More Punjabi Kahaniya  Posts
ਆਤਮਾ ਦਾ ਬਦਲਾ


  ( ਆਤਮਾ ਦਾ ਬਦਲਾ)

” ਮੈਂ ਇਕ ਪੱਤਰਕਾਰ ਹਾਂ, ਮੇਰਾ ਨਾਮ ਸੁਖਚੈਨ ਹੈ । ”
ਬੜੇ  ਦਿਨਾਂ ਦਾ ਸੋਚ ਦਾ ਪਿਆ ਸੀ। ਕਿ ਕਿਤੇ  ਘੁੰਮ ਕੇ ਆਵਾਂ।
ਫੇਰ ਦਿਮਾਗ ਵਿਚ ਗੱਲ ਆਈ। ਕਿ ਕਿਉਂ ਨਾ,  ਨਾਨਕੇ ਪਿੰਡ ਜਾਇਆ ਜਾਵੇ।  ਨਾਲੇ ਮਾਮਾ ਜੀ, ਹੁਰਾਂ ਨੂੰ ਮਿਲ ਆਵਾਂਗਾ।
ਫੇਰ ਮੈਂ ਕੁਝ ਏਦਾਂ ਹੀ ਕੀਤਾ।
ਗਰਮੀਆਂ ਦੇ ਦਿਨਾਂ ਵਿਚ ਮੈ ਕੁਝ ਦਿਨ ਲਈ ਆਪਣੇ ਨਾਨਕੇ ਪਿੰਡ ਚਲਾ ਗਿਆ।
ਮਾਮਾ ਜੀ ਹੁਰੀਂ ਤੇ ਸਾਰਾ ਪਰਿਵਾਰ ਮੈਂਨੂੰ ਵੇਖਕੇ  ਬਹੁਤ ਖੁਸ਼ ਹੋਏ।
ਮੈ ਕਾਫੀ ਸਮੇਂ ਬਾਅਦ ਆਪਣੇ ਨਾਨਕੇ ਪਿੰਡ ਆਇਆਂ ਸੀ।
ਪਹਿਲਾਂ ਮੈਂ  ਚਾਹ, ਪਾਣੀ ਪੀਤਾ ਫੇਰ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਪਿੰਡ ਦਾ ਗੇੜਾ ਕੱਢਕੇ ਆਇਆ।
” ਮੈਂਨੂੰ ਸਾਰੇ ਮੇਰੀ ਮਾਂ ਦੇ ਨਾਮ ਨਾਲ ਬੁਲਾਉਣ ਲੱਗੇ।”
ਕਮਾਲ ਦੀ ਗੱਲ ਹੈ ਨਾ। ਪਿੰਡ ਦੇ ਲੋਕ ਮੈਂਨੂੰ ਮੇਰੇ ਪਿਤਾ ਦੇ ਨਾਮ ਤੋਂ ਜਾਣਦੇ ਹੈ। ਤੇ ਨਾਨਕਿਆਂ ਦੇ ਲੋਕ ਮਾਂ ਦੇ ਨਾਮ ਤੋਂ, ਪਰ ਇਹ ਸਭ ਬੜਾ ਚੰਗਾ ਲੱਗਦਾ ਹੈ।
ਜਦੋ ਸਾਨੂੰ ਕੋਈ ਸਾਡੇ ਮਾਂ – ਬਾਪ ਦੇ ਨਾਮ ਤੋਂ ਜਾਣਦਾ ਜਾਂ ਬੁਲਾਉਂਦਾ ਹੈ।
ਸ਼ਾਮ ਨੂੰ  ਮਾਮਾ ਜੀ,  ਰੋਟੀ ਖਾਣ ਤੋਂ ਪਹਿਲਾਂ  ਪੈੱਗ – ਸ਼ੈੱਗ ਦਾ ਪ੍ਰੋਗਰਾਮ ਕਰੀ ਬੈਠੇ ਸੀ।
ਮਾਮਾ ਜੀ ਨੇ ਮੈਂਨੂੰ ਪੀਣ ਲਈ ਕਿਹਾ।
ਮੈਂ ਉਹਨਾਂ ਨੂੰ ਸਾਫ ਹੀ ਮਨਾ ਕਰਤਾ। ਕਿਉਂਕਿ ਮੈਂ ਕਦੀ ਸ਼ਰਾਬ ਨਹੀਂ ਪੀਤੀ ਸੀ।
ਕਿਉਂਕਿ ਮੇਰੇ ਮਾਤਾ – ਪਿਤਾ ਜੀ,  ਅੰਮ੍ਰਿਤ ਧਾਰੀ ਸਿੱਖ ਸੀ।
ਤਾਂ ਮੈਂ ਕਦੀ ਮੀਟ ਮਾਸ, ਸ਼ਰਾਬ ਆਦਿ… ਏਦਾਂ ਦੀਆਂ ਚੀਜ਼ਾਂ ਖਾਣ – ਪੀਣ ਦਾ ਸ਼ੌਕੀਨ ਨਹੀਂ ਸੀ।

ਪਰ ਮੇਰੇ ਨਾਨਕੇ ਪਿੰਡ ਵਾਲੇ ਬਹੁਤ ਸ਼ੌਕੀਨ ਸੀ।  ਪਿਤਾ ਜੀ ਦੱਸਦੇ ਸੀ। ” ਕਿ ਵਿਆਹ ਤੋਂ ਪਹਿਲਾਂ ਤੇਰੀ ਮਾਂ ਵੀ ਖਾ, ਪੀ ਲੈਂਦੀ ਸੀ।
ਪਰ ਹੁਣ ਨਹੀਂ।”
ਮਾਮਾ ਜੀ  ਹੁਰੀਂ ਤੇ ਉਹਨਾਂ ਦੇ ਕੁਝ ਦੋਸਤ  ਚੁਬਾਰੇ ਦੀ ਛੱਤ ਉਤੇ ਬੈਠਕੇ ਸ਼ਰਾਬ ਪੀ ਰਹੇ ਸੀ।
ਮੈਂ ਵੀ ਉਹਨਾਂ ਨਾਲ ਸੀ।  ਪਰ ਮੈਂ ਪੀਂਦਾ ਨਹੀਂ ਪਿਆ ਸੀ  ਥੋੜ੍ਹੀ ਕੁਝ ਦੇਰ ਨੂੰ ਸਾਰੇ  ਓਥੇ ਹੀ ਢੈਹ  – ਢੇਰੀ  ਹੋ ਗਏ।
ਮਾਮਾ ਜੀ  ਤੇ ਉਹਨਾਂ ਦੇ ਦੋਸਤ ਓਥੇ ਹੀ ਸੌਂ ਗਏ।
ਮੈਂਨੂੰ ਮਾਮੀ ਜੀ ਨੇ ਥੱਲਿਓਂ ਆਵਾਜ਼ ਮਾਰੀ।
“ਵੇ ਸੁਖਚੈਨ… ਥੱਲੇ ਆਕੇ ਰੋਟੀ ਖਾਲਾ ।”
ਮੈਂ ਮਾਮੀ ਜੀ ਦੀ ਆਵਾਜ਼ ਸੁਣਕੇ  ਥੱਲੇ ਚਲਿਆਂ ਗਇਆ।
ਮੇਰੇ ਰੋਟੀ ਖਾਣ ਤੋਂ ਬਾਅਦ।
ਮਾਮੀ ਜੀ ਮੇਰੇ ਨਾਲ ਗੱਲਾਂ ਕਰਨ ਲੱਗ ਗਏ। ਮੈਂ ਮਾਮੀ ਜੀ ਨੂੰ ਪੁੱਛਿਆ।  ਕਿ ਮਾਮਾ ਜੀ ਰੋਜ਼ ਏਦਾਂ ਹੀ ਪੀਂਦੇ ਆ ਜਾਂ ਫੇਰ ਅੱਜ ਹੀ ਏਨੀ ਪੀ ਲਈ ਹੈ।   ਫੇਰ ਥੋੜ੍ਹੀ ਦੇਰ ਮਾਮੀ ਜੀ ਨੇ ਸੋਚ ਕੇ ਮੇਰੀ ਗੱਲ ਦਾ ਜਵਾਬ ਦਿੱਤਾ।
” ਹੁਣ ਕਿ ਦਸਾਂ ਸੁਖਚੈਨ… ਆਹ ਜਦੋਂ ਦਾ  ਤੇਰਾ ਮਾਮਾ ਸਰਪੰਚ ਬਣਿਆ ਹੈ।”  ਇਹ ਟੋਲਾ ਤੇ ਸ਼ਰਾਬ ਏਨਾਂ ਨਾਲ ਹੀ ਜੁੜ ਗਏ ਹੈ।
ਮੈਂ ਕਿਹਾ। ਫੇਰ ਮਾਮੀ ਜੀ ਤੁਸੀਂ ਕਦੀ ਰੋਕਿਆ ਨਹੀਂ ਮਾਮਾ ਜੀ ਨੂੰ।

