More Punjabi Kahaniya  Posts
ਧਰਮ ਯੁਧਾਂ ਦੀ ਕਾਰ


ਕਿੰਨਾ ਇਮੋਸ਼ਨਲ ਨਿੱਕਲਿਆ ਕਮਲਾ..
ਜਮੀਰ ਨੂੰ ਮਾਰ ਕੇ ਥੋੜੀ ਦੇਰ ਹੋਰ ਟਿਕਿਆ ਰਹਿੰਦਾ..ਟਾਈਮ ਪੂਰਾ ਕਰ ਲੈਂਦਾ..ਸ਼ਾਇਦ ਸੂਬੇ ਦਾ ਪੁਲਸ #ਮੁਖੀ ਹੀ ਬਣ ਜਾਂਦਾ..ਰਿਟਾਇਰਮੈਂਟ ਮਗਰੋਂ ਦਿੱਲੀ ਨੇ ਹੋਰ ਬਥੇਰੇ ਤੋਹਫੇ ਵੀ ਭੇਜ ਦੇਣੇ ਸਨ..ਕਿਸੇ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ..ਸੂਬੇ ਦੀ ਗਵਰਨਰੀ..ਹੋਰ ਵੀ ਕਿੰਨਾ ਕੁਝ..!
ਜਿਹੜੇ ਇੱਕ ਇੱਕ ਪੇਸ਼ੀ ਦਾ ਪੰਜ ਪੰਜ ਲੱਖ ਲੈਣ ਵਾਲੇ ਵਕੀਲ ਕਰ ਸਕਦੇ..ਓਹਨਾ ਕੋਲੋਂ ਸੱਠ-ਸੱਤਰ #ਕਰੋੜ ਮੰਗ ਲੈਂਦਾ..ਹੱਸ ਕੇ ਦੇ ਦੇਣੇ ਸਨ..ਅਗਲੇ ਤਾਂ ਬੈਠੇ ਹੀ ਇਸੇ ਤਾਕ ਵਿਚ ਸਨ ਕੇ ਤੂੰ ਆਪਣਾ ਰੇਟ ਬੋਲ..ਸ਼ਾਇਦ ਇਸਤੋਂ ਵੱਧ ਵੀ ਦੇ ਦਿੰਦੇ..ਥੋੜੀ ਨਜਰ ਹੀ ਨੀਵੀਂ ਕਰਨੀ ਪੈਣੀ ਸੀ..ਕਰ ਲੈਂਦਾ..ਗੇਟ ਤੇ ਬੱਝਿਆ ਕੂਕਰ ਹੀ ਬਣਨਾ ਪੈਣਾ ਸੀ..ਹਿਲਾ ਲੈਂਦਾ ਥੋੜੀ ਪੂੰਛ..ਕੀ ਫਰਕ ਪੈਂਦਾ..!
ਕਮਲਾ ਜਜਬਾਤ ਦੇ ਵਹਿਣ ਵਿਚ ਦਿੱਤੀ ਇੱਕ ਇੰਟਰਵਿਊ ਵਿਚ ਆਖਦਾ..ਮੈਂ ਉਸ ਪਟਨੇ ਸ਼ਹਿਰ ਵਿਚ ਜੰਮਿਆ ਜਿਥੇ ਦਸਮ ਪਿਤਾ ਨੇ ਜਨਮ ਲਿਆ..ਫੇਰ ਸਾਡੀ ਜਨਮਾਂ-ਜਨਮਾਂਤਰਾਂ ਦੀ ਸਾਂਝ ਹੋਈ ਨਾ..ਓਸੇ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ..ਹੁਣ ਜੇ ਓਸੇ ਗੁਰੂ ਦੀ ਬੇਅਦਬੀ ਕੀਤੀ..ਕਿੱਦਾਂ ਬਰਦਾਸ਼ਤ ਕਰ ਲੈਂਦਾ?
