More Punjabi Kahaniya  Posts
ਮੈ ਹੀ ਕਿਉ ?(ਦਾਸਤਾਨ ਭੱਜਿਆ ਦੀ)


ਦੁਨਿਆ ਚ ਹਰ ਇਨਸਾਨ ਦੇ ਭਾਗਾਂ ਚ ਕੋਈ ਨਾ ਕੋਈ ਦੁੱਖ ਜ਼ਰੂਰ ਲਿਖੀਆ ਹੁੰਦਾ ਹੈ। ਰੱਖੜੀ ਦਾ ਮੁੱਲ ਉਹਨੂੰ ਪਤਾ ਹੁੰਦਾ ਹੈ। ਜਿਹਦੀ ਭੈਣ ਦਾਜ ਦੇ ਲੋਭੀਆ ਨੇ ਮਾਰ ਦਿੱਤੀ ਹੋਵੇ ਚਾਹੇ ਬਚਪਨ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਕਿਉ ਨਾ ਕੀਤੇ ਹੋਣ ਜ਼ਰੂਰੀ ਨਹੀਂ ਹਰ ਲੜਾਈ ਪਿਆਰ ਦਾ ਅੰਤ ਹੋਵੇ

ਮਾਂ ਦਾ ਮੁੱਲ ਉਸਨੂੰ ਮੁੰਡੇ ਨੂੰ ਪਤਾ ਹੁੰਦਾ ਹੈ । ਜਿਹੜਾ ਵਿਦੇਸ਼ ਵਿੱਚ ਕੰਮ ਤੋਂ ਆਕੇ ਆਪ ਰੋਟੀ ਪਕਾਵੇ ਤੇ ਉਹਦੀ ਅੱਖ ਵਿੱਚ ਨਿਕਲਿਆ ਇਕੱਲਾ ਇਕੱਲਾ ਹੰਝੂ ਮਾਂ ਨੂੰ ਯਾਦ ਕਰਦਾ ਹੈ। ਮਾਂ ਸ਼ਬਦ ਹੀ ਅਜਿਹਾ ਹੈ ਰੱਬ ਸ਼ਬਦ ਤੋਂ ਬਾਦ ਸਭ ਤੋਂ ਪਵਿੱਤਰ ਸ਼ਬਦ ਮਾਂ ਹੈ। ਚਾਹੇ ਘਰ ਚ ਵੀਹ ਜੀਅ ਹੋਣ ਪਰ ਅੱਖਾ ਸਦਾ ਮਾਂ ਨੂੰ ਲੱਭਦੀਆਂ ਹਨ।

ਦੁਨਿਆ ਵਿੱਚ ਸਿਰਫ ਇਹੋ ਦੁੱਖ ਹੀ ਨਹੀਂ ਹਨ। ਇੱਕਲਾ ਰਹਿ ਜਾਣਾ ਸਭ ਤੋਂ ਵੱਡਾ ਦੁੱਖ ਹੈ। ਸਿਆਣੇ ਕਹਿੰਦੇ ਨੇ ਕੀ ਇੱਕਲੀ ਰਹਿ ਜਾਣ ਤੇ ਕੂੰਝ ਵੀ ਰੋਦੀ ਹੈ ਜਦ ਉਹ ਡਾਰ ਤੋਂ ਅਲੱਗ ਹੋ ਜਾਂਦੀ ਐ। ਪ੍ਰੇਮ ਸੰਬੰਧਾਂ ਵਿੱਚ ਲੋਕ ਭੱਜ ਜਾਂਦੇ ਹਨ । ਪਰ ਕੀਤੇ ਨਾ ਕੀਤੇ ਸਭ ਤੋਂ ਟੁੱਟ ਜਾਂਦੇ ਨੇ । ਤੇ ਉਸ ਟਾਇਮ ਸਭ ਤੋਂ ਅੋਖਾ ਸ਼ਬਦ ਇਹ ਕਹਿਣਾ ਹੁੰਦਾ ਹੈ।” ਕਿ ਉਹ ਸਾਡੇ ਲਈ ਮਰ ਗਿਆ ਅਸੀਂ ਉਹਦੇ ਲਈ ” ਇਹ ਸ਼ਬਦ ਕਹਿਣ ਤੋਂ ਬਾਅਦ ਦਿਲ ਚ ਹੋਲ ਜਿਹਾ ਪੈਦਾ ਹੈ ਕਿ ਆਖਿਰ ਮੈ ਹੀ ਕਿਉ ਇਹ ਦਿਨ ਦੇਖਿਆਂ

ਮੈ ਨਹੀਂ ਕਹਿੰਦਾ ਪਿਆਰ ਕਰਨਾ ਗਲਤ ਹੈ। ਪਰ ਪਿਆਰ ਦਿਲ ਦਾ ਸੋਂਦਾ ਹੈ ਦਿਮਾਗ ਦਾ ਨਹੀਂ । ਕਿਸੇ ਨਾਲ ਚਾਰ ਦਿਨ ਸੁੱਖ ਦੇ ਦੇਖਲੇ ਇਹਦਾ ਮਤਲਬ ਇਹ ਨਹੀਂ ਕੀ ਸਾਰੀ ਉਮਰ ਬਸੰਤ ਰੁੱਤ ਹੀ ਰਹੇਗੀ ਇੱਕ ਦਿਨ ਪਤਝੜ ਦੀ ਵੀ ਆਮਦ ਹੋਵੇਗੀ । ਤੇ ਉਸ ਦਿਨ ਇਨਸਾਨ ਕਹਿੰਦਾ ਹੈ ਮੈ ਹੀ ਪਾਗਲ ਸੀ ਜੋ ਆਪਣੇ ਛੱਡ ਕੇ ਤੇਰੇ ਨਾਲ ਤੁਰੀ ਜਾ ਤੁਰਿਆ ਪਰ ਅਸੀਂ ਇਹ ਕਿਵੇਂ ਭੁੱਲ ਜਾਂਦੇ ਹਾਂ ਉਹ ਸਾਡੇ ਉਦੋ ਸਨ ਜਦ ਅਸੀਂ ਉਹਨਾਂ ਦੀ ਦਹਿਲੀਜ਼ ਦੇ ਅੰਦਰ ਸਾਂ

ਪਰ ਉਹ ਇਨਸਾਨ...

ਵਾਪਸ ਨਹੀਂ ਮੁੜ ਸਕਦਾ ਕਿਉਂਕਿ ਇਹ ਇੱਕ ਪਾਸੜ ਰਾਹ ਹੈ ਇਧਰੋਂ ਮੁੜਨ ਦਾ ਕੋਈ ਰਾਹ ਨਹੀ ਹੈ। ਉਹ ਇਨਸਾਨ ਆਪਣੇ ਮਾਂ,ਭੈਣ,ਭਰਾ,ਪਿਤਾ ਜਾ ਚਾਚੇ ਤਾਏ ਮਾਮੇ ਭੂਆ ਦੇ ਨਿਆਣਿਆਂ ਦੇ ਸੁਪਨੇ ਦੇਖਦਾ ਹੈ। ਉਹਦੇ ਦਿਮਾਗ ਚ ਜ਼ਰੂਰ ਆਉਂਦਾ ਹੈ ਇਸ ਜਨਮ ਚ ਤਾਂ ਵਿੱਛੜ ਗਏ ਆ ਸਾਇਦ ਅਗਲਾ ਜਨਮ ਹੁੰਦਾ ਹੈ ਕੀ ਨਹੀਂ , ਪਰ ਜੇਕਰ ਹੋਇਆਂ ਤਾਂ ਦੁਆਰਾਂ ਜ਼ਰੂਰ ਮਿਲਾਂਗਾ
ਪਰ ਇਸ ਵਾਰ ਸਰਵਣ ਬਣਕੇ ਹੁਣ ਉਹਨਾ ਦੀ ਰੂਹ ਨਹੀਂ ਤੜਫਾਉਣੀ। ਇਹ ਸਭ ਦਿਮਾਗੀ ਖਿਆਲ ਨੇ ਦੂਸਰਾ ਜਨਮ ਹੁੰਦਾ ਹੈ ਜਾ ਨਹੀਂ ਉਹ ਅਕਾਲ ਪੁਰਖ ਜਾਣਦਾ ਹੈ । ਪਰ ਇਹੋ ਜਿਹਾ ਇਨਸਾਨ ਮਾਂ ਬਾਪ ਭੈਣ ਭਰਾ ਦੇ ਹੁੰਦੇ ਹੋਏ ਲਵਾਰਸ ਹੁੰਦੇ ਹਨ।

