More Punjabi Kahaniya  Posts
ਪੰਜ ਮਿੰਟ ਕੱਢ ਕੇ ਮੇਰੇ ਵੀਚਾਰ ਜਰੂਰ ਪੜਿਉ


ਅੱਜ ਮੈ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਨਾਲ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਿਆ ਦਰਸ਼ਨ ਕਰਕੇ ਵਾਪਸ ਆਉਦਿਆ ਦੇਸ਼ ਅਜਾਦੀ ਖਾਤਿਰ ਸ਼ਹੀਦ ਹੋਏ ਆਪਣੇ ਭਰਾਵਾਂ ਦੀ ਯਾਦਗਾਰ ਜਲਿਆਂਵਾਲੇ ਬਾਗ ਅੰਦਰ ਚਲਾ ਗਿਆ। ਤੇ ਉਥੇ ਲੱਗੇ ਆਪਣੇ ਪਿਆਰੇ ਮਹਾਰਾਜੇ ਰਣਜੀਤ ਸਿੰਘ ਦੇ ਬੁੱਤ ਕੋਲ ਖੜਾ ਹੋਇਆ ਤਾ ਮੈਨੂੰ ਆਪਣਿਆਂ ਵੱਡਿਆਂ ਦਾ ਰਾਜ ਭਾਗ ਚੇਤੇ ਆ ਗਿਆ । ਤੇ ਨਾਲ ਹੀ ਯਾਦ ਆਇਆ ਧਿਆਨ ਸਿੰਘ ਗੁਲਾਬ ਸਿੰਘ ਡੋਗਰਿਆਂ ਦੀ ਕੀਤੀ ਗਦਾਰੀ ਕਾਰਨ ਸਾਡਾ ਰਾਜ ਭਾਗ ਜੋ ਸਾਥੋ ਚਲਾ ਗਿਆ। ਤੇ ਫੇਰ ਉਸ ਦੁਖੀ ਮਾਂ ਜਿੰਦ ਕੌਰ ਚੇਤੇ ਆ ਗਈ ਕਿਵੇ ਅੰਗਰੇਜਾਂ ਨੇ ਸਾਡੀ ਮਹਾਰਾਣੀ ਨੂੰ ਗ੍ਰਿਫਤਾਰ ਕੀਤਾ ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਡ ਭੇਜ ਦਿੱਤਾ। ਉਥੇ ਮਹਾਰਾਜ਼ਾ ਦਲੀਪ ਸਿੰਘ ਨੂੰ ਇਸਾਈ ਬਣਾ ਦਿੱਤਾ।
ਨੇਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿੱਤੀ। ਅੰਗਰੇਜ਼ਾ ਨੇ ਮਿਲਣ ਦੀ ਆਗਿਆ ਦੇ ਦਿੱਤੀ ਪਰ ਸ਼ਰਤ ਰੱਖ ਦਿੱਤੀ ਇਹ ਕਲਕੱਤੇ ਵਿਚ ਮਿਲ ਸਕਦੇ ਹਨ। ਜਨਵਰੀ 1861ਵਿਚ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆ ਗਿਆ ਉਸ ਦੀ ਮਾਂ ਤੇਰਾਂ ਸਾਲ ਬਾਅਦ ਪੁੱਤ ਨੂੰ ਮਿਲਣ ਵਾਸਤੇ ਕਲਕੱਤੇ ਆ ਗਈ। ਕੱਲਕੱਤੇ ਸਪੈਨਿਸ਼ ਹੋਟਲ ਵਿਚ ਮਾਂ ਪੁੱਤ ਦਾ ਮਿਲਾਪ ਹੋਇਆ । ਮਹਾਰਾਣੀ ਜਿੰਦਾ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ। ਹੌਲੀ ਹੌਲੀ ਆਪਣੇ ਪੁੱਤਰ ਦੀ ਪਛਾਣ ਕਰਦੀ ਕਰਦੀ ਆਪਣਾ ਹੱਥ ਉਸ ਦੇ ਸਿਰ ਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਆਪਣੇ ਹੱਥੀ ਕਰਿਆ ਕਰਦੀ ਸੀ ਅੱਜ
ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਅਤੇ ਪੱਗ ਬੰਨੀ ਨੂੰ ਦੇਖਣਾ ਚਾਹੁੰਦੀ ਸੀ ਵਾਲ ਕੱਟੇ ਹੋਏ ਹੋਣ ਕਰਕੇ ਨਾ ਪੱਗ ਨਾ ਜੂੜਾ ਹੱਥ ਵਿਚ ਆਇਆ ਜਦ ਮੂੰਹ ਤੇ ਹੱਥ ਫੇਰਿਆ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ ਮਾਰ ਰੋਂਦੀ ਹੋਈ ਕਹਿਣ ਲੱਗੀ,
“ਮੇਰੀਏ ਕਿਸਮਤੇ ਤੂੰ ਇਹ ਕੀ ਕੀਤਾ ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ ਰਾਜ ਭਾਗ ਵੀ ਖੋਹ ਲਿਆ ਮੇਰਾ ਪੰਜਾਬ ਵੀ ਖੋਹ ਲਿਆ ਮੇਰਾ ਪੁੱਤ ਵੀ ਵਿਛੋੜ ਦਿੱਤਾ ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ ! ਮੈਂ ਲਾਹੌਰ ਕਿੱਲ੍ਹੇ ਦੇ ਬਾਹਰ ਖੜ੍ਹ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜਿੰਦਗੀ ਭੋਗ ਰਹੀ ਹਾਂ।”
