ਜਦੋਂ 1984 ਦਾ ਸਾਕਾ ਵਾਪਰਿਆ ਮੈਂ ਦੋ ਕੁ ਵਰੀਆ ਦੀ ਸੀ। ਸਾਡੀ ਕੋਈ ਜਾਨ ਮਾਲ ਦੀ ਹਾਨੀ ਤਾਂ ਨਹੀਂ ਸੀ ਹੋਈ ਪਰ ਇੱਕ ਡਰ ਸਭ ਵਿਚ ਜਰੂਰ ਆ ਗਿਆ ਸੀ । ਕੋਈ ਇਸ ਬਾਰੇ ਗੱਲ ਨਹੀਂ ਸੀ ਕਰਦਾ ਤਾਂ ਨਵੀਂ ਪੀੜ੍ਹੀ ਨੂੰ ਇਸ ਬਾਰੇ ਕਿਵੇਂ ਪਤਾ ਲਗਦਾ ਕਿ ਸਾਡੀ ਕੌਮ ਨਾਲ਼ ਕੀ ਅੱਤਿਆਚਾਰ ਹੋਇਆ ਹੈ । ਜਦੋਂ ਪੜ੍ਹਨ ਜਾਣ ਲਗੇ ਤਾਂ ਉਧਰ ਵੀ ਏਹੀ ਹੋ ਰਿਹਾ ਸੀ। ਹਰ ਜਗ੍ਹਾ ਅਤੇ ਹਰ ਕਿਤਾਬ ਚ ਅਤੇ ਹਰ ਸਲੈਬਸ ਵਿਚ ਏਹੀ ਪੜ੍ਹਨ ਨੂੰ ਮਿਲਦਾ ਕਿ ਇੰਦਿਰਾ ਗਾਂਧੀ ਨੂੰ ਉਸ ਦੇ ਬਾਡੀਗਾਰਡ ਬਿਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਮਾਰ ਦਿੱਤਾ। ਬੇਅੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਨੂੰ ਜੇਲ ਹੋ ਗਈ ਤੇ ਬਾਅਦ ਵਿਚ ਫਾਂਸੀ ।
ਇਕ ਅਧੂਰਾ ਪਨ ਜਿਹਾ ਲੱਗਦਾ ਕਿ ਬਿਨਾ ਕਿਸੇ ਕਾਰਣ ਤੋਂ ਕੋਈ ਕਿਵੇਂ ਕਿਸੇ ਨੂੰ ਮਾਰ ਸਕਦਾ ਹੈ । ਹਰ ਸਮੇਂ ਮਨ ਵਿਚ ਸਵਾਲ ਉੱਠਦੇ ਪਰ ਜਵਾਬ ਓਹੀ ਘੜਿਆ ਘੜਾਇਆ ਸੀ। ਘਰ ਅਤੇ ਬਾਹਰ ਦੀ ਖੋਜ ਜਾਰੀ ਰੱਖੀ । ਕਹਿੰਦੇ ਨੇ ਜਿੱਥੇ ਚਾਹ ਹੋਂਦੀ ਹੈ ਉੱਥੇ ਰਾਹ ਆਪ ਹੀ ਮਿਲ ਜਾਂਦੀ ਹੈ । ਹੁਣ ਮੈਂ ਬਾਰ੍ਹਵੀਂ ਕਰ ਲਈ ਸੀ। ਸੋਚਣ ਸਮਝਣ ਦੀ ਸ਼ਕਤੀ ਵੀ ਵਧ ਗਈ ਸੀ। ਕੁਛ ਹੋਰ ਵੀ ਲੇਖ ਅਤੇ ਪੰਜਾਬੀ ਲਿਟਰੇਚਰ ਪੜੇ। ਜਦੋਂ ਸੱਚ ਸਾਹਮਣੇ ਆਉਣ ਲੱਗਿਆ ਤਾਂ ਬੜੀ ਨਿਰਾਸ਼ਾ ਹੋਈ ਕਿ ਸੱਚ ਤੇ ਇਨਾ ਵਡਾ ਪਰਦਾ ਪਾਇਆ ਗਿਆ...
