More Punjabi Kahaniya  Posts
ਮੇਰੀ ਅਧੂਰੀ ਲਵ ਸਟੋਰੀ


ਇਹ ਗੱਲ ਉਸ ਵੇਲੇ ਦੀ ਹੈ।ਜਦੋਂ ਮੈਂ +2 ਕਲਾਸ ਚ ਨਵਾ-ਨਵਾ ਹੋਇਆ ਸੀ। ਸਾਡੀ ਕਲਾਸ ਚ ਕੁੱਲ 85 ਨਿਆਣੇ ਪੜ੍ਹਦੇ ਸੀ। ਸਾਡੀ ਕਲਾਸ ਚ ਇੱਕ ਨਵੀ ਕੁੜੀ ਨੇ ਦਾਖਲਾ ਲਿਆ। ਜਿਸਦਾ ਨਾਮ ਨਵਨੀਤ ਸੀ। ਜੋ ਸਾਰੇ ਸਕੂਲ ਦੀਆਂ ਕੁੜੀਆਂ ਤੋਂ ਸੋਹਣੀ ਸੀ।ਬਹੁਤ ਹੁਸ਼ਿਆਰ ਵੀ ਸੀ। ਉਹ ਨਾਨ ਮੈਡੀਕਲ ਸਟ੍ਰੀਮ ਵਿਚ ਪੜਦੀ ਸੀ।ਸਾਰੇ ਸਕੂਲ ਦੇ ਮੁੰਡੇ ਉਸ ਦੇ ਮਗਰ ਪੈ ਗਏ। ਜਿਹਨਾਂ ਨੂੰ ਕੁਝ ਆਉਂਦਾ ਵੀ ਨਹੀਂ ਸੀ।ਉਹਨਾਂ ਨੇ ਉਹਦੇ ਕਰਕੇ ਨਾਨ ਮੈਡੀਕਲ ਰੱਖ ਲਿਆ। ਮੈਂ ਬਹੁਤ ਦਿਨਾਂ ਬਾਅਦ ਸਕੂਲ ਵਿਚ ਆਪਣਾ ਦਾਖਲਾ ਕਰਵਾਇਆ। ਕਿਉਕਿ ਮੈਂ ਜਿੰਨਾਂ ਮੁੰਡਿਆਂ ਨਾਲ ਰਹਿੰਦਾ ਸੀ। ਉਹਨਾਂ ਨੇ ਵੀ ਲੈਟ ਹੀ ਦਾਖਲਾ ਕਰਵਾਇਆ ਸੀ। ਵੈਸੇ ਬਣਦੀ ਤਾਂ ਮੇਰੀ ਸਾਰੇ ਮੁੰਡਿਆਂ ਨਾਲ ਹੀਂ ਸੀ।ਪਰ ਮੈਂ ਆਪਣੇ ਪਿੰਡ ਦੇ ਮੁੰਡਿਆਂ ਨਾਲ ਹੀ ਜਿਆਦਾ ਰਹਿੰਦਾ ਸੀ। ਜਦੋਂ ਮੈਂ ਅਗਲੇ ਦਿਨ ਸਕੂਲ ਗਿਆ। ਤਾਂ ਮੈਨੂੰ ਉਸ ਕੁੜੀ ਬਾਰੇ ਪਤਾ ਲੱਗਾ। ਮੈਂ ਵੀ ਨਾਨ ਮੈਡੀਕਲ ਰੱਖ ਲਿਆ। ਫਿਰ ਮੈ ਰੋਜ਼ਾਨਾ ਹੀ ਸਕੂਲ ਜਾਣ ਲੱਗਾ।ਹੋਲੀ ਹੋਲੀ ਮੇਰੀ ਉਸ ਕੁੜੀ ਨਾਲ ਜਾਣ ਪਛਾਣ ਹੋ ਗਈ। ਮੈਨੂੰ ਉਸ ਨਾਲ ਪਿਆਰ ਹੋ ਗਿਆ। ਆਪਾ ਦੋਵੇ ਚੰਗੇ ਦੋਸਤ ਬਣ ਗਏ। ਫਿਰ ਹੌਲੀ ਹੌਲੀ ਮੈ ਉਸਨੂੰ ਪਰਪੌਸ਼ ਕਰ ਦਿੱਤਾ। ਉਸਨੇ ਹਾਂ ਕਰ ਦਿੱਤੀ। ਮੈ ਬਹੁਤ ਹੀ ਜਿਆਦਾ ਖੁਸ਼ ਸੀ। ਕਿਉਕਿ ਮੈ ਜਿੰਦਗੀ ਚ ਪਹਿਲੀ ਵਾਰੀ ਕਿਸੇ ਕੁੜੀ ਨੂੰ ਪਿਆਰ ਕੀਤਾ ਸੀ।ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਹਨੇ ਮੈਨੂੰ ਹਾਂ ਕਰ ਦਿੱਤੀ। ਫਿਰ ਹੋਲੀ ਹੋਲੀ ਸਾਨੂੰ ਇੱਕ ਦੂਜੇ ਦੀ ਆਦਤ ਪੈ ਗਈ। ਆਪਾਂ ਰਾਤ ਦੇਰ ਤੱਕ ਗੱਲਾਂ ਕਰਦੇ। ਸਾਡੀ ਰਿਲੇਸਨਸਿਪ ਦੀ ਗੱਲ ਅੱਧੇ ਸਕੂਲ ਨੂੰ ਪਤਾ ਲੱਗ ਚੁੱਕੀ ਸੀ। ਸਕੂਲ ਦੇ ਕਈ ਮੁੰਡੇ ਉਸਨੂੰ ਮੇਰਾ ਨਾਮ ਲੈ ਕੇ ਛੇੜਦੇ। ਪਰ ਉਹ ਮੈਨੂੰ ਨਹੀਂ ਸੀ ਦੱਸਦੀ।ਫਿਰ ਵੀ ਮੈਨੂੰ ਪਤਾ ਲੱਗ ਜਾਂਦਾ ਸੀ, ਜਿਹੜੇ ਮੁੰਡੇ ਛੇੜਦੇ ਮੇਰੀ ਉਹਨਾਂ ਨਾਲ ਲੜਾਈ ਹੋ ਜਾਦੀ। ਉਹ ਮੈਨੂੰ ਲੜਣ ਤੋਂ ਮਨਾ ਕਰ ਦਿੰਦੀ।ਆਪਾਂ ਕਲਾਸ ਚ ਬੈਠ ਕੇ ਕਿੰਨੀ ਕਿੰਨੀ ਦੇਰ ਤੱਕ ਗੱਲਾਂ ਕਰਦੇ ਰਹਿੰਦੇ। ਉਹ ਮੇਰੇ ਕਰਕੇ ਕਈ ਪੀਰੀਅਡ ਵੀ ਮਿਸ ਕਰਨ ਲੱਗੀ। ਉਸ ਦੇ ਪਿੰਡ ਦੇ ਇੱਕ ਮੁੰਡੇ ਨੇ ਪਿੰਡ ਜਾ ਕੇ ਉਸ ਦੇ ਭਰਾ ਨੂੰ ਦੱਸ ਦਿੱਤਾ। ਉਸਦੇ ਭਰਾ ਉਸਦੇ ਫੋਨ ਚੋ ਮੇਰਾ ਨੰਬਰ ਕੱਢਿਆ। ਤੇ ਮੈਨੂੰ ਫੋਨ ਕੀਤਾ। ਸਾਡਾ ਆਪਸ ਦੇ ਵਿਚ ਟਾਇਮ ਪੈ ਗਿਆ। ਉਹਨਾਂ ਦੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਇੱਕ ਗਰਾਊਂਡ ਸੀ।ਅਸੀਂ ਉੱਥੇ ਟਾਈਮ ਪਾ ਲਿਆ। ਮੈਂ ਆਪਣੇ ਚਾਚੇ ਤਾਇਆ ਦੇ ਤੇ ਪਿੰਡੋ ਮੁੰਡੇ ਇੱਕਠੇ ਕੀਤੇ। ਤੇ ਉੱਥੇ ਚਲੇ ਗਏ। ਉਹਨਾਂ ਵੀ ਕਾਫੀ ਮੁੰਡੇ ਲਿਆਂਦੇ। ਸਾਡੀ ਆਪਸ ਵਿਚ ਲੜਾਈ ਹੋ ਗਈ। ਤੇ ਅਸੀ ਉਹਨਾਂ ਨੂੰ ਬਹੁਤ ਕੁੱਟਿਆ। ਜਦ ਮੈਂ ਅਗਲੇ ਦਿਨ ਸਕੂਲ ਗਿਆ। ਤਾਂ ਨੀਤ ਨਾਲ ਜਦ ਮੇਰੀ ਗੱਲ ਹੋਈ ਤਾ ਉਹ ਰੌਣ ਲੱਗ ਪਈ।