More Punjabi Kahaniya  Posts
ਚੋਰ ਬਜਾਰ


ਚੋਰ ਬਜਾਰ ਤੋਂ ਡਰਨ ਦੀ ਲੋੜ ਨਹੀਂ|
ਸਭ ਤੋਂ ਪਹਿਲਾਂ ਮੈਂ ਕੁਝ ਸੱਜਣਾ ਦਾ ਸ਼ੱਕ ਦੂਰ ਕਰ ਦੇਵਾਂ ਜਿਹੜੇ ਸੋਚਦੇ ਹਨ ਕਿ ਪਤਾ ਨਹੀਂ ਚੋਰ ਬਜਾਰ ਕਿੰਨਾ ਕੁ ਡਰਾਉਣਾ ਹੁੰਦਾ ਹੈ। ਪਿਆਰੇ ਪਾਠਕੋ, ਹਰ ਸ਼ਹਿਰ ਦਾ ਚੋਰ ਬਜ਼ਾਰ ਆਮ ਬਾਜ਼ਾਰਾਂ ਵਰਗਾ ਹੀ ਹੁੰਦਾ ਹੈ, ਡਰਨ ਦੀ ਲੋੜ ਨਹੀਂ । ਕਲ੍ਹ ਕਾਰ ਦੇ ਗਾਇਬ ਹੋਣ ਦੀ ਗੱਲ ਲਿਖੀ ਸੀ, ਉਹ ਵੀ ਸੱਚ ਹੈ, ਪਰ ਆਮ ਇਸ ਤਰਾਂ ਨਹੀਂ ਹੁੰਦਾ।
ਅਸਲ ਵਿਚ ਇਹ ਕਬਾੜੀ ਬਜ਼ਾਰ ਹੁੰਦਾ ਹੈ ਜੋ ਆਮ ਕਰਕੇ ਮੁਸਲਿਮ ਕਮਿਉਨਿਟੀ ਦੇ ਕੰਟਰੋਲ ਚ ਹੁੰਦਾ ਹੈ, ਜਿਥੇ ਹਰ ਇਕ ਚੀਜ ਸਸਤੇ ਭਾਅ ਮਿਲ ਜਾਂਦੀ ਹੈ। ਲੋਕ ਇਮਾਨਦਾਰ ਅਤੇ ਸ਼ਰਾਫਤ ਨਾਲ ਪੇਸ਼ ਆਉਂਦੇ ਹਨ। ਤੂ ਤੂ ਮੈਂ ਮੈਂ ਵੀ ਹੋ ਜਾਂਦੀ ਹੈ ਪਰ ਮਜਾਲ ਹੈ ਕੋਈ ਤੁਹਾਨੂੰ ਆਮ ਨਾਲੋਂ ਜਾਦਾ ਰੁਹਬ ਦਿਖਾਵੇ, ਜਾਂ ਧਮਕੀ ਦੇਵੇ। ਵੱਡੇ ਤੋਂ ਵੱਡੇ ਚੋਰ (ਵਪਾਰੀ) ਉਥੇ ਮਿਲਣਗੇ। ਜਿੱਡਾ ਵੱਡਾ ਚੋਰ ਓਨਾ ਜਾਦਾ ਸ਼ਰੀਫ ਤੇ ਬੀਬਾ। ਫਰਜ ਕਰੋ ਤੁਸੀਂ 10 ਦਿਨ ਪਹਿਲਾਂ ਕਿਸੇ ਦੁਕਾਨ ਤੋਂ ਕੁਝ ਖਰੀਦਿਆ ਸੀ ਤਾ ਆਪਣਾ ਝੋਲਾ ਓਥੇ ਭੁੱਲ ਆਏ ਸੀ। ਅੱਜ ਜਾ ਕੇ ਪੁੱਛੋ ਕਿ ਮੇਰਾ ਝੋਲਾ ਭੁੱਲ ਗਿਆ ਸੀ। ਤੁਹਾਡਾ ਝੋਲਾ ਓਥੇ ਹੀ ਪਿਆ ਹੋਵੇਗਾ, ਉਹ ਦੁਕਾਨਦਾਰ ਪਾਸੋਂ ਲੈ ਲਵੋ। ਦਰ ਅਸਲ ਉਹ ਤੁਹਾਨੂੰ ਉਡੀਕ ਹੀ ਰਿਹਾ ਹੁੰਦਾ ਹੈ। ਮਜਾਲ ਹੈ ਤੁਹਾਡੇ ਝੋਲੇ ਵਿਚਲੇ ਕੀਮਤੀ ਸਮਾਨ ਨੂੰ ਕਿਸੇ ਨੇ ਹੱਥ ਵੀ ਲਾਇਆ ਹੋਵੇ। ਇਹੀ ਤਾਂ ਖਾਸੀਅਤ ਹੈ ਚੋਰ ਬਜ਼ਾਰ ਦੀ।
ਬਜ਼ਾਰ ਆਮ ਹੈ। ਸਮਾਨ ਵਿਕ ਰਿਹਾ ਹੈ ਛੋਲੇ ਪੂਰੀ ਚਾਹ ਦੀਆਂ ਦੁਕਾਨਾ ਸਰਗਰਮ ਹਨ। ਨਵੀਂ ਟਿਊਬ ਲਾਈਟ ਪੂਰਾ ਸੈੱਟ 30/- ਰੁ:। ਜਰਮਨ ਮਸ਼ੀਨ ਦਾ ਪੁਰਜਾ ਚਾਹੀਦਾ ਉਹ ਵੀ ਮਿਲ ਜਾਵੇਗਾ। ਕਿਹੜੀ ਚੀਜ ਹੈ ਜਿਹੜੀ ਉਥੋਂ ਜਾਂ ਥੋੜਾ ਅੱਗਿਓ ਪਿਛਿਓਂ ਨਾ ਮਿਲੇ। ਇਕ ਵਾਰੀ ਤਾਂ ਸੁਤੇ ਸਿੱਧ ਮੂੰਹੋਂ ਨਿਕਲ ਜਾਂਦਾ ਹੈ –‘ਸੱਚੇ ਮੇਰੇ ਸਾਹਿਬਾ, ਕਿਆ ਨਾਹੀ ਘਰ ਤੇਰੇ।’
ਹੁਣ ਇਸਦਾ ਦੂਜਾ ਪਾਸਾ ਦੇਖੋ। ਤੁਸੀਂ ਉਸੇ ਗਰੀਬੜੀ ਜਹੀ ਦੁਕਾਨ ਦੇ ਅੱਗੇ ਖੜੇ ਹੋ ਜਿਥੋਂ ਦਸ ਦਿਨ ਪਹਿਲਾਂ, 30/- ਰੁ: ਵਿਚ ਟਿਊਬ ਲਾਈਟ ਲਈ ਸੀ, ਜਿਥੇ ਤੁਹਾਡਾ ਝੋਲਾ ਰਹਿ ਗਿਆ ਸੀ। ਜਿੱਥੇ ਨਾਲ ਦੀ ਦੁਕਾਨ ਤੇ ਚਾਹ ਤੇ ਛੋਲੇ ਪੂਰੀ ਵਿਕਦੇ ਹਨ। ਤੁਸੀਂ ਦੁਕਾਨਦਾਰ ਨੂੰ ਆਖੋ – ਮੈਂ ਜਹਾਜ ਵੇਚਣਾ ਹੈ, ਪਾਣੀ ਵਾਲਾ ਜਹਾਜ। (ਮੈਂ ਜਹਾਜ ਦੀ ਸਭ ਤੋਂ ਵੱਡੀ ਉਧਾਹਰਣ ਇਸ ਲਈ ਦਿੱਤੀ ਹੈ ਕਿ ਜਹਾਜ ਤੋਂ ਜਾਦਾ ਵੱਡੀ ਚੋਰੀ ਕੌਣ ਕਰ ਸਕਦਾ ਤੇ ਇਸਨੂੰ ਵੇਚਣ ਤੋਂ ਜਾਦਾ ਔਖਾ ਕੰਮ ਕਿਹੜਾ ਹੋ ਸਕਦਾ)। ਉਹ ਗਰੀਬੜਾ ਜਿਹਾ ਦੁਕਾਨਦਾਰ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਘੂਰ ਕੇ ਦੇਖੇਗਾ। ਫਿਰ ਪੁਛੇਗਾ – ਕੀ ਕਿਹਾ ਤੁਸੀ,? ਤੁਸੀਂ ਆਪਣਾ ਸੁਆਲ ਦੁਹਰਾਓ, ਮੈਂ ਚੋਰੀ ਦਾ ਜਹਾਜ ਵੇਚਣਾ ਹੈ ਸਮੁੰਦਰ ਵਿਚ ਢਾਈ...