ਸੀ ਕਿ ਕੋਈ ਸੱਚ ਜਾਣ ਹੀ ਨਾ ਸਕੇ।
ਜੀਵਨ ਅਪਣੀ ਗਤੀ ਨਾਲ ਚੱਲਦਾ ਰਿਹਾ । ਕੁਛ ਸਮਾਂ ਬਾਦ ਮੇਰਾ ਵਿਆਹ ਹੋ ਗਿਆ। ਪਰਮਾਤਮਾ ਦਾ ਸ਼ੁਕਰ ਸੀ ਕਿ ਮੇਰਾ ਵਿਆਹ ਇੱਕ ਝੁਝਾਰੂ ਪਰਵਰਤੀ ਦੇ ਸਿੱਖ ਨਾਲ਼ ਹੋਇਆ ਜਿਸਨੇ ਨਾ ਕੇਵਲ ਜੀਵਨਸਾਥੀ ਦਾ ਫਰਜ਼ ਨਿਭਾਇਆ ਬਲਕਿ ਇੱਕ ਮਾਰਗਦਰਸ਼ਕ ਵੀ ਬਣੇ। ਉਨ੍ਹਾਂ ਤੋਂ ਹੀ ਮੈਨੂੰ ਆਪ੍ਰੇਸ਼ਨ ਨੀਲਾ ਤਾਰਾ ਬਾਰੇ ਪੂਰੀ ਜਾਣਕਾਰੀ ਮਿਲੀ। ਤੇ ਉਨ੍ਹਾਂ ਤੋਂ ਹੀ ਮੈ ਇਸ ਬਾਰੇ ਖੁਲ ਕੇ ਪ੍ਰਸ਼ਨ ਕਰ ਸਕਦੀ ਸੀ ਤੇ ਮੈਨੂੰ ਓਹ ਪੂਰਾ ਵੇਰਵਾ ਅਤੇ ਸਮੇਂ ਦੀਆ ਸਰਕਾਰਾਂ ਦੀ ਚਾਲਾ ਦਸਦੇ ਰਹੇ।
ਹੁਣ ਮੈਨੂੰ ਸਮਝ ਆ ਗਿਆ ਸੀ ਸਾਡੀ ਕੌਮ ਨੂੰ ਉਸ ਵੇਲੇ ਕੇਵਲ ਜਾਨ ਮਾਲ ਦਾ ਹੀ ਨੁਕਸਾਨ ਨਹੀਂ ਸੀ ਹੋਇਆ ਬਲਕਿ ਆਤਮਿਕ ਅਤੇ ਬੌਧਿਕ ਵਿਕਾਸ ਵੀ ਰੁੱਕ ਗਿਆ ਸੀ। ਜਾਨ ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ ਪਰ ਜਦੋਂ ਸਾਡਾ ਬੌਧਿਕ ਵਿਕਾਸ ਹੀ ਰੋਕ ਦਿੱਤਾ ਜਾਵੇ ਤਾਂ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ । ਸਮੇਂ ਦੀ ਸਰਕਾਰਾਂ ਨੇ ਸਾਡੇ ਨਾਲ ਇਹ ਹੀ ਕੀਤਾ ਸਾਨੂੰ ਅਧੂਰੇ ਸੱਚ ਦੱਸ ਕੇ ਸਾਡੀ ਕੌਮ ਦੀ ਨਵੀਂ ਪਨੀਰੀ ਨੂੰ ਸਾਡੇ ਨਾਲ਼ ਹੋਈ ਨਾਇਨਸਾਫੀ ਤੋਂ ਅਣਭਿਗ ਰੱਖਿਆ।
ਕਹਾਣੀ ਸਾਂਝੀ ਕੀਤੀ – ਸਤਨਾਮ ਕੌਰ
bhupinder kaur sadhaura
nice story