ਉਹ ਕਹਿੰਦੀ ਕਿ ਤੂੰ ਮੈਨੂੰ ਭੁੱਲ ਜਾ।ਇੰਨੀ ਗੱਲ ਕਹਿ ਕੇ ਉਹ ਰੋਂਦੀ-ਰੋਂਦੀ ਕਲਾਸ ਚੋ ਬਾਹਰ ਭੱਜ ਗਈ। ਮੈਨੂੰ ਨੀਤ ਦਾ ਫੋਨ ਆਉਣਾ ਵੀ ਬੰਦ ਹੋ ਗਿਆ। ਨਾ ਹੀ ਉਹ ਸਕੂਲ ਆਉਂਦੀ ਸੀ। +2 ਕਲਾਸ ਦੇ ਪੇਪਰ ਆ ਗਏ। ਉਹ ਆਪਣੇ ਪਾਪਾ ਨਾਲ ਆਉਂਦੀ ਸੀ,ਪੇਪਰ ਦੇਣ।ਤੇ ਨਾਲ ਹੀ ਪੇਪਰ ਦੇ ਕੇ ਚਲੀ ਜਾਂਦੀ ਸੀ। ਮੈਂ ਕਿਸੇ ਵੀ ਤਰਾਂ ਨੀਤ ਨਾਲ ਗੱਲ ਕਰਨਾ ਚਾਹੁੰਦਾ ਸੀ। ਮੈਂ ਨੀਤ ਨਾਲ ਪੇਪਰ ਸੁਰੂ ਹੋਣ ਤੋਂ ਪਹਿਲਾਂ ਗੱਲ ਕੀਤੀ। ਉਸਨੇ ਮੈਨੂੰ ਸਿਰਫ ਇਹ ਹੀ ਕਿਹਾ ਮੈਨੂੰ ਭੁੱਲ ਜਾ ਮੈਂ ਤੈਨੂੰ ਭੁੱਲਾ ਚੁੱਕੀ ਹਾਂ। ਕਹਿੰਦੀ ਮੇਰੇ ਵਿਆਹ ਪੱਕਾ ਕਰ ਦਿੱਤਾ ਘਰਦਿਆਂ ਨੇ।ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਚੋ ਹੰਝੂ ਆ ਗਏ।ਮੈਂ ਰੌਣ ਲੱਗ ਪਿਆ। ਉਹਦੀਆਂ ਅੱਖਾਂ ਵੀ...

ਭਰ ਆਇਆ।ਉਸਨੇ ਮੈਨੂੰ ਗਲੇ ਲਗਾ ਲਿਆ। ਤੇ ਰੌਣ ਲੱਗ ਪਈ। ਤੇ ਕਹਿਣ ਲੱਗ ਪਈ।ਕਿ ਮੈਂ ਸਿਰਫ ਤੇਰੀ ਆ।ਜੇ ਮੇਰਾ ਵਿਆਹ ਹੋ ਗਿਆ। ਮੈਂ ਮਰ ਜਾਣਾ।ਮੈਂ ਕਿਹਾ ਕਿ ਮੇਰੇ ਤੇ ਭਰੋਸਾ ਆ ਨਾ। ਕਹਿੰਦੀ ਅਪਣੇ ਤੋਂ ਵੱਧ ਕੇ।ਪਿੰਡ ਜਾ ਕੇ ਉਹਨਾਂ ਮੈਨੂੰ ਫੋਨ ਕੀਤਾ। ਤੇ ਨਾਲ ਉਸ ਮੁੰਡੇ ਦਾ ਫੋਨ ਨੰਬਰ ਤੇ ਫੋਟੋ। ਮੈਂ ਉਸ ਮੁੰਡੇ ਨੂੰ ਫੋਨ ਕੀਤਾ। ਉਸਨੇ ਮੇਰੇ ਫੋਨ ਚੁੱਕਿਆ ਨਹੀਂ। ਮੈਂ ਦੋ ਤਿੰਨ ਦਿਨ ਉਸਨੂੰ ਫੋਨ ਕਰਦਾ ਰਿਹਾ। ਉਸਨੇ ਮੇਰਾ ਫੋਨ ਚੁੱਕਿਆ ਨਹੀਂ। ਫਿਰ ਮੈਂ ਦੋ ਦਿਨ ਹੱਟ ਕੇ ਉਸਨੂੰ ਫੋਨ ਕੀਤਾ। ਉਸਦਾ ਫੋਨ ਬੰਦ ਆਉਣ ਲੱਗਾ।