More Punjabi Kahaniya  Posts
ਸੋਹਣੇ


ਮਿੰਨੀ ਕਹਾਣੀ (ਸੋਹਣੇ )
ਅੱਜ ਵੀ ਰੋਜ ਵਰਗਾ ਦਿਨ ਚੜਿਆ ਹੈ। ਤੇ ਅੱਜ ਫੇਰ ਮਾਂ ਕਹੇਗੀ ਨੀਲੂ ਤਿਆਰ ਹੋ ਜਾ ਤੈਨੂੰ ਦੇਖਣ ਲਈ ਮੁੰਡੇ ਵਾਲੇ ਆਉਣੇ ਨੇ। ਕੱਲ ਦੀ ਇਹ ਖ਼ਬਰ ਮੇਰੇ ਕੰਨਾਂ ਵਿੱਚ ਜਿਵੇਂ ਕੋਈ ਸ਼ੋਰ ਜਿਹਾ ਕਰ ਰਹੀ ਹੈ। ਕਿੰਨੇ ਆਏ ਤੇ ਚਾਹ ਸਮੋਸੇ ਖਾ ਕੇ, ਸੋਚ ਕੇ ਦੱਸਾਂਗੇ ਕਹਿ ਕੇ ਤੁਰਦੇ ਬਣੇ। ਕਿਸੇ ਨੂੰ ਮੈਂ ਪਸੰਦ ਹੀ ਨਹੀਂ ਆਈ। ਕਾਲਾ ਰੰਗ, ਨੈਣ ਨਕਸ਼ ਵੀ ਕੁਝ ਖਾਸ ਵਧੀਆ ਨਹੀਂ ਉਪਰੋਂ ਕੱਦ ਵੀ ਮੱਧਰਾ।
ਹਰ ਮੁੰਡੇ ਨੂੰ ਕੁੜੀ ਹੀਰ ਹੀ ਚਾਹੀਦੀ ਹੈ। ਕਾਲੇ ਤੇ ਕਰੂਪ ਮੁੰਡੇ ਵੀ ਮੈਨੂੰ ਠੁਕਰਾ ਕੇ ਚਲੇ ਗਏ। ਅੱਜ ਫੇਰ ਓਹੀਓ ਤਮਾਸ਼ਾ ਹੋਵੇਗਾ। ਇਹ ਸੋਚ ਮੈਨੂੰ ਤਾਂ ਪ੍ਰੇਸ਼ਾਨ ਕਰਦੀ ਹੀ ਹੈ ਮੇਰੇ ਘਰ ਵਾਲੇ ਵੀ ਬਹੁਤ ਤੰਗ ਨੇ ਹੁਣ। “ਨੀਲੂ ਹੋ ਜਾ ਤਿਆਰ ਬੇਟਾ ਤੇ ਉਹ ਜਿਆਦਾ ਭੜਕੀਲਾ ਸੂਟ ਨਾ ਪਾਵੀਂ ਅਜਿਹੇ ਸੂਟਾਂ ਚ ਤੇਰਾ ਰੰਗ ਹੋਰ ਪੱਕਾ ਲਗਦਾ। ਤੇ ਨਾਲੇ ਚੁੱਪ ਚਾਪ ਨਾ ਰਿਹਾ ਕਰ ਕੁੱਝ ਆਪ ਵੀ ਬੋਲ ਲਿਆ ਕਰ ਮੁੰਡੇ ਵਾਲਿਆਂ ਦੇ ਅੱਗੇ। ਹਰ ਵੇਲੇ ਮੋਨ ਰਹਿਣਾ ਠੀਕ ਨਹੀਂ।
ਮੈਥੋਂ ਨੀ ਬੋਲਿਆ ਜਾਂਦਾ ਇਹਨਾਂ ਮੰਡੀ ਦੇ ਵਪਾਰੀਆਂ ਨਾਲ। ਡੰਗਰਾਂ ਵਾਂਗੂ ਦੇਖ ਕੇ ਛੱਡ ਜਾਂਦੇ ਨੇ। ਕਿੰਨੀ ਪੜਾਈ ਕੀਤੀ ਹੋਈ ਹੈ ਮੇਰੀ ਇਸ ਦੀ ਕਿਸੇ ਨੂੰ ਕਦਰ ਨਹੀਂ।ਦੇਖਦੇ ਆਂ ਅੱਜ ਕਿਹੜਾ ਰਾਂਝਾ ਆਉਂਦਾ।
ਲਓ ਗੱਡੀ ਦੀ ਆਵਾਜ਼ ਆਗੀ ਲਗਦਾ ਅਮੀਰ ਹੀ ਹੋਣਾ ਇਹ ਵੀ।
ਨੀਲੂ ਆਜਾ ਹੁਣ ਨੀਚੇ——-
ਆਉਨੀਆਂ ਮਾ———–
ਲਓ ਆ ਗਈ ਧੀ ਰਾਣੀ।ਬਹੁਤ ਪੜੀ ਲਿਖੀ ਹੈ ਨੀਲੂ। ਬਸ ਜੀ ਸਰਕਾਰੀ ਨੌਕਰੀ ਦੇ ਪੂਰੇ ਚਾਂਸ ਨੇਂ।
ਕਾਕਾ ਜੀ ਤੁਸੀਂ ਚਾਹ ਪੀਣ ਤੋਂ ਬਾਅਦ ਨੀਲੂ ਬੇਟਾ ਨਾਲ ਕੁਝ ਗੱਲਾਂ ਕਰ ਸਕਦੇ ਓ। ਸਾਨੂੰ ਕੋਈ ਇਤਰਾਜ਼ ਨਹੀਂ।

