ਹਰ ਵਾਰ ਦੀ ਤਰਾਂ ਇਸ ਸਾਲ ਵੀ ਰਾਮਰੱਤੀ ਸਾਡੇ ਕੰਮਵਾਲੀ ਰੱਖੜੀ ਲਿਆਈ। ਪਰ ਆਉਂਦੀ ਹੀ ਉਹ ਕੰਮ ਤੇ ਲੱਗ ਗਈ। ਭੈਣ ਧੀ ਪੋਤੀ ਅਤੇ ਦੋਸਤ ਦੀ ਬੇਟੀ ਕੋਲੋ ਰੱਖੜੀ ਬੰਨਵਾਕੇ ਜਦੋਂ ਮੈ ਫਾਰਗ ਹੋਇਆ ਤਾਂ ਉਹ ਵੀ ਆਪਣਾ ਕੰਮ ਮੁਕਾ ਚੁੱਕੀ ਸੀ। ਹੱਥ ਧੋਕੇ ਓਹ ਰੱਖੜੀ ਵਾਲਾ ਲਿਫ਼ਾਫ਼ਾ ਲੈਕੇ ਮੇਰੇ ਨੇੜੇ ਆਈ।
“ਵੀਰ ਜੀ ਰੱਖੜੀ?” ਬੋਲਕੇ ਉਸਨੇ ਲਿਫਾਫੇ ਚੋ ਰੱਖੜੀ ਕੱਢ ਲਈ ਅਤੇ ਖਾਕੀ ਰੰਗ ਦੇ ਲਿਫਾਫੇ ਨੂੰ ਨਾਲ ਹੀ ਮੇਰੇ ਮੂਹਰੇ ਕਰ ਦਿੱਤਾ। ਮੈਂ ਗੁੱਟ ਉਸਦੇ ਮੂਹਰੇ ਕਰ ਦਿੱਤਾ। ਆਪੇ ਹੀ ਲਿਫਾਫੇ ਵਿਚੋਂ ਕੱਢਕੇ ਬਰਫੀ ਦਾ ਟੁਕੜਾ ਮੂੰਹ ਵਿਚ ਪਾ ਲਿਆ ਅਤੇ ਉਸਨੇ ਮੇਰੇ ਰੱਖੜੀ ਬੰਨ ਦਿੱਤੀ। ਮੈਂ ਨੋਟ ਕੀਤਾ ਕਿ ਬਾਕੀ ਦੀਆਂ ਰੱਖੜੀਆਂ ਨਾਲੋਂ ਉਸਦੀ ਬੰਨੀ ਰੱਖੜੀ ਸੋਹਣੀ ਤੇ ਮਹਿੰਗੀ ਸੀ।
“ਰਾਮਰੱਤੀ ਆਹ ਬਰਫੀ ਵਾਲਾ ਲਿਫ਼ਾਫ਼ਾ ਤੂੰ ਘਰ ਲੈ ਜ਼ਾ। ਬੱਚੇ ਖਾ ਲੈਣਗੇ।”
“ਚੰਗਾ ਵੀਰ ਜੀ।” ਕਹਿਕੇ ਉਸਨੇ ਲਿਫ਼ਾਫ਼ਾ ਚੁੱਕ ਲਿਆ। ਮੈਂ ਉਸਨੂੰ ਨਕਦ ਨਰਾਇਣ ਵਾਲਾ ਲਿਫ਼ਾਫ਼ਾ ਵੀ ਨਾਲ ਹੀ ਪਕੜਾ ਦਿੱਤਾ।
“ਰਾਮਰੱਤੀ ਇਹ ਬਰਫੀ ਕਿੱਥੋਂ ਲਿਆਂਦੀ ਸੀ।” ਅਗਲੇ ਦਿਨ ਕੰਮ ਤੇ ਆਈ ਨੂੰ ਮੈਂ ਜਾਣਕਾਰੀ ਲਈ ਪੁੱਛਿਆ। ਕਿਉਂਕਿ ਉਸਦੀ ਲਿਆਂਦੀ ਬਰਫੀ ਦਾ ਸਵਾਦ ਅਜੇ ਵੀ ਮੇਰੇ ਮੂੰਹ ਵਿਚ ਸੀ।...
ਉਸਨੂੰ ਬਰਫੀ ਵਾਪਿਸ ਕਰਕੇ ਮੈਂ ਦਿਲੋਂ ਪਛਤਾ ਰਿਹਾ ਸੀ। ਇੰਨੀ ਸਵਾਦ ਬਰਫੀ ਕਾਹਨੂੰ ਮੋੜਨੀ ਸੀ।
‘ਵੀਰ ਜੀ ਆਪਣੇ ਨਾਲ ਵਾਲੀ ਵੱਡੀ ਦੁਕਾਨ ਤਾਂ ਬੰਦ ਸੀ। ਕਲੋਨੀ ਰੋਡ ਵਾਲੀ ਦੁਕਾਨ ਤੇ ਬਰਫੀ ਨਹੀਂ ਸੀ ਮਿਲੀ। ਮੈਂ ਤਾਂ ਫਿਰ ਖੋਖੇ ਵਾਲੇ ਤੋਂ ਹੀ ਲੈ ਆਈ।” ਉਸਨੇ ਹੌਸਲਾ ਕਰਕੇ ਸੱਚ ਦਸਿਆ ਪਰ ਉਸਦੇ ਚੇਹਰੇ ਤੇ ਡਰ ਝਲਕ ਰਿਹਾ ਸੀ।
“ਬਹੁਤ ਸਵਾਦ ਸੀ ਬਰਫੀ। ਸੱਚੀ ਨਜ਼ਾਰਾ ਆ ਗਿਆ ਸੀ ਇੱਕ ਪੀਸ ਖਾਕੇ।” ਮੇਰੀ ਇੰਨੀ ਗੱਲ ਸੁਣ ਕੇ ਉਸਦੇ ਚੇਹਰੇ ਤੇ ਲਾਲੀ ਆ ਗਈ।
ਅਸੀਂ ਵੱਡੀਆਂ ਦੁਕਾਨਾਂ ਤੋਂ ਮਿਠਾਈ ਬਰਫੀ ਦੇ ਨਾਮ ਤੇ ਪਤਾ ਨਹੀਂ ਕੀ ਕੀ ਖਾਂਦੇ ਹਾਂ। ਇਹ ਖੋਖੇ ਵਾਲੇ ਸਭ ਦੇ ਸਾਹਮਣੇ ਪੰਜ ਦਸ ਕਿਲੋ ਸੁੱਧ ਦੁੱਧ ਦਾ ਖੋਆ ਬਣਾਕੇ ਬਰਫੀ ਬਣਾਉਂਦੇ ਹਨ ਤੇ ਕਿਸੇ ਫੈਂਸੀ ਪੈਕਿੰਗ ਦੇ ਬਿਨਾਂ ਹੀ ਲਿਫਾਫੇ ਵਿੱਚ ਪਾਕੇ ਦਿੰਦੇ ਹਨ।
ਰਾਮਰੱਤੀ ਦੀ ਰੱਖੜੀ ਅਤੇ ਬਰਫੀ ਦੋਨੇ ਹੀ ਸੋਹਣੀ ਸਵਾਦ ਤੇ ਸੁੱਧ ਵੀ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