More Punjabi Kahaniya  Posts
ਗੂੰਗਾ ਬੋਲਾ


ਨਵਤੇਜ ਭਾਰਤੀ ਲਿਖਦੇ ਨੇ ਕੇ ਮਸ਼ੀਨ ਨਾਲ ਘਾਹ ਕੱਟਦੇ ਵਕਤ ਇੱਕ ਵੇਰ ਲੁਕਿਆ ਹੋਇਆਂ ਖਰਗੋਸ਼ ਦਾ ਬੱਚਾ ਵੀ ਕੁਤਰਿਆ ਗਿਆ..!
ਮਸ਼ੀਨ ਲਿੱਬੜ ਗਈ..ਲਹੂ ਦੇ ਕਿੰਨੇ ਛਿੱਟੇ ਮੇਰੇ ਤੇ ਵੀ ਆਣ ਪਏ..ਮੈਂ ਡਰ ਗਿਆ ਕੇ ਪੁੱਤ ਦੇ ਲਹੂ ਦੀਆਂ ਪੈੜਾਂ ਨੱਪਦੀ ਉਸਦੀ ਮਾਂ ਹੁਣ ਮੇਰੇ ਤੱਕ ਵੀ ਆਣ ਅੱਪੜੇਗੀ ਤੇ ਪੁੱਛੇਗੀ ਕੇ ਤੈਨੂੰ ਮੇਰਾ ਪੁੱਤ ਨਹੀਂ ਸੀ ਦਿਸਿਆ..!
ਫੇਰ ਮੈਨੂੰ ਕੋਈ ਗੱਲ ਨਹੀਂ ਅਹੁੜੇਗੀ ਤੇ ਅਖੀਰ ਵਿੱਚ ਆਖ ਦਿਆਂਗਾ ਕੇ ਜਦੋਂ ਇਨਸਾਨ ਮਸ਼ੀਨ ਦਾ ਗੁਲਾਮ ਹੋ ਜਾਂਦਾ ਤੇ ਅੰਨਾਂ ਹੋ ਜਾਂਦਾ..!
ਦੋ ਹਜਾਰ ਦੇ ਮਾਰਚ ਮਹੀਨੇ ਦੀ ਵੀਹ ਤਰੀਕ ਦੀ ਰਾਤ ਕਸ਼ਮੀਰ ਦੇ ਚਿੱਟੀ ਸਿੰਘ ਪੁਰਾ ਵਿੱਚ ਫੌਜ ਦੀ ਵਰਦੀ ਪਾਈ ਕਿੰਨੇ ਸਾਰੇ ਫਿਰਕੂ ਮਾਨਸਿਕਤਾ ਦੇ ਗੁਲਾਮ ਅੱਤਵਾਦੀ ਆਏ ਤੇ ਛੱਤੀ ਸਿਖਾਂ ਦੇ ਸੱਥਰ ਵਿਛਾ ਗਏ..ਕੋਈ ਜਾਂਚ ਨਹੀਂ ਹੋਈ..ਜੇ ਹੋਈ ਵੀ ਤਾਂ ਰਿਪੋਰਟ ਦੱਬ ਲਈ..!
ਤਿੰਨ ਦਿਨ ਬਾਅਦ ਇੰਡੀਆ...

ਦੌਰੇ ਤੇ ਆਏ ਅਮਰੀਕੀ ਰਾਸ਼ਟਰਪਤੀ ਬਿਲ ਕਲਿਟਨ ਆਪਣੀ Secretary of State Madeline Albright ਦੀ ਬੁੱਕ Mighty and the Almighty ਦੇ introduction page ਵਿੱਚ ਇਹ ਗੱਲ ਕਹਿੰਦਾ ਕੇ ਜੇ ਅਸੀਂ ਦੌਰਾ ਨਾ ਕੀਤਾ ਹੁੰਦਾ ਤਾਂ ਉਹ ਛੱਤੀ ਜਣੇ ਮਰਨੋਂ ਬਚ ਗਏ ਹੁੰਦੇ..!
ਅਮਰੀਕੀ ਇਹ ਵੀ ਜਾਣਦੇ ਨੇ ਕੇ ਇਹ ਛੱਤੀ ਕਤਲ ਦੁਨੀਆ ਨੂੰ ਸਿਰਫ ਇਹ ਵਿਖਾਉਣ ਲਈ ਕਰਵਾਏ ਗਏ ਕੇ ਕਸ਼ਮੀਰ ਅੰਦਰ ਬਲਦੀ ਹੋਈ ਇਸ ਅੱਗ ਤੋਂ ਸਿੱਖ ਕੌਂਮ ਵੀ ਨਹੀਂ ਬਚੀ..!
ਜਰੂਰੀ ਨਹੀਂ ਕੇ ਇਨਸਾਨ ਮਸ਼ੀਨ ਦਾ ਗੁਲਾਮ ਬਣ ਕੇ ਅੰਨਾ ਹੀ ਹੁੰਦਾ ਹੋਵੇ..ਸਿਆਸਤਾਂ ਦੇ ਪ੍ਰਭਾਵ ਹੇਠ ਆਇਆ ਗੂੰਗਾ ਬੋਲਾ ਵੀ ਹੋ ਜਾਂਦਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)