More Punjabi Kahaniya  Posts
ਦਿਲ ਤੇ ਕਦੀ ਝੁਰੜੀਆਂ ਨਹੀਂ ਪੈਂਦੀਆਂ


ਵਿਆਹ ਦੀ ਪੰਝਾਹਵੀਂ ਵਰੇ ਗੰਢ..
ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਤੰਗ ਜਿਹੇ ਸੋਫੇ ਤੇ ਬਿਠਾਇਆ ਸੀ..
ਨਾਂਹ ਨੁੱਕਰ ਵੀ ਕੀਤੀ ਪਰ ਪੋਤਰੇ ਦੋਹਤਿਆਂ ਦੀ ਜ਼ਿਦ ਅਗੇ ਗੋਡੇ ਟੇਕ ਹੀ ਦਿੱਤੇ..!
ਓਥੇ ਬੈਠੇ ਬੈਠੇ ਦੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਜੰਝ ਵੱਲ ਨੂੰ ਮੁੜ ਗਈ..
ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..
ਕੱਚੇ ਪੱਕੇ ਰਾਹਾਂ ਤੇ ਬਸ ਇੱਕੋ ਲਾਈਨ ਸਿਰ ਤੁਰੇ ਜਾ ਰਹੇ ਸਨ..ਪੂਰੀ ਮੌਜ ਨਾਲ..ਤੀਹ ਕਿਲੋਮੀਟਰ ਦਾ ਸਫ਼ਰ ਪੂਰੇ ਛੇਆਂ ਘੰਟਿਆਂ ਵਿਚ ਮੁੱਕਿਆ..!
ਰਾਹ ਵਿਚ ਪਛੇਤੀ ਕਣਕ ਸਾਂਭਦੇ ਹੋਏ ਕਈ ਸ਼ੋਂਕੀ ਕੰਮ ਧੰਦਾ ਛੱਡ ਤੁਰੀ ਜਾਂਦੀ ਜੰਝ ਵੇਖਣ ਸਾਡੇ ਵੱਲ ਨੂੰ ਦੌੜ ਪਿਆ ਕਰਦੇ..ਖੁੱਲੇ ਟਾਈਮ..ਨਾ ਲੇਟ ਹੋਣ ਦਾ ਫਿਕਰ ਤੇ ਨਾ ਹੀ ਹਨੇਰੇ ਪਏ ਵਾਪਸ ਪਰਤਣ ਦੀ ਚਿੰਤਾ..!
ਪਹੁੰਚ ਕੇ ਹੀ ਪਤਾ ਲੱਗਣਾ ਸੀ ਜੰਝ ਦਾ ਕਿੰਨੇ ਦਿਨ ਪੜਾਅ ਏ..
ਅਗਲੇ ਘਰ ਢੁੱਕੇ ਤਾਂ ਵੱਡੀ ਸਾਰੀ ਪਸਾਰ ਵਿਚ ਭੁੰਜੇ ਪੰਗਤ ਵਿਚ ਹੀ ਖਾਣੀ-ਪੀਣੀ ਦਾ ਬੰਦੋਬਸਤ ਸੀ..!
ਸਾਰਾ ਪਿੰਡ ਕੋਠੇ ਚੜ-ਚੜ ਵੇਖਣ ਆਇਆ..ਭੰਡਾਂ/ਲਾਗ ਮੰਗਣ ਵਾਲਿਆਂ ਦੀ ਪੂਰੀ ਚੜਾਈ..!
ਇਸਤੋਂ ਪਹਿਲਾਂ ਜਦੋਂ ਬਿਨਾ ਦੇਖਿਆ ਰਿਸ਼ਤਾ ਤਹਿ ਹੋਇਆ ਤਾਂ ਕਿੰਨੀਆਂ ਭਾਨੀਆਂ ਵੀ ਵਜੀਆਂ..ਅਖ਼ੇ ਅੱਖਾਂ ਦਾ ਉਗਾੜ ਅਤੇ ਕਦ ਥੋੜਾ ਛੋਟਾ ਏ..!