ਸਿੱਖ_ਸਾਮਰਾਜ ਗਦਾਰ ਡੋਗਰਿਆਂ ਕਰਕੇ ਅੰਗਰੇਜੀ ਹਕੂਮਤ ਦੇ ਅਧੀਨ ਹੋ ਗਿਆ।ਇਸ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਬਹੁਤ ਦੁੱਖ ਝੱਲੇ।ਅਖੀਰ ਮੌਤ ਨੂੰ ਵੀ ਮਹਾਰਾਣੀ ਤੇ ਤਰਸ ਆ ਗਿਆ।
ਕਹਿੰਦੇ ਹਨ ਬੁਝਣ ਲੱਗੇ ਦੀਵੇ ਦੀ ਜੋਤ ਜਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ।ਮਰਨ ਕਿਨਾਰੇ ਪਈ ਮਹਾਰਾਣੀ_ਜਿੰਦਾਂ ਦੀ ਸੁਰਤ ਵੀ ਕੁਝ ਚਿਰ ਵਾਸਤੇ ਸੰਭਲ ਗਈ।ਦਲੀਪ ਸਿੰਘ ਉਸਦੀ ਛਾਤੀ ਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਜਿੰਦਾਂ ਨਿ- ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ- ” ਬੇਟੇ ਦਲੀਪ! ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਰੀਝਾਂ ਸਨ।ਰੱਬ ਗਵਾਹ ਏ ਜੋ ਮੈਂ ਤੇਰੇ ਵਾਸਤੇ ਜਫਰ ਗਾਲੇ ਨੇ,ਤੂੰ ਅਜੇ ਨੌਂ ਮਹੀਨੇ ਚੋਵੀ ਦਿਨ ਦਾ ਸੀ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸਲ ਦੇ ਗਏ।ਤੇਰੇ ਲਈ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ,ਨਹੀਂ ਤਾਂ ਬਾਕੀ ਰਾਣੀਆਂ...

ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ।…ਲਾਲ! ਪੰਜ ਸਾਲ ਤੇ ਯਾਰਾਂ ਦਿਨ ਦਾ ਸੈਂ ਤੂੰ ਜਦ ਕਿਸਮਤ ਨੇ ਤੈਨੂੰ ਪੰਜਾਬ_ਦਾ_ਬਾਦਸ਼ਾਹ ਬਣਾ ਦਿੱਤਾ।ਮੈਂ ਆਪਣੇ ਹੱਥੀਂ ਤੇਰੇ ਸਿਰ ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖਤ ਉਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ।ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨਚਿਆ ਕਰਦੀਆਂ ਸਨ।”
ਮੈਂ ਸੋਚਿਆ ਕਰਦੀ ਸਾਂ ,” ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿਚ ਰਾਜ ਭਾਗ ਸੰਭਾਲੇਗਾ ਤਾਂ ਮੈਂ ਜਿੰਦਗੀ ਦਾ ਸਫਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ।ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾ ਦੀ ਮਡ਼ੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਮੋਤੀਆਂ ਨਾਲ ਮਡ਼ ਦੇਵੇਗਾ।ਪੰਜਾਬ ਦੀ ਉਸ ਸ਼ਾਨ ਨੂੰ ਦੇਖ ਕੇ ਲੋਕ ਆਗਰੇ ਦਾ ਤਾਜ ਵੀ ਭੁਲ ਜਾਣਗੇ।ਪਰ ਚੰਨ ਜਿਸ ਰੀਝ ਦੇ ਪੂਰੇ ਹੋਣ ਦਾ ਸਮਾਨ ਹੀ ਨੀ ਰਿਹਾ ਉਸ ਦਾ ਜੁਬਾਨ ਤੇ ਲਿਾਉਣ ਦਾ ਕੀ ਲਾਭ? ਪਰ ਇਕ ਸਧਰ ਹੈ ਜੋ ਮੈਂ ਅੰਦਰ ਲੈ ਕੇ ਨਹੀਂ ਮਰਨਾਂ ਚਾਹੁੰਦੀ ।ਇਹ ਪੰਜ ਸੇਰ ਮਿਟੀ ਪੰਜਾਬ ਦੀ ਅਮਾਨਤ ਹੈ।ਵੇਖੀਂ ਕਿਤੇ ਗੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ।ਮੇਰੇ ਸਵਾਸ ਪੂਰੇ ਹੋਣ ਤਕ ਮੇਰੀ ਅਰਥੀ ਨੂੰ ਏਥੋਂ ਚੁੱਕ ਲਈ।ਪੰਜਾਬ ਅੱਪਡ਼ੀਂ ਲਾਹੌਰ ਵਿੱਚ ਗੁਰਦਵਾਰਾ ਡੇਹਰਾ ਸਾਹਿਬ ਸਾਹਮਣੇ ਜਾ ਧਰੀਂ।”
