More Punjabi Kahaniya  Posts
ਪੁਲਿਸ ਨਾਕਾ ਬਨਾਮ ਜੱਜ ਸਾਬ


ਪੁਲਿਸ ਨਾਕਾ ਬਨਾਮ ਜੱਜ ਸਾਬ 2
ਇਹ ਉਨਾਂ ਦਿਨਾਂ ਦੀ ਗੱਲ ਹੈ 1988 ਦੇ ਇਰਦ ਗਿਰਦ ਜਦ ਪੰਜਾਬ ਵਿੱਚ ਕਈ ਵਾਰ ਸਕੂਟਰ ਮੋਟਰ ਸਾਇਕਲ ‘ਤੇ ਡਬਲ ਸਵਾਰੀ ਬੰਦ ਕਰ ਦਿੱਤੀ ਜਾਂਦੀ ਸੀ | ਉਦੋਂ ਕਾਰ ਤਾਂ ਕਿਸੇ ਵਿਰਲੇ ਕੋਲ ਹੀ ਹੁੰਦੀ ਸੀ ਤੇ ਸਕੂਟਰ ਮੋਟਰ ਸਾਇਕਲ ਵੀ ਕਿਸੇ ਕਿਸੇ ਕੋਲ ਹੀ ਸੀ |
ਇੱਕ ਦਿਨ ਪਿੰਡ ਵਿੱਚੋਂ ਸਾਡੇ ਲਿਹਾਜ ਵਾਲੇ ਘਰੋਂ ਸੁਨੇਹਾ ਆਇਆ ਕਿ ਸਕੂਟਰ ਲੈ ਕਿ ਆਇਉ ਜੱਜ ਸਾਬ ਨੂੰ ਦੋਰਾਹੇ ਬੱਸ ਚੜਾ੍ ਕੇ ਆਉਣਾ ਹੈ | ਮੇਰਾ ਭਰਾ ਪੀ੍ਤਮ ਸਿੰਘ ਸਕੂਟਰ ਲੈ ਕੇ ਚਲਿਆ ਗਿਆ | ਜੱਜ ਸਾਬ ਸਾਡੇ ਪਿੰਡ ਦੇ ਹੀ ਸਨ ਪਰ ਡਿਉਟੀ ਪਟਿਆਲੇ ਸੀ ਤੇ ਚਿਰ ਤੋਂ ਹੀ ਪਰਿਵਾਰ ਸਮੇਤ ਉੱਥੇ ਹੀ ਰਹਿੰਦੇ ਸਨ ਕਦੇ ਕਦੇ ਪਿੰਡ ਆਉਂਦੇ ਸਨ | ਉਨਾਂ ਦੀ ਰਹਿਣੀ ਬਹਿਣੀ ਬੜੀ ਸਾਦੀ ਸੀ ਤੇ ਬੋਲਦੇ ਬਹੁਤ ਘੱਟ ਸਨ ਪਿੰਡ ਵਿੱਚ ਸਿਰਫ ਸਾਡੇ ਨਾਲ ਤੇ ਇੱਕ ਦੋ ਹੋਰ ਘਰਾਂ ਨਾਲ ਹੀ ਮਿਲਦੇ ਗਿਲਦੇ ਸਨ | ਉਸ ਦਿਨ ਉਨਾਂ ਦੇ ਪਿਤਾ ਜੀ ਸਰਦਾਰ ਭਗਵਾਨ ਸਿੰਘ ਵੀ ਨਾਲ ਸਨ ਜੋ ਕਿ ਬਹੁਤ ਅੜਬ ਸੁਭਾਅ ਦੇ ਸਨ | ਤੁਰਨ ਤੋਂ ਪਹਿਲਾਂ ਡਬਲ ਸਵਾਰੀ ਬਾਰੇ ਵੀ ਵਿਚਾਰ ਕੀਤਾ । ਜੱਜ ਸਾਬ ਮੇਰੇ ਭਰਾ ਨਾਲ ਸਕੂਟਰ ‘ਤੇ ਬਹਿ ਗਏ ਤੇ ਉਨਾਂ ਦੇ ਪਿਤਾ ਜੀ ਅਪਣੇ ਭਤੀਜੇ ਨਾਲ ਬਹਿ ਗਏ |