ਹਲੇ ਅਸੀਂ ਗੱਲਾਂ ਹੀ ਕਰਦੇ ਪਏ ਸੀ। ਕਿ ਲਾਗੇ ਗੁਆਢੀਆਂ ਦੇ ਘਰੋਂ  ਚੀਕਾਂ ਦੀ ਆਵਾਜ਼ ਆਈ।   ਮੈਂ ਤੇ ਮਾਮੀ ਜੀ, ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ।  ਉਹਨਾਂ ਦੇ ਕਿਸੇ ਜੀਅ ਨੇ ਦਰਵਾਜ਼ਾ ਖੋਲ੍ਹਿਆ।  ਅਸੀਂ ਉਹਨਾਂ ਦੇ ਘਰ ਗਏ। ਤਾਂ ਪਤਾ ਚੱਲਿਆ ਕਿ ਇਕ ਸਤਾਰਾਂ ਸਾਲਾਂ ਦਾ ਮੁੰਡਾ ਸੀ। ਜੋ ਇੱਕ ਡਰੋਂਨਾ ਸਪਨਾ ਵੇਖਕੇ ਡਰ ਗਇਆ ਸੀ।
” ਮੈਂ ਪੁੱਛਿਆ ਕਿ ਗੱਲ ਹੋਈ ਹੈ।  ਚੰਗਾ ਜਵਾਨ ਮੁੰਡਾ ਵਾ ਇਕ ਸਪਨਾ ਵੇਖਕੇ ਡਰ ਗਿਆ ਓਏ।”
ਉਸ ਮੁੰਡੇ ਦੇ  ਬਾਪੂ ਜੀ ਨੇ ਕਿਹਾ।
” ਗੱਲ ਸਪਨੇ ਦੀ ਨਹੀਂ ਹੈ ਸੁਖਚੈਨ । ਇਹਨੂੰ ਕਈ ਵਾਰ ਨਹਿਰ ਵੱਲ ਜਾਣ ਤੋਂ ਮਨਾ ਕੀਤਾ ਹੈ।”
ਪਰ ਇਹ ਸਾਡੀ ਮੰਨਦਾ ਹੀ ਨਹੀਂ ਹੈ। ਸਾਰਾ ਦਿਨ ਓਥੇ ਆਪਣੇ ਯਾਰਾਂ ਨਾਲ ਨਹਾਉਂਦਾ ਰਹਿੰਦਾ ਹੈ।
‘ਤੇ ਘਰ ਆਕੇ ਫੇਰ ਚੀਕਾਂ ਮਰਦਾ ਹੈ।”
ਇਹਨੂੰ ਕਿੰਨੀ ਵਾਰ ਕਿਹਾ ਹੈ। ਕਿ ਓਥੇ ਇਕ ਰੂਹ ਦਾ ਸਾਅਇਆ ਹੈ।
ਸਾਰੇ ਪਿੰਡ ਵਾਲੇ ਓਧਰ ਨੂੰ ਮੂੰਹ ਨਹੀਂ ਕਰਦੇ। ਤੇ ਇਹ ਆਪਣੇ ਵਿਹਲੜ ਯਾਰਾਂ ਨਾਲ ਓਥੇ ਥੱਕੇ ਖਾਂਦਾ ਰਹਿੰਦਾ ਹੈ।
 ਹੁਣ ਸਵੇਰੇ ਇਸਦੀ ਮਾਂ ਇਸਨੂੰ ਕਿਤੋਂ ਧਾਗਾ ਪਵਾਕੇ ਲਿਆਵੇਗੀ ਤਾਂ ਠੀਕ ਹੋਜੇਗਾ।”
ਮੈਂ ਉਹਨਾਂ ਦੀਆਂ ਗੱਲਾਂ ਸੁਣਕੇ ਮਾਮੀ ਜੀ ਹੁਰਾਂ ਨਾਲ ਵਾਪਿਸ ਘਰ ਆ ਗਿਆ।

ਘਰ ਆਕੇ ਮੈਂ ਮਾਮੀ ਜੀ ਨੂੰ ਉਹੀ ਗੱਲਾਂ ਪੁੱਛੀਆਂ।
ਫੇਰ ਮਾਮੀ ਜੀ ਨੇ ਮੈਂਨੂੰ ਦੱਸਿਆ। ਕਿ ਕੁਝ ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਤੇਰੇ ਮਾਮੇ ਦਾ ਤੇ ਮੇਰਾ ਵਿਆਹ ਨਹੀਂ ਹੋਇਆ ਸੀ।
ਇਹ ਗੱਲ ਮੈਂਨੂੰ ਉਹਨਾਂ ਕੋਲੋਂ ਹੀ ਪਤਾ ਲੱਗੀ ਸੀ।
ਇਕ ਜਵਾਨ ਤੇ ਸੋਹਣੀ ਕੁੜੀ ਦੀ ਲਾਸ਼ ਉਸ ਨਹਿਰ ਵਿਚ ਰੁੜਕੇ ਆ ਰਹੀ ਸੀ।
ਜਿਸਨੂੰ ਤੇਰੇ ਮਾਮਾ ਜੀ ਤੇ ਉਹਨਾਂ ਦੇ ਦੋਸਤਾਂ ਨੇ ਵੇਖਿਆ ਤੇ ਸਾਰੇ ਪਿੰਡ ਵਿਚ ਰੌਲਾ ਪਾਇਆ। ਜਿਸਤੋਂ ਬਾਦ ਪੁਲਿਸ ਆਈ।  ਤੇ ਉਸ ਕੁੜੀ ਦੀ ਲਾਸ਼ ਨੂੰ ਆਪਣੇ ਨਾਲ ਲੈ ਗਈ। ਤੇ  ਉਸਤੋਂ  ਕੁਝ ਮਹੀਨੇ  ਬਾਅਦ  ਤੇਰੇ  ਮਾਮੇ ਦੇ ਉਹ ਦੋਸਤ   ਕੀਤੇ  ਘੁੰਮਣ ਲਈ ਜਾਂਦੇ ਪਏ ਸੀ । ਤੇ ਖ਼ਬਰ ਆਈ ਕਿ  ਛੇ- ਨੋਜਵਾਨ  ਕਾਰ ਐਕਸੀਡੈਂਟ ਵਿਚ ਮਾਰੇ ਗਏ।
ਤੇਰੇ ਮਾਮੇ ਦਾ ਆਪਣੇ ਦੋਸਤਾਂ ਨਾਲ ਬਹੁਤ ਪਿਆਰ ਸੀ। ਏਨਾਂ ਨੂੰ ਉਹਨਾਂ ਦੀ ਮੌਤ ਦਾ ਬਹੁਤ ਦੁੱਖ ਲੱਗਾ।
ਤੇ ਇਹ ਬਹੁਤ ਬੀਮਾਰ ਹੋ ਗਏ। ਫੇਰ ਕੁਝ ਮਹੀਨਿਆਂ ਬਾਦ ਸਾਡਾ ਵਿਆਹ ਹੋ ਗਿਆ।
ਤੇ ਹੋਲੀ – ਹੋਲੀ ਹੁਣ ਇਹ ਪਹਿਲਾਂ ਵਾਂਗ ਹੋ ਗਏ।
ਤੇਰੇ ਮਾਮੇ ਨੇ ਕਿਹਾ। ਕਿ ਮੈਂਨੂੰ  ਵੀ ਮੇਰੇ ਦੋਸਤ ਨਾਲ ਲੈਕੇ ਚੱਲੇ ਸੀ।
ਪਰ ਮੈਂਨੂੰ ਕੋਈ ਜਰੂਰੀ ਕੰਮ ਕਾਰਨ ਨਾਂਹ ਕਰਨੀ ਪੈ ਗਈ।”ਜਿਸਦੇ ਕਾਰਨ ਮੇਰੀ ਜਾਨ ਬਚ ਗਈ।”
ਤੇ ਸੁਖਚੈਨ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ। ਕਿ ਉਹ ਕੁੜੀ ਰਾਤ ਨੂੰ ਘੂੰਗਰੂ ਛੰਣਕਾਉੰਦੀ ਹੈ। ਕਿਸੇ ਨੋਜਵਾਨ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਕੇ ਸ਼ਿਕਾਰ ਕਰਦੀ ਹੈ। ਤੇ ਤੇਰੇ ਮਾਮੇ ਦੇ ਦੋਸਤਾਂ ਦੀ ਮੌਤ ਦਾ ਕਾਰਨ ਵੀ ਉਹੀ ਹੈ।
ਓ…. ਤਾਂ ਪਤਾ ਨਹੀਂ ਮੇਰੀ ਕਿਸਮਤ ਚੰਗੀ ਹੈ। ਕਿ ਤੇਰਾ ਮਾਮਾ ਬੱਚ ਗਿਆ। ਬਾਕੀ ਨਮੂਨਾ ਤੇ…. ਤੂੰ ਆਪਣੀਆਂ ਅੱਖਾਂ ਨਾਲ ਵੇਖ ਹੀ ਲਿਆ ਹੈ।

