More Punjabi Kahaniya  Posts
ਨੰਨਾ ਨੌਜਵਾਨਾਂ ਨੂੰ ਨੰਨੇ ਹੀ ਮਾਰ ਰਹੇ


ਖੰਡੇ ਦੀ ਧਾਰ ਨਾਲ ਤੇ ਕਲਮ ਦੀ ਨੋਕ ਨਾਲ ਇਤਿਹਾਸ ਸਿਰਜਿਆ ਗਿਆ ਬਦਲਿਆ ਗਿਆ ਤੇ ਲਿਖਿਆ ਗਿਆ,,,,,,, ਅਣਖ਼ ਕੀ ਹੈ??? ਇਸ ਸਵਾਲ ਦਾ ਜਵਾਬ ਦੇਣ ਲਈ ਬਹੁਤੇ ਸ਼ਬਦ ਲਿਖਣ ਦੀ ਲੋੜ ਨਹੀਂ ਸਰਹੰਦ ਦੀ ਦੀਵਾਰ ਵੱਲ ਇਸ਼ਾਰਾ ਈ ਕਾਫ਼ੀ ਆ,,,,,, ਜੇ ਬਾਬਾ ਅਜੀਤ ਸਿੰਘ ਨੇ ਮੁਗਲਾਂ ਦੇ ਤੀਰਾਂ ਅੱਗੇ ਹਿੱਕ ਨਾ ਤਣੀ ਹੁੰਦੀ ਕਲਗੀਧਰ ਨੇ ਵੱਜਦੇ ਤੀਰਾਂ ਨੂੰ ਦੇਖ ਕੇ ਜੈਕਾਰੇ ਨਾ ਛੱਡੇ ਹੁੰਦੇ,, ਤਾਂ ਅੱਜ ਚਮਕੌਰ ਦਾ ਨਾਂ “ਸ੍ਰੀ ਚਮਕੌਰ ਸਾਹਿਬ” ਨਹੀਂ ਸੀ ਹੋਣਾ,,,,,,,,,
ਪਰ ਪਤਾ ਨਹੀਂ ਕਿਉਂ ਹੁਣ ਜਿੱਤੀ ਬਾਜ਼ੀ ਹਾਰਦੇ ਜਾ ਰਹੇ ਆ ਅਸੀਂ,,,,ਨੰਨਾ ਨੌਜਵਾਨਾਂ ਨੂੰ ਨੰਨੇ ਹੀ ਮਾਰ ਰਹੇ ਨੇ,,,,,, ਪਹਿਲਾਂ ਨੰਨਾ ਨਸ਼ੇ,,,,,,,, ਪੰਜਾਂ ਪਾਣੀਆਂ ਤੇ ਮਾਖਿਓਂ ਮਿੱਠੀ ਮਿੱਟੀ ਦੇ ਸੁਮੇਲ ਤੋਂ ਬਣਿਆ ਪੰਜਾਬ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਥਾਂ ਰੱਖਦੈ,,, ਪੰਜਾਬ ਦੇ ਗੱਭਰੂ ਜਦੋਂ ਲੰਮ ਸਲੰਮੇ ਕੁੜਤੇ ਨਾਲ ਲੜ ਛੱਡਵਾਂ ਚਾਦਰਾ ਬੰਨ‌੍ਹ ਕੇ ਤੁਰਦੇ ਤਾਂ ਧਰਤੀ ਵੀ ਕੰਬ ਉੱਠਦੀ,,,,, ਪੰਜਾਂ ਦਰਿਆਵਾਂ ਦੇ ਤਾਰੂ ਪਤਾ ਨਹੀਂ ਕਿਉਂ ਹੁਣ ਬੋਤਲਾਂ ਵਿੱਚ ਹੀ ਡੁੱਬਣ ਲੱਗੇ ਨੇ,,,,,, ਲੀਡਰਾਂ ਦੀ ਨੀਅਤ ‘ਚ ਖੋਟ ਆ,,,ਪਰ ਨਸ਼ਾ ਕਹਿੰਦੇ ਜਮਾਂ ਸ਼ੁੱਧ ਦੇਵਾਂਗੇ,,, ਤਾਹੀਂ ਤਾਂ ਚਿੱਟੇ ਨੇ ਚੋਟੀ ਦੇ ਚੋਬਰ ਪੀਲੇ ਕਰ ਦਿੱਤੇ,,,,, ਇਹ ਨੰਨਾ ਤਾਂ ਸੱਚੀਂ ਸਾਡੀਆਂ ਜੜ੍ਹਾਂ ਚ ਈ ਬੈਠ ਗਿਆ,,, ਆਓ ਜਿਹੜਾ ਬਚਿਆ ਉਹਨੂੰ ਜ਼ਰੂਰ ਸਾਂਭ ਲਈਏ,,,,,,