ਬੱਸ ਜੀ ਟੀ ਰੋਡ ਉੱਤੇ ਪੁਲ ਦੇ ਕੋਲ ਹੀ ਖੜ੍ਦੀ ਸੀ | ਜਦ ਦੋਰਾਹੇ ਦੇ ਪੁਲ ‘ਤੇ ਪਹੁੰਚੇ ਤਾਂ ਪੁਲ ਦੇ ਮੂਹਰੇ ਹੀ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ | ਇੱਕ ਥਾਣੇਦਾਰ ਇੱਕ ਹੌਲਦਾਰ ਤੇ ਦੋ ਸਿਪਾਹੀ ਖੜੇ੍ ਸਨ ਤੇ ਕਈ ਸਕੂਟਰਾਂ ਵਾਲੇ ਰੋਕੇ ਹੋਏ ਸਨ | ਉਨਾਂ ਨੇ ਇਹਨਾਂ ਨੂੰ ਵੀ ਰੋਕ ਲਿਆ ਤੇ ਕਿਹਾ ਕਿ ਡਬਲ ਸਵਾਰੀ ਤਾਂ ਬੰਦ ਹੈ ਇਸ ਕਰਕੇ ਤੁਹਾਡਾ ਚਲਾਣ ਹੋਵੇਗਾ | ਉਨਾਂ ਦਿਨਾਂ ਵਿੱਚ ਚਲਾਣ ਕਹਿ ਕੇ ਕੁਸ ਪੈਸੇ ਲੈ ਦੇ ਕੇ ਮਸਾਂ ਖਹਿੜਾ ਛੱਡਦੇ ਸਨ | ਜੱਜ ਸਾਬ ਉੱਤਰ ਕੇ ਇੱਕ ਪਾਸੇ ਨੂੰ ਖੜ੍ ਗਏ | ਉਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਅਸੀਂ ਤਾਂ ਇੱਥੋਂ ਹੀ ਬੱਸ ਚੜ੍ ਜਾਣਾ ਹੈ ਤੇ ਇਹਨਾਂ ਨੇ ਮੁੜ ਜਾਣਾ ਹੈ ਇਹ ਤਾਂ ਸਾਨੂੰ ਛੱਡਣ ਲਈ ਹੀ ਆਏ ਹਨ | ਪਰ ਪੁਲਿਸ ਵਾਲੇ ਕਹਿੰਦੇ ਅਸੀਂ ਤਾਂ ਚਲਾਣ ਹੀ ਕਰਾਂਗੇ ਲਿਆਉ ਕਾਗਜ਼ ਤੇ ਲਾਇਸੰਸ ਵੀ ਦਿਖਾਉ | ਸ. ਭਗਵਾਨ ਸਿੰਘ ਕਹਿੰਦੇ ਕਾਗਜ਼ ਵੀ...

ਦੇਖ ਲਉ ਪਰ ਥੋਡੇ ਕੋਲੋਂ ਚਲਾਣ ਹੋਣਾ ਨੀ ?
ਥਾਣੇਦਾਰ ਥੋੜਾ ਰੋਅਬ ਨਾਲ ਕਹਿੰਦਾ ਹੋਣਾ ਕਿਉਂ ਨੀ ਅਸੀਂ ਰੋਜ ਏਹੀ ਕੰਮ ਕਰਦੇ ਹਾਂ !
ਭਗਵਾਨ ਸਿੰਘ ਕੈੜਾ ਜਿਹਾ ਹੋ ਕੇ ਕਹਿੰਦਾ ਦੇਖ ਤਾਂ ਫਿਰ ਚਲਾਣ ਕਰਕੇ ?
ਥਾਣੇਦਾਰ ਤੈਸ ਵਿਚ ਆ ਕੇ ਕਹਿੰਦਾ ਤੁਸੀਂ ਬੋਲਦੇ ਕਿਵੇਂ ਓ ! ਹੁਣ ਮੈਂ ਥੋਡੇ ਸਕੂਟਰ ਵੀ ਬੰਦ ਕਰੂੰਗਾ ?
ਫਿਰ ਜੱਜ ਸਾਬ ਨੇੜੇ ਨੂੰ ਆ ਗਏ ਤੇ ਥਾਣੇਦਾਰ ਨੂੰ ਕਹਿੰਦੇ ਕਾਗ਼ਜ਼ ਤਾਂ ਪੂਰੇ ਹੈਗੇ ਨੇ ! ਹੁਣ ਕਿਹੜੇ ਦੋਸ਼ ਵਿੱਚ ਸਕੂਟਰ ਬੰਦ ਕਰੋਂਗੇ ?
ਥਾਣੇਦਾਰ ਕਹਿੰਦਾ ਡਬਲ ਸਵਾਰੀ ਦੇ ਦੋਸ਼ ਵਿੱਚ ?
ਜੱਜ ਸਾਬ ਕਹਿੰਦੇ ਤੈਨੂੰ ਪਤਾ ਡਬਲ ਸਵਾਰੀ ਕਿੱਥੇ ਬੰਦ ਹੈ ਤੇ ਕਿੱਥੇ ਨਹੀਂ ?