ਮੈਂ ਮਾਮੀ ਜੀ ਦੀਆਂ ਗੱਲਾਂ ਸੁਣਕੇ ਹੈਰਾਨ ਰਹਿ ਗਿਆ। ‘ਤੇ ਚੁੱਪ – ਚਾਪ ਲੰਮੇ ਪੈ ਗਿਆ।
ਪਰ ਮੇਰੇ ਦਿਲ – ਦਿਮਾਗ ਵਿਚ ਉਹ ਗੱਲਾਂ ਬਾਰ – ਬਾਰ ਘੁੰਮ ਰਹੀਆਂ ਸੀ।
ਮੈਂਨੂੰ ਮਾਮੀ ਦੀਆਂ ਬਾਕੀ ਗੱਲਾਂ ਉਤੇ ਯਕੀਨ ਸੀ। ਪਰ ਉਹ ਕੁੜੀ ਦੀ ਰੂਹ ਓਥੇ ਪਟਕਦੀ ਹੈ।  ਇਸ ਗੱਲ ਉਤੇ ਯਕੀਨ ਨਹੀਂ ਆ ਰਿਹਾ ਸੀ। ਸ਼ਾਇਦ ਮੈਂ ਇਕ ਪੱਤਰਕਾਰ ਸੀ।  ਤਾਂ ਕਰਕੇ  ‘ ਕਿ ਜਿੰਨਾ ਤੱਕ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਜਾਣਕੇ ਨਿਚੋੜ ਨਾ ਕੱਢ ਲਵਾਂ ਮੈਂਨੂੰ ਸਿਧਕ ਨਹੀਂ ਆਉਂਦਾ ਸੀ।
ਮਾਮਾ ਜੀ ਸ਼ਰਾਬ ਦੇ ਨਸ਼ੇ ਵਿਚ ਸੌਂ ਚੁਕੇ ਸੀ। ਮੈਂ ਮਾਮੀ ਜੀ ਦੇ ਸੌਣ ਦਾ ਇੰਤਜ਼ਾਰ ਕਰਦਾ ਪਿਆ ਸੀ। ਕਿ ਮਾਮੀ ਜੀ ਦੇ ਸੌਣ ਤੋਂ ਬਾਅਦ….. ਮੈਂ ਨਹਿਰ ਵਲ ਜਵਾਂਗਾ।
ਤੇ ਪਤਾ ਕਰਾਂਗਾ ਕਿ ਇਹ ਗੱਲ ਕਿੰਨੀ ਕੁ ਸੱਚੀ ਹੈ।
ਮੇਰੇ ਏਦਾਂ ਸੋਚ ਦੇ ਸੋਚ ਦੇ ਅੱਧੀ ਕੁ ਰਾਤ ਲੰਘ ਗਈ। ਤੇ ਮੈਂ ਮਾਮੀ ਜੀ ਨੂੰ ਦੇਖਿਆ। ਤਾਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿਚ ਸੌੰ ਚੁਕੇ ਸੀ।
ਮੇਰੇ ਲਈ ਹੁਣ ਇਹ ਵੇਲਾ ਸਬਤੋਂ ਚੰਗਾ ਸੀ।  ਮੈਂ ਆਪਣਾ ਕੁਝ ਸਾਮਾਨ ਨਾਲ ਲਿਆ। ਤੇ ਨਹਿਰ ਵਲ ਹੋ ਤੁਰਿਆ।
     

ਅਖੀਰ ਚਲਦੇ – ਚਲਦੇ ਮੈਂ ਨਹਿਰ ਕੋਲ ਪਹੁੰਚ ਹੀ ਗਿਆ। ਪਰ ਮੈਂਨੂੰ ਕੁਝ ਵੀ ਏਦਾਂ ਦਾ ਮਹਿਸੂਸ  ਨਾ ਹੋਇਆ। ਜਿਸ ਨਾਲ ਮੈਂ ਡਰਾਂ ਜਾਂ ਕਭਰਾਵਾਂ। ਫੇਰ ਮੈਂ ਸਾਹਮਣੇ ਜਾ ਇਕ ਲੰਡੇ ਪੁਲ ਉਤੇ ਹੇਠਾਂ ਲੱਤਾਂ ਲਮਕਾ ਕੇ ਬੈਠ ਗਿਆ।  ਮੈਂ ਉਸ ਪੁਲ ਨੂੰ ਲੰਡਾ ਇਸ ਲਈ ਕਿਹਾ ਹੈ। ਕਿਉਂਕਿ ਉਸਦੇ ਆਲੇ – ਦੁਆਲੇ ਕੋਈ ਐਂਗਲ ਨਹੀਂ ਸੀ।ਸ਼ਾਇਦ ਅਮਲੀ, ਨਸ਼ੇੜੀਆਂ ਨੇ ਤੋੜਕੇ ਵੇਚ ਲਏ ਹੋਣੇ। ਰਾਤ ਚਾਂਦਨੀ ਹੋਣ ਕਰਕੇ ਨਹਿਰ ਦਾ ਪਾਣੀ ਬਹੁਤ ਸਾਫ ਸੀ। ਤੇ ਆਸਮਾਨ ਦੇ ਤਾਰੇ ਮੈਂਨੂੰ ਪਾਣੀ ਵਿਚ ਨਜ਼ਰ ਆ ਰਹੇ ਸੀ।
ਜੋ ਕਿ ਮੈਂਨੂੰ ਬਹੁਤ ਦਿਲਚਸਪ ਨਜ਼ਾਰਾ ਲੱਗ ਰਿਹਾ ਸੀ।
ਥੋੜ੍ਹੀ ਕੁ ਦੇਰ ਬਾਅਦ ਇਹ ਨਜ਼ਾਰਾ ਬਦਲ ਗਿਆ।
ਚੰਨ ਬੱਦਲਾਂ ਦੇ ਪਿੱਛੇ ਲੁਕ ਗਿਆ।  ਤੇ ਨਹਿਰ ਦਾ ਪਾਣੀ ਮੈਂਨੂੰ ਕਾਲਾ ਨਜ਼ਰ ਆਉਣ ਲੱਗਾ। ਇਕ ਦਮ ਚਾਰੇ ਪਾਸੇ ਛਾਈ ਸ਼ਾਂਤੀ। ਭੰਗ ਹੋ ਗਈ। ਰੁੱਖਾਂ ਤੋਂ ਪੰਛੀ ਉੱਡਣ ਲੱਗੇ।  ਕੁੱਤੇ, ਬੱਲੀਆਂ ਦੇ ਰੌਲਾ ਪਾਉਣ ਦੀ ਆਵਾਜ਼ ਆਉਣ ਲੱਗੀ। ਤੇ ਠੰਡੀ – ਠੰਡੀ  ਹਨੇਰੀ ਚੱਲਣ ਲੱਗੀ।  ਫੇਰ ਥੋੜੀ ਦੇਰ ਬਾਅਦ ਸਭ ਪਹਿਲਾਂ ਵਰਗਾ ਹੋ ਗਿਆ। ਫਿਰ ਅਚਾਨਕ ਮੇਰੇ ਕੰਨਾਂ ਵਿਚ  ਛੰਣ…ਛੰਣ   ਦੀ ਆਵਾਜ਼  ਆਉਣ ਲੱਗੀ।  ਜਿਵੇਂ  ਕੋਈ ਔਰਤ  ਘੂੰਗਰੂ ਬੰਨਕੇ ਨੱਚ ਰਹੀ ਹੋਵੇ। ਫਿਰ ਘੂੰਗਰੂਆਂ ਦੀ ਆਵਾਜ਼ ਦੇ ਨਾਲ ਮੇਰੇ ਕੰਨਾਂ ਵਿਚ  ਇਕ ਹੋਰ ਆਵਾਜ਼ ਆਉਣ ਲੱਗੀ। ਜਿਵੇਂ ਉਹੀ ਔਰਤ ਕੋਈ ਗੀਤ ਗਾ ਰਹੀ ਹੋਵੇ।  ਹੁਣ ਮੇਰੇ ਕੰਨਾਂ ਵਿਚ  ਦੋਨੋਂ ਆਵਾਜ਼ਾਂ ਆ ਰਹੀਆਂ ਸੀ। ਇਕ ਤੇ ਘੂੰਗਰੂਆਂ ਦੇ ਛੰਣਕਣ ਦੀ, ਤੇ ਦੂਜੀ ਓਸ ਔਰਤ ਦੇ ਗਾਉਣ ਦੀ। ਜੋ ਉਹ ਗੀਤ  ਦੀ ਆਵਾਜ਼ ਮੇਰੇ ਕੰਨਾਂ ਵਿਚ ਆ ਰਹੀ ਸੀ। ਉਸਦੇ ਬੋਲ ਕੁਝ ਇਸ ਤਰ੍ਹਾਂ ਸੀ।

ਮਿਲਿਆਂ ਨਾ ਕੋਈ ਮੇਰਾ ਹਮ ਰਾਹੀ….
ਜੋ ਮਿਲੇ ਉਹ ਸੀਗੇ ਕਿਸਾਈ…..

