More Punjabi Kahaniya  Posts
ਐਨਕਾਂ


ਐਨਕਾਂ
ਇਨਸਾਨ ਜਨਮ ਸਮੇਂ ਸਭ ਤੌ ਪਹਿਲਾ ਕੰਮ ਐਨਕਾਂ ਪਾਉਣ ਦਾ ਹੀ ਕਰਦਾ ਹੈ । ਜਾਂ ਇਸ ਤਰਾਂ ਕਹਿ ਲਉ ਕਿ ਪਰਿਵਾਰ ਅਤੇ ਸਮਾਜ ਇਸ ਵਿੱਚ ਕਦੀ ਵੀ ਫੇਲ ਨਹੀਂ ਹੂੰਦੇ । ਇਹ ਐਨਕ ਧਰਮ ਦੀ ਹੈ । ਜਨਮ ਹੂੰਦੇ ਸਾਰ ਹੀ ਇਹ ਪੱਕੀ ਬੱਚੇ ਦੇ ਮੋਹਰ ਲਗਾਈ ਜਾਂਦੀ ਹੈ ਕਿ ਉਹ ਹਿੰਦੂ ਹੈ , ਜਾਂ ਸਿੱਖ ਹੈ , ਜਾਂ ਇਸਾਈ ਹੈ ਜਾਂ ਮੁਸਲਿਮ ਆਦਿ ਹੈ । ਇਹ ਐਨਕਾਂ ਹੋਲੀ ਹੋਲੀ ਧਰਮ ਤੌ ਅੱਗੇ ਵੱਧ ਕੇ ਰਿਤੀ ਰਿਵਾਜਾਂ , ਫੇਰ ਪਰਿਵਾਰਕ ਐਨਕਾਂ , ਫੇਰ ਜਾਤ ਦੀਆ ਟੀਨ ਦੀਆਂ ਐਨਕਾਂ ਵਗੈਰਾ ਵਿੱਚ ਵਧਦੀਆਂ ਜਾਂਦੀਆਂ ਹਨ ।
ਮਤਲਬ ਤਾਂ ਇਨਾਂ ਐਨਕਾਂ ਦਾ ਇਕ ਪਹਿਚਾਣ ਜਾਂ ਸਾਫ ਦੇਖਣ ਦਾ ਹੂੰਦਾ ਹੈ । ਜੀਵਣ ਦੀਆਂ ਕਦਰਾਂ ਕੀਮਤਾਂ ਨੂੰ ਚੰਗੀ ਤਰਾਂ ਸਮਝਣ ਲਈ ਹੂੰਦਾ ਹੈ । ਪਰੰਤੂ ਸਮਾਜ ਵਿੱਚ ਫੈਲੀ ਜ਼ਹਿਰ ਇਨਾਂ ਐਨਕਾਂ ਨੂੰ ਵੀ ਜ਼ਹਿਰੀਲਾ ਬਣਾ ਦਿੰਦੀ ਹੈ । ਸਾਫ ਦਿਖਣ ਨਾਲੌ ਹੋਰ ਵੀ ਗੰਧਲ਼ਾ ਦਿਖਣ ਲੱਗ ਜਾਂਦਾ ਹੈ । ਇਹ ਜ਼ਹਿਰ ਰੋਜ਼ ਵਧਦਾ ਹੀ ਜਾਂਦਾ ਹੈ ।
ਇਕ ਚੰਗੇ ਮਨੁੱਖ ਤੌ ਗਿਰ ਕੇ ਅਸੀਂ ਇਕ ਹਿੰਦੂ , ਸਿੱਖ , ਮੁਸਲਿਮ ਵਗੈਰਾ ਤੱਕ ਸੂੰਗੜ ਜਾਂਦੇ ਹਾਂ ।ਇਕ ਉਸਾਰੂ ਸ਼ਹਿਰੀ ਤੌ ਗਿਰ ਕੇ ਜ਼ਹਿਰੀਲੇ ਮਨੁੱਖ ਬਣ ਜਾਂਦੇ ਹਾਂ । ਇਸ ਦੇ ਬੜੇ ਖ਼ਤਰਨਾਕ ਨਤੀਜੇ ਨਿਕਲਦੇ ਹਨ। ਇਸ ਦੇ ਸਬੂਤ ਸਾਡੇ ਆਸ ਪਾਸ ਅਤੇ...

