More Punjabi Kahaniya  Posts
ਖਾਲੀ ਝੋਲਾ


———— ਖਾਲੀ ਝੋਲਾ ————
ਭਾਗਵਾਨੇ ਤੂੰ ਚਿੰਤਾ ਨਾ ਕਰ, ਅੱਜ ਪੱਕਾ ਆਪਾਂ ਨੂੰ ਬੈਂਕ ਵਿੱਚੋਂ ਕਰਜ਼ਾ ਮਿਲ ਜਾਣਾ ਹੈ। ਤੂੰ ਜ਼ਰੂਰੀ ਸਮਾਨ ਦੀ ਲਿਸਟ ਮੈਨੂੰ ਫੜਾ ਤੇ ਮੈਂ ਆਉਂਦਾ ਹੋਇਆ ਇਹ ਵੀ ਕੰਮ ਕਰ ਆਊਂ। ਆਪਣੇ ਕਰਜ਼ੇ ਲੈਣ  ਸੰਬੰਧੀ ਸਾਰੇ ਕਾਗਜ ਪੂਰੇ ਹਨ। ਨਾਲੇ ਪੋਤੇ-ਪੋਤੀਆਂ ਦੇ ਚਾਕਲੇਟ ਵਗੈਰਾ ਵੀ ਲਿਖ ਦੇਈਂ, ਵਿਚਾਰੇ ਨਿੱਤ ਤਰਸਦੇ ਰਹਿੰਦੇ ਹਨ ਸਹਿਰੋਂ ਵਾਪਸ ਮੁੜੇ ਦਾ ਖਾਲੀ ਝੋਲਾ ਵੇਖ ਕੇ। ਚੰਗਾ ਮੈਂ ਚੱਲਦਾ ਹਾਂ,ਫੇਰ ਬੈਂਕ ਅੱਗੇ ਲਾਈਨ ਲੱਗ ਜਾਣੀ ਹੈ ਕੋਰੋਨਾ ਕਰਕੇ। ਜੱਗੇ ਨੂੰ ਬੜੀ ਭਕਾਈ ਪਿੱਛੋਂ ਚਾਲੀ ਹਜਾਰ ਦਾ ਕਰਜ਼ ਮਿਲ ਜਾਂਦਾ ਹੈ। ਉਹ ਮੋਟਰ ਸਾਈਕਲ ਤੇ ਆਪਣੇ ਗੁਆਂਢੀ ਕਸਬੇ ਤੋਂ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ ਤਾਂ ਕਿ ਜਿੰਨਾਂ ਤੋਂ ਉਧਾਰ ਸਮਾਨ ਲਿਆ ਸੀ, ਉਨ੍ਹਾਂ ਦਾ ਕਰਜ਼ਾ ਚੁਕਾ ਸਕੇ ਤੇ ਨਾਲੇ ਘਰ ਦਾ ਰਾਸ਼ਨ ਲੈ ਕੇ ਘਰ ਵਾਪਸ ਮੁੜ ਸਕੇ। ਅਜੇ ਉਹ ਆਪਣੇ ਗੁਆਂਢੀ ਕਸਬੇ ਤੋਂ ਦੋ ਕਿਲੋਮੀਟਰ ਹੀ ਜੀ. ਟੀ. ਰੋਡ ਤੇ ਗਿਆ ਸੀ ਤਾਂ ਪਿੱਛੋਂ ਅਚਾਨਕ ਉਸਨੂੰ ਕਿਸੇ ਨੇ ਧੱਫਾ ਮਾਰਿਆ ਤੇ ਉਹ ਹਰਫਲਿਆ ਹੋਇਆ ਡਿੱਗਦਾ-ਡਿੱਗਦਾ ਮਸਾਂ ਬਚਿਆ। ਉਸਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਉਸਨੇ ਮੁੜ ਕੇ ਪਿੱਛੇ ਵੇਖਿਆ ਤਾਂ ਦੋ ਮੋਟਰ ਸਾਈਕਲ ਵਾਲੇ ਨੌਜਵਾਨ ਉਸਦੇ ਪੈਸੇ ਵਾਲੇ ਝੋਲੇ ਨੂੰ ਭੱਜ ਕੇ ਪੈ ਗਏ, ਮਗਰੋਂ ਦੋ ਹੋਰ ਮੋਟਰ ਸਾਈਕਲ ਵਾਲੇ ਨੌਜਵਾਨ ਉਨ੍ਹਾਂ ਨਾਲ ਦੇ ਹੋਰ ਆ ਗਏ।...

ਜੱਗਾ ਡਰ ਦਾ ਮਾਰਿਆ ਕੁੱਝ ਵੀ ਨਾ ਬੋਲ ਸਕਿਆ, ਪਰ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਨਸ਼ਾ ਕਰਨ ਵਾਲੀ ਮੰਡੀਰ ਹੈ ਤੇ ਉਸਦੇ ਅੜੀ ਕਰਨ ਤੇ ਸੱਟ ਵੀ ਮਾਰ ਸਕਦੀ ਹੈ। ਸਬੱਬ ਵੱਸ ਉਦੋਂ ਜੀ. ਟੀ. ਰੋਡ ਵੀ ਸੁੰਨਾ ਸੀ। ਉਹ ਲਾਚਾਰ ਹੋ ਕੇ ਭਰੇ ਮਨ ਨਾਲ ਘਰ ਵੱਲ ਨੂੰ ਵਾਪਸ ਮੁੜ ਪਿਆ। ਜਦੋਂ ਉਹ ਘਰ ਦੇ ਗੇਟ ਕੋਲ ਗਿਆ ਤਾਂ ਬੱਚੇ ਭੱਜ ਕੇ ਉਸ ਵੱਲ ਨੂੰ ਦੌੜੇ ਕਿ ਅੱਜ ਦਾਦਾ ਜੀ ਚੀਜੀਆਂ ਲੈ ਕੇ ਆਏ ਹੋਣਗੇ। ਮੋਟਰ ਸਾਈਕਲ ਤੇ ਟੰਗਿਆਂ ਝੋਲਾ ਨਾ ਦੇਖ ਕੇ ਬੱਚੇ ਉਦਾਸ ਮਨ ਨਾਲ ਅੰਦਰ ਵੜ ਗਏ ਤੇ ਜੱਗੇ ਦੇ ਮਾਯੂਸ ਚਿਹਰੇ ਨੂੰ ਦੇਖ ਕੇ ਉਸਦੀ ਪਤਨੀ ਨੇ ਕਿਹਾ ਕਿ ਅੱਜ ਫਿਰ ਮਰਜਾਣਿਆਂ ਨੇ ਤੈਨੂੰ ਕਰਜ਼ਾ ਨਹੀਂ ਦਿੱਤਾ। ਮੈਨੂੰ ਤਾਂ ਇੰਝ ਲੱਗਦਾ ਮੇਰੇ ਸਿਰ ਦੇ ਸਾਈਆਂ, ਤੂੰ ਨਾਮੋਸ਼ੀ ਵਿੱਚ ਆਪਣੇ ਪੁਰਾਣਾ ਵਰਿਆਂ ਦਾ ਸਾਥੀ ਝੋਲਾ ਵੀ ਬੈਂਕ ਵਿੱਚ ਭੁੱਲ ਆਇਆ ਹੈ, ਆਪਣੀ ਪਤਨੀ ਦੇ ਮੂੰਹੋਂ ਇਹ ਝੋਲੇ ਸੰਬੰਧੀ ਉਦਾਸੇ ਬੋਲ ਸੁਣ ਕੇ ਜੱਗੇ ਦੀਆਂ ਧਾਹਾਂ ਨਿਕਲ ਜਾਂਦੀਆਂ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)