ਮੈਂ ਇਹ ਸਭ ਸੁਣਕੇ  ਤੇ ਵੇਖਕੇ ਬੜਾ ਹੈਰਾਨ ਹੋ ਗਿਆ। ਫੇਰ ਇਕ ਦਮ ਉਹ ਘੂੰਗਰੂਆਂ ਦੀ  ਆਵਾਜ਼ ਤੇ ਗੀਤ ਦੀ ਆਵਾਜ਼ ਆਉਣੀ ਬੰਦ ਹੋ ਗਈ। ਮੈਂ ਕਾਫੀ ਦੇਰ ਸੋਚ ਦਾ ਰਿਹਾ। ਕਿ ਆਵਾਜ਼ ਕਿਉਂ ਬੰਦ ਹੋ ਗਈ ਹੈ।  ਫੇਰ ਮੈਂ ਸੋਚਿਆ ਕਿ ਕਾਫੀ ਦੇਰ ਹੋਗੀ ਹੈ। ਹੁਣ ਮੈਂਨੂੰ ਚੱਲਣਾ ਚਾਹੀਦਾ ਹੈ।
ਮੈਂ ਪੁਲ ਤੋਂ ਉਪਰ ਉਠਿਆ…. ਤੇ ਪਿੰਡ ਵਲ ਜਾਣ ਲੱਗਾ।
ਤੇ ਮੈਂਨੂੰ ਕਿਸੇ ਨੇ ਪਿੱਛੋ ਮੇਰਾ ਨਾਮ ਲੈਕੇ ਕੁਝ ਏਦਾਂ ਆਵਾਜ਼ ਮਾਰੀਂ।
“ਸੁਖਚੈਨ।”
ਮੈਂ ਗੌਰ ਨਾ ਕੀਤਾ। ਮੈਂਨੂੰ ਫੇਰ ਆਵਾਜ਼ ਮਾਰੀਂ ।
” ਸੁਖਚੈਨ।”
ਮੈਂਨੂੰ ਲੱਗਾ ਸ਼ਾਇਦ ਮੇਰਾ ਵਹਿਮ ਹੈ। ਪਰ ਜਦੋਂ ਤੀਜ਼ੀ ਵਾਰ ਗੁੱਸੇ ਵਿਚ ਆਵਾਜ਼  ਮਾਰੀਂ।
“ਵੇ ਸੁਖਚੈਨ ਤੈੰਨੂੰ ਸੁਣਦਾ ਨਹੀਂ। ”
ਮੈਂ ਜਿਥੇ ਖੜਾ ਸੀ। ਓਥੇ ਹੀ ਰੁਕ ਗਿਆ।  ਫੇਰ ਮੈਂਨੂੰ ਆਵਾਜ਼ ਆਈ ਪਿੱਛੇ ਮੁੜ… ਪਿੱਛੇ ਮੁੜ…. ।
ਇਹ ਗੱਲ ਸੁਣਕੇ ਮੈਂਨੂੰ ਮੇਰੇ ਪਿਤਾ ਜੀ ਦੀ ਗੱਲ ਯਾਦ ਆ ਗਈ।
ਕਿ ਜਿਵੇਂ ਇਨਸਾਨ ਚੰਗੇ ਤੇ ਮਾੜੇ ਹੁੰਦੇ ਹੈ। ਓਵੇਂ ਰੂਹਾਂ ਵੀ ਚੰਗੀਆਂ ਤੇ ਮਾੜੀਆਂ ਹੁੰਦੀਆਂ ਹੈ। ਤੇ ਉਹ ਸਾਡਾ ਉਹਨਾਂ ਤੱਕ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਜਿੰਨਾ ਤੱਕ ਅਸੀਂ ਉਹਨਾਂ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦੇਂਦੇ।
ਮੈਂ ਪਿਤਾ ਜੀ ਦੀ ਇਹ ਗੱਲ ਸੋਚਕੇ।  ਬਿਨਾਂ ਡਰੇ, ਚਿਚਕੇ ਪਿੱਛੇ ਮੁੜਕੇ ਵੇਖਿਆ।  ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਇਕ ਬਹੁਤ ਹੀ ਖੂਬਸੂਰਤ ਔਰਤ ਦਾ ਚਿਹਰਾ ਆਇਆ।
ਉਸਦੀਆਂ ਦੀਆਂ ਅੱਖਾਂ ਤੇ ਵਾਲਾਂ ਦਾ ਘਣਾ ਕਾਲਾ ਰੰਗ ਸੀ।
ਉਸਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਸੀ।
ਉਸਦੇ ਹੱਥਾਂ ਦੇ ਨੂੰਹ ਕਾਫੀ ਤਿੱਖੇ ਤੇ ਲੰਮੇ ਸੀ। ਮੇਰੇ ਵੱਲ ਵੇਖਕੇ ਉਹ ਮੱਛਕਰੀ ਜਿਆ ਹਾਸਾ ਹੱਸ ਰਹੀ ਸੀ। ਉਹ ਮੈਂਨੂੰ ਬਿਨਾਂ ਅੱਖ ਚੱਪਕੇ ਤੇ ਹੱਸਕੇ ਵੇਖ ਰਹੀ ਸੀ। ਮੈਂ ਵੀ  ਉਸ ਨੂੰ ਕਿਸੇ ਡਰ- ਖੋਫ ਤੋਂ ਬਿਨਾਂ ਅੱਖ ਚੱਪਕੇ ਵੇਖ ਰਿਹਾ ਸੀ। ਮੇਰੇ ਏਦਾਂ ਵੇਖਣ ਤੇ  ਉਸਨੇ ਮੈਂਨੂੰ ਪੁੱਛਿਆ।
” ਸੁਖਚੈਨ ਤੈੰਨੂੰ ਮੇਰੇ ਕੋਲੋਂ ਡਰ ਨਹੀਂ ਲੱਗਦਾ।”
ਮੈਂ ਬਿਨਾਂ ਕਿਸੇ ਡਰ ਤੋਂ ਜਵਾਬ ਦਿੱਤਾ। ਡਰਦਾ ਉਹ ਹੁੰਦਾ ਜਿਸਨੇ ਕੋਈ ਗ਼ਲਤੀ ਕੀਤੀ ਹੁੰਦੀ ਹੈ। ਤੇ ਮੈਂ ਕਿਹੜਾ ਕੋਈ ਗ਼ਲਤੀ ਕੀਤੀ ਹੈ। ਜਾਂ ਗ਼ਲਤ ਹਾਂ। ਫ਼ੇਰ ਮੈ ਕਿਉਂ ਡਰਾਂ……. ।
ਮੇਰਾ ਜਵਾਬ  ਸੁਣਕੇ ਉੱਚੀ – ਉੱਚੀ ਹੱਸਣ ਲੱਗੀ।
ਫੇਰ ਮੈਂ ਓਸ ਨੂੰ ਪੁੱਛਿਆ।
ਤੂੰ ਕੌਣ ਹੈਂ….?
ਕਿਥੋਂ ਆਈ ਹੈਂ….?
ਤੇ ਕਿਉਂ ਭੋਲੇ – ਭਾਲੇ ਲੋਕਾਂ ਨੂੰ ਤੰਗ ਕਰਦੀ ਹੈਂ….?
ਮੇਰੇ ਸਵਾਲਾਂ ਦੀ ਬੋਛਾੜ ਨੇ ਉਸਦੇ ਚਿਹਰੇ ਦੀ ਹਾਸੀ  ਹੀ ਉਡਾ ਦਿੱਤੀ।
ਉਸਦਾ ਹੱਸਦਾ ਚਿਹਰਾ ਖੌਫਨਾਕ ਹੋ ਗਿਆ।
ਗੁੱਸੇ ‘ਤੇ ਗਰਜਵੀਂ ਆਵਾਜ਼ ਵਿਚ ਕਹਿਣ ਲੱਗੀ।
ਤੂੰ ਪੱਤਰਕਾਰ ਹੈ ਨਾ। ਹੈ ਹਿਮੱਤ ਲਿਖਣ ਦੀ ਤੇ ਲਿਖ ਮੈਂ ਦੱਸਦੀ ਹਾਂ।
          
ਮੇਰਾ ਨਾਮ ਰੂਪਾਂ ਹੈ। ਮੇਰੇ ਮਾਤਾ – ਪਿਤਾ, ਮੈਂਨੂੰ ਬਚਪਨ ਵਿਚ ਹੀ ਛੱਡ ਤੁਰੇ। ਤੇ ਮੇਰੀ ਸਾਰੀ ਜ਼ਿੰਮੇਵਾਰੀ ਮੇਰੇ ਚਾਚੇ ਸਿਰ ਆ ਗਈ।
ਮੇਰਾ ਚਾਚਾ ਬਹੁਤ ( ਸ਼ਰਾਬੀ, ਕਬਾਬੀ) ਸੀ। ਉਸਨੇ ਸਾਰੀ ਧੰਨ – ਦੌਲਤ  ਸ਼ਰਾਬ ਦੇ ਨਸ਼ੇ ਵਿਚ ਹੀ ਉਡਾ ਦਿੱਤੀ । ਜਦ ਉਸਨੂੰ ਆਪਣਾ ਨਸ਼ਾ ਪੂਰਾ ਕਰਨ ਦਾ ਰਸਤਾ ਨਾ ਲੱਭਿਆ। ਤਾਂ ਉਸਨੇ ਮੇਰੇ ਕੋਲੋਂ ਧੰਦਾ ਕਰਵਾਉਣਾ ਸ਼ੁਰੂ ਕਰ ਦਿੱਤਾ। ਕਾਫੀ ਸਮਾਂ ਏਦਾਂ ਹੀ ਚੱਲਦਾ ਰਿਹਾ।  ਇਕ ਦਿਨ ਉਸਨੇ ਮੇਰਾ ਚੰਗਾ ਮੁੱਲ ਪਾਕੇ  ਮੈਂਨੂੰ ਦਿੱਲੀ ਦੇ ਕਿਸੇ ਕੋਠੇ ਵਿਚ ਵੇਚ ਦਿੱਤਾ। ਜਿੱਥੋਂ ਮੈ ਨੱਚਣਾ ਸਿੱਖਿਆ, ‘ਤੇ ਪੈਰਾਂ ਵਿਚ ਬੰਨ ਘੂੰਗਰੂ ਨੱਚਣਾ ਸ਼ੁਰੂ ਕਰ...