ਸਾਡੇ ਰੋਜ਼ ਦੇ ਵਿਵਹਾਰ ਵਿੱਚ ਦਿਖਾਈ ਦਿੰਦਾ ਹੈ ।ਭੀੜ ਤੰਤਰ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ । ਬੇਕਸੂਰ ਇਨਸਾਨ ਨੂੰ ਮਾਰਨ ਲਈ ਇਹ ਐਨਕਾਂ ਰੂਪੀ ਜ਼ਹਿਰ ਸਭ ਤੌ ਵੱਧ ਜੂੰਮੇਵਾਰ ਹੈ ।
ਇਹ ਅਲੱਗ ਗੱਲ ਹੈ ਕਿ ਇਹ ਐਨਕਾਂ ਅੱਜ-ਕੱਲ੍ਹ ਹਾਕਮਾਂ ਨੇ ਮੋਟੀਆਂ ਮੋਟੀਆਂ ਪਾਈਆਂ ਹੋਈਆਂ ਨੇ । ਉਹ ਹਰ ਕੁਛ ਇਨਾਂ ਮੋਟੀਆਂ ਮੋਟੀਆਂ ਐਨਕਾਂ ਰਾਹੀਂ ਹੀ ਦੇਖਦੇ ਨੇ । ਸਾਫ ਉਹਨਾਂ ਨੂੰ ਕੁਛ ਦਿਖਦਾ ਨਹੀਂ । ਜੰਗਲ਼ ਹਰ ਪਾਸੇ ਬਣ ਰਿਹਾ ਹੈ । ਨਾਂ ਤਾਂ ਆਪ ਦਾ ਪਤਾ ਕਿਸ ਰਸਤੇ ਜਾਣਾ , ਨਾਂ ਦੂਜਿਆਂ ਦਾ ਪਤਾ ਕਿਧਰ ਜਾਣਾ । ਨਤੀਜਾ ਇਕ ਦੂਸਰੇ ਵਿੱਚ ਲੱਗਣਾ ਅਤੇ ਫੇਰ ਇਨਾਂ ਟੱਕਰਾਂ ਨਾਲ ਲੜਣਾ ਅਤੇ ਇਕ ਦੂਜੇ ਨੂੰ ਮਾਰਨਾ ਅਤੇ ਲਾਸ਼ਾਂ ਦੇ ਢੇਰ ਲਗਾਉਣੇ ।
ਸੱਜਰੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਬਿਨਾ ਇਨਾਂ ਐਨਕਾਂ ਦੇ ਬੱਚਿਆਂ ਨੂੰ ਨਰੋਆ ਵੱਡਾ ਕਰਨਾ ਚਾਹੀਦਾ ਹੈ । ਇਸ ਨਾਲ ਚੰਗੇ ਸ਼ਹਿਰੀ ਪੈਦਾ ਹੋਣ ਗੇ । ਚੰਗੇ ਸ਼ਹਿਰੀਆਂ ਵਿਚੌ ਹੀ ਚੰਗੇ ਨੇਤਾ ਨਿਕਲਣਗੇ ਜੋ ਸਾਰਿਆਂ ਲਈ ਉਸਾਰੂ ਨੀਤੀਆਂ ਲਾਗੂ ਕਰਨ ਗੇ । ਇਸ ਵਿੱਚ ਹੀ ਸਰਬੱਤ ਦਾ ਭਲਾ ਹੋਵੇਗਾ ।
ਜਸਮੀਤ
10/12/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)