ਮੈਨੂੰ ਇਹ ਵੀ ਪਤਾ ਜਦੋਂ ਚਾਰੇ ਪੁੱਤ ਸ਼ਹੀਦ ਹੋ ਗਏ ਤਾਂ ਉਹ ਘਬਰਾਇਆ ਨਹੀਂ..ਰੋਇਆ ਨਹੀਂ..ਸਗੋਂ ਦਿੱਲੀ ਵੱਲ ਨੂੰ ਬਾਂਹ ਉਚੀ ਕਰ ਆਖਦਾ ਸੀ..ਚਾਰ ਮੁਏ ਤੋਂ ਕਿਆ ਹੂਆ..ਜੀਵਤ...

ਕਈ ਹਜਾਰ..!
ਦੋਸਤੋ ਅੱਜ ਵਿਸਾਖੀ ਤੇ ਭਾਗਾਂ ਵਾਲੇ ਹਾਂ ਇੱਕ ਹੀਰਾ ਮਿਲਿਆ..ਭਾਵੇਂ ਦਾਹੜੀ ਸ਼ੇਵ ਕਰਦਾ ਏ..ਮੁੱਛਾਂ ਵੀ ਨਹੀਂ ਹਨ ਪਰ ਉਸਦੇ ਦਿਲ ਵਿਚ ਗੁਰੂ ਗੋਬਿੰਦ ਸਿੰਘ ਵੱਸਦਾ ਏ..ਓਹੀ ਗੋਬਿੰਦ ਸਿੰਘ ਜਿਸਨੇ ਭਾਈ ਨੰਦ ਲਾਲ ਨੂੰ ਓਸੇ ਹਾਲਤ ਵਿਚ ਆਪਣੇ ਗੱਲ ਨਾਲ ਲਾਇਆ ਸੀ..ਪੀਰ ਬੁੱਧੂ ਸ਼ਾਹ ਨੂੰ ਇਹ ਨਹੀਂ ਆਖਿਆ ਕੇ ਪਹਿਲਾਂ ਸਿੰਘ ਸੱਜ ਕੇ ਆ ਫੇਰ ਆਪਣੀ ਫੌਜ ਵਿਚ ਸ਼ਾਮਿਲ ਕਰਾਂਗਾ..!
ਪਰ ਸਾਨੂੰ ਕੀ ਇਹਨਾਂ ਗੱਲਾਂ ਨਾਲ..ਅਸਾਂ ਤਾਂ ਸ਼ਰੇਆਮ ਬੇਅਦਬੀ ਕਰਨ ਵਾਲਿਆਂ ਅਤੇ ਓਹਨਾ ਨੂੰ ਬਚਾਉਣ ਵਾਲਿਆਂ ਦੀਆਂ ਰੈਲੀਆਂ ਤੇ ਜਾਣਾ..ਜਲੇਬੀਆਂ ਵੀ ਖਾਣੀਆਂ..ਤੇ ਅੱਗੋਂ ਵੋਟਾਂ ਵੇਲੇ ਢੀਠ ਹੋ ਕੇ ਬੋਤਲਾਂ ਅਤੇ ਨੋਟਾਂ ਦੀਆਂ ਥਹੀਆਂ ਵੀ ਫੜਨੀਆਂ ਨੇ!
ਸਹੀ ਆਖਿਆ ਕਿਸੇ ਕੇ “ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..”
ਵਾਕਿਆ ਹੀ ਘਰ ਫੂਕ ਤਮਾਸ਼ਾ ਵੇਖਣਾ ਪੈਂਦਾ..
ਸਾਹਿਲ ਸੇ ਸੁਨਾ ਕਰਤੇ ਥੇ ਲਹਿਰੋਂ ਕੀ ਕਹਾਨੀ..ਕੇ ਠਹਿਰੇ ਹੁਏ ਲੋਗ ਬਗ਼ਾਵਤ ਨਹੀਂ ਕਰਤੇ..”
_✍️ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)