ਦਿੱਤਾ। ਕੁਝ ਦਿਨਾਂ ਤੇ ਕੁਝ ਸਾਲਾ ਵਿਚ ਮੇਰੇ ਹੁਸਨ ਦੇ ਕਾਫੀ ਚਰਚੇ ਤੇ ਦਿਵਾਨੇ ਹੋ ਗਏ।ਅਮੀਰ ਲੋਕ ਮੇਰੀ ਜੁੱਤੀ ਤੇ ਸਿਰ ਰੱਖਦੇ, ਤੇ ਨੋਟ ਮੇਰੇ ਉਤੋਂ ਦੀ ਵਾਰਦੇ।  ਉਹਨਾਂ ਹੀ ਦਿਵਾਨਿਆ ਵਿਚ ਇਕ ਕੁਲਵੰਤ ਨਾਮ ਦਾ ਮੇਰਾ ਦਿਵਾਨਾ ਸੀ। ਸਾਰਿਆਂ ਕੋਲੋਂ ਮੈਂਨੂੰ ਹਵਸ਼ ਦੀ ਬੂ ਆਉਂਦੀ ਸੀ। ਪਰ ਉਸਦੇ ਕੋਲੋ ਪਿਆਰ ਦੀ ਮਹਿਕ ਆਉਂਦੀ ਸੀ। ਮੈਂ ਇਸ ਦਲ – ਦਲ ਵਿਚ ਪੂਰੀ ਤਰ੍ਹਾਂ ਧੱਸ ਚੁਕੀ ਸੀ। ਮੇਰੇ ਅੰਦਰ ਕੁਲਵੰਤ ਨੇ ਇਕ ਉਮੀਦ ਜਗਾਈ।  ਉਹ ਮੈਂਨੂੰ ਏਥੋਂ ਦੂਰ ਲੈਕੇ ਚਲਾ ਜਾਏਗਾ। ਤੇ ਵਿਆਹ ਕਰਵਾਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ।
ਕੁਲਵੰਤ ਨੇ ਮੇਰਾ ਮੂੰਹੋਂ ਮੰਗਿਆ ਮੁੱਲ ਦੇਕੇ ਮੈਂਨੂੰ ਕੋਠੇ ਦੀ ਕੈਦ ਵਿਚੋ ਆਜ਼ਾਦ ਕਰਵਾ ਲਿਆ। ‘ਤੇ ਮੈਂਨੂੰ ਇਕ ਘਰ ਤੇ ਕੁਝ ਬੈਂਕਬੈਲਿੰਸ ਦੇ ਦਿੱਤਾ। ਜਿਸ ਨਾਲ ਮੈਂ ਆਪਣੀ ਮਰਜੀ ਦੀ ਜ਼ਿੰਦਗੀ ਜੀ ਸਕਾਂ।
ਕੁਲਵੰਤ ਇਕ ਬਿਜ਼ਨੈੱਸਮੈਨ ਸੀ।  ਉਹ ਆਪਣੇ ਬਿਜ਼ਨੈੱਸ ਲਈ ਦੂਰ ਦੇਸ਼ਾਂ – ਵਿਦੇਸ਼ਾਂ ਵਿਚ ਆਉਂਦਾ ਜਾਂਦਾ ਸੀ। ਪਹਿਲਾਂ ਤਾਂ ਸਭ ਠੀਕ ਰਿਹਾ। ਫੇਰ ਕੁਝ ਮਹੀਨਿਆਂ ਬਾਅਦ ਕੁਲਵੰਤ ਆਪਣੇ ਕਿਸੇ ਬਿਜ਼ਨੈੱਸ ਮੀਟਿੰਗ ਲਈ  ਕਿਸੇ ਦੇਸ਼ ਵਿਚ ਗਿਆ। ਜਿਥੋਂ ਉਹ ਛੇ – ਮਹੀਨਿਆਂ ਬਾਅਦ ਵਾਪਿਸ ਆਇਆ।
ਮੈਂ ਉਸਨੂੰ ਬਹੁਤ ਕਾਲ  ਤੇ ਮੈਸੇਜ ਕਰਦੀ ਰਹੀ ਸੀ। ਪਰ ਉਹ ਕਿਸੇ ਦਾ ਜਵਾਬ ਨਹੀਂ ਦੇਂਦਾ ਸੀ। ਇਹ ਸਭ ਉਸਨੇ ਮੈਂਨੂੰ ਪਹਿਲਾਂ ਨਹੀਂ ਦੱਸਿਆ ਸੀ। ਇਕ ਵਾਰ ਕੁਲਵੰਤ ਆਪਣੇ ਦੋਸਤਾਂ ਨਾਲ ਘਰ ਆਇਆ। ਤੇ ਆਉਂਦੇ ਸਾਰ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਮੈਂ ਕੁਲਵੰਤ ਤੇ ਉਸਦੇ ਦੋਸਤਾਂ ਲਈ ਖਾਣਾ ਬਣਾਇਆ।
ਜਦ  ਰਾਤ ਹੋਈ ਤੇ ਉਸਦਾ ਇਕ ਦੋਸਤ ਸ਼ਰਾਬ ਦੇ  ਨਸ਼ੇ ਵਿਚ ਮੇਰੇ ਕਮਰੇ ਵਿਚ ਆ ਗਿਆ। ਤੇ ਮੇਰੇ ਨਾਲ ਜਬਰਦਸਤੀ ਕਰਨ ਲੱਗਾ।ਜਦ ਮੈਂ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ। ਕੁਲਵੰਤ ਅੰਦਰ ਆਇਆ। ਤੇ ਬੋਲਣ ਲੱਗਾ। “ਜਿਆਦਾ ਨਾਟਕ ਨਾ ਕਰ  ਇਹ ਮੇਰਾ ਬਿਜ਼ਨੈੱਸ ਪਾਰਟਨਰ ਹੈ ਇਸ ਨੂੰ ਖੁਸ਼ ਕਰਦੇ।”
ਮੈਂ ਕੁਲਵੰਤ ਦੇ ਮੂੰਹੋਂ ਇਹ ਬੋਲ ਸੁਣਕੇ ਚੁੱਪ ਕਰ ਗਈ।
ਤੇ ਬੇਜਾਨ ਸ਼ਰੀਰ ਵਾਂਗ ਓਸੇ  ਬੈੱਡ ਉਤੇ ਲੰਮੇ ਪਈ ਰਹੀ। ਇਕ ਤੋਂ ਬਾਅਦ ਇਕ ਵਿਅਕਤੀ ਮੇਰੇ ਨਾਲ ਆਪਣੀ ਹਵਸ਼ ਪੂਰੀ ਕਰਦਾ ਗਿਆ।  ਜਦ ਸਵੇਰ ਹੋਈ ਤੇ ਮੇਰਾ ਸ਼ਰੀਰ ਕੁਝ ਬੇਜਾਨ ਜਿਆ ਹੋਇਆ ਪਿਆ ਸੀ।
ਕੁਲਵੰਤ ਜਾਣ ਲੱਗਾ ਮੈਂਨੂੰ ਕਹਿਕੇ ਗਿਆ।
” ਕਿ ਮੈਂ ਪਹਿਲਾਂ ਹੀ ਵਿਆਹਿਆ ਹੋਇਆ ਹਾਂ।  ਤੂੰ ਮੇਰੀ ਪਤਨੀ ਨਹੀਂ ਰਾਖੈਲ ਹੈਂ।
ਤੇ ਏਦਾਂ ਹੀ ਮੇਰੇ ਬਿਜ਼ਨੈੱਸ ਪਾਰਟਨਰਸ ਨੂੰ ਖੁਸ਼ ਕਰਦੀ ਰਹਿ।
ਬਾਕੀ ਜਿੰਨਾ ਪੈਸਾ – ਧੇਲਾ ਚਾਹੀਦਾ ਹੈ ਦੱਸਦੀ ਰਿਹਾ ਕਰ।”
ਕੁਲਵੰਤ ਦੀ ਇਹ ਗੱਲ ਮੈਂਨੂੰ ਸੂਲ ਵਾਂਗ ਚੂਭੀ, ਤੇ ਉਹ ਦਰਵਾਜ਼ਾ ਬੰਦ ਕਰਕੇ ਚਲਾ ਗਿਆ।
ਏਦਾਂ ਇਕ ਵਾਰ ਨਹੀਂ ਹੋਇਆ ਕਈ ਵਾਰ ਹੋਇਆ। ਮੈਂਨੂੰ ਤੇ ਏਦਾਂ ਲੱਗਣ ਲੱਗਾ ਜਿਵੇਂ ਮੈਂ ਇਕ ਕੋਠੇ ਤੋਂ ਉੱਠਕੇ ਦੂਜੇ ਕੋਠੇ ਵਿਚ ਆ ਗਈ ਹਾਂ।
ਮੈਂਨੂੰ ਹੁਣ ਇਸ ਜ਼ਿੰਦਗੀ ਤੋਂ ਨਫ਼ਰਤ ਹੋਣ ਲੱਗ ਗਈ ਸੀ । ਕੁਲਵੰਤ ਦੀ ਬੇਵਫ਼ਾਈ ਨੇ ਮੈਂਨੂੰ ਜਾਣ ਦੇਣ ਲਈ ਮਜ਼ਬੂਰ ਕਰ ਦਿੱਤਾ।
‘ਤੇ ਮੈਂ ਨਹਿਰ ਵਿਚ ਛਾਲ ਮਾਰ ਦਿੱਤੀ। ”
ਪਾਣੀ ਦੇ ਬਹਾਅ ਨਾਲ ਮੇਰਾ ਸ਼ਰੀਰ ਰੁੜਦੇ – ਰੁੜਾਉੰਦੇ ਇਸ ਪਿੰਡ ਵੱਲ ਆ ਗਇਆ।
ਕੁਝ ਨੋਜਵਾਨ ਨਹਿਰ ਵਿਚ ਨਹਾ ਰਹੇ ਸੀ। ਜਿੰਨਾ ਵਿਚੋ ਇਕ ਦੀ ਨਜ਼ਰ ਮੇਰੇ ਉਤੇ ਪਈ।
ਤੇ ਉਹਨਾਂ ਮੈਂਨੂੰ ਜਲਦੀ ਨਾਲ ਪਾਣੀ ਵਿਚੋ ਬਾਹਰ ਕੱਢਿਆ।
ਹਲੇ ਮੈਂ ਜਿਉਂਦੀ ਸਾਂ, ਮਰੀ ਨਹੀਂ ਸੀ।
ਉਹਨਾਂ ਵਿਚੋ ਇਕ ਮੈਂਨੂੰ ਬਹੁਤ ਗੰਦੇ ਤਰੀਕੇ ਨਾਲ ਛੂਹਣ ਲੱਗਾ।
ਦੂਜੇ ਨੇ ਕਿਹਾ ਇਹਨੂੰ ਹਸਪਤਾਲ ਦਾਖਲ ਕਰਵਾ ਦੇਂਦੇ ਹਾਂ।
ਉਹਨਾਂ ਵਿਚੋ ਇਕ ਬੋਲਿਆ  ਕੋਈ ਨਾ ਕਰਵਾ ਦੇਂਦੇ ਆ।
“ਪਹਿਲਾਂ ਆਪ ਤਾਂ ਡਾਕਟਰੀ ਕਰ ਲਈਏ।”
ਮੇਰੀਆਂ ਅੱਖਾਂ ਬੰਦ ਸੀ। ਪਰ ਮੈਂਨੂੰ ਸੁਣਦਾ ਸਭ ਪਿਆ ਸੀ।
ਉਹ ਕੁੱਲ ਸੱਤ ਜਾਣੇ ਸੀ। ਜਿੰਨਾ ਵਿਚੋ ਸੱਤਾ ਨੇ ਮੇਰੇ ਨਾਲ ਬਲਾਤਕਾਰ ਕੀਤਾ। ਮੇਰੇ ਹੱਥ – ਪੈਰ  ਤੇ ਚੀਕਾਂ ਮਾਰਨ ਤੇ ਉਹਨਾਂ ਮੈਂਨੂੰ ਦਬੋਚ ਲਿਆ।
ਮੇਰਾ ਓਨੀਂ ਦੇਰ ਮੂੰਹ ਘੁੱਟਕੇ ਰੱਖਿਆ। ਜਿੰਨੀ ਦੇਰ ਉਹਨਾਂ ਸੱਤਾਂ ਦੀ ਹਵਸ਼ ਠੰਡੀ ਨਹੀਂ ਹੋਈ ਸੀ । ਜਿਸਦੇ ਕਾਰਨ ਮੇਰਾ ਸਾਹ ਘੁੱਟਣ ਤੇ ਮੇਰੀ ਜਾਨ ਚਲੀ ਗਈ।
“ਚਾਚੇ, ਕੁਲਵੰਤ, ਤੇ ਉਹਨਾਂ ਛੈਆਂ ਨੂੰ ਮੈਂ ਸਜ਼ਾ ਦੇ ਚੁਕੀ ਆ।”
ਬਸ ਆਖਰੀ ਬਾਕੀ ਹੈ। ਜਾਣਨਾ ਚਾਹੁੰਦਾ ਹੈੰ ਕੌਣ ਹੈ ਉਹ ….?
ਤੇ ਸੁਣ ਫਿਰ ” ਤੇਰਾ ਮਾਮਾ ਜੋ ਹੁਣ ਸਰਪੰਚ ਬਣਿਆ ਫਿਰਦਾ ਹੈ।” ਉਸਦੀ ਮੌਤ ਤੋਂ ਬਾਅਦ ਮੇਰੀ ਰੂਹ ਨੂੰ ਸ਼ਾਂਤੀ ਮਿਲੂਗੀ।
ਮੈਂ ਜਿੰਨਿਆ ਨੂੰ ਵੀ ਸਜ਼ਾ ਦਿੱਤੀ ਹੈ । ਸਭ ਦੋਸ਼ੀ ਸੀ ਕੋਈ ਬੇਦੋਸ਼ਾ ਨਹੀਂ ਸੀ। ਸੁਖਚੈਨ ਮੈਂ ਤੈਨੂੰ ਇਹ ਸਭ ਇਸ ਲਈ ਦੱਸਿਆ ਹੈ। ਕਿਉਂਕਿ ਇਕ ਤੁਹੀ ਹੈ। ਜਿਸਨੂੰ ਮੇਰਾ ਸੰਮੋਹਨ ਕਾਬੂ ਨਹੀਂ ਕਰ ਸਕਿਆ। ਨਹੀਂ ਤਾਂ ਇਸ ਰਾਸਤੇ ਆਉਣ ਵਾਲਾ ਹਰ  ਨੋਜਵਾਨ ਮੇਰੇ ਹੁਸਨ ਨੂੰ ਵੇਖਕੇ ਹਵਸ਼ ਦਾ ਸ਼ਿਕਾਰ ਹੋ…. ਮੇਰਾ ਸ਼ਿਕਾਰ ਹੋ ਜਾਂਦਾ ਸੀ।
ਸੁਖਚੈਨ ਤੂੰ ਇਕ ਚੰਗਾ ਇਨਸਾਨ ਹੈਂ  ਤੇਰੇ ਅੰਦਰ ਇਨਸਾਨੀਅਤ ਜਾਗਦੀ ਹੈ। ਮੈਂ ਤੈਨੂੰ ਇਨਸਾਨੀਅਤ ਦਾ ਵਾਸਤਾ ਦੇਂਦੀ ਹਾਂ।
ਕਿ ਤੂੰ ਮੇਰੇ ਆਖਰੀ ਗੁਨਾਹਗਾਰ ਨੂੰ ਮਾਰਨ ਵਿਚ ਮੇਰੀ ਮਦਦ ਕਰੇਗਾ। ”

