More Punjabi Kahaniya  Posts
ਕਹਾਣੀ ਸਬਰ ਦੀ


ਕਹਾਣੀ ਸਬਰ ਦੀ
ਇਕ ਬਜੁਰਗ ਜਦੋ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂੰਹਾਂ ਪੋਤੇ ਪੋਤੀਆਂ ਦੇਖ ਕੇ ਆਖਿਆ ਕਰੇ ਬਲੇ ਵੇ ਸਬਰਾ ਬਲੇ । ਇਕ ਦਿਨ ਵੱਡੀ ਨੂੰਹ ਨੇ ਆਪਣੇ ਸੌਹਰੇ ਨੂੰ ਪੁੱਛਿਆ ਪਿਤਾ ਜੀ ਮੈ ਜਦੋ ਦੀ ਆਈ ਆ ਤੁਹਾਡੇ ਕੋਲੋ ਏਹੋ ਹੀ ਸੁਣਦੀ ਆਉਦੀ ਆ ਬਲੇ ਵੇ ਸਬਰਾ ਬਲੇ । ਦਸੋ ਇਹ ਕੀ ਗੱਲ ਹੈ ਤੁਸੀ ਬਾਹਰੋ ਆਉਦਿਆ ਇਹ ਲਫਜ ਜਰੂਰ ਬੋਲਦੇ ਹੋ ਸੌਹਰਾ ਕਹਿਣ ਲਗਾ ਛੱਡ ਪੁੱਤ ਲੰਮੀ ਕਹਾਣੀ ਆ ਤੂ ਕੀ ਲੈਣਾ । ਪਰ ਨੂੰਹ ਖਹਿੜੇ ਪੈ ਗਈ ਨਹੀ ਦਸੋ ਪਿਤਾ ਜੀ ਕੀ ਗਲ ਹੈ ਮੈ ਪੁੱਛ ਕੇ ਹੀ ਰਹਿਣਾ ਅੱਜ । ਸੌਹਰਾ ਕਹਿਣ ਲੱਗਾ ਠੀਕ ਆ ਧੀਏ ਬਹਿ ਜਾ ਫੇਰ ਤੇ ਧਿਆਨ ਨਾਲ ਸੁਣ । ਜਦੋ ਮੇਰਾ ਵਿਆਹ ਹੋਇਆ ਮੈ ਤੇਰੀ ਸੱਸ ਨੂੰ ਪਸੰਦ ਨਹੀ ਹੈਗਾ ਸੀ ਤੇਰੀ ਸੱਸ ਮੇਰੇ ਤੋ ਜਾਨ ਛਡਾਵੇ ਤੇ ਮੈ ਰੱਬ ਦਾ ਸ਼ੁਕਰ ਕਰਾ ਮੇਰਾ ਵਿਆਹ ਹੋ ਗਿਆ । ਇਕ ਵਾਰ ਉਸ ਨਾਲ ਮੈ ਆਪਣੇ ਸੌਹਰਿਆਂ ਨੂੰ ਜਾਵਾਂ ਉਦੋ ਪੈਦਲ ਹੀ ਜਾਇਆ ਕਰਦੇ ਹੁੰਦੇ ਸੀ । ਰਾਹ ਵਿੱਚ ਖੂਹ ਆਇਆ ਤੇ ਤੇਰੀ ਸੱਸ ਕਹਿੰਦੀ ਮੈਨੂ ਪਿਆਸ ਬੜੀ ਲੱਗੀ ਆ ਤੂੰ ਏਦਾ ਕਰ ਆ ਫੜ ਡੋਲਣੀ ਤੇ ਆਪਣੀ ਪੱਗ ਨਾਲ ਬੰਨ ਕੇ ਖੂਹ ਵਿੱਚੋ ਪਾਣੀ ਕੱਢ । ਸੌਹਰਾ ਕਹਿੰਦਾ ਜਦੋ ਮੈ ਪਾਣੀ ਕੱਢਣ ਲੱਗਾ ਤੇ ਪਾਣੀ ਡੂੰਗਾ ਸੀ ਪੱਗ ਪਹੁੰਚੇ ਨਾ ਤੇਰੀ ਸੱਸ ਨੇ ਮੈਨੂੰ ਆਪਣੀ ਚੁੰਨੀ ਲਾਹ ਕੇ ਦਿੱਤੀ ਲੈ ਇਹ ਬੰਨ ਲਾ ਨਾਲ ਆਪਣੀ ਪੱਗ ਦੇ । ਜਦੋ ਮੈ ਚੁੰਨੀ ਬੰਨੀ ਤੇ ਡੋਲਣੀ ਪਾਣੀ ਤੋ ਦੋ ਕੁ ਫੁੱਟ ਉਤੇ ਰਹਿ ਗਈ ਤੇਰੀ ਸੱਸ ਕਹਿੰਦੀ ਹੁਣ ਕਿਨਾ ਕੁ ਦੂਰ ਪਾਣੀ ਰਹਿ ਗਿਆ ਗੋਡੇ ਲਾ ਕੇ ਪਾਣੀ ਭਰ ਲਾ । ਕਹਿੰਦਾ ਜਦੋ ਹੀ ਮੈ ਗੋਡੇ ਲਾ ਕੇ ਪਾਣੀ ਭਰਨ ਲੱਗਾ ਤੇਰੀ ਸੱਸ ਨੇ ਧੱਕਾ ਦੇ ਕੇ ਮੈਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਆਪ ਪੇਕਿਆਂ ਨੂੰ ਕੱਲੀ ਚਲੀ ਗਈ । ਮੇਰੀ ਕਿਸਮਤ ਚੰਗੀ ਸੀ ਲਾਗੇ ਕੋਈ ਆਜੜੀ ਬੱਕੜੀਆ ਚਾਰਦਾ ਸੀ ਜਦੋ ਉਸ ਨੇ ਮੇਰੀਆ ਖੂਹ ਵਿੱਚੋ ਅਵਾਜਾਂ ਸੁਣੀਆ ਤਾ ਉਸ ਨੇ ਮੈਨੂੰ ਖੂਹ ਵਿੱਚੋ ਬਾਹਰ ਕੱਢ ਲਿਆ। ਜਦੋ ਤੇਰੀ ਸੱਸ ਪੇਕੇ ਪਹੁੰਚੀ ਤਾ ਉਸ ਦੇ ਮਾਪਿਆ ਨੇ ਪੁੱਛਿਆ ਜਵਾਈ ਕਿਥੇ ਰਹਿ ਗਿਆ , ਤਾ ਤੇਰੀ ਸੱਸ ਨੇ ਕਹਿ ਦਿੱਤਾ ਉਹ ਮੈਨੂੰ ਪਿੰਡ ਛੱਡ ਕੇ ਕਿਸੇ ਕੋਲੋ ਪੈਸੇ ਲੈਣੇ ਸੀ ਉਹ ਲੈਣ ਚਲਿਆ ਗਿਆ ਕਹਿੰਦਾ ਤੂ ਜਾਹ ਮੈ...

ਬਾਅਦ ਵਿੱਚ ਆਉਦਾਂ । ਏਧਰ ਮੈ ਵੀ ਖੂਹ ਵਿੱਚੋ ਨਿਕਲ ਕੇ ਆਪਣੇ ਕਪੜੇ ਨਿਚੋਰ ਕੇ ਸੁਕਾ ਕੇ ਸ਼ਾਮ ਨੂੰ ਸਹੁਰਿਆਂ ਦੇ ਘਰ ਪਹੁੰਚ ਗਿਆ। ਜਦੋ ਤੇਰੀ ਸੱਸ ਨੇ ਮੈਨੂੰ ਜਿਉਦੇ ਨੂੰ ਦੇਖਿਆ ਉਸ ਦਾ ਇਕ ਰੰਗ ਆਵੇ ਤੇ ਇਕ ਜਾਵੇ ਕਿ ਜੇ ਇਸ ਨੇ ਮੇਰੇ ਮਾਪਿਆ ਨੂੰ ਦਸ ਦਿੱਤਾ ਤਾ ਉਹਨਾ ਨੇ ਮੈਨੂੰ ਜਾਨ ਤੋ ਮਾਰ ਦੇਣਾ । ਤੇਰੀ ਸੱਸ ਸੋਚੇ ਕੇ ਇਸ ਨੇ ਹੁਣ ਵੀ ਦਸਿਆ ਕਿ ਹੁਣ ਵੀ ਦਸਿਆ , ਪਰ ਪੁੱਤ ਮੈ ਆਪਣੇ ਮਨ ਨਾਲ ਫੈਸਲਾ ਕੀਤਾ ਸੀ ਕਿ ਸਬਰ ਰੱਖਣਾ ਦਸਣਾ ਨਹੀ ਕਿਸੇ ਨੂੰ । ਰਾਤ ਦੀ ਰੋਟੀ ਖਾਦੀ ਤੇ ਤੇਰੀ ਸੱਸ ਸੋਚੇ ਹੁਣ ਵੀ ਦਸੂ ਪਰ ਮੈ ਨਹੀ ਕਿਸੇ ਨੂੰ ਕੁਝ ਦਸਿਆ ਜਦੋ ਬਿਸਤਰਾ ਵਿਛਾਇਆ ਸੌਣ ਲਗੇ ਤੇਰੀ ਸੱਸ ਨੇ ਸੋਚਿਆ ਮੈ ਏਡਾ ਵੱਡਾ ਕੰਮ ਕੀਤਾ ਇਸ ਨੇ ਤੇ ਕੋਈ ਗਲ ਵੀ ਨਹੀ ਛੇੜੀ ਇਸ ਬਾਰੇ । ਜਦੋ ਸਵੇਰ ਹੋਈ ਨਾਸਤਾ ਕੀਤਾ ਮੈ ਆਪਣੀ ਸੱਸ ਨੂੰ ਆਖਿਆ ਮਾਤਾ ਜੀ ਹੁਣ ਸਾਨੂੰ ਆਗਿਆ ਦਿਉ ਅਸੀ ਹੁਣ ਜਾਈਏ । ਸੱਸ ਕਹਿੰਦੀ ਠੀਕ ਆ ਪੁੱਤ ਜਾਉ ਰਾਜੀ ਖੁਸ਼ ਜਾਉ । ਜਦੋ ਅਸੀ ਵਾਪਸ ਉਸੇ ਹੀ ਖੂਹ ਦੇ ਕੋਲ ਆਏ ਤਾ ਤੇਰੀ ਸੱਸ ਨੇ ਮੇਰੇ ਪੈਰਾ ਵਿੱਚ ਬਹਿ ਕੇ ਮੇਰਾ ਧੰਨਵਾਦ ਕੀਤਾ ਗਲਤੀ ਮੰਨੀ ਤੇ ਆਖਿਆ ਮੈ ਤੈਨੂੰ ਮਾਰਨ ਵਿੱਚ ਕੋਈ ਕਸਰ ਨਹੀ ਛੱਡੀ ਤੇ ਤੂੰ ਮੈਨੂੰ ਬਚੌਣ ਵਿੱਚ ਕੋਈ ਕਸਰ ਨਹੀ ਛੱਡੀ । ਅੱਜ ਤੋ ਬਾਅਦ ਮੈ ਤੇਰੀ ਹਮੇਸ਼ਾ ਆਗਿਆਕਾਰੀ ਬਣ ਕੇ ਰਹਾਗੀ ਤੂ ਜਿਵੇ ਆਖੇਗਾ ਮੈ ਉਦਾ ਹੀ ਚਲਾਗੀ । ਸੌਹਰਾ ਆਪਣੀ ਨੂੰਹ ਨੂੰ ਕਹਿੰਦਾ ਪੁੱਤ ਉਸ ਦਿਨ ਜੋ ਮੈ ਸ਼ਬਰ ਕੀਤਾ ਸੀ ਉਸ ਦਾ ਫਲ ਇਹ ਮਿਲਿਆ ਕੀ ਪੁੱਤ ਧੀਆਂ ਨੂੰਹਾਂ ਪੋਤਰੇ ਪੋਤਰੀਆਂ ਵਿਹੜਾ ਭਰਿਆਂ ਜਦੋ ਵੇਖਦਾ ਆਪੇ ਹੀ ਮੂਹ ਵਿੱਚੋ ਨਿਕਲ ਜਾਦਾ ਬਲੇ ਵੇ ਸਬਰਾ ਬਲੇ ।
ਇਸ ਲਈ ਹਮੇਸ਼ਾ ਸਬਰ ਜਰੂਰ ਕਰਿਆ ਕਰੋ ਨਿੱਕੀ ਨਿੱਕੀ ਗਲ ਤੇ ਘਰ ਵਿੱਚ ਕਲੇਸ਼ ਪਾ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਇਆ ਕਰੋ । ਕਿਉਕਿ ਦੋਹਾ ਵਿੱਚੋ ਜੇ ਇਕ ਹੀ ਸ਼ਬਰ ਕਰ ਲਵੇ ਤੇ ਕਈ ਘਰ ਟੁੱਟਣੋ ਬਚ ਸਕਦੇ ਹਨ ਤੇ ਉਹ ਗੁੱਸੇ ਵਾਲਾ ਟਾਇਮ ਨਿਕਲ ਜਾਦਾ ਹੈ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)