ਮੀਲ ਦੂਰ ਖੜਾ ਹੈ।
ਇਹ ਸੁਣਕੇ ਉਹ ਦੁਕਾਨ ਤੋਂ ਬਾਹਰ ਆ ਜਾਵੇਗਾ ਤੇ ਤੁਹਾਨੂੰ ਪਿੱਛੇ ਪਿੱਛੇ ਆਉਣ ਲਈ ਕਹੇਗਾ। ਉਹ ਬਜ਼ਾਰ ਦੀ ਭੀੜੀ ਗਲੀ ਵਿਚ ਵੜ ਜਾਵੇਗਾ, ਫਿਰ ਉਥੋਂ ਖੱਬੇ ਪਾਸੇ ਦੀ ਗਲੀ ਵਲ ਮੁੜ ਜਾਵੇਗਾ, ਫਿਰ ਥੋੜਾ ਸੱਜੇ ਹੱਥ ਇਕ ਖੁੱਲੇ ਹਾਲ ਕਮਰੇ ਦੇ ਬੂਹੇ ਤੇ ਤੁਹਾਨੂੰ ਛੱਡਕੇ ਅੰਦਰ ਜਾਣ ਲਈ ਕਹੇਗਾ। (ਇਹ ਕੇਵਲ ਉਧਾਹਰਣ ਹੀ ਹੈ, ਸੱਚੀ ਗਲੀਆਂ ਨਾ ਲਭਦੇ ,ਰਹਿਣਾ।) ਹਾਲ ਵਿਚ ਨੀਮ ਹਨੇਰਾ ਜਿਹਾ ਹੋਵੇਗਾ। ਕਿੰਨੇ ਬੰਦੇ ਓਥੇ ਬੈਠੇ ਹਨ, ਤੁਹਾਨੂੰ ਛੇਤੀ ਪਤਾ ਨਾ ਲੱਗੇਗਾ। ਕਮਰੇ ਵਿਚ ਤੁਹਾਨੂੰ ਨਾਮ, ਪਤਾ ਤੇ ਹੋਰ ਜਾਣਕਾਰੀ ਪੁੱਛਣਗੇ, ਮਸਲਨ ਜਹਾਜ ਕਿਥੋਂ ਚੁਰਾਇਆ, ਨੰਬਰ ਕੀ ਹੈ, ਕਿੱਥੇ ਖੜਾ ਹੈ ਕਦੋਂ ਚੁਰਾਇਆ ਆਦਿ। ਉਹਨਾ ਕੋਲ ਹੌਟ ਲਾਈਨ ਫੋਨ ਹੁੰਦੇ ਹਨ। ਸਕਿੰਟਾਂ ਵਿਚ ਤੁਹਾਡਾ ਹੁਲੀਆ ਤੇ ਦਿੱਤੀ ਜਾਣਕਾਰੀ ਸਾਰੀਆਂ ਬੰਦਗਾਹਾਂ ਅਤੇ ਓਥੇ ਦੀ ਪੁਲੀਸ ਨੂੰ ਪਹੁੰਚ ਜਾਵੇਗੀ। ਜੇ ਜਹਾਜ ਚੋਰੀ ਹੋਏ ਦੀ ਜਾਣਕਾਰੀ ਸਹੀ ਹੈ ਤਾਂ ਝੱਟ ਪੱਟ ਦਿੱਲੀ ਤਕ ਦੀਆਂ ਤਾਰਾਂ ਖੜਕ ਜਾਣਗੀਆਂ ਤੇ ਪੀਐਮ ਤੱਕ ਇਤਲਾਹ ਦਿੱਤੀ ਜਾਵੇਗੀ (ਦਿੱਤੀ ਜਾ ਸਕਦੀ ਹੈ) ਇਹ ਸਾਰਾ ਕੁਝ ਕਨਫਰਮ ਹੋਣ ਤੇ ਤੁਹਾਨੂ ਕੁਰਸੀ ਦਿੱਤੀ ਜਾਵੇਗੀ ਤੇ ਸੌਦੇ ਬਾਜੀ ਹੋਵੇਗੀ। ਕਿੰਨਾ ਲੈਣਾ, ਕਿਵੇਂ ਲੈਣਾ, ਕੈਸ਼ ਸੋਨਾ ਹੀਰੇ ਜਾਂ ਚੈੱਕ। ਸਮਝੋ ਸੌਦਾ ਹੋ ਗਿਆ, ਦੋ ਕਰੋੜ ਦਾ ਜਹਾਜ ਵਿਕ ਗਿਆ | ਤੁਸੀਂ ਦੋ ਕਰੋੜ ਦੇ ਹੀਰੇ ਲੈ ਲਏ ਤੇ ਜੇਬ ਵਿਚ ਪਾ ਕੇ ਬਾਹਰ ਆ ਗਏ। ਹੋਰ ਕੋਈ ਗਰੰਟੀਆਂ ਵਰੰਟੀਆਂ ਦੀ ਲੋੜ ਨਹੀਂ। ਸਾਰਾ ਧੰਦਾ ਜੁਬਾਨ ਤੇ ਚਲਦਾ, ਮੁਕਰਨ ਵਾਲੇ ਦੀ ਜ਼ਿੰਦਗੀ ਮੌਤ ਦਾ ਸੁਆਲ ਹੁੰਦਾ, ਇਸ ਤੋਂ ਘੱਟ ਨਹੀਂ।
ਬਾਹਰ ਆ ਕੇ ਦੇਖੋ, ਉਹੀ ਖਾਮੋਸ਼ ਜਿਹਾ ਆਰਾਮ ਨਾਲ ਚਲ ਰਿਹਾ ਬਿਜਨਸ, ਬਾਜ਼ਾਰ, ਪੂਰੀ ਛੋਲੇ, ਚਾਇ ਆਦਿ। ਜਿੰਨਾ ਚਿਰ ਤੁਸੀਂ ਚੋਰ ਬਜ਼ਾਰ ਵਿਚ ਹੋ , ਤੁਹਾਡੇ ਤੇ ਕੋਈ ਜੇਬ ਕਤਰਾ, ਡਾਕੂ, ਬਦਮਾਸ਼ ਬੁਰੀ ਨਜਰ ਨਹੀਂ ਪਾ ਸਕਦਾ। ਤੁਹਾਡੇ ਹੀਰੇ ਸੁਰੱਖਿਅਤ ਹਨ। ਉਸੇ ਦੁਕਾਨ ਤੇ ਪਰਸ ਭੁੱਲ ਵੀ ਜਾਵੇਗਾ, ਤਾਂ ਉਹ ਗਰੀਬੜਾ ਦੁਕਾਨਦਾਰ ਪਰਸ ਸਾਂਭ ਕੇ ਰੱਖੇਗਾ। ਦੇਖੇਗਾ ਵੀ ਨਹੀਂ ਕਿ ਪਰਸ ਵਿਚ ਹੈ ਕੀ।
ਉਦਾਹਰਣ ਵੱਡੀ ਤੋਂ ਵੱਡੀ ਦੇ ਕੇ ਮੈਂ ਇਹ ਸਿੱਧ ਕਰਨਾ ਚਹੁੰਦਾ ਹਾਂ ਕਿ ਹਰ ਇਕ ਚੀਜ ਦੇ ਗਾਹਕ, ਇੰਟਰਨੈਸ਼ਨਲ ਮਾਰਕੀਟ ਤੱਕ, ਸਕਿੰਟਾਂ ਵਿਚ ਹਾਜਰ ਹੋ ਜਾਂਦੇ ਹਨ। ਮਿੰਟਾਂ ਵਿਚ ਸੌਦੇ ਹੋ ਜਾਂਦੇ ਹਨ। ਪੇਮੈਂਟ ਹੋ ਜਾਂਦੀ ਹੈ। ਅੱਧੇ ਘੰਟੇ ਚ ਏਰੀਆ ਸਾਫ ਹੋ ਜਾਂਦਾ ਜਿਵੇਂ ਕੁਛ ਹੋਇਆ ਹੀ ਨਾ ਹੋਵੇ ।
(ਮੇਰੀ ਜੀਵਨ ਯਾਤਰਾ ਭਾਗ -੨ ਵਿਚੋਂ)
Bhupinder Singh Chadha.

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)