More Punjabi Kahaniya  Posts
ਵੇਲੇ ਦੀ ਨਮਾਜ ਤੇ ਕੁਵੇਲੇ ਦੀਆਂ ਟੱਕਰਾਂ


ਸੱਠ ਕੂ ਸਾਲ ਪਹਿਲਾਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੇਲੇ ਦੀ ਗੱਲ ਏ…
ਦੱਸਦੇ ਇੱਕ ਵਾਰ ਦਿੱਲੀ ਜਾਂਦਿਆਂ ਕਾਰ ਹੇਠ ਆ ਕੇ ਇੱਕ ਨਿੱਕਾ ਜਿਹਾ ਖਰਗੋਸ਼ ਮਰ ਗਿਆ..ਗੱਡੀ ਰੁਕਵਾ ਲਈ ਤੇ ਡਰਾਈਵਰ ਨੂੰ ਬਾਹਰ ਬੁਲਾ ਲਿਆ..
ਮਰੇ ਹੋਏ ਕੋਲ ਖਲੋ ਕੇ ਪੁੱਛਣ ਲੱਗੇ..”ਬਖਸ਼ੀਸ਼ ਸਿਆਂ ਤੈਨੂੰ ਪਤਾ ਇਹ ਕਿਓਂ ਮਾਰਿਆ ਗਿਆ?”

“ਸਾਬ ਜੀ ਆਈ ਸੀ ਵਿਚਾਰੇ ਦੀ..ਤਾਂ ਹੀ ਮਰ ਗਿਆ”

“ਓਏ ਨਹੀਂ ਓਏ ਬਖਸ਼ੀਸ਼ ਸਿਆਂ..ਇਹ ਆਈ ਕਰਕੇ ਨੀ ਮਰਿਆ ਸਗੋਂ ਇਸ ਕਰਕੇ ਮਾਰਿਆ ਗਿਆ ਕਿਓੰਕੇ ਐਨ ਮੌਕੇ ਤੇ ਆ ਕੇ ਫੈਸਲਾ ਨਹੀਂ ਲੈ ਸਕਿਆ ਕੇ ਹੁਣ “ਏਧਰ ਜਾਵਾਂ ਕੇ ਓਧਰ”

ਏਦਾਂ ਹੀ ਬੜੇ ਸਾਲ ਪਹਿਲਾਂ ਕਾਲਜ ਵੇਲੇ ਇੱਕ ਬੀਬੀ ਕਾਲਜ ਚੁਣੀ ਗਈ…
ਪੈਰ ਭੋਏਂ ਤੇ ਨਾ ਲੱਗਣ..ਤਾਜੀ ਤਾਜੀ ਚੁਣੀ ਗਈ ਨੂੰ ਕਿੰਨੇ ਸਾਰੇ ਰਿਸ਼ਤੇ ਆਏ ਪਰ ਕਿਸੇ ਪਰੀ ਲੋਕ ਦੇ ਸ਼ਹਿਜ਼ਾਦੇ ਦੀ ਉਡੀਕ ਵਿਚ ਹਰੇਕ ਥਾਂ ਬਸ ਨਾਂਹ ਹੀ ਕਰੀ ਗਈ..
ਦੱਸਦੇ ਅਜੇ ਤੱਕ ਵੀ ਕੁੰਵਾਰੀ ਏ..!

ਸਹੀ ਟਾਈਮ ਤੇ ਸਹੀ ਫੈਸਲਾ ਨਾ ਲੈ ਪਾਉਣਾ ਕਈ ਵਾਰ ਮਾਰੂ ਸਿੱਧ ਹੁੰਦਾ ਏ..
ਜੋ ਕੋਲ ਹੁੰਦਾ..ਉਸਤੋਂ ਵੀ ਬੇਹਤਰ ਦੀ ਆਸ ਵਿਚ ਬੰਦਾ ਸਾਰੀ ਜਿੰਦਗੀ ਦੋ ਟੁੱਕ ਫੈਸਲਾ ਲੈਣ ਤੋਂ ਅਸਮਰੱਥ ਰਹਿੰਦਾ..

ਜਾਣਕਾਰਾਂ ਵਿਚ ਇੱਕ ਮੁੰਡਾ ਹੁੰਦਾ ਸੀ..
ਪੜਾਈ ਵਿਚ ਬਹੁਤ ਵਧੀਆ..ਵੇਖਿਆ ਭੁੱਖ ਲੱਥਦੀ..ਘਰਦਿਆਂ ਕੰਨ ਵਿਚ ਗੱਲ ਪਾ ਦਿੱਤੀ ਕੇ ਤੇਰੇ ਮਾਮੇ ਚਾਚੇ ਅਤੇ ਹੋਰ ਰਿਸ਼ਤੇਦਾਰ ਬੜੇ ਤਕੜੇ ਤਕੜੇ ਅਫਸਰ ਨੇ..ਤੈਨੂੰ ਫਿਕਰ ਕਾਹਦਾ..ਅਗਲੇ ਆਪੇ ਭਰਤੀ ਕਰਵਾਉਣਗੇ..ਏਹੀ ਗਲਤਫਹਿਮੀ ਪਾਲ ਬੈਠਾ..ਬੇਗਾਨੀ ਝਾਕ ਵਿਚ ਅਵੇਸਲਾ ਹੋ ਗਿਆ..ਸਹੀ ਟਾਈਮ ਤੇ ਕੋਈ ਫੈਸਲਾ ਹੀ ਨਹੀਂ ਲੈ ਸਕਿਆ..ਅੱਜ ਚਾਲੀਆਂ ਨੂੰ ਢੁੱਕਣ ਵਾਲਾ ਏ..ਅਜੇ ਤੱਕ ਵੀ ਪੱਕੇ ਪੈਰੀ...

