ਸਾਡੀ ਕੰਪਨੀ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਵਿਚ ਸੀ ਜੋ ਨਵਾਂਸ਼ਹਿਰ ਵਿਖੇ ਚੰਡੀਗੜ੍ਹ ਰੋਡ ਤੇ ਸਥਿੱਤ ਸੀ। ਬੈਂਕ ਦੀ ਉੱਪਰਲੀ ਮੰਜਿਲ ਤੇ ਸਾਡਾ ਦਫਤਰ ਸੀ।ਬੈਂਕ ਵਿਚ ਇਕ ਬਜ਼ੁਰਗ ਨਸੀਬ ਸਿੰਘ ਪੀਅਨ ਲੱਗੇ ਹੋਏ ਸਨ ਜੋ ਬਹੁਤੇ ਪੜੇ ਲਿਖੇ ਨਹੀਂ ਸਨ ਉਹਨਾਂ ਨੂੰ ਸਾਰੇ ਬਾਪੂਜੀ ਕਹਿਕੇ ਸੰਬੋਧਨ ਹੁੰਦੇ ਸਨ। ਉਹ ਕਈ ਵਾਰ ਸਟਾਫ ਦੇ ਮੈਂਬਰਾਂ ਨੂੰ ਵੱਧ ਘੱਟ ਬੋਲ ਜਾਂਦੇ ਪਰ ਕੋਈ ਗੁੱਸਾ ਨੀ ਸੀ ਕਰਦਾ।
ਇਕ ਦਿਨ ਦੋ ਛਟੀਆਂ ਤੋਂ ਬਾਅਦ ਜਦੋਂ ਬੈਂਕ ਖੁਲਿਆ ਤਾਂ ਗਾਹਕਾਂ ਦਾ ਤਾਂਤਾ ਲੱਗ ਗਿਆ। ਪੇਮੈਂਟ ਲੈਣ ਦੇਣ ਵਾਲੇ ਝੁਰਮਟ ਬਣਾਈ ਕਾਊਂਟਰ ਮੋਹਰੇ ਖੜੇ ਸਨ।ਕਲੱਰਕ ਖੰਨਾਂ ਨੇ ਸੀਟ ਤੇ ਬਹਿੰਦੇ ਸਾਰ ਵਾਜ ਮਾਰੀ “ਬਾਪੂ ਜੀ ਇਕ ਪਾਂਣੀ ਦਾ ਗਿਲਾਸ ਪਿਲਾ ਦਿਓ।”
“ਓਹ ਖੰਨਾਂ ਪਹਿਲਾਂ ਦੋ ਅੱਖਰ...
ਝਰੀਟ ਲਾ, ਅਜੇ ਕੁਰਸੀ ਤੇ ਬੈਠਾ ਨੀ, ਸਵੇਰੇ ਈ ਡੌਂਅ ਬਲ ਜਾਂਦਾ।” ਖੜੇ ਸਾਰਿਆਂ ਚ ਹਾਸਾ ਮੱਚ ਗਿਆ, ਖੰਨੇ ਨੂੰ ਸਮਝ ਨਾਂ ਆਵੇ ਬਾਪੂ ਨੂੰ ਕੀ ਜੁਆਬ ਦੇਵੇ।
ਇਕ ਵਾਰ ਲੋਨ ਅਫਸਰ ਸੋਨੀ ਨੇ ਦੋ ਵਾਰ ਆਵਾਜ਼ ਮਾਰੀ ਪਰ ਬਾਪੂ ਜੀ ਨੇ ਕੋਈ ਧਿਆਨ ਨਾਂ ਦਿੱਤਾ। ਅਫਸਰ ਸਾਬ ਉੱਠਕੇ ਬਾਪੂਜੀ ਕੋਲ ਜਾ ਉਸਨੂੰ ਪੈ ਨਿਕਲੇ। ਬਾਪੂ ਬੋਲਿਆ
” ਦੇਖ ਸੋਨੀ ਤੇਰੇ ਸਣੇਂ ਚਾਰ ਅਫਸਰ ਮੇਰੇ ਅੰਡਰ ਆ ਮੈਂ ਕੱਲਾ ਕਾਰਾ ਕਿਹਦੀ ਕਿਹਦੀ ਸੁਣਾਂ।”
ਸੋਨੀ ਸਾਬ ਚੁੱਪ।
ਮਸਤਾਂਨ ਸਿੰਘ ਪਾਬਲਾ