ਫੇਰ ਮੇਲੇ ਵਿਚ ਇੱਕ ਵੇਰ ਦੂਰੋਂ ਦੇਖੀਆਂ ਛੋਟੇ ਉਗਾੜ ਵਾਲੀਆਂ ਇਹਨਾਂ ਦੋ ਅੱਖੀਆਂ ਨੇ ਐਸਾ ਅਸਰ ਕੀਤਾ ਕੇ ਮੁੜ ਕੇ ਕੋਈ ਹੋਰ ਮੂਰਤ ਮਨ ਵਿਚ ਟਿੱਕ ਹੀ ਨਾ ਸਕੀ..!
ਅਨੰਦ ਕਾਰਜ ਮੌਕੇ ਲੰਮੇ ਸਾਰੇ ਘੁੰਡ ਵਿਚ ਲੁਕੀ ਹੋਈ ਨੂੰ ਕਿੰਨੇ ਸਾਰੇ ਭਰਾਵਾਂ ਨੇ ਚੁੱਕ ਕੇ ਲਿਆਂਦਾ..
ਇੱਕ ਵੇਰ ਜੀ ਕੀਤਾ ਕੇ ਧੌਣ ਟੇਢੀ ਜਿਹੀ ਕਰਕੇ ਵੇਖਾਂ ਤਾਂ ਸਹੀ..ਸ਼ਾਇਦ ਦਰਸ਼ਨ ਮੇਲੇ ਹੋ ਹੀ ਜਾਵਣ..ਪਰ ਹੀਆ ਜਿਹਾ ਨਾ ਪਿਆ..
ਘੇਰਾ ਪਾਈ ਖਲੋਤੇ ਉਸਦੇ ਚਾਰ ਭਾਈ ਮੈਨੂੰ ਸਾਹਿਬਾਂ ਦੇ ਭਾਈਆਂ ਤੋਂ ਵੀ ਵੱਧ ਡਰਾਉਣੇ ਲੱਗੇ..!
ਕੁੜੀਆਂ ਸਿੱਖਿਆ ਪੜਨੀ ਸ਼ੁਰੂ ਕੀਤੀ ਤਾਂ ਇਸਦਾ ਰੋਣ ਨਿੱਕਲ ਗਿਆ..ਨਾਲ ਹੀ ਮੇਰਾ ਵੀ ਮਨ ਭਰ ਆਇਆ..
ਜੀ ਕੀਤਾ ਇਸਦੇ ਹੰਝੂ ਪੂੰਝ ਦਿਆਂ..
ਪਰ ਓਹਨੀ ਦਿੰਨੀ ਸ਼ਾਇਦ ਇੰਝ ਕੀਤਿਆਂ...

ਜੱਗੋਂ ਤੇਹਰਵੀਂ ਹੋ ਗਈ ਹੁੰਦੀ..!
ਪੰਜਾਹ ਸਾਲ ਪਹਿਲਾਂ ਵਾਲੀਆਂ ਓਹਨਾ ਅਨਮੋਲ ਘੜੀਆਂ ਨਾਲ ਜੁੜੀ ਹੋਈ ਮੇਰੀ ਸੂਰਤ ਓਦੋਂ ਟੁੱਟੀ ਜਦੋਂ ਕੰਨ ਪਾੜਵੇਂ ਸੰਗੀਤ ਦੇ ਰੌਲੇ ਰੱਪੇ ਵਿਚ ਹੌਲੀ ਕਰਕੇ ਹੁੱਝ ਜਿਹੀ ਮਾਰੀ..ਬਿਨਾ ਆਖਿਆ ਹੀ ਸ਼ਾਇਦ ਕੁਝ ਪੁੱਛ ਰਹੀ ਸੀ..ਧਿਆਨ ਕਿੱਧਰ ਏ ਤੁਹਾਡਾ?
ਵਧਾਈਆਂ ਅਤੇ ਮੁਬਾਰਕਾਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੇ ਦੌਰਾਨ ਗਹੁ ਨਾਲ ਉਸ ਵੱਲ ਤੱਕਿਆ ਤਾਂ ਬਾਗ ਦੇ ਫੁਲ ਅਜੇ ਵੀ ਕਾਫੀ ਤਰੋ ਤਾਜਾ ਲੱਗੇ..
ਸ਼ਾਇਦ ਦੋਹਤੀਆਂ ਪੋਤੀਆਂ ਨੂਹਾਂ ਧੀਆਂ ਨੇ ਧੱਕੇ ਨਾਲ ਥੋੜਾ ਬਹੁਤ ਮੇਕ ਅੱਪ ਕਰਵਾ ਦਿੱਤਾ ਸੀ..!
