ਜਿਸ ਤਰਾਂ ਦਾ ਵੀ ਕੰਮ ਕਰਨਾ ਪਵੇ ਉਸਨੂੰ ਉਤਸ਼ਾਹ ਨਾਲ ਕਰੀਏ, ਖੁਸ਼ੀ ਨਾਲ ਕਰੀਏ |

ਕਮਾਉਣਾ ਵੀ ਹੈ ਤੇ ਖਾਣਾ ਵੀ ਹੈ ਤੇ ਜੇ ਖੁਸ਼ ਹੋ ਕੇ ਕਰਾਂਗੇ ਤਾਂ ਇੱਕ ਜ਼ਿੰਦਗੀ ਵਿੱਚ ਅਨੇਕਾਂ ਹੀ ਜ਼ਿੰਦਗੀਆਂ ਜੀਅ ਲਵਾਂਗੇ😊 ਤੇ ਜੇ ਨਿਰਾਸ਼ ਹੋ ਕੇ ਕਰੀਏ ਤਾਂ, ਮੌਤ ਆਉਣ ਤੋਂ ਪਹਿਲਾਂ ਅਨੇਕਾਂ ਮੌਤਾਂ ਮਰਾਂਗੇ😔

–⭐ ਮਨਦੀਪ ਕੌਰ⭐

Leave A Comment!

(required)

(required)


Comment moderation is enabled. Your comment may take some time to appear.

Comments

5 Responses

 1. GAGAN deep singh

  very nic story. bhut vdia lagea mnu read Karke word Ch nai D’s sakda

 2. guri dhot

  nice story

 3. Parminder Kaur

  wow that’s great

 4. Ravinder Sandhu

  right ji

 5. Guri

  ryt👍 brilliant

Like us!