More Punjabi Kahaniya  Posts
ਅਸਲੀ ਮੁਕਾਬਲਾ


ਪੱਤਰਕਾਰ ਹਰਬੀਰ ਸਿੰਘ ਭੰਵਰ..
ਕਾਨਵੇਂ ਦੀ ਇੱਕ ਸੁਵੇਰ ਨੂੰ ਅਹਿਮਦੀਆ ਸਮਾਗਮ ਨੂੰ ਕਵਰ ਕਰਨ ਕਾਦੀਆ ਜਾ ਰਹੇ ਸਾਂ..!
ਬਟਾਲਿਓਂ ਥੋੜਾ ਹਟਵੇਂ ਕਾਲ਼ੀਆਂ-ਬਾਮਣੀਆਂ ਪਿੰਡ ਕੋਲ ਗੋਲੀਆਂ ਦੀ ਅਵਾਜ ਸੁਣ ਗੱਡੀ ਓਧਰ ਨੂੰ ਮੋੜ ਲਈ..
ਓਥੇ ਕਮਾਦ ਨੂੰ ਘੇਰਾ ਪਾਈ ਖਲੋਤੀ ਕਿੰਨੀ ਸਾਰੀ ਫੋਰਸ..!
ਘੜੀ ਕੂ ਮਗਰੋਂ ਹੀ ਇੱਕ ਨੌਜੁਆਨ ਦੀ ਮਿਰਤਕ ਦੇਹ ਧੂਹ ਕੇ ਬਾਹਰ ਲਿਆਂਧੀ ਗਈ..
ਇੱਕ ਅਸਾਲਟ ਉਸਦੇ ਕੋਲ ਓਥੇ ਰੱਖ ਦਿੱਤੀ ਗਈ..ਮਗਰੋਂ ਫੋਟੋ ਸੈਸ਼ਨ..ਪੱਤਰਕਾਰ..ਹੋਰ ਵੀ ਕਿੰਨਾ ਕੁਝ!
ਸ਼ਾਮੀਂ ਸਰਕਟ ਹਾਊਸ ਅਮ੍ਰਿਤਸਰ ਪ੍ਰੈਸ ਮਿਲਣੀ ਵੇਲੇ ਬਾਡਰ ਰੇਂਜ ਦੇ ਆਈ.ਜੀ ਦੌਲਤ ਰਾਮ ਭੱਟੀ ਨੂੰ ਆਖਿਆ ਭੱਟੀ ਸਾਬ ਅੱਜ ਇੱਕ ਅਸਲੀ ਮੁਕਾਬਲਾ ਹੁੰਦਾ ਵੇਖਿਆ..
ਅੱਗੋਂ ਹੱਸ ਪਿਆ..ਅਖ਼ੇ ਭਂਵਰ ਸਾਬ ਜੇ ਉਹ ਅਸਲੀ ਸੀ ਤਾਂ ਹੁਣ ਤੱਕ ਹੋਏ ਸਭ ਅਸਲੀ ਹੀ ਨੇ..
ਉਸ ਉਧੋਕੇ ਪਿੰਡ ਦੇ ਚੈਂਚਲ ਸਿੰਘ ਨੂੰ ਤਾਂ ਅਸੀ ਤਿੰਨ ਦਿਨ ਪਹਿਲਾਂ ਹਾਲ ਬਜਾਰ ਤੋਂ ਫੜਿਆ ਸੀ..ਮਕਸਦ ਪੂਰਾ ਹੋ ਗਿਆ ਤਾਂ ਖਾਲੀ ਅਸਾਲਟ ਫੜਾ ਕਮਾਦ ਵਿਚ ਧੱਕ ਦਿੱਤਾ..
ਬਾਕੀ ਸਭ ਕੁਝ ਓਹੀ ਸੀ ਜੋ ਤੁਸੀਂ ਅਸਲ ਸਮਝ ਬੈਠੇ!
ਅੱਜ ਤਿੰਨ ਦਹਾਕਿਆਂ ਮਗਰੋਂ ਵੀ ਕੁਝ ਨਹੀਂ ਬਦਲਿਆ..
ਕਨੂੰਨ,ਅਦਾਲਤਾਂ,ਅਪੀਲਾਂ,ਦਲੀਲਾਂ ਰਾਹ ਬੈਠੇ ਉਸ ਮਗਰਮੱਛ ਵਾਂਙ ਹੋ ਗਈਆਂ ਜਿਹੜਾ ਕੁਝ ਲੋਕਾਂ ਨੂੰ ਤਾਂ ਲੰਗਣ ਦਿੰਦਾ ਪਰ ਬਾਕੀਆਂ ਨੂੰ ਵੇਖਦਿਆਂ ਹੀ ਨਿਗਲ ਜਾਂਦੇ!