ਸਾਡੇ +2 ਦੇ ਪੇਪਰ ਵੀ ਖਤਮ ਹੋ ਚੁੱਕੇ ਸੀ।ਉਸਦੇ ਵਿਆਹ ਦੀ ਤਾਰੀਕ ਨੇੜੇ ਆ ਰਹੀ ਸੀ। ਸਾਡੇ ਪ੍ਰੈਕਟੀਕਲ ਸ਼ੁਰੂ ਹੋ ਗਏ। ਮੈਂ ਉਸਨੂੰ ਸਾਰੀ ਗੱਲਬਾਤ ਦੱਸੀ।ਫਿਰ ਮੈਨੂੰ ਨੀਤ ਨੇ ਉਸਦਾ ਪਿੰਡ ਦੱਸਿਆ। ਜੋ ਕਿ ਸਾਡੇ ਪਿੰਡ ਤੋਂ ਲਗਭਗ 65 ਕਿਲੋਮੀਟਰ ਦੂਰ ਸੀ। ਸਾਡੇ ਪ੍ਰੈਕਟੀਕਲ ਵੀ ਖਤਮ ਹੋ ਚੁੱਕੇ ਸੀ।ਆਪਾਂ ਮਿਲਣੋ ਵੀ ਗਏ ਸੀ ਹੁਣ। ਮੈਂ ਆਪਣੇ ਤਾਇਆ ਦੇ ਮੁੰਡੇ ਨੂੰ ਨਾਲ ਲੈ ਕੇ ਉਸ ਮੁੰਡੇ ਦੇ ਪਿੰਡ ਚਲੇ ਗਏ।ਸਵੇਰ ਦੇ ਤੁਰੇ ਅਸੀਂ ਦੋ ਵਜੇ ਉਸ ਮੁੰਡੇ ਦੇ ਪਿੰਡ ਪਹੁੰਚ ਗਏ। ਪੁੱਛ ਪੜਤਾਲ ਕਰਨ ਤੇ ਮੇਰੀ ਗੱਲ ਉਸ ਮੁੰਡੇ ਨਾਲ ਹੋਈ।ਪਹਿਲਾਂ ਤਾਂ ਉਹ ਮੰਨੇ ਨਾ ਫਿਰ ਮੈਂ ਨੀਤ ਦੀ ਉਹ ਰਕਾਊਡਿੰਗ ਸੁਣਾਈ। ਜਿਸ ਵਿੱਚ ਉਸਨੇ ਕਿਹਾ ਸੀ। ਜੈ ਮੇਰਾ ਵਿਆਹ ਹੋ ਗਿਆ ਮੈ ਮਰ ਜਾਣਾ।ਫਿਰ ਉਹ ਮੰਨ ਗਿਆ। ਕਹਿੰਦਾ ਕੋਈ ਨਹੀਂ ਵੀਰੇ ਮੈਂ ਮਨਾਂ ਕਰ ਦਊਗਾ।ਮੈਂ ਬਹੁਤ ਖੁਸ਼ ਹੋਇਆ। ਮੈਂ ਘਰੇ ਆ ਕੇ ਨੀਤ ਨੂੰ ਫੋਨ ਕੀਤਾ। ਤੇ ਸਾਰੀ ਗੱਲ ਦੱਸੀ। ਉਹ ਵੀ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਈ।ਦੋ ਦਿਨ ਬੀਤ ਗਏ। ਨੀਤ ਦੇ ਵਿਆਹ ਦੀਆਂ ਤਿਆਰੀਆਂ ਸੁਰੂ ਹੋ ਗਈਆਂ। ਨੀਤ ਨੇ ਮੈਨੂੰ ਫੋਨ ਕੀਤਾ। ਕਹਿਣ ਲੱਗੀ ਕਿ ਹਜੇ ਤੱਕ ਰਿਸਤੇ ਨੂੰ ਨਾ ਨਹੀਂ ਹੋਈ।ਮੈਂ ਉਸਨੂੰ ਭਰੋਸਾ ਦਿਵਾਉਂਦਾ ਰਿਹਾ। ਮੈਂ ਫਿਰ ਉਸਨੂੰ ਫੋਨ ਕੀਤਾ। ਉਹ ਕਹਿੰਦਾ ਵੀਰੇ ਕੋਈ ਚੱਕਰ ਨਹੀਂ। ਇਹ ਵਿਆਹ ਨਹੀਂ ਹੁੰਦਾ। ਮੈਂ ਫਿਰ ਨੀਤ ਨੂੰ ਫੋਨ ਕਰਕੇ ਭਰੋਸਾ ਦਿਵਾਉਂਦਾ ਰਿਹਾ।