ਮੈਂ ਰੂਪਾਂ ਦੀ ਕਹਾਣੀ ਸੁਣਕੇ ਬੜਾ ਦੁਖੀ ਹੋਇਆ। ਤੇ ਆਪਣੇ  ਬੇਸ਼ਰਮ ਮਾਮੇ ਦੀ ਕੀਤੀ  ਕਰਤੂਤ ਤੋਂ ਬਹੁਤ ਸ਼ਰਮਿੰਦਾ ਹੋਇਆ।
ਕਾਫੀ ਦੇਰ ਸੋਚ – ਵਿਚਾਰ ਕਰਨ ਤੋਂ  ਬਾਅਦ ਮੈ  ਰੂਪਾਂ ਨੂੰ ਕਿਹਾ। ਮੈਂ ਇਸ ਫੈਸਲੇ ਲਈ ਆਪਣੇ ਪਿਤਾ ਜੀ ਕੋਲੋ ਇਕ ਸਲਾਹ ਲੈਣੀ ਚਾਹੁੰਦਾ ਹਾਂ। ਕਿਉਂਕਿ ਮੈਂ ਕੋਈ ਵੀ ਵੱਡਾ ਫੈਸਲਾ ਉਹਨਾਂ ਦੀ ਸਲਾਹ ਲੈਕੇ ਹੀ ਕਰਦਾ ਹਾਂ।
ਮੈਂਨੂੰ ਰੂਪਾਂ ਨੇ ਇਜਾਜਤ ਦਿੱਤੀ।
ਮੈ ਆਪਣਾ ਫੋਨ ਕੱਢਿਆ ਤੇ ਆਪਣੇ ਪਿਤਾ ਜੀ ਨੂੰ ਫੋਨ ਕੀਤਾ।
ਮੇਰੇ ਏਨੀ ਰਾਤ ਗਈ। ਫੋਨ ਕਰਨ ਤੇ।
“ਪਿਤਾ ਜੀ  ਨੇ ਪੁੱਛਿਆ  ਸੁਖਚੈਨ ਏਨੀ ਰਾਤ ਫੋਨ ਕੀਤਾ ਸੁੱਖ ਤਾਂ ਹੈ।” ” ਮੈਂ ਕਿਹਾ ਸਭ ਠੀਕ ਹੈ ਪਿਤਾ ਜੀ।” ਬਸ ਇਕ ਸਲਾਹ  ਲੈਣੀ ਸੀ। ਮੇਰੇ ਅੰਦਰ ਇਕ ਸਵਾਲ ਹੈ, ਪਿਤਾ ਜੀ ਜੋ ਇਨਸਾਨ ਔਰਤ ਦੀ ਇੱਜ਼ਤ – ਪੱਤ ਲੁੱਟ ਉਸਨੂੰ ਮਾਰ ਦੇਂਦਾ ਹੈ। ਉਸਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ।
ਪਿਤਾ ਜੀ ਨੇ ਮੇਰੇ ਸਵਾਲ ਦਾ ਕਰਾਰਾ ਜਿਆ ਜਵਾਬ ਦਿੱਤਾ।
” ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ।”
ਜੋ ਲੋਕ ਔਰਤ ਦੀ ਇੱਜ਼ਤ ਖਰਾਬ ਕਰਦੇ ਹੈ। ਉਹਨਾਂ ਨੂੰ ਇਸ ਦੁਨੀਆਂ ਵਿਚ ਰਹਿਣ ਦਾ ਕੋਈ ਹੱਕ ਨਹੀਂ। ਮੇਰੇ ਪੁੱਤ ਫਿਰ ਚਾਹੇ ਉਹ ਤੂੰ ਹੋਵੇਂ ਜਾਂ ਮੈਂ ਤੇ ਜਾਂ ਫਿਰ ਕੋਈ ਹੋਰ ।
ਪਿਤਾ ਜੀ ਨੇ ਮੇਰੀ ਦੁਬਿਧਾ ਨੂੰ ਇਕ ਛੰਣ ਵਿਚ ਹੀ ਖ਼ਤਮ ਕਰ ਦਿੱਤਾ।
ਮੈਂ ਪਿਤਾ ਜੀ ਨੂੰ ਫਤਿਹ ਬੁਲਾ ਕੇ  ਫੋਨ ਰੱਖ ਦਿੱਤਾ।
ਤੇ ਰੂਪਾਂ ਨੂੰ ਪੁੱਛਿਆ ਦੱਸ ਮੈਂਨੂੰ ਕਿ ਕਰਨਾ ਹੋਵੇਗਾ।

