ਸਵੇਰ ਦੇ 9:30 ਹੋਏ ਮੈਂ ਅਪਣੇ ਕਮਰੇ ਵਿੱਚ ਸੋ ਰਿਹਾ ਸੀ। ਮੇਰਾ ਫੋਨ ਵੱਜਿਆ ਤਾਂ ਵੇਖਿਆ ਮੰਮੀ ਦਾ ਫੋਨ। ਮੈਂ ਕੱਟ ਤਾ ਤੇ ਉੱਠ ਕੇ ਨਹਾਉਣ ਲਈ ਚਲਾ ਗਿਆ। ਦਿਨ ਦੀ ਸ਼ੁਰੂਆਤ ਓਵੇਂ ਹੀ ਹੋਈ ਜਿਵੇਂ ਰੋਜ਼ ਹੁਦੀ। ਪਰ ਅੱਜ ਥੋੜਾ ਚੈਨ ਹੈ ਕਿਉਂਕਿ ਅੱਜ ਐਂਤਵਾਰ ਹੈ। ਪਰ ਜ਼ਿੰਦਗੀ ਤਾਂ ਉਹੀ ਹੈ, ਉਲਜੀ ਹੋਈ। ਨਾ ਦਿਨ ਦਾ ਪਤਾ ਨਾ ਸ਼ਾਮ ਦਾ। ਪਰ ਅੱਜ ਦਫ਼ਤਰ ਤੋ ਛੁੱਟੀ ਹੈ, ਇਸ ਗੱਲ ਦਾ ਥੋੜਾ ਸਕੂਨ ਹੈ। ਪਰ ਇਹ 24 ਘੰਟੇ ਕਦੋਂ ਬੀਤੇ ਪਤਾ ਹੀ ਨੀ ਲੱਗਾ।
ਇੱਕ ਸਵੇਰ ਫਿਰ ਹੋਈ ਫਿਰ 9 ਵਜੇ ਮੰਮੀ ਦਾ ਫੋਨ ਆਇਆ ਤੇ ਮੈਂ ਨਹਾਣ ਲਈ ਚਲਾ ਗਿਆ। ਅੱਜ ਦਿਨ ਕੁਝ ਹੋਰ ਸੀ। ਅੱਜ ਇੱਕ ਮੰਨ ਵਿੱਚ ਤੁੜਕੁ ਜਿਹਾ ਸੀ ਪਤਾ ਨਹੀਂ ਕਿਸ ਗੱਲ ਦਾ। ਜੱਦ ਮੈਂ ਕੰਮ ਕਾਰ ਚ ਰੁਝ ਗਿਆ, ਤਾਂ ਨਾਲ-ਨਾਲ ਮੰਨ ਅੰਦਰ ਖਿਆਲ ਚੱਲ ਰਿਹਾ ਸੀ ਕਿ ਜ਼ਿੰਦਗੀ ਬਹੁਤ ਉਲਝੀ ਹੋਈ ਹੈ। ਕਿਸੇ ਗੁੰਝਲਦਾਰ ਧਾਗੇ ਦੀ ਤਰ੍ਹਾਂ, ਜਿਸਨੂੰ ਜਿਨਾ ਸੁਲਝਾਉਣ ਦੀ ਕੋਸ਼ਿਸ਼ ਕਰਦਾ ਉਹਨਾ ਹੀ ਉਲਝਦਾ। ਕਦੇ ਕਦੇ ਤਾਂ ਇੰਝ ਲਗਦਾ ਜਿਵੇਂ ਅਸੀਂ ਕੋਈ ਰੋਬੋਟ ਹੋਈਏ ਜਿਸਨੂੰ ਸਵੇਰੇ ਓਨ ਕੀਤਾ ਤੇ ਸ਼ਾਮ ਨੂੰ ਓਫ। ਮੈਂ ਦਰ ਅਸਲ ਆਪਣੇ ਆਪ ਨੂੰ ਜੀਅ ਨਹੀਂ ਪਾ ਰਿਹਾ। ਕੋਈ ਬੇਚੈਨੀ ਜਹੀ ਤੰਗ ਕਰ ਰਹੀ ਹੈ। ਕਦੀ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਲੱਗਦਾ ਕਿ ਫਿਰ ਤੋਂ...