ਅੰਤ ਵਿਆਹ ਵਾਲਾ ਦਿਨ ਆਇਆ। ਮੈਂਨੂੰ ਉਸ ਮੁੰਡੇ ਦਾ ਫੋਨ ਆਇਆ।ਕਹਿੰਦਾ ਤੇਰੇ ਕੋਲ ਜੋ ਵੀ ਨੀਤ ਦੀਆਂ ਫੋਟੋਆ ਰਿਕਾਊਡਿੰਗ ਉਹ ਸਭ ਡਿਲੀਟ ਕਰ ਦੇ। ਇੰਨੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਰੌਣ ਲੱਗ ਪਿਆ। ਨੀਤ ਦਾ ਵਿਆਹ ਹੋ ਗਿਆ। ਮੈਨੂੰ ਉਸ ਦੇ ਭਰਾ ਨੇ ਉਸਦੀ ਵਿਆਹ ਦੀ ਫੋਟੋ send ਕੀਤੀ। ਹੋਲੀ ਹੋਲੀ ਨੀਤ ਦੇ ਵਿਆਹ ਨੂੰ ਛੇ ਮਹੀਨੇ ਹੋ ਗਏ। ਇੱਕ ਦਿਨ ਮੈਂ ਸਹਿਰ ਗਿਆ। ਉੱਥੇ ਨੀਤ ਦੇ ਭਰਾ ਨੇ ਮੈਨੂੰ ਵੇਖ ਲਿਆ। ਤੇ ਮੁੰਡੇ ਇੱਕਠੇ ਕਰ ਲਏ। ਮੈਂ ਇੱਕਲਾ ਸੀ। ਮੈਂ ਨਹੀਂ ਸੀ ਉਹਨੂੰ ਵੇਖਿਆ। ਉਹਨਾਂ ਮੁੰਡਿਆਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਮੈੈਨੂੰ ਕਾਫੀ ਸੱਟਾਂ ਵੀ ਲੱਗੀਆ। ਹੌਲੀ ਹੌਲੀ ਟਾਇਮ ਲੰਘਦਾ ਗਿਆ। ਮੈਨੂੰ ਬਹੁਤ ਪਛਤਾਵਾ ਹੁੰਦਾ ਅੱਜ ਤੱਕ ਪਤਾ ਨਹੀਂ ਨੀਤ ਮੈਨੂੰ ਕੀ ਸਮਝਦੀ ਹੋਵੋ।ਉਹ ਮੈਨੂੰ ਧੋਖੇਬਾਜ਼ ਸਮਝਦੀ ਹੌਣੀ ਆ।ਹੁਣ ਥੋੜ੍ਹਾ ਟਾਇਮ ਪਹਿਲਾਂ ਪਤਾ ਲੱਗਾ। ਕਿ ਉਸਦੇ ਘਰ ਕੁੜੀ ਹੋਈ ਹੈ…….
ਮੈਂ ਹਜੇ ਵੀ ਅਰਦਾਸ ਕਰਦਾਂ।ਕਿ ਉਹ ਜਿੱਥੇ ਵੀ ਰਹੇ ਖੁਸ ਰਹੇ। ਤੇ ਜੇ ਕਦੇ ਉਹ ਮਿਲੇ। ਮੈਂ ਆਪਣੀ ਬੇਗੁਨਾਹੀ ਸਾਬਿਤ ਕਰਾਂ।
ਖੇਤਾਂ ਵਿਚ ਮੱਕੀਆ ਨੇ
ਸੱਜਣ ਗਵਾਚ ਗਏ ਤੇ
ਯਾਦਾਂ ਸਾਂਭ ਕੇ ਰੱਖੀਆਂ ਨੇ…….
Hariiii

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)