ਦੂਜਾ ਨੰਨਾ ਨੈੱਟ ਨੇ ਐਸੇ ਪੈਰ ਪਸਾਰੇ ਹਨ ਕਿ ਫ਼ਤਿਹ ਬਲਾਉਣ ਵਾਲੇ ਗੱਭਰੂ,, ਹਾਏ!!! ਹੈਲੋ!!!ਕਰਨ ਲੱਗ ਪਏ ,,,, ਜ਼ੁਬਾਨ ਤਾਂ ਹੁਣ ਬੰਦ ਹੋ ਗਈ ਆ,,, ਉਂਗਲਾਂ ਬੋਲਦੀਆਂ ਨੇ,,,, ਔਨਲਾਈਨ ਹੋ ਕਿ ਲਗਦੈ ਜਿਵੇਂ ਦਰਵਾਜ਼ਾ ਖੋਲ੍ਹ ਰਹੇ ਹੋਈਏ,,,, ਨੈੱਟ ਵਕਤ ਬਚਾਉਣ ਵਾਸਤੇ ਲੱਭਿਆ ਸੀ,,, ਪਰ ਸਹੁਰਾ ਸਾਰਾ ਹੀ ਵਕਤ ਹੀ ਖਾ ਗਿਆ,,,, ਚੀਜ਼ ਤਾਂ ਬਹੁਤ ਉਪਯੋਗੀ ਆ, ਪਰ ਜੇ ਸਦਉਪਯੋਗ ਹੋਵੇ ਤਾਂ,,,,,,
ਤੀਜਾ ਨੰਨਾ ਥੱਲੇ ਡਿਗਦੀ ਨੈਤਿਕਤਾ,,,,,,, ਅੱਡੇ ਪੱਲੇ ਨੂੰ ਖੈਰ ਨੀ ਪੈਂਦੀ ਤੇ ਸੱਚ ਦੇ ਰਾਹ ਤੇ ਪੈਰ ,,,, ਰੋਟੀ ਦੇ ਹੱਕਦਾਰ ਹੋ ਕੇ ਅਸੀਂ,, ਬੁਰਕੀਆਂ ਤੱਕ ਹੀ ਸੀਮਤ ਰਹਿ ਜਾਂਦੇ ਆ,,,,, ਪੈਂਟਾਂ ਉੱਚੀਆਂ ਕਰਨ ਨਾਲ ਕੁਝ ਨੀ ਹੋਣਾ,,,,, ਸੋਚਾਂ ਉੱਚੀਆਂ ਕਰਨੀਆਂ ਪੈਣਗੀਆਂ,,,, ਤਾਂ ਜਾ ਕੇ ਕਿਤੇ ਕੋਈ ਗੱਲ ਬਣੂ ਗੀ,,,, ਜੇ ਮੁੱਛਾਂ ਕੁੰਢੀਆਂ ਕਰ ਕੇ ਸੋਚਾਂ ਖੁੰਢੀਆਂ ਕਰ ਲਈਆਂ,,,,, ਤਾਂ ਵਟ ਦੇਣ ਦਾ ਕੋਈ ਫਾਇਦਾ ਨੀ,,,,,,
ਕਈ ਵਾਰ ਸਵਾਲ ਇਹ ਵੀ ਆ ਜਾਂਦੈ,,,,ਕੀ ਕੋਈ ਗੱਲ ਤਾਂ ਮੰਨਦਾ ਨੀ ਕੀ ਫਾਇਦਾ ਇਹਨਾਂ ਗੱਲਾਂ ਦਾ,,,, ਤਾਂ ਜਵਾਬ ਤਾਂ ਇਹ ਆ,, ਕਿ ਜਦੋਂ ਤੋਂ ਦੁਨੀਆਂ ਸਾਜੀ ਆ,,, ਘਰਾਂ ਚ ਝਾੜੂ ਵੀ ਲਗਦਾ ਆ ਰਿਹੈ,, ਕੂੜਾ ਵੀ ਖਿੰਡਦਾ ਆ ਰਿਹਾ,,,, ਕਦੇ ਵੀ ਇਸ ਕਰਕੇ ਝਾੜੂ ਲਾਉਣਾ ਨਹੀਂ ਛੱਡਿਆ ਜਾਂਦਾ,,, ਕਿ ਛੱਡੋ ਕੂੜਾ ਤਾਂ ਰੋਜ਼ ਹੀ...