ਸੋ ਦੋਸਤੋ ਇਸੇ ਸਿਸਟਮ ਵਿਚ ਹੀ ਵਿਚਰਨਾ ਪੈਣਾ..ਓਦੋਂ ਤੱਕ ਜਦੋਂ ਤੱਕ ਮੌਤ ਨੀ ਆਉਂਦੀ..
ਆਪਣੇ ਕੋਲ ਸਿਰਫ ਦੋ ਰਾਹ ਨੇ..
ਪਹਿਲਾ..ਰੌਲਾ ਪਾ ਕੇ ਬਾਕੀ ਦੁਨੀਆਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਸ ਬਾਰੇ ਦੱਸੀਏ ਕੇ ਕੀ...

ਭਾਣਾ ਵਰਤ ਰਿਹਾ ਏ!
ਦੂਜਾ ਰਾਹ..ਖਾਓ ਪੀਓ ਲਵੋ ਅਨੰਦ..ਢੱਠੇ ਚ ਪਵੇ ਪਰਮਾਨੰਦ..!
ਦੂਜਾ ਰਾਹ ਬੜਾ ਸੌਖਾ ਹੈ..ਮਗਰਮੱਛ ਵੀ ਕੁਝ ਨੀ ਆਖੇਗਾ..
ਪਰ ਪਹਿਲੇ ਵਿਚ ਜਾਨ,ਕਾਰੋਬਾਰ,ਪਰਿਵਾਰ,ਸੁਖ ਸ਼ਾਂਤੀ ਸਭ ਕੁਝ ਗਰਕ ਹੋ ਸਕਦੇ ਨੇ..!
ਦਸਮ ਪਿਤਾ ਖੁਦ ਵੀ ਪਹਿਲੇ ਰਾਹ ਤੇ ਤੁਰਿਆ ਤੇ ਫੇਰ ਸਰਬੰਸ ਵਾਰਿਆ..
ਵਰਨਾ ਦਿੱਲੀ ਨਾਲ ਸਮਝੌਤਾ ਕਰਨਾ ਕਿਹੜਾ ਔਖਾ ਸੀ..ਓਦੋ ਵੀ ਦਿੱਲੀਓਂ ਏਲਚੀ ਆਉਂਦੇ ਸਨ..ਇੱਕ ਸੁਨੇਹਾ ਘੱਲੋ..ਅਸੀ ਆਪ ਆਵਾਂਗੇ ਅਨੰਦਪੁਰ!
ਕੰਵਲ ਨੂੰ ਕਿਸੇ ਪੁੱਛਿਆ..
ਬਾਬਾ ਤੇਰਾ ਕਦੀ ਕੋਈ ਪੱਕਾ ਸਟੈਂਡ ਨਹੀਂ..ਤੂੰ ਕਦੇ ਅਕਾਲੀ..ਕਦੀ ਕੋਮਰੇਡ..ਕਦੀ ਕਾਂਗਰਸੀ..ਤੇ ਹੁਣ ਤੀਰ ਵਾਲਾ..
ਆਖਣ ਲੱਗਾ ਭਾਈ ਮੈਨੂੰ ਤੇ ਜਿਹੜਾ ਵੀ ਪੰਜਾਬ ਪੰਜਾਬੀਅਤ ਦੀ ਗੱਲ ਕਰਦਾ..ਚੰਗਾ ਤੇ ਸੱਚਾ ਲੱਗਣ ਲੱਗ ਜਾਂਦਾ!
ਆਓ ਅਗਲੀ ਪੀੜੀ ਨੂੰ ਪੈੜਾਂ ਪਾਉਣੀਆਂ ਤੇ ਪੈੜਾਂ ਤੇ ਤੁਰਨਾ ਸਿਖਾਈਏ..ਖੁੱਲ ਕੇ ਦੱਸੀਏ ਅਤੀਤ ਵਿਚ ਸਾਡੇ ਨਾਲ ਕੀ ਹੋਇਆ..ਹੁਣ ਕੀ ਹੋ ਰਿਹਾ ਤੇ ਅੱਗੋਂ ਕੀ ਹੋਣ ਵਾਲਾ..!
ਕਿਓੰਕੇ ਸਾਡੇ ਲਈ ਤਾਂ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਨੂੰ ਪਾਣੀ ਲਾਉਣਾ ਅਤੇ ਸਾਉਣ ਭਾਦਰੋਂ ਦੇ ਚੁਮਾਸਿਆਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧ ਝੋਨੇ ਵਿਚੋਂ ਨਦੀਨ ਕੱਢਣਾ ਵੀ ਇੱਕ ਧਰਮ ਯੁੱਧ ਹੀ ਹੈ!
ਆਪਣੀ ਦੁਨੀਆ ਵਿਚ ਸੇਫ ਹਾਂ..ਅਸੀਂ ਕਿੰਨੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)