…..”ਕੋਈ ਸਿੱਖ ਸ਼ਹੀਦ_ਗੁਰੂ_ਅਰਜਨ_ਦੇਵ_ਜੀ ਨੂੰ ਮੱਥਾ ਟੇਕ ਕੇ ਮੁੜਦਾ ਵੇਖੇਂਗਾ ਤਾਂ ਉਸਦੀ ਚਰਨ ਧੂੜ ਮੱਥੇ ਤੇ ਲਾ ਦੇਈਂ।ਭਲਾ ਜੇ ਤੱਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ।…..ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰੇ_ਏ_ਪੰਜਾਬ ਦੇ ਚਰਨਾਂ ‘ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ,ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ ਤੇ ਬਰਸ ਰਹੀਆਂ ਹੋਣਗੀਆਂ।”…..ਚੰਨ!ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ।ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ ,ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ।ਉਹ ਆਖਰੀ ਹੰਝੂ ਧਰਤੀ ਤੇ ਢਹਿ ਕੇ ਫਨਾਹ ਹੋ ਜਾਇਆ ਕਰਦੇ ਨੇ।ਪਰ ਮੇਰੇ ਲਾਲ!ਮੇਰੇ ਨਾਲ ਇਹ ਅਨਰਥ ਨਾ ਕਰੀਂ।ਮਤਾ ਮੋਈ ਜਿੰਦਾਂ ਦੇ ਹੰਝੂ ਇਸ ਬੇਗਾਨਿਆਂ ਦੀ ਧਰਤੀ ਤੇ ਢਹਿ ਕੇ ਉਸ ਨਿਰਦਈ ਅੰਗਰੇਜ ਅੱਗੇ ਫਰਿਆਦ ਕਰਨ,ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ।ਇਹ ਮੇਰੀ ਅੰਤਿਮ ਭੇਟਾ ਹੈ,ਮੇਰੇ ਸਿਰਤਾਜ ਵਾਸਤੇ ਲੈ ਜਾਈਂ।”
ਦੋ-ਚਾਰ ਹਟਕੋਰੇ ਆਏ ਤੇ ਜਿੰਦਾਂ ਪੂਰੀ ਹੋ ਗਈ।ਅੰਗਰੇਜ ਹਕੂਮਤ ਨੇ ਮਹਾਰਾਣੀ ਦੀ ਦੇਹ ਨੂੰ ਪੰਜਾਬ ਲੈ ਜਾਣ ਦੀ ਆਗਿਆ ਨਾ ਦਿੱਤੀ।ਬੰਬਈ ਦੇ ਨੇੜੇ, ਨਰਬਦਾ ਨਦੀ ਦੇ ਕੰਢੇ ਮਹਾਰਾਣੀ ਦਾ ਸਿਵਾ ਬਲ ਰਿਹਾ ਸੀ। ਮਹਾਰਾਜਾ_ਦਲੀਪ_ਸਿੰਘ ਮਾਂ ਦੇ ਚਰਨਾਂ ਵਲ ਖੜਾ ਹੰਝੂ ਵਹਾ ਰਿਹਾ ਸੀ।ਉਹਦੇ ਅੰਗਰੇਜ ਰਖਵਾਲੇ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ।ਮਹਾਰਾਣੀ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਸੀ,ਜਾਂ ਦਲੀਪ ਸਿੰਘ ਨੂੰ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜਨ ਲੱਗਾ ਕੀ ਦੇਖਦਾ ।
ਮਹਾਰਾਣੀ ਦੀ ਵਿਭੂਤੀ ਨਰਮਦਾ ਨਦੀ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵਲ ਜਾ ਰਹੀ ਸੀ ਤੇ ਉਸਦੀ ਆਤਮਾ ਆਪਣੇ ਉਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉਡੀ ਜਾਂਦੀ ਸੀ।
ਇਹ ਸਭ ਕੁਝ ਮੈ ਆਪਣੇ ਮਹਾਰਾਜੇ ਦੇ ਬਣੇ ਬੁੱਤ ਕੋਲ ਖੜਾ ਸੋਚਦਾ ਸੋਚਦਾ ਆਖਿਰ ਮੈ ਆਪਣੇ ਪਿੰਡ ਤਰਸਿੱਕੇ ਵੱਲ ਵਾਪਸ ਤੁਰ ਗਿਆ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)