More Punjabi Kahaniya  Posts
ਐਮਰਜੈਂਸੀ


ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ । ਇਹ ਰੱਬੀ ਵਰਤਾਰਾ ਘੱਟ ਸਾਜਿਸ਼ ਜ਼ਿਆਦਾ ਜਾਪਦੀ ਹੈ । ਲੀਡਰ ਕੁਰਸੀ ਲਈ ਕੀ ਕੀ ਕਰਦੇ ਆ ।
ਭਾਰਤ ਕਹਿਣ ਨੂੰ ਤਾਂ ਇਕ ਲੋਕਤੰਤਰ ਆ ਪਰ ਲੀਡਰ ਆਪਣੀ ਕੁਰਸੀ ਬਚਾਉਣ ਦੇ ਲਾਲਚ ਵਿਚ ਕਈ ਵਾਰ ਤਾਨਾਸ਼ਾਹਾ ਦੇ ਧੱਕੇ ਚੜਿਆ । ਸ਼ਾਸ਼ਤਰੀ ਦੀ ਮੌਤ , ਐਮਰਜੈਂਸੀ 1975-77, ਓਪਰੇਸ਼ਨ ਬਲੂਸਟਾਰ 1984 । ਸ਼ਾਸ਼ਤਰੀ ਜੀ ਦੀ ਮੋਤ ਨਾਲ ਇੰਦਰਾ ਗਾਂਧੀ ਨੂੰ ਕੁਰਸੀ ਮਿਲੀ । ਓਪਰੇਸ਼ਨ ਬਲੂਸਟਾਰ 1984 ਇੰਦਰਾ ਗਾਂਧੀ ਦਾ ਅੰਤ ।
ਪਰ ਅੱਜ ਗੱਲ ਕਰਦੇ ਆ ਸਿਰਫ ਐਮਰਜੈਂਸੀ 1975-77।
ਐਮਰਜੈਂਸੀ ਕੀ ਹੁੰਦੀ ਹੈ ?? ਐਮਰਜੈਂਸੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?? ਭਾਰਤ ਵਿਚ ਕਦੋਂ ਕਦੋਂ ਐਮਰਜੈਂਸੀ ਲਗਾਈ ਗਈ ?? ਉਸਦੇ ਭਾਰਤ ਉੱਪਰ ਕੀ ਕੀ ਅਸਰ ਹੋਏ ??
ਐਮਰਜੈਂਸੀ ਦਾ ਮਤਲਬ ਹੁੰਦਾ ਆਪਾਤਕਾਲੀਨ ਸਥਿਤੀ । ਜਦੋਂ ਮੰਨ ਲਓ ਸਾਡੇ ਘਰ ਅੱਗ ਲੱਗ ਜਾਵੇ ਤਾਂ ਉਹਦੇ ਤੋ ਸਾਨੂੰ ਖਤਰਾ ਹੈ ਇਸ ਕਰਕੇ ਉਹ ਸਾਡੇ ਲਈ ਐਮਰਜੈਂਸੀ ਹੁੰਦੀ ਆ । ਭਾਰਤ ਵਿਚ ਐਮਰਜੈਂਸੀ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਨੈਸ਼ਨਲ ਐਮਰਜੈਂਸੀ , ਪ੍ਰੈਜ਼ੀਡੈਂਟ ਰੂਲ ਜਾਣੀ ਸਟੇਟ ਐਮਰਜੈਂਸੀ , ਫਾਈਨਾਂਸ਼ੀਅਲ ਐਮਰਜੈਂਸੀ ।
ਨੈਸ਼ਨਲ ਐਮਰਜੈਂਸੀ ਵਿਚ ਰਾਸ਼ਟਰਪਤੀ , ਕੈਬਿਨੇਟ ਅਤੇ ਪ੍ਰਧਾਨ ਮੰਤਰੀ ਦੀ ਮਨਜੂਰੀ ਨਾਲ ਐਮਰਜੈਂਸੀ ਲਗਾਉਂਦਾ । ਹੁਣ ਤਕ ਤਿੰਨ ਵਾਰ 1962-68 ਭਾਰਤ ਚੀਨ ਯੁੱਧ ਤੋ ਬਾਦ ਭਾਰਤ ਦੀ ਹਾਲਤ ਖਰਾਬ ਹੋਣ ਕਰਕੇ ਐਮਰਜੈਂਸੀ ਲਗਾਈ ਗਈ ਸੀ ਫੇਰ 1971 ਵਿਚ ਭਾਰਤ ਪਾਕਿਸਤਾਨ ਜੰਗ ਸਮੇ ਤੇ ਫੇਰ 1975 ਵਿਚ ਇੰਦਰਾ ਗਾਂਧੀ ਨੇ ਆਪਣੀ ਕੁਰਸੀ ਬਚਾਉਣ ਲਈ 2 ਸਾਲ ਐਮਰਜੈਂਸੀ ਲਗਾਈ । ਇਸ ਐਮਰਜੈਂਸੀ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰਾ ਨੂੰ ਰੱਦ ਕਰਕੇ , ਸਟੇਟ ਦੀਆ ਸਰਕਾਰ ਨੂੰ ਭੰਗ ਕਰਕੇ ਸੈਂਟਰਲ ਸਰਕਾਰ ਸਭ ਕੁਝ ਆਪਣੇ ਹੱਥ ਲੈ ਲੈਂਦੀ ਹੈ । ਲੋਕ ਸਭਾ ਅਤੇ ਰਾਜ ਸਭਾ ਦਾ ਕਾਰਜਕਾਲ ਵੀ ਵਧਾ ਦਿੱਤਾ ਜਾਂਦਾ ਹੈ ।
ਸਟੇਟ ਐਮਰਜੈਂਸੀ ਪੰਜਾਬ ਵਿੱਚ ਕਈ ਵਾਰ ਲੱਗ ਚੁੱਕੀ ਹੈ । 1984 ਤੋ 1999 ਤੱਕ । ਫਾਈਨਾਂਸ਼ੀਅਲ ਐਮਰਜੈਂਸੀ ਓਦੋ ਲਗਦੀ ਹੈ ਜਦੋਂ ਦੇਸ਼ ਦੀ ਇਕਾਨਮੀ ਬਿਲਕੁੱਲ ਡਿੱਗ ਪੈਂਦੀ ਹੈ ।
26 ਜੂਨ 1975 ਨੈਸ਼ਨਲ ਐਮਰਜੈਂਸੀ ਰਾਸ਼ਟਰਪਤੀ ਫ਼ਾਰੁਖ਼ ਅਲੀ ਅਹਿਮਦ ਨੇ ਨੈਸ਼ਨਲ ਐਮਰਜੈਂਸੀ ਨੂੰ ਲਾਗੂ ਕੀਤਾ । ਇਹ ਐਮਰਜੈਂਸੀ ਸਿਰਫ ਤੇ ਸਿਰਫ ਇੰਦਰਾ ਗਾਂਧੀ ਨੇ ਆਪਣੇ ਹਿੱਤਾਂ ਵਾਸਤੇ ਲਗਾਈ ਸੀ । ਕਿਸੇ ਵੀ ਦੇਸ਼ ਦੀਆ ਅਦਾਲਤਾਂ ਹਮੇਸ਼ਾ ਸਰਕਾਰ ਨਾਲੋ ਉੱਤੇ ਹੁੰਦੀਆ ਹਨ । ਉਹਨਾ ਦਾ ਫੈਸਲਾ ਸਰਕਾਰ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਪਰ ਅੱਜ ਕੱਲ ਤਾਂ ਸਰਕਾਰ ਬਣਦੇ ਹੀ ਅਦਾਲਤਾਂ , ਕਮਿਸ਼ਨਾ ਵਿਚ ਆਪਣੇ ਹੀ ਬੰਦੇ ਸੈੱਟ ਕਰਦੀ ਹੈ । ਇਹਦੀ ਸੁਰੂਆਤ ਵੀ ਇੰਦਰਾ ਗਾਂਧੀ ਨੇ ਕੀਤੀ ਸੀ । 1971 ਦੀਆ ਆਮ ਲੋਕ ਸਭਾ ਚੋਣਾਂ ਵਿੱਚ ਰਾਜ ਨਰਾਇਣ ਨੇ ਇੰਦਰਾ ਗਾਂਧੀ ਖਿਲਾਫ ਚੋਣ ਲੜੀ । ਇੰਦਰਾ ਗਾਂਧੀ ਜਿੱਤ ਗਈ ਪਰ ਰਾਜ ਨਰਾਇਣ ਨੇ ਕੇਸ ਕੀਤਾ ਵੀ ਇੰਦਰਾ ਨੇ ਸਰਕਾਰੀ ਸੰਪਤੀ ਅਤੇ ਸਰਕਾਰੀ ਬੰਦਿਆ ਦਾ ਪ੍ਰਯੋਗ ਕਰਕੇ ਇਲੈਕਸ਼ਨ...