ਥਾਣੇਦਾਰ ਕਹਿੰਦਾ ਸਭ ਪਤਾ ਸਾਨੂੰ ਅਸੀਂ ਐਵੇਂ ਨੀ ਖ਼ੜੇ !
ਜੱਜ ਸਾਬ ਕਹਿੰਦੇ ਸਵਾਹ ਪਤਾ ਥੋਨੂੰ ? ਡਬਲ ਸਵਾਰੀ ਐਸ ਵੇਲੇ ਸਿਰਫ ਕਿਸੇ ਵੀ ਸ਼ਹਿਰ ਦੀ ਮਿਊਂਸਪਿਲਟੀ ਦੀ ਹੱਦ ਅੰਦਰ ਹੀ ਬੰਦ ਹੈ ਦਿਹਾਤੀ ਏਰੀਏ ਚ ਨਹੀਂ । ਅਸੀਂ ਮਿਉਂਸਪਲਿਟੀ ਦੀ ਹੱਦ ਦੇ ਬਾਹਰ ਖੜ੍ਹੇ ਹਾਂ ਅੰਦਰ ਤਾਂ ਅਸੀਂ ਜਾਣਾ ਹੀ ਨਹੀਂ ਤੇ ਬਾਹਰੋਂ ਹੀ ਬੱਸ ਚੜ੍ਹਨਾ ਹੈ ।
ਹੁਣ ਤੁਸੀਂ ਚਾਰੇ ਪੁਲਿਸ ਮੁਲਾਜ਼ਮ ਸਾਨੂੰ ਗਲਤ ਰੋਕਣ ਦੇ ਦੋਸ਼ ਵਿੱਚ ਸਵੇਰੇ 10 ਵਜੇ ਸੀ ਜੇ ਐੱਮ ਪਟਿਆਲਾ ਦੀ ਕੋਰਟ ਵਿੱਚ ਹਾਜ਼ਰ ਹੋ ਜਾਇਓ ! ਬਾ ਹੁਕਮ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਪਟਿਆਲਾ !
ਬਸ ਫਿਰ ਕੀ ਸੀ ! ਜੀ ਸ਼ਰ ਜੀ ਸ਼ਰ ਕਹਿ ਕਿ ਪਹਿਲਾਂ ਤਾਂ ਚਾਰਾਂ ਨੇ ਸਲੂਟ ਮਾਰੇ ਫਿਰ ਉਹੀ ਗੱਲਾਂ ਜਨਾਬ ਗਲਤੀ ਹੋ ਗਈ ਮਾਫ਼ ਕਰਦੋ ਸ਼ਰ ਸੌਰੀ ਸ਼ਰ ਸੌਰੀ ਸ਼ਰ ! ਸੌਰੀ ਸੌਰੀ ਕਰਦਿਆਂ ਦੀਆਂ ਘਿੱਗੀਆਂ ਬਹਿ ਗਈਆਂ ! ਲੋਕ ਦੇਖਣ ਤੇ ਹੈਰਾਨ ਬਈ ਪੁਲਿਸ ਨੂੰ ਕੀ ਹੋ ਗਿਆ ਐਨੀਆਂ ਲੇਲੜੀਆਂ ਕੱਢਣ ਲੱਗੀ ਹੋਈ ਹੈ !
ਜੱਜ ਸਾਬ ਕਹਿੰਦੇ ਕਿਉਂ ਲੋਕਾਂ ਨੂੰ ਤੰਗ ਪੇ੍ਸ਼ਾਨ ਕਰਨ ਲੱਗੇ ਹੋਏ ਓ ਅਪਣੀ ਡਿਊਟੀ ਦੀ ਸਹੀ ਪਹਿਚਾਣ ਕਰੋ ! ਅੱਜ ਛੱਡਤਾ ਥੋਨੂੰ ਮੁੜ ਕੇ ਅਜਿਹੀ ਗਲਤੀ ਨਾ ਕਰ ਬੈਠਿਉ !
ਇੱਕ ਮਿੰਟ ਵਿੱਚ ਨਾਕਾ ਛੱਡ ਕੇ ਭੱਜ ਗਏ ਤੇ ਜਿਹੜੇ ਕਈ ਜਾਣੇ ਪਹਿਲਾਂ ਰੋਕੇ ਹੋਏ ਸੀ ਉਹ ਵੀ ਆਪੋ ਅਪਣੇ ਰਾਹ ਤੁਰ ਗਏ |
Baldev Singh Jhajj Ex Sarpanch

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)