/> ਚਾਹ ਪਾਣੀ ਤਾਂ ਇਹਨਾਂ ਨੇ ਵੀ ਪੀ ਲਿਆ ਮੁੰਡਾ ਇਹ ਮੇਰੇ ਤੋਂ ਵੀ ਕਾਲਾ ਪਰ ਚੁੱਪ ਚਾਪ ਹੈ ਸ਼ਾਇਦ ਨਾਂਹ ਕਰਨ ਦਾ ਕੋਈ ਕਾਰਨ ਸੋਚਦਾ ਹੋਣਾ। ਇਹ ਮੁੰਡਾ ਮੈਨੂੰ ਜੇ ਨਾਂਹ ਕਰ ਗਿਆ ਤਾਂ ਮੇਰਾ ਤਾਂ ਮਰਨ ਹੋ ਜਾਣਾ।
ਤੁਸੀਂ ਕਿੰਨੇ ਕਾਲੇ ਤੇ ਕਿੰਨੇ ਮਧਰੇ ਓ। ਤੁਸੀਂ ਪੜਾਈ ਕਰਕੇ ਕੋਈ ਨੌਕਰੀ ਕਰ ਲੈਂਦੇ ਤਾਂ ਸੋਚਿਆ ਜਾ ਸਕਦਾ ਸੀ। ਲੋਕੀ ਕੀ ਕਹਿਣਗੇ। ਕਾਲੀ ਭੂਤਨੀ, ਕਰੂਪ, ਮਧਰੀ, ਚੁੜੇਲ। ਨਹੀਂ ਨਹੀਂ ਏਦਾਂ ਨਾ ਕਹੋ। ਨੀਲੂ ਦੀ ਅਚਨਚੇਤ ਹੀ ਖਿਆਲੀ ਚੀਕ ਨਿਕਲ ਗਈ।
ਮਾਂ ਨੇ ਥਮਲੇ ਪਿੱਛੇ ਖੜੀ ਨੀਲੂ ਨੂੰ ਹਲੂਣਾ ਦਿੱਤਾ ਤੇ ਉਹ ਕਿਸੇ ਬੁਰੇ ਸੁਪਨੇ ਚੋਂ ਬਾਹਰ ਆ ਗਈ। ਬੇਟਾ ਜੀ ਕਾਕਾ ਜੀ ਨੇ ਤੁਹਾਨੂੰ ਪਸੰਦ ਕਰ ਲਿਆ ਹੈ। ਕੀ ਕੀ ਕੀ ——–ਸੱਚੀਂ
ਹਾਂਜੀ ਬੇਟਾ ਜੀ। ਹੁਣ ਤੁਸੀਂ ਗੱਲ ਕਰ ਲਵੋ ਦੋਵੇ।
ਨੀਲੂ ਤੁਸੀਂ ਮੈਨੂੰ ਬਹੁਤ ਵਧੀਆ ਲੱਗੇ। ਤੁਹਾਡੀ ਪੜ੍ਹਾਈ ਬਹੁਤ ਹੈ ਜੇ ਸਰਕਾਰੀ ਨੌਕਰੀ ਨਾ ਵੀ ਮਿਲੀ ਤਾਂ ਆਪਾਂ ਅਕੈਡਮੀ ਖੋਲ ਲਵਾਂਗੇ।
ਤੁਹਾਨੂੰ ਹੀਰ ਨਹੀਂ ਚਾਹੀਦੀ———-?
ਹਾਹਾਹਾਹ
ਦੁਨੀਆਂ ਵਿੱਚ ਸਭ ਹੀਰ ਰਾਂਝੇ ਨਹੀਂ ਹੁੰਦੇ। ਕੁਝ ਸਾਡੇ ਵਰਗੇ ਸੋਹਣੇ ਵੀ ਹੁੰਦੇ ਨੇ ।
ਸੋਹਣੇ ਜਿਵੇਂ ਤੁਸੀਂ ਤੇ ਮੈਂ।
ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਾਰੀ ਕਾਇਨਾਤ ਵਿੱਚ ਇਕ ਹੀ ਆਵਾਜ਼ ਆ ਰਹੀ ਹੋਵੇ। ਕਿ ਨੀਲੂ ਤੂੰ ਬਹੁਤ ਸੋਹਣੀ ਏਂ। ਅੱਜ ਚੁੱਪ ਤੋੜਨ ਦਾ ਦਿਲ ਕਰਦਾ ਤੇ ਗੂੜਾ ਸੂਟ ਪਾਉਣ ਦਾ ਵੀ ।
ਸੁਖਵਿੰਦਰ ਅਨਹਦ
ਮਿੰਨੀ ਕਹਾਣੀ
ਸੋਹਣੇ

...
...



Related Posts

Leave a Reply

Your email address will not be published. Required fields are marked *

One Comment on “ਸੋਹਣੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)