ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ।
ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ ਤੇ ਬੱਚੀਆਂ ਨੂੰ ਕਿਹਾ ! ਕੋਈ ਗੀਤ ਤਾਂ ਸੁਣਾਓ
ਅੰਟੀ ਕਿਹੜਾ ਸੁਣੋਗੇ। ਮੈਂ ਕਿਹਾ ਓ ਸੁਣਾਓ ਜਿਸ ਨਾਲ ਮੈਨੂੰ ਮੇਰਾ ਬਚਪਨ ਯਾਦ ਆ ਜਾਵੇ। ਚੰਗਾ ਅੰਟੀ ਸੁਣੋ
*ਮਾਏ ਨੀ ਮਾਏ*
*ਸੁਣ ਮੇਰੀਏ ਮਾਏ*
*ਤੂੰ ਮੈਥੋਂ ਦੂਰ ਨਾ ਜਾਏ*
*ਮੈਨੂੰ ਯਾਦ ਏ ਉਹ ਸਮਾਂ*
*ਕੁੱਛਰ ਚੁੱਕ ਕੇ ਲਾਡ ਲਡਾਏ*
*ਤੂੰ ਆਵੀਂ ਮੇਰੇ ਸਹੁਰੇ*
*ਤੇਰੀ ਬਹੁਤ ਯਾਦ ਸਤਾਏ*
*ਤੂੰ ਹੀ ਮੇਰਾ ਸਹਾਰਾ ਮਾਂ*
*ਆਪਣੇ ਵੀ ਹੋਏ ਪਰਾਏ*
*ਮਾਏ ਨੀ ਸੁਣ ਮੇਰੀਏ ਮਾਏ*
ਅਜੇ ਏਨਾ ਕੁ ਗਾਣਾ ਹੀ ਬੋਲਿਆ ਸੀ ਮੈਂ ਰੋਂਦੀ ਹੋਈ ਨੇ ਕਿਹਾ ਬਸ ਬਸ ਜਾਓ
ਮੇਰੀਆਂ ਧੀਆਂ ਹੁਣ !!
ਮੈਂ ਓਥੇ ਹੀ ਦਰਵਾਜੇ ਨਾਲ...
ਬੈਠ ਰੱਬ ਨੂੰ ਕੋਸਣ ਲੱਗੀ । ਕਿਉਂ ਮੇਰੇ ਤੋਂ ਮੇਰੀ ਮਾਂ ਖੋਹੀ ਰੱਬਾ! ਮੈਂ ਤੇਰਾ ਕੀ ਵਿਗਾੜਿਆ ਸੀ। ਕੋਈ ਮੇਰੀ ਸਾਰ ਨਹੀਂ ਲੈਂਦਾ ਭੈਣ ਭਾਈ ਖ਼ਤ ਜਰੂਰ ਭੇਜਦੇ ਪਰ ਮਿਠਾਸ ਨਹੀਂ ਸ਼ਬਦਾਂ ਅੰਦਰ ਜੋ ਮੇਰੀ ਮਾਂ ਦੇ ਸ਼ਬਦਾਂ ਅੰਦਰ ਸੀ ਜੇ ਉਹ ਜਿਉਂਦੀ ਹੁੰਦੀ ਹੁਣ ਨੂੰ ਕਦੇ ਦੀ ਬੱਸੇ ਬੈਠ ਆ ਜਾਣਾ ਸੀ ਤੂੰ ਕਿਉਂ ਖੋਹਿਆ ਮੇਰੀ ਮਾਂ ਨੂੰ ਰੱਬਾ ।
ਮੈਂ ਉਚੀ ਉਚੀ ਬੈਠ ਰੋਈ ਜਾਵਾਂ ਨਾਲ ਬਾਹਰ ਰਸਤਾ ਤੱਕੀ ਜਾਵਾਂ ਗਲੀ ਚ ਆਉਂਦੀਆਂ ਔਰਤਾਂ ਅੱਜ ਵੀ ਮੇਰੀ *ਮਾਂ ਦੇ ਭੁਲੇਖੇ* ਪਾ ਰਹੀਆਂ ਸਨ😢😢😢😢😢
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ
swarnjeet kaur
sachi rona aa gya mere mom nu 2 month hoye aa me v ohna nu Aida hi feel krdi aa 😢😢😢😭😭😭