More Punjabi Kahaniya  Posts
ਹਮਸਫ਼ਰ


ਇੱਕ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ,ਉਸਦਾ ਬੇਟਾ 5 ਸਾਲ ਦਾ ਹੁੰਦਾ ਹੈ। ਪਤਨੀ ਦੀ ਮੌਤ ਦੇ ਕੁਝ ਸਮੇਂ ਬਾਅਦ ਰਿਸ਼ਤੇਦਾਰ ਉਸ ਵਿਅਕਤੀ ਨੂੰ ਦੂਸਰਾ ਵਿਆਹ ਕਰਵਾਉਣ ਲਈ ਬੋਲਦੇ ਹਨ,ਪਰ ਉਹ ਵਿਅਕਤੀ ਅਜਿਹਾ ਨਹੀਂ ਕਰਦਾ , ਕਿਉਂਕਿ ਉਹ ਵਿਅਕਤੀ ਇਹ ਨਹੀਂ ਚਾਹੁੰਦਾ ਕਿ, ਉਸਦੇ ਅਤੇ ਉਸਦੇ ਬੇਟੇ ਦੇ ਵਿਚਕਾਰ ਕੋਈ ਆਵੇ,ਉਹ ਆਪਣੇ ਬੱਚੇ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦਾਂ ਹੈਂ,ਉਸ ਨੂੰ ਚੰਗਾ ਪੜ੍ਹਾਉਂਦਾ ,ਲਿਖਾਉਦਾ ਹੈ। ਅਤੇ ਇਸਦੇ ਨਾਲ ਆਪਣੇ ਬਿਜਨੈਸ ਨੂੰ ਵੀ ਅੱਗੇ ਵਧਾਉਂਦਾ ਹੈ। ਜਦ ਉਸਦਾ ਬੇਟਾ ਆਪਣੀ ਪੜ੍ਹਾਈ ਖਤਮ ਕਰ ਲੈਂਦਾ ਹੈ ਤਾਂ ਉਸਦਾ ਪਿਤਾ ਆਪਣੀ ਕੰਪਨੀ ਜੁਆਇੰਨ ਕਰਨ ਲਈ ਬੋਲਦਾ ਹੈ, ਕੰਪਨੀ ਤੇ ਇੱਕ ਦਿਨ ਉਸਦੇ ਬੇਟੇ ਦੀ ਹੀ ਹੋਣੀ ਸੀ, ਪਰ ਉਹ ਵਿਅਕਤੀ ਇਹ ਚਾਹੁੰਦਾ ਸੀ ਕਿ ਉਸਦਾ ਬੇਟਾ step by step ਅੱਗੇ ਵੱਧੇ। ਇੱਕ ਦਿਨ ਉਸਦਾ ਬੇਟਾ ਕੰਪਨੀ ਦਾ C ,E,O ਬਣ ਜਾਂਦਾ ਹੈ, ਫਿਰ ਉਹ ਵਿਅਕਤੀ ਆਪਣੇ ਬੇਟੇ ਦਾ ਵਿਆਹ ਕਰ ਦਿੰਦਾ ਹੈ। ਇੱਕ ਦਿਨ ਬਾਪ , ਬੇਟਾ ਘਰ ਦੁਪਹਿਰ ਦੀ ਰੋਟੀ ਖਾਣ ਲਈ...

ਆਉਂਦੇ ਹਨ । ਪਿਤਾ ਆਪਣੀ ਨੂੰਹ ਨੂੰ ਬੋਲਦਾ ਹੈ ਕਿ ਬੇਟਾ, ਇਕ ਕਟੋਰੀ ਦਹੀਂ ਦੇ ਦਿਉ ਪਰ ਨੂੰਹ ਬੋਲਦੀ ਹੈ ਕਿ, ਪਿਤਾ ਜੀ ਦਹੀਂ ਖਤਮ ਹੋ ਗਿਆ ਹੈ, ਉਹ ਵਿਅਕਤੀ ਚੁੱਪ ਕਰ ਕੇ ਰੋਟੀ ਖਾ ਕੇ ਵਾਪਿਸ ਚੱਲਿਆ ਗਿਆ। ਕੁਝ ਸਮੇਂ ਬਾਅਦ ਉਸ ਦਾ ਬੇਟਾ ਰੋਟੀ ਖਾਣ ਬੈਠ ਦਾ ਹੈ,ਉਸਦੀ ਪਤਨੀ ਇੱਕ ਕਟੋਰੀ ਦਹੀਂ ਲੈ ਆਉਂਦੀ ਹੈ। ਬੇਟੇ ਨੂੰ ਬਹੁਤ ਬੂਰਾ ਲੱਗਦਾ ਹੈ, ਅੱਗਲੇ ਦਿਨ ਉਹ ਆਪਣੇ ਪਿਤਾ ਲੲੀ ਰਿਸ਼ਤਾ ਲੈਣ ਕੇ ਆਉਂਦਾ ਹੈ, ਉਸਦਾ ਪਿਤਾ ਮਨਾਂ ਕਰ ਦਿੰਦਾ ਹੈ। ਬੇਟਾ ਆਪਣੇ ਪਿਤਾ ਨੂੰ ਬੋਲਦਾ ਹੈ,” ਪਿਤਾ ਜੀ,ਨਾ ਤੇ ਮੈਂ ਆਪਣੇ ਲਈ ਮਾਂ ਲਿਆਉਣਾ ਚਾਹੁੰਦਾ ਹਾਂ ਅਤੇ ਨਾ ਹੀ ਤੁਹਾਡੇ ਲਈ ਪਤਨੀ, ਮੈਂ ਤਾਂ ਸਿਰਫ ਤੁਹਾਡੇ ਲਈ ਦਹੀਂ ਦਾ ਇੰਤਜ਼ਾਮ ਕਰਨਾ ਚਾਹੁੰਦਾ ਹਾਂ।”
✍️ Jyoti sharma

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)