ਨਹੀਂ ਹੋ ਸਕਿਆ..!

ਦੱਸਦੇ ਇੱਕ ਵਾਰ ਇੱਕ ਰਾਜੇ ਦਵਾਰਾ ਇੱਕ ਟਾਪੂ ਨੂੰ ਜਿੱਤਣ ਭੇਜੀ ਫੌਜ ਮੂੰਹ ਦੀ ਖਾ ਕੇ ਮੁੜ ਆਈ..ਉਸਨੇ ਅਗਲੀ ਵਾਰ ਬੇਹਤਰ ਹਥਿਆਰਾਂ ਨਾਲ ਲੈਸ ਦੋਗੁਣੀ ਫੌਜ ਭੇਜੀ..ਫੇਰ ਹਾਰ ਕੇ ਵਾਪਿਸ ਪਰਤ ਆਈ..
ਤੀਜੀ ਵਾਰ ਖੁਦ ਆਪ ਨਾਲ ਗਿਆ ਤੇ ਟਾਪੂ ਤੇ ਪਹੁੰਚ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕੇ ਜਿਹਨਾਂ ਕਿਸ਼ਤੀਆਂ ਤੇ ਆਏ ਸਨ ਉਹ ਸਾਰੀਆਂ ਅੱਗ ਲਾ ਸਾੜ ਦਿੱਤੀਆਂ..ਫੇਰ ਫੌਜ ਨੂੰ ਸੰਬੋਧਨ ਹੁੰਦਾ ਆਖਣ ਲੱਗਾ ਮਿਤਰੋ ਹੁਣ ਦੋ ਹੀ ਰਾਹ ਬਚੇ ਨੇ..
ਜਾਂ ਤੇ ਜੀ ਜਾਨ ਨਾਲ ਜੰਗ ਜਿੱਤਣੀ ਪਊ ਤੇ ਜਾਂ ਫੇਰ ਮਰਨਾ ਪਊ..ਵਾਪਿਸ ਤੇ ਅਸੀ ਹੁਣ ਮੁੜ ਨੀ ਸਕਦੇ..
ਮਰਦੇ ਕੀ ਨਾ ਕਰਦੇ..ਜਾਣ ਤਲੀ ਤੇ ਧਰ ਕੇ ਲੜੇ..ਤੇ ਅਖੀਰ ਜੇਤੂ ਹੋ ਕੇ ਮੁੜੇ..!

ਸੋ ਦੋਸਤੋ ਇੱਕ ਪੂਰਾਣੀ ਕਹਾਵਤ ਏ “ਜੋ ਜਿੱਤਿਆ ਬਸ ਓਹੀ ਸਿਕੰਦਰ..ਬਾਕੀ ਦੇ ਸਭ ਮਸਤ ਕਲੰਦਰ”
ਜਿੰਦਗੀ ਦੇ ਕੁਝ ਅਹਿਮ ਮੌਕਿਆਂ ਤੇ ਸਿਕੰਦਰ ਬਣ ਪਾਣੀਆਂ ਦੀ ਹਿੱਕ ਤੇ ਸਵਾਰ ਹੋ ਲੰਮੀ ਤਾਰੀ ਲਾਉਣ ਲਈ ਦੁਬਿਧਾ ਵਾਲੇ ਚਿੱਕੜ ਚੋਂ ਬਾਹਰ ਨਿੱਕਲ ਢਾਈ ਫੱਟ ਫੈਸਲੇ ਲੈਣੇ ਬੜੇ ਹੀ ਜਰੂਰੀ ਹੁੰਦੇ ਨੇ..
ਵਰਨਾ ਅਕਸਰ ਕਾਫਲੇ ਅਗਾਂਹ ਲੰਘ ਜਾਇਆ ਕਰਦੇ ਨੇ ਤੇ ਮੁੱਠੀਆਂ ਵਿਚੋਂ ਰੇਤ ਵਾਂਙ ਕਿਰਦੀ ਜਾਂਦੀ ਜਿੰਦਗੀ ਸੰਭਾਲਣੀ ਬਾਹਲੀ ਔਖੀ ਹੋ ਜਾਂਦੀ..ਕਿਓੰਕੇ ਵੇਲੇ ਦੀ ਨਮਾਜ ਹੁੰਦੀ ਤੇ ਕੁਵੇਲੇ ਦੀਆਂ ਸਿਰਫ ਤੇ ਸਿਰਫ ਟੱਕਰਾਂ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)