” ਸੁਖਚੈਨ ਤੇਰੀ ਮਾਮੀ ਸਵੇਰੇ, ਸ਼ਾਮ ਪਾਠ ਕਰਦੀ ਹੈ।”
ਇਸ ਲਈ ਮੇਰਾ ਤੇਰੇ ਮਾਮੇ ਤੇ,  ‘ ਤੇ ਉਸਦੇ ਘਰ ਉਤੇ ਕੋਈ ਵੱਸ ਨਹੀਂ ਚੱਲਦਾ।
ਜੇ ਤੂੰ ਕਿਸੇ ਤਰੀਕੇ ਆਪਣੇ ਮਾਮੇ ਨੂੰ ਮੇਰੇ ਕੋਲ ਏਥੇ ਲੈ ਆਵੇਂ। ਤੇ ਤੇਰੀ ਬਹੁਤ ਮੇਹਰਬਾਨੀ ਹੋਵੇਗੀ।
ਤੇ ਮੈਂ ਇਸ ਰੂਹ ਦੀ ਦੁਨੀਆਂ ਤੋਂ ਆਜ਼ਾਦ ਹੋ। ਪਤੀ – ਪ੍ਰੀਤਮ ਦੇ ਘਰ ਚਲੀ ਜਾਵਾਂਗੀ।
” ਸੁਖਚੈਨ ਮੇਰਾ ਏਨਾਂ ਕੰਮ ਕਰਦੇ । ”
ਮੈਂ ਰੂਪਾਂ ਦੀ ਹਾਂ ਵਿਚ ਹਾਂ ਮਿਲਾਕੇ। “ਕੱਲ ਮਾਮੇ ਨੂੰ ਨਾਲ ਲੈਕੇ ਆਉਣ ਦਾ ਵਾਅਦਾ ਕਰ ਆਇਆਂ।”

ਅਗਲੇ ਦਿਨ ਸ਼ਾਮ ਨੂੰ ਮੈਂ ਮਾਮਾ ਜੀ ਨੂੰ ਕਿਹਾ। ਅੱਜ ਮੈਂ ਵੀ ਤੁਹਾਡੇ ਨਾਲ ਪੈੱਗ ਲਾਵਾਂਗਾ।  ਮੇਰੇ ਮੂੰਹੋਂ ਇਹ ਗੱਲ ਸੁਣਕੇ ਮਾਮਾ ਜੀ ਬੜੇ ਖੁਸ਼ ਹੋਏ।
” ਓਏ ਸੁਖਚੈਨ ਸੱਚੀ। ”
ਮੈਂ ਕਿਹਾ ਪਰ ਸ਼ਰਤ ਇਹ ਹੈ। ਕਿ ਸਾਡੇ ਦੋਨਾਂ ਵਿਚ ਕੋਈ ਤੀਜਾ ਨਾ ਹੋਵੇ। ਨਾਲੇ ਆਪਾਂ ਘਰ ਨਹੀਂ ਬਾਹਰ ਨਹਿਰ ਦੇ ਕੰਢੇ ਪੈੱਗ ਲਾਵਾਂਗੇ।
ਮੈਂ ਮਾਮੀ ਜੀ ਹੁਰਾਂ ਸਾਹਮਣੇ ਨਹੀਂ ਪੀ… ਸਕਦਾ।
ਮਾਮਾ ਜੀ ਨੇ ਬੇਚੈਨੀ ਨਾਲ ਪੁੱਛਿਆ।
” ਓ… ਸੁਖਚੈਨ ਯਾਰ ਓ ਤਾਂ ਠੀਕ ਹੈ। ਪਰ ਨਹਿਰ ਤੇ ਹੀ ਕਿਉਂ? ਕਿਸੇ ਮੋਟਰ ਤੇ ਬੈਠ ਜਾਂਦੇ ਆਂ।”
“ਓ ਨਾਲੇ ਮੈਂ ਸੁਣਿਆ ਵਾ ਨਹਿਰ ਉਤੇ ਇਕ ਬਲਾ ਹੈ।”
ਮੈਂ ਮਾਮਾ ਜੀ ਦੀ ਵਿਚੋ ਹੀ ਗੱਲ ਕੱਟ ਦਿੱਤੀ।
“ਲੈ ਮਾਮਾ ਜੀ ਤੁਸੀਂ ਵੀ ਏਨਾਂ ਗੱਲਾਂ ਉਤੇ ਯਕੀਨ ਕਰਦੇ ਹੋ। ਓ ਜਾਓ ਮਾਮਾ ਜੀ ਓਦਾਂ ਬੜੇ ਦਲੇਰ ਬਣਦੇ ਹੋ। ਤੇ ਡਰੀ ਅਫਵਾਹਾਂ ਤੋਂ ਜਾਂਦੇ ਹੋ। ”
ਮੇਰੇ ਏਦਾਂ ਲਾਹਨਤਾਂ ਪਾਉਣ ਤੇ ਮਾਮੇ ਦੀ ਮਰਦਾਨਗੀ ਜਾਗ ਗਈ।
ਤੇ ਮਾਮਾ ਮੇਰੇ ਨਾਲ ਤਿਆਰ ਹੋ ਗਿਆ।
ਮੈਂ ਮਾਮੇ ਨੂੰ ਰਾਤ ਦੇ ਵੇਲੇ ਨਹਿਰ ਤੇ ਲੈਕੇ ਪਹੁੰਚ ਗਿਆ।
ਆਪ ਤਾਂ ਮੈਂ ਆਪਣਾ ਵਾਅਦਾ ਪੂਰਾ ਕਰਨ ਲਈ। ਦੋ- ਤਿੰਨ ਪੈੱਗ ਹੀ ਲਾਏ। ਪਰ ਮਾਮਾ ਜੀ ਨੂੰ ਪੂਰੀ ਦੀ ਪੂਰੀ ਬੋਤਲ ਪਿਲਾ ਦਿੱਤੀ।
ਜਦ ਮਾਮਾ ਪੂਰੇ ਨਸ਼ੇ ਵਿਚ ਹੋ ਗਿਆ।
ਮੈਂ ਉੱਚੀ ਆਵਾਜ਼ ਵਿਚ ਕਿਹਾ।
“ਲੈ ਰੂਪਾਂ…. ਆ ਪਿਆ ਤੇਰਾ ਗੁਨਾਹਗਾਰ।”
ਮਾਮਾ ਜੀ ਨੇ ਘਬਰਾ ਕੇ ਤੇ ਬੇਚੈਨੀ ਨਾਲ ਮੇਰੇ ਚਿਹਰੇ ਵਲ ਵੇਖਿਆ।
ਮੇਰੇ ਰੂਪਾਂ ਨੂੰ ਆਵਾਜ਼ ਦੇਣ ਤੇ ਮਾਹੌਲ ਓਵੇਂ ਦਾ ਬਣ ਗਿਆ।
ਜਿਵੇਂ ਕੱਲ ਦਾ ਮਾਹੌਲ ਮੇਰੇ ਹੋਣ ਵੇਲੇ ਬਣਿਆ ਸੀ। ਅੱਜ ਵੀ ਓਵੇਂ ਦਾ ਹੀ ਬਣ ਗਿਆ।
ਤੇ ਰੂਪਾਂ ਸਾਹਮਣੇ ਆ ਖੜੀ ਹੋਗੀ।  ਮੈ ਰੂਪਾਂ ਨੂੰ ਆਪਣੇ ਸ਼ਰੀਰ ਵਿਚ ਪਰਵੇਸ਼ ਕਰਨ ਨੂੰ ਕਿਹਾ। ਰੂਪਾਂ ਮੇਰੇ ਅੰਦਰ ਸਮਾ… ਗਈ। ਉਸਨੇ ਮੇਰੇ ਸ਼ਰੀਰ ਦੀ ਮਦਦ ਨਾਲ ਉਸ ਬਲਾਤਕਾਰੀ ਨੂੰ ਕੁੱਟਮਾਰ ਕੇ  ਲਹੂ – ਲੁਹਾਨ ਕਰ ਦਿੱਤਾ ।
ਤੇ ਅਖੀਰ ਉਸਨੂੰ ਲੱਤ ਮਾਰਕੇ ਨਹਿਰ ਵਿਚ ਸੁੱਟ ਦਿੱਤਾ।
ਮਾਮਾ ਜੀ ਨੇ ਬਹੁਤ ਵਾਸਤੇ ਪਾਏ।
” ਓਏ ਸੁਖਚੈਨ ਮੈਂਨੂੰ ਬਚਾਅ…… ।”
ਪਰ ਅੱਜ ਉਹਨਾਂ ਦੀ ਕਮੀਨਗੀਰੀ ਦਾ ਅੰਤ ਸੀ।
ਮਾਮਾ ਜੀ ਨੂੰ ਤੈਰਨਾ ਨਹੀਂ ਆਉਂਦਾ ਸੀ। ਜਿਸਦੇ ਕਾਰਨ ਉਹਨਾਂ ਦੀ ਡੁੱਬਕੇ ਮੌਤ ਹੋ ਗਈ।
ਆਪਣੇ ਆਖਰੀ ਕਾਤਿਲ ਨੂੰ ਮਾਰਨ ਤੋਂ ਬਾਅਦ  ਰੂਪਾਂ  ਮੇਰੇ ਸ਼ਰੀਰ ਵਿਚੋ ਬਾਹਰ ਆਈ।
ਤੇ ਮੇਰੇ ਚਿਹਰੇ ਵੱਲ ਮਿੱਠੀ ਜਿਹੀ ਮੁਸਕਾਨ ਵੇਖਕੇ,  ‘ ਤੇ ਤਾਰਿਆਂ ਦੀ ਬੁੱਕਲ ਵਿਚ ਸਿਮਟਕੇ ਆਸਮਾਨ ਵਿਚ ਜਾ ਸਮਾਈ।

