More Punjabi Kahaniya  Posts
ਅਣਹੋਏ ਰਿਸ਼ਤੇ


ਮਾਂ ਅਕਸਰ ਹੀ ਖਿਝੀ ਰਹਿੰਦੀ ਜਦ ਕਦੇ ਵੀ ਬਾਪੂ ਜੀ ਦੇ ਰਿਸ਼ਤੇਦਾਰ ਆਉਦੇ ਤਾਂ ਉਹਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਦਾ ਬਸ ਉਹ ਰੋਟੀ-ਟੁੱਕ ‘ਚ ਮਘਨ ਰਹਿੰਦੀ ਸੀ, ਬਾਪੂ ਜੀ ਬੜੇ ਨਰਮ ਸੁਭਾਅ ਦੇ ਨੇ, ਕਦੇ ਵੀ ਕੁਝ ਨਾ ਆਖਦੇ…ਬਹੁਤੇ ਸੋਹਣੇ ਨੈਣ-ਨਖ਼ਸ਼, ਸਰੂ ਜਿਹਾ ਕੱਦ ਤੇ ਮੇਰੇ ਬਾਪ ਨਾਲੋਂ ਉਮਰ ਤੋਂ ਕਿਤੇ ਜਿਆਦਾ ਛੋਟੀ ਸੀ ਉਹ ….ਉਹਨੇ ਕਦੇ-ਕਦੇ ਮੇਰੇ ਤੇ ਗੁੱਸੇ ਹੋ ਬਹੁਤਾ ਹੀ ਬੋਲਣਾ, ਸ਼ਾਇਦ ਮਾਂ ਨੂੰ ਮੇਰੇ ਬਾਪੂ ਜੀ ਪਸੰਦ ਨਹੀ ਸੀ ਕਿਉਕਿ ਉਹਨਾਂ ਨੂੰ ਮੈਂ ਕਦੇ ਗੱਲਾਂ ਕਰਦਿਆ ਨਹੀ ਵੇਖਿਆ ਸੀ…..ਪਤਾ ਨਹੀ ਇੱਕ ਦਿਨ ਉਹ ਕਿਤੇ ਚਲੀ ਗਈ ?? ਪਤਾ ਨਹੀ ਕਿੱਥੇ ?? ਸਾਰੇ ਆਖਦੇ ਨੇ ਉਹ ਕਿਸੇ ਹੋਰ ਨਾਲ ਚਲੇ ਗਈ….ਨਾਨੀ ਆਖਦੀ,” ਕੁਲਹਿਣੀ ਨੇ ਭੋਰਾ ਨੀ ਸੋਚਿਆ, ਨਿੱਕਲਣ ਲੱਗੀ ਨੇ, ਪਤਾ ਨੀ ਇੱਡਾ ਜ਼ੇਰਾ ਕਿਵੇ ਕਰ ਲਿਆ ਵੀ ਢਿੱਡੋ ਕੱਢੀ ਬਾਰੇ ਵੀ ਨਾ...

ਸੋਚਿਆ ਗਿਆ ਉਹਦੇ ਤੋਂ।” ਆਲੇ-ਦੁਆਲੇ ਦੇ ਲੋਕ ਬੜਾ ਗਲਤ ਬੋਲਦੇ ਪਰ ਬਾਪੂ ਜੀ ਦੇ ਮੂੰਹੋ ਕਦੇ ਵੀ ਮਾਂ ਲਈ ਅਪਸ਼ਬਦ ਨਾ ਨਿੱਕਲੇ ਕਿਉਕਿ ਸ਼ਾਇਦ ਉਹ ਜਾਣਦੇ ਸੀ ਅਣਮੰਨੇ ਮਨ ਨਾਲ ਰਿਸ਼ਤੇ ਸਾਰੀ ਉਮਰ ਨਹੀ ਨਿਭਦੇ ਹੁੰਦੇ ਨਾਲੇ ਔਰਤਾਂ ਦਾ ਵੀ ਤਾਂ ਮਨ ਹੁੰਦਾ, ਇਹ ਕਿੱਥੇ ਲਿਖਿਆ ਕਿ ਉਹ ਆਪਣੀ ਬਾਪ ਦੀ ਉਮਰ ਵਾਲੇ ਮਰਦ ਨਾਲ ਮਜਬੂਰੀ ਵੱਸ ਰਹਿਣ…..ਉਹ ਅਕਸਰ ਆਖਦੇ ਉਹ ਨਿੱਕਲ ਕੇ ਨਹੀ ਗਈ ਸਗੋ ਖੁਦ ਨੂੰ ਅਜ਼ਾਦ ਕਰ ਗਈ ਏ ਇਸ ਅਣਹੋਏ ਰਿਸ਼ਤੇ ਤੋਂ।
ਪਰ ਕਿਸਨੂੰ ਆਖਾ ਕਿ ਮੈਨੂੰ ਮਾਂ-ਬਾਪ ਦੋਨੋ ਚਾਹੀਦੇ ਨੇ, ਇੱਕ ਸੰਪੂਰਨ ਪਰਿਵਾਰ, ਜਿਸ ਵਿੱਚ ਸਿਰਫ ਹਾਸੇ ਹੋਣ ….
ਕਮਲ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)