More Punjabi Kahaniya  Posts
ਅੰਗ੍ਰੇਜੀ


ਸੇਲਜ ਮੈਨ ਦੀ ਨੌਕਰੀ ਦੀ ਇੰਟਰਵਿਊ ਵਿਚ ਇੱਕ ਪੇਂਡੂ ਉਮੀਦਵਾਰ ਅੰਗ੍ਰੇਜੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ !
ਬਾਹਰ ਬੈਠਾ ਰਿਹਾ..ਸ਼ਾਮ ਨੂੰ ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ ! ਆਖਣ ਲੱਗਾ ਜਨਾਬ ਇੱਕ ਮੌਕਾ ਦੇ ਦਿਓ..ਜੇ ਅੰਗ੍ਰੇਜੀ ਬੋਲਣ ਵਾਲਿਆਂ ਤੋਂ ਜਿਆਦਾ ਚੀਜਾਂ ਨਾ ਵੇਚੀਆਂ ਤਾਂ ਬੇਸ਼ੱਕ ਬਣਦੀ ਤਨਖਾਹ ਵੀ ਨਾ ਦਿਓ!
ਅੱਖਾਂ ਵਿਚੋਂ ਡੁੱਲ ਡੁੱਲ ਪੈਂਦਾ ਆਤਮ-ਵਿਸ਼ਵਾਸ਼ ਦੇਖ ਨੌਕਰੀ ਤੇ ਰਖ ਲਿਆ ਗਿਆ!
ਅਗਲੇ ਕੁਝ ਦਿਨਾ ਵਿਚ ਵਿਕਰੀ ਵਾਕਿਆ ਹੀ ਕਈ ਗੁਣਾ ਵਧ ਗਈ !
ਮਾਲਕ ਕੋਲੋਂ ਰਿਹਾ ਨਾ ਗਿਆ ਤੇ ਓਹ ਮੁੰਡੇ ਦੀ ਚੀਜਾਂ ਵੇਚਣ ਦੀ ਤਕਨੀਕ ਦੇਖਣ ਫਲੋਰ ਤੇ ਆ ਗਿਆ!
ਕੀ ਦੇਖਦਾ..ਕੇ ਓਸ ਨੇ ਇੱਕ ਗ੍ਰਾਹਕ ਨੂੰ ਮਛੀਆਂ ਫੜਨ ਵਾਲਾ ਜਾਲ 800 ਰੁਪੀਏ ਵਿਚ ਵੇਚ ਦਿੱਤਾ..ਫੇਰ ਓਸੇ ਗ੍ਰਾਹਕ ਦੇ ਬੂਟਾਂ ਵੱਲ ਇਸ਼ਾਰਾ ਕਰ ਕਹਿੰਦਾ..ਸ਼੍ਰੀਮਾਨ ਏਨੇ ਮਹਿੰਗੇ ਬੂਟ ਪਾ ਕੇ ਮਛੀ ਫੜਨ ਜਾਵੋਗੇ ਤੇ ਇਹ ਖਰਾਬ ਹੋ ਜਾਣਗੇ..ਇੱਕ ਸਸਤਾ ਜਿਹਾ ਜੋੜਾ ਹੋਰ ਵੀ ਲੈ ਲਵੋ !
ਓਸ ਨੇ 400 ਸੌ ਦਾ ਬੂਟਾਂ ਦਾ ਜੋੜਾ ਵੀ ਵੇਚ ਦਿੱਤਾ!
ਫੇਰ ਕਹਿੰਦਾ..ਜਨਾਬ ਨਦੀ ਜਾਲ ਸੁੱਟ ਬੈਠੋਗੇ ਤਾਂ ਸਿਰ ਮਚ ਜਾਵੇਗਾ ਕੜਕਦੀ ਧੁੱਪ ਨਾਲ..ਇੱਕ ਟੋਪੀ ਵੀ ਲੈ ਲਵੋ ਸਿਰ ਢੱਕਣ ਵਾਸਤੇ!
ਗ੍ਰਾਹਕ ਨੇ ਟੋਪੀ ਵੀ ਖਰੀਦ ਲਈ!
ਨਾਲ ਹੀ ਆਖਦਾ..ਕੇ ਜਨਾਬ ਇਹ ਤਾਂ ਹੈ ਨੀ ਕੇ ਤੁਸੀਂ ਜਾਲ ਸੁੱਟਿਆ ਤੇ ਮਛੀ ਫਸ ਗਈ..ਟੈਮ ਵੀ ਲੱਗ ਸਕਦਾ..ਭੁਖ ਲਗੇਗੀ ਤੇ ਖਾਓਗੇ ਕੀ?