ਕੁੱਝ ਦੋੜੇ ਹੋਏ ਪ੍ਰੇਮੀ ਵਾਪਸ ਵੀ ਆ ਜਾਂਦੇ ਹਨ । ਪਰ ਉਹਨਾਂ ਦਾ ਪਹਿਲਾ ਵਾਲਾ ਸਤਿਕਾਰ ਨਹੀਂ ਹੁੰਦਾ ਕਿਉਂਕਿ ਵਿਸ਼ਵਾਸ ਕੋਈ ਬਜ਼ਾਰ ਚ ਵਿਕਣ ਵਾਲੀ ਸੈਹ ਨਹੀਂ ਜੋ ਖਰੀਦੀ ਜਾ ਸਕੇ । ਜਦ ਮੋਹ ਦੀ ਤੰਦ ਟੁੱਟ ਜਾਂਦੀ ਐ ਤਾਂ ਗੱਠ ਪੈ ਜਾਂਦੀ ਐ ਜੋ ਸਾਰੀ ਉਮਰ ਰੜਕਦੀ ਐ । ਮੇਰੇ ਅੱਖੀਂ ਦੇਖਣ ਦਾ ਕੇਸ ਐ ਸਾਡੇ ਨਾਲਦੇ ੲਰੀਏ ਵਿਚੋਂ ਇੱਕ ਕੁੜੀ ਚਲੇ ਗਈ ਸੀ। ਕੀ ਪਤਾ ਕੋਣ ਗਲਤ ਸੀ ਉਹ ਕੁੜੀ ਪੰਜ ਸਾਲ ਬਾਦ ਮੁੜਕੇ ਆ ਗਈ ਉਹਦਾ ਇੱਕ ਜਵਾਕ ਐ ਤੇ ਇੱਕ ਬਾਲ ਗਰਭ ਚ ਸੀ। ਹੁਣ ਉਹਨਾ ਦੋਨਾ ਦੀ ਕੀਤੀ ਗਲਤੀ ਉਹ ਬਾਲ ਦੇ ਸਿਰ ਆਵੇਗੀ ਉਹਦਾ ਮਾਂ ਬਾਪ ਵਰਗੇ ਪਵਿੱਤਰ ਰਿਸ਼ਤੇ ਤੋਂ ਵਿਸ਼ਵਾਸ ਉੱਠ ਜਾਵੇਗਾ, ਉਹ ਵੀ ਫਿਰ ਸੋਚੇਗਾ ਆਖਰ ਮੈ ਹੀ ਕਿਉ…………

ਜੇਕਰ ਕਿਸੇ ਵੀਰ ਭੈਣ ਨੂੰ ਮੇਰੇ ਬੋਲ ਕੋੜੇ ਲੱਗੇ ਤਾਂ ਮਾਫ਼ ਕਰ ਦਿਉ ਪਰ ਪਾਸ਼ ਨੇ ਕਿਹਾ ਸੀ ਯੁੱਗ ਪਲਟਾਉਣ ਵਿੱਚ ਮਸਰੂਫ ਲੋਕ ਬੁਖ਼ਾਰ ਨਾਲ ਨਹੀਂ ਮਰਦੇ
ਗੁਮਨਾਮ ਲਿਖਾਰੀ

...
...



Related Posts

Leave a Reply

Your email address will not be published. Required fields are marked *

One Comment on “ਮੈ ਹੀ ਕਿਉ ?(ਦਾਸਤਾਨ ਭੱਜਿਆ ਦੀ)”

  • ਗੁਮਨਾਮ ਜੀ ਜੋ ਵੀ ਹੋ ਤੁਸੀ ਬਹੁਤ ਵਧੀਆ ਲਿਖਿਆ ਹੈ ਆਉਣ ਵਾਲੀ ਪੀੜੀ ਨੂੰ ਤੁਹਾਡੇ ਵਿਚਾਰ ਪੜਨੇ ਚਾਹੀਦੇ ਹਨ ਤਾ ਕਿ ਉਹ ਸਮਝ ਸਕਣ। very nice lines.

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)