ਸ਼ੇਅਰ ਚੇਤੇ ਆ ਗਿਆ..ਮਾਸ਼ੂਕ ਕਾ ਬੁਢਾਪਾ..ਲੱਜਤ ਦਿਲਾ ਰਹਾ ਹੈ..ਅੰਗੂਰ ਕਾ ਮਜਾ ਅਬ..ਕਿਸ਼ਮਿਸ਼ ਮੇਂ ਆ ਰਹਾ ਹੈ..!
ਅਤੀਤ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਹੌਲੀ ਜਿਹੀ ਉਸਦਾ ਹੱਥ ਫੜ ਲਿਆ..
ਉਸਨੇ ਵੀ ਇਸ ਵਾਰ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ..ਫੇਰ ਘੜੀ ਕੂ ਮਗਰੋਂ ਉਸਨੇ ਅਛੋਪਲੇ ਜਿਹੇ ਮੇਰੇ ਮੋਢੇ ਤੇ ਆਪਣਾ ਸਿਰ ਵੀ ਰੱਖ ਦਿੱਤਾ..!
ਅੰਤਾਂ ਦੀ ਖੁਸ਼ੀ ਦੇ ਨਾਲ ਨਾਲ ਮੈਨੂੰ ਥੋੜਾ ਫਿਕਰ ਵੀ ਹੋਈ ਜਾ ਰਿਹਾ ਸੀ..ਪਤਾ ਨਹੀਂ ਸੁਵੇਰੇ ਦਵਾਈ ਲਈ ਵੀ ਸੀ ਕੇ ਨਹੀਂ..!
ਉਸਨੂੰ ਮਾੜਾ ਜਿਹਾ ਹਲੂਣਿਆ ਤਾਂ ਵੇਖਿਆ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਜੂ ਸਨ!
ਏਨੇ ਨੂੰ ਇੱਕ ਨਵਾਂ ਵਿਆਹਿਆ ਜੋੜਾ ਫੋਟੋ ਖਿਚਾਉਣ ਸਾਡੇ ਪਿੱਛੇ ਆਣ ਖਲੋ ਗਿਆ..
ਕੈਮਰੇ ਦੀ ਫਲੈਸ਼ ਦੇ ਨਾਲ ਹੀ ਪਿੱਛੋਂ ਇੱਕ ਅਵਾਜ ਜਿਹੀ ਆਈ..ਨਵੀਂ ਵਿਆਹੀ ਨਾਲਦੇ ਨੂੰ ਆਖ ਰਹੀ ਸੀ..
“ਅਕਲ ਸਿੱਖੋ ਕੁਝ..ਵੇਖੋ ਕਿੱਡੇ ਪਿਆਰ ਨਾਲ ਬੈਠੇ ਨੇ ਦੋਵੇਂ..ਇਸ਼ਕ ਪੰਜਾਹ ਸਾਲ ਪੂਰਾਣਾ ਜਰੂਰ ਏ ਪਰ ਮੁਹੱਬਤ ਅਜੇ ਵੀ ਡੁੱਲ ਡੁੱਲ ਪੈ ਰਹੀ ਏ..”
ਏਨੀ ਗੱਲ ਸੁਣ ਮੈਂ ਮਨ ਹੀ ਮਨ ਹੱਸ ਪਿਆ..ਜੀ ਕੀਤਾ ਪਿਛਾਂਹ ਮੁੜ ਕੇ ਆਖ ਦੇਵਾਂ..ਬੀਬਾ ਜੀ ਸ਼ਕਲ ਭਾਵੇਂ ਜਿੰਨੀ ਮਰਜੀ ਬੁੱਢੀ ਹੋ ਜਾਵੇ..ਦਿਲ ਤੇ ਕਦੀ ਝੁਰੜੀਆਂ ਨਹੀਂ ਪੈਂਦੀਆਂ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਦਿਲ ਤੇ ਕਦੀ ਝੁਰੜੀਆਂ ਨਹੀਂ ਪੈਂਦੀਆਂ”

  • veere baa kmaal likhde o tusi..mai aksar tuhadi hi likht pardhaa hunda ha…Mai v eh story Ch ena kho gya c sachio Purane sme ch chla gya c… respect phji.jeeyo

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)