ਜਿੱਤਿਆ । ਇਲਾਹਾਬਾਦ ਹਾਈ ਕੋਰਟ ਨੇ 12 ਜੂਨ 1975 ਨੂੰ ਰਾਜ ਨਰਾਇਣ ਦੇ ਹੱਕ ਵਿੱਚ ਫੈਸਲਾ ਦਿੰਦੇ ਇੰਦਰਾ ਗਾਂਧੀ ਉੱਪਰ 6 ਸਾਲ ਚੋਣ ਲੜਨ ਲਈ ਬੈਨ ਲਗਾ ਦਿੱਤਾ 26 ਜੂਨ ਨੂੰ ਇੰਦਰਾ ਗਾਂਧੀ ਨੇ internal threat ਦਾ ਖ਼ਤਰਾ ਦੱਸ ਐਮਰਜੈਂਸੀ ਲਗਾ ਦਿੱਤੀ ਤੇ ਸਾਰੇ ਛੋਟੇ ਵੱਡੇ ਵਿਰੋਧੀ ਦਲ ਦੇ ਨੇਤਾ ਚੁੱਕ ਜੇਲਾ ਵਿਚ ਸੁੱਟ ਦਿੱਤੇ । ਪ੍ਰੈਸ ਸਰਕਾਰ ਦੀ ਮਰਜੀ ਤੋ ਬਿਨਾ ਕੋਈ ਖ਼ਬਰ ਨਹੀਂ ਛਾਪ ਸਕਦੇ ਸੀ ਸਰਕਾਰ ਦੇ ਉਲਟ ਛਾਪਣਾ ਤਾਂ ਦੂਰ ਦੀ ਗੱਲ । ਪ੍ਰਦਰਸ਼ਨਕਾਰੀਆਂ ਤੇ ਗੋਲੀਆ ਚਲਾਈਆਂ ਗਈਆਂ । ਹਰ ਚੀਜ ਸਟੇਟ ਦੀ ਹੋਵੇ ਚਾਹੇ ਸੈਂਟਰ ਦੀ ਹਰ ਚੀਜ਼ ਤੇ ਕੇਂਦਰ ਸਰਕਾਰ ਕਾਬਿਜ ਹੋ ਗਈ । ਰਾਜ ਨਰਾਇਣ ਹੀ ਨਹੀਂ ਗੁਜਰਾਤ ਵਿਚ ਵਿਦਿਆਰਥੀਆ ਦੇ ਨਵ ਆਵਾਮ ਅੰਦੋਲਨ ਨੇ ਸਟੇਟ ਵਿਚ ਕਾਂਗਰਸ ਦੀ ਸਰਕਾਰ ਖਤਮ ਕਰ ਦਿੱਤੀ । ਜੈ ਪ੍ਰਕਾਸ਼ ਨਰਾਇਣ ਜਿਹੜੇ ਕਿ ਕਾਂਗਰਸ ਦੇ ਪੁਰਾਣੇ ਖੁੰਢ ਨੇਤਾ ਸਨ ਓਹਨਾ ਨੇ ਬਿਹਾਰ ਵਿਚ ਅੰਦੋਲਣ ਸ਼ੁਰੂ ਕੀਤਾ ਪਹਿਲਾ ਪਹਿਲਾ ਤਾਂ ਬਿਹਾਰ ਦੀ ਕਾਂਗਰਸ ਸਰਕਾਰ ਤੋ ਅਸਤੀਫ਼ਾ ਮੰਗਿਆ ਪਰ ਫੇਰ ਇੰਦਰਾ ਗਾਂਧੀ ਦੀ ਅਸਤੀਫੇ ਦੀ ਮੰਗ ਹੋਣ ਲੱਗੀ । ਇੰਦਰਾ ਗਾਂਧੀ ਸਾਰੇ ਪਾਸਿਆਂ ਤੋਂ ਘਿਰ ਗਈ ਸੀ । ਉਹ ਬੱਸ ਚਾਉਂਦੀ ਸੀ ਵੀ ਕਿਸੇ ਵੀ ਤਰਾਂ ਪ੍ਰਧਾਨਮੰਤਰੀ ਦੀ ਕੁਰਸੀ ਉਸ ਕੋਲ ਹੀ ਰਹੇ । ਇਸ ਕਰਕੇ ਲੋਕ ਸਭਾ ਅਤੇ ਰਾਜ ਸਭਾ ਵਿਚ ਬਹੁਮਤ ਹੋਣ ਕਰਕੇ ਨੈਸ਼ਨਲ ਐਮਰਜੈਂਸੀ ਲਗਾਈ ਗਈ । ਜਿਸ ਵਿਚ ਆਮ ਲੋਕਾਂ ਨਾਲ ਕੀ ਕੀ ਵਾਪਰਿਆ ਹੇਠ ਲਿਖੀ ਕਿਤਾਬ ਵਿਚ ਦਰਜ ਹੈ ।