ਗ੍ਰਾਹਕ ਨੇ ਕਿੰਨਾ ਸਾਰਾ ਖਾਣ...

ਪੀਣ ਦਾ ਸ੍ਮਾਨ ਵੀ ਖਰੀਦ ਲਿਆ !
ਮਿੰਟਾ-ਸਕਿੰਟਾ ਵਿਚ ਹੋਈ ਏਨੀ ਸਾਰੀ ਵਿਕਰੀ ਦੇਖ ਮਾਲਕ ਆਖਣ ਲੱਗਾ ਯਾਰ ਤੂੰ ਤਾਂ ਕਮਾਲ ਹੀ ਕਰ ਦਿੱਤੀ..ਬੰਦਾ ਇੱਕ ਜਾਲ ਲੈਣ ਆਇਆ ਸੀ ਤੇ ਤੂੰ ਏਨੀਆਂ ਸਾਰੀਆਂ ਚੀਜਾਂ ਵੇਚ ਦਿੱਤੀਆਂ..!
ਮੁੰਡਾ ਅੱਗੋਂ ਆਖਣ ਲੱਗਾ ਸ਼੍ਰੀਮਾਨ ਤੁਹਾਨੂੰ ਕਿੰਨੇ ਕਿਹਾ ਓਹ ਜਾਲ ਲੈਣ ਆਇਆ ਸੀ..ਓਸ ਦੀ ਤੇ ਵਹੁਟੀ ਚਾਰ ਦਿਨ ਵਾਸਤੇ ਪੇਕੇ ਗਈ ਸੀ ਤੇ ਓਹ ਇੱਕਲੇਪਨ ਤੋਂ ਅੱਕਿਆ ਹੋਇਆ ਮਨਪਸੰਦ ਫਿਲਮਾਂ ਦੀਆਂ ਸੀਡੀਆਂ ਲੈਣ ਆਇਆ ਸੀ!
ਬਸ ਓਸਦੀ ਦੁਖਦੀ ਰਗ ਪਛਾਣ ਲਈ ਤੇ ਲੋਹਾ ਗਰਮ ਹੋਇਆ ਵੇਖ ਚੋਟ ਮਾਰ ਦਿੱਤੀ ਕੇ ਦੋਸਤ ਚਾਰ ਦਿਨ ਘਰੇ ਬੈਠੇ ਮੂਵੀਆਂ ਦੇਖ-ਦੇਖ ਹੋਰ ਬੋਰ ਹੋ ਜਾਵੇਂਗਾ..ਬਾਹਰ ਖੁੱਲੇ ਵਿਚ ਜਾ ਤੇ ਨਹਿਰ ਕੰਢੇ ਵਾਲੇ ਮਾਹੌਲ ਵਿਚ ਮਛੀਆਂ ਫੜ ਤਾਂ ਜੋ ਜਿੰਦਗੀ ਥੋੜੀ ਹੋਰ ਰੋਮਾਂਚਕਾਰੀ ਹੋ ਸਕੇ..!
ਦੋਸਤੋਂ ਕਿਸੇ ਬੇਗਾਨੀ ਭਾਸ਼ਾ ਤੇ ਆਪਣੀ ਹਲਕੀ ਪਕੜ ਨੂੰ ਕਦੀ ਵੀ ਆਪਣੀ ਕਮਜੋਰੀ ਨਾ ਬਣਾਈਏ..ਜੇ ਅੰਗ੍ਰੇਜੀ ਬੋਲਣ ਵਿਚ ਮੁਹਾਰਤ ਆਪਨੇ ਆਪ ਵਿਚ ਹੀ ਸਭ ਕੁਝ ਹੁੰਦੀ ਤਾਂ ਲਛੇਦਾਰ ਅੰਗ੍ਰੇਜੀ ਬੋਲਣ ਵਾਲੇ ਕਿੰਨੇ ਸਾਰੇ ਗੋਰੇ ਗੋਰੀਆਂ ਕਨੇਡਾ ਦੇ ਚੌਂਕਾਂ ਤੇ ਖਲੋਤੇ ਦਸ ਦਸ ਵੀਹ ਵੀਹ ਸੇੰਟਾ ਦੀ ਖਾਤਿਰ ਕਾਰਾਂ ਵਿਚ ਬੈਠਿਆਂ ਅੱਗੇ ਹੱਥ ਨਾ ਅੱਡਦੇ ਹੁੰਦੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)