ਸਮਾਪਤ

ਨੋਟ :-  ਇਸ ਕਹਾਣੀ ਵਿਚ ਜੋ ਨਹਿਰ ਤੇ ਬਲਾਤਕਾਰ ਕਰਨ ਦੀ ਘਟਨਾ ਮੈਂ ਆਪ ਸਭ ਨਾਲ ਸਾਂਝੀ ਕੀਤੀ ਹੈ। ਇਹ ਕੋਈ ਮੇਰੀ ਮਨ ਦੀ ਕਲਪਨਾ ਨਹੀਂ ਹੈ ਇਹ ਇਕ ਸੱਚੀ ਘਟਨਾ ਹੈ। ਜੋ ਮੈਂਨੂੰ ਮੇਰੇ ਕਿਸੇ ਦੋਸਤ ਦੇ ਘਰ ਜਾਣ ਤੇ ਉਸਦੇ ਕਿਸੇ ਜਾਣਕਾਰ ਕੋਲੋ ਪਤਾ ਚੱਲੀ ਸੀ ਕਿ ਕਿਸੇ ਡਾਂਸਰ ਕੁੜੀ ਦੀ ਲਾਸ਼ ਨਾਲ ਸਾਡੇ ਪਿੰਡ ਦਿਆਂ ਮੁੰਡੀਆਂ ਨੇ  ਗਲਤ ਕੰਮ ਕਰ ਲਿਆ ਸੀ।  ਜਦ ਮੈਂ ਇਹ ਗੱਲ ਸੁਣੀ ਸੀ ਉਸ ਸਮੇਂ ਮੈਂ ਕਹਾਣੀਆਂ ਨਹੀਂ ਲਿਖਦਾ ਸੀ ਸਿਰਫ ਕਵਿਤਾ ਲਿਖਣ ਦਾ ਸ਼ੌਕੀਨ ਸੀ। ਪਰ ਅੱਜ ਦਿਲ ਕੀਤਾ ਕਿ ਮੈਂ ਇਹ ਉਹਨਾਂ ਵਹਿਸ਼ੀ ਦਰਿੰਦਿਆਂ ਦੀਆਂ ਕਾਲੀਆਂ ਕਰਤੂਤਾਂ ਆਪ ਸਭ ਅੱਗੇ ਰੱਖਾਂ, ਪਤਾ ਨਹੀਂ ਸਾਡੇ ਸਮਾਜ ਵਿਚ ਏਦਾਂ ਦੇ ਕਿੰਨੇ ਕੂ ਘਟੀਆ ਇਨਸਾਨ ਨੇ, ਮਾਫ਼ ਕਰਨਾ ਇਨਸਾਨ ਕਹਿ ਦਿੱਤਾ। ਇਹ ਤਾਂ ਹੈਵਾਨ ਨੇ ਜਿੰਨਾ ਨੂੰ ਹਵਸ਼ ਦੇ ਨਸ਼ੇ ਵਿਚ ਨਾ ਤਾਂ ਮਾਂ, ਭੈਣ, ਧੀ ਕੁਝ ਵੀ ਨਹੀਂ ਦਿਸਦਾ ਹੈ।
ਆਪਣੀ ਹਵਸ਼ ਬੁਝਾਉਣ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ। ਵੈਸੇ ਅਸਲੀ ਭੂਤ, ਪ੍ਰੇਤ ਤਾਂ ਇਹ ਗੰਦੇ ਲੋਕ ਨੇ ਜੋ ਕਿਸੇ ਔਰਤ – ਕੁੜੀ ਦੀ ਹੱਸਦੀ ਵੱਸਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਂਦੇ ਹੈ।
ਹੋਰ ਇਹ ਦੁਨੀਆਂ ਵਿੱਚ ਕੋਈ ਭੂਤ – ਪ੍ਰੇਤ ਨਹੀਂ ਹੈ  ਆਹੀ ਗੰਦੀ ਨਸਲ ਦੇ ਲੋਕ ਹਵਸ਼ ਦਾ ਰੂਪ ਧਾਰਕੇ ਹੈਵਾਨ ਬਣ ਜਾਂਦੇ ਹੈ।
ਮੈਂ ਕੁਝ  ਰਿਸ਼ਤੇ ਤੇ ਕੁਝ ਚੀਜ਼ਾਂ ਨੂੰ ਆਪਣੇ ਤਰੀਕੇ ਦੇ ਨਾਲ ਜੋੜਿਆ ਹੈ ਜਿਸਦੇ ਕਾਰਨ ਇਹ ਇਕ ਕਹਾਣੀ ਦਾ ਰੂਪ ਲੈ ਸਕੇ।
ਬਾਕੀ ਮੈਂ ਆਪ ਜੀ ਦਾ ਛੋਟਾ ਵੀਰ ਹਾਂ, ਥੋੜ੍ਹਾ ਜਜ਼ਬਾਤੀ ਹਾਂ ਗੱਲ ਦਿਲ ਤੇ ਲਾ ਜਾਂਦਾ ਹਾਂ। ਜੇ ਮੇਰੇ ਕੋਲੋ ਕੋਈ ਗ਼ਲਤੀ ਹੋਗੀ ਹੋਵੇ ਤਾਂ ਆਪ ਸਭ ਜੀ ਮੈਂਨੂੰ ਮੁਆਫ਼ ਕਰ ਦੇਣਾ।
ਮੇਰੀ ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਭੈਣ – ਭਰਾਵਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ।
ਤੇ ਉਮੀਦ ਕਰਦਾ ਹਾਂ ਕਿ ਆਪ ਸਭ ਮੇਰੀਆਂ ਕਹਾਣੀਆਂ, ਕਵਿਤਾਵਾਂ ਨੂੰ ਏਦਾਂ ਹੀ ਪਿਆਰ ਦੇਂਦੇ ਰਹੋਗੇ।
ਮੇਰੀ ਕਿਸੇ ਵੀ ਕਹਾਣੀ ਦੇ ਲਈ ਮੇਰੇ ਨਾਲ ਕੋਈ ਸਵਾਲ – ਜਵਾਬ ਦੇ  ਲਈ ਜਾਂ ਕੋਈ ਸੁਝਾਵ ਦੇਣ ਲਈ ਆਪ ਮੈਂਨੂੰ ਮੇਰੇ WhatsApp ਨੰਬਰ ਉਤੇ msg ਕਰ ਸਕਦੇ ਹੋ ਜਾਂ instagram ਉਤੇ msg ਕਰ ਸਕਦੇ ਹੋ।

   
ਆਪ ਜੀ ਦਾ ਨਿਮਾਣਾ
____ਪ੍ਰਿੰਸ

WhatsApp :- 7986230226
instagram :- @official_prince_grewal

...
...



Related Posts

Leave a Reply

Your email address will not be published. Required fields are marked *

One Comment on “ਆਤਮਾ ਦਾ ਬਦਲਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)