21 ਮਾਰਚ 1977 ਨੂੰ ਐਮਰਜੈਂਸੀ ਹਟਾਉਂਦੇ ਹੀ ਇਲੈਕਸ਼ਨ ਹੋਏ ਅਤੇ ਮੋਰਾਰਜੀ ਦੇਸਾਈ ਦੀ ਜਨਤਾ ਦਲ ਦੀ ਸਰਕਾਰ ਬਣੀ । ਜਿਹੜੀ 3 ਸਾਲ ਹੀ ਚੱਲ ਸਕੀ ਤੇ ਫੇਰ ਇੰਦਰਾ ਗਾਂਧੀ ਸੱਤਾ ਤੇ ਕਾਬਜ ਹੋ ਗਈ ।
ਐਮਰਜੈਸੀ ਦੇ ਦੌਰਾਨ ਆਬਾਦੀ ਨੂੰ ਕੰਟਰੋਲ ਕਰਨ ਲਈ ਸੰਜੇ ਗਾਂਧੀ ਦੀ ਚਲਾਈ ਗਈ ਮੁਹਿੰਮ ਵਿਚ ਕਈ 70-80 ਸਾਲ ਦੇ ਬਜੁਰਗਾ ,17-25 ਸਾਲ ਦੇ ਨੌਜਵਾਨਾਂ ਦੀ ਧੱਕੇ ਨਾਲ ਨਸਬੰਦੀ ਕਰਕੇ ਇਹ ਅਣਮਨੁੱਖੀ ਖਿਲਵਾੜ ਕੀਤਾ ਗਿਆ ।
ਜਿਆਦਾਤਰ ਏਹੋਜੀਆ ਕਿਤਾਬਾ ਇੰਗਲਿਸ਼ ਵਿੱਚ ਛਪੇ ਕੇ ਹਿੰਦੀ ਅਨੁਵਾਦ ਤੱਕ ਹੀ ਸੀਮਿਤ ਰਹਿੰਦੀਆ । ਕੁਲਦੀਪ ਨਈਅਰ ਭਾਰਤ ਦੇ ਵਰਿਸ਼ਠ ਪੱਤਰਕਾਰ ਦੁਆਰਾ ਲਿਖੀ ਐਮਰਜੈਂਸੀ ਦੀ ਕਿਤਾਬ ਇੰਦਰਾ ਦਾ ਕਾਲਾ ਚਿਹਰਾ ਬਿਆਨ ਕਰਦੀ ਹੈ । ਕਿਤਾਬ ਦੇ ਕੀਮਤ 320 ਰੁਪਏ ਡਾਕ ਖ਼ਰਚ ਸਮੇਤ । ਕਿਤਾਬ ਖਰੀਦਣ ਲਈ ਆਪਣਾ ਪਤਾ whats app ਰਾਹੀਂ 9876079566 ਤੇ ਭੇਜੋ ,ਇਨਬਾਕਸ ਕਰੋ ਜਾ ਫੇਰ ਮੋਬਾਈਲ ਨੰਬਰ ਸਮੇਤ ਕਮੈਂਟਾਂ ਵਿਚ ਭੇਜੋ । ਵਿਦਵਾਨ ਦੂਰ ਰਹਿਣ ਸਾਡਾ ਕੰਮ ਕਿਤਾਬਾ ਵੇਚਣਾ ਹੈ ਪਰ ਦੱਸ ਕੇ ਗਿਆਨਵਾਨ ਕਿਤਾਬਾ ਵੇਚਣਾ । ਜੇਕਰ ਕਿਸੇ ਕੋਲ ਇਸਦੇ ਬਾਬਤ ਕੋਈ ਵੀ ਜਾਣਕਾਰੀ ਹੋਵੇ ਤਾਂ ਕਮੇਂਟਾ ਵਿਚ ਵਿਚਾਰ ਜਰੂਰ ਸਾਂਝੇ ਕਰੇ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)