ਖਿੰਡ ਜਾਂਦੈ,, ਨਾ ਕੂੜਾ ਖਿੰਡਣੋ ਹੱਟਦੈ,,,, ਨਾ ਝਾੜੂ ਵੱਜਣੋ ਹਟਦੈ,,, ਹੁਣ ਸੋਚੋ, ਜੇ ਸਵਾਲ ਵਾਲੀ ਸੋਚ ਦੇ ਚਲਦੇ ਝਾੜੂ ਵੱਜਣੋ ਹਟ ਜੇ,,,,, ਤਾਂ ਕੂੜੇ ਦੇ ਅੰਬਾਰ ਲੱਗ ਜਾਣਗੇ,,,,, ਬਾਹਰੋਂ ਹਾਕ ਵੱਜੀ ਤਾਂ ਮਾਂ ਨੇ ਬੱਚੇ ਨੂੰ ਕਿਹਾ,”ਦੇਖ ਪੁੱਤ ਬਾਹਰ ਕੌਣ ਆ,,,,, ਬੱਚਾ ਕਹਿੰਦਾ ਮੰਮੀ ਕੂੜੇ ਵਾਲੇ ਭਾਈ,,,, ਮਾਂ ਨੇ ਪਿਆਰ ਨਾਲ ਸਮਝਾਇਆ,,, ਪੁੱਤ ਕੂੜੇ ਵਾਲੇ ਤਾਂ ਆਪਾਂ,,,,, ਉਹ ਤਾਂ ਕੂੜਾ ਸਾਫ ਕਰਨ ਵਾਲੇ ਆ,,,,,,
ਤੇਜ਼ ਪਾਣੀ ਦਾ ਵਹਾਅ ਤੇ ਜਵਾਨੀ,,,, ਲਗਭਗ ਇਕੋ ਜਿਹੇ ਹੁੰਦੇ ਐ,,,,, ਜੇ ਸਾਂਭ ਲਈਏ ਤਾਂ ਉਪਯੋਗੀ ਬਹੁਤ ਨੇ,,,,, ਤੇ ਜੇ ਕਿਤੇ ਆਪ-ਮੁਹਾਰੇ ਚੱਲ ਪੈਣ,, ਤਾਂ ਤਬਾਹੀ ਦੇ ਮੰਜਰ ਦੀਆਂ ਖਬਰਾਂ,, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ,,,,,,
ਜ਼ਿੰਦਗੀ ਦੇ ਹਰ ਮੋੜ ‘ਤੇ ਦੋ ਰਾਹ ਹੁੰਦੇ ਨੇ,,,,, ਕਿਹੜੇ ਰਾਹ ਪੈਣਾ ਹੈ,,,,, ਇਹੀ ਫੈਸਲਾ ਸਾਡੀ ਆਉਣ ਵਾਲੀ ਜ਼ਿੰਦਗੀ ਨੂੰ ਨਿਰਧਾਰਿਤ ਕਰਦਾ ਹੈ,,,,
ਕਲਮਾਂ ਵਾਲਿਓ, ਆਵਾਜ਼ਾਂ ਵਾਲਿਓ, ਸੁਰਾਂ ਵਾਲਿਉ ਸਾਜ਼ਾਂ ਵਾਲਿਓ,,,, ਮਾਲਕ ਨੇ ਡਿਊਟੀ ਹੋਕਾ ਦੇਣ ਦੀ ਲਾਈ ਆ,,, ਸੋ ਹੋਕਾ ਐਸਾ ਦਿਓ,,,, ਕਿ ਤੁਹਾਨੂੰ ਚਾਹੁਣ ਵਾਲਿਆਂ, ਤੇ ਹਰ ਗੱਲ ਵਿੱਚ ਤੁਹਾਡੀ ਰੀਸ ਕਰਨ ਵਾਲਿਆਂ ਦੇ ਪੈਰਾਂ ਹੇਠ ਤਬਾਹੀ ਦੇ ਸਿਰਨਾਵੇਂ ਨਾ ਆ ਜਾਣ ,,,,, ਤੁਸੀਂ ਪੈਸੇ ਕਿੰਨੇ ਕਮਾਏ ਨੇ ਇਹ ਕਿਸੇ ਨੇ ਯਾਦ ਨੀਂ ਰੱਖਣਾ, ਤੁਹਾਡੀ ਕਲਮ ਤੇ ਆਵਾਜ਼ ਨੇ ਰਾਹ ਕਿੰਨੇ ਪਾਏ ਨੇ ਇਹ ਜ਼ਰੂਰ ਯਾਦ ਰੱਖਿਆ ਜਾਵੇਗਾ,,,
ਗੰਗੂ ਨੇ ਦੌਲਤ ਲਈ, ਗੁਰੂਘਰ ਦੀ ਵਫ਼ਾਦਾਰੀ ਭੁਲਾ ਦਿੱਤੀ ਤੇ ਸਾਰੀ ਦੁਨੀਆਂ ਦੀਆਂ ਬਦੁਆਵਾਂ ਝੋਲੀ ਪਾ ਲਈਆਂ,,,,, ਟੋਡਰ ਮੱਲ ਜੀ ਨੇ ਗੁਰੂ ਘਰ ਦੀ ਵਫ਼ਾਦਾਰੀ ਲਈ, ਦੌਲਤ ਭੁਲਾ ਦਿੱਤੀ ਤੇ ਸਾਰੀ ਦੁਨੀਆਂ ਦੀਆਂ ਦੁਆਵਾਂ ਆਪਣੀ ਝੋਲੀ ਵਿੱਚ ਪਾ ਲਈਆਂ,,,,,,,
ਜ਼ਿੰਦਗੀ ਦੇ ਹਰ ਮੋੜ ਤੇ, ਦੋ ਰਾਹ ਡਿੱਠੇ ਹੋਣਗੇ,,,,
ਜਿਸ ਦੀਆਂ ਜੜ੍ਹਾਂ ਕੌੜੀਆਂ, ਉਸੇ ਦੇ ਫ਼ਲ ਮਿੱਠੇ ਹੋਣਗੇ,,,,
ਜਸਵਿੰਦਰ ਸਿੰਘ ਚਾਹਲ
9876915035

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)