ਬੱਚੇ ਹੋ ਜਾਈਏ ਤਾਂ ਕਿੰਨਾ ਚੰਗਾ ਹੋਉ। ਜਾਂ ਕਿਸੇ ਵਹਿਲੇ ਅਮੀਰ-ਜਾਦੇ ਨੂੰ ਵੇਖ ਲੱਗਦਾ ਕੀ ਇਹਦੀ ਲਾਈਫ ਸੈੱਟ ਹੈ। ਪਰ ਮੇਰੀ ਕਿਉਂ ਨਹੀਂ। ਮੈਨੂੰ ਕਿਉਂ ਇਹ ਬੋਝ ਜਹੀ ਲੱਗਣ ਲੱਗ ਗਈ। ਇਹ ਸਵਾਲ ਰੋਜ਼ ਤੰਗ ਕਰਦੇ ਨੇ ਤੇ ਆਪੇ ਹੀ ਜਵਾਬ ਪੈਦਾ ਕਰਦੇ ਨੇ।
ਇਨ੍ਹਾਂ ਸੱਭ ਸੋਚਣ ਮਗਰੋਂ ਖਿਆਲ ਆਉਂਦਾ ਸ਼ਾਇਦ ਆਹੀ ਜ਼ਿੰਦਗੀ ਹੈ। ਜੋ ਬਹੁਤ ਅਨਮੋਲ ਹੈ। ਜਿਸ ਨੂੰ ਜਿਉਂਣ ਲਈ ਇੱਕ ਕੀਮਤ ਅਦਾ ਕਰਨੀ ਪਵੇਗੀ। ਇਹ ਇੱਕ ਤਰੀਕੇ ਦੀ ਜੰਗ ਜਹੀ ਹੈ। ਜੋ ਮੇਰੇ ਤੇ ਜ਼ਿੰਦਗੀ ਵਿੱਚ ਚੱਲ ਰਹੀ ਹੈ। ਅਸੀਂ ਦੋਨੋਂ ਇੱਕ ਮੈਦਾਨ ਵਿੱਚ ਆਹਮੋ-ਸਾਹਮਣੇ ਹਾਂ। ਮਹੋਲ ਇੱਕ ਜੰਗ ਜਿਹਾ ਹੈ। ਇਹ ਜੰਗ ਵਿਚਾਰਾਂ ਦੀ ਹੈ, ਇਹ ਜੰਗ ਹਲਾਤਾਂ ਦੀ ਹੈ, ਇਹ ਜੰਗ ਹੋਂਸਲੇ ਦੀ ਹੈ, ਇਹ ਜੰਗ ਜ਼ਿੰਦਗੀ ਜੀਅ ਰਹੇ ਹਰ ਇਨਸਾਨ ਦੀ ਹੈ। ਮੈਂ ਇਸ ਦਾ ਜੰਗ ਦੇ ਮੈਦਾਨ ਵਿੱਚ ਡਟ ਕੇ ਮੁਕਾਬਲਾ ਕਰਾਂਗਾ। ਜੇ ਮੈਂ ਪਿੱਛੇ ਹਟਿਆ ਤਾਂ ਮੋਤ ਪੱਕੀ ਹੈ ਚਾਹੇ ਉਹ ਮਾਨਸਿਕ ਹੀ ਕਿਉਂ ਨਾ ਹੋਵੇ। ਜੇ ਜਿਉਣਾ ਹੈ ਤਾਂ ਉਲਝਣਾ ਪੈਣਾ, ਲੜਨਾ ਪੈਣਾ, ਤੇ ਸਭ ਤੋਂ ਮੁਸ਼ਕਲ ਰੋਂਦੇ ਹੋਏ ਹੱਸਣਾ ਪੈਣਾ। ਫਿਰ ਜ਼ਿੰਦਗੀ ਜ਼ਿੰਦਾਬਾਦ।
ਮਕੋਲ ✍️