More Punjabi Kahaniya  Posts
ਬਾਪੂ


ਬਲਵੰਤ ਨੂੰ ਆਪਣੇ ਬਚਪਨ ਦਾ ਤਾਂ ਬਾਹਲਾ ਨਹੀ ਪਤਾ ਕਿ ਉਹਦੇ ਬਾਪੂ ਨੇ ਉਹਨੂੰ ਕਿੰਨਾਂ ਕੁ ਲਾਡ ਲਡਾਇਆ ਪਰ ਮੈਂ, ਬਲਵੰਤ ਨੂੰ ਆਮ ਹੀ ਕਹਿੰਦੇ ਸੁਣਿਆ ਕਿ ਸਾਡੇ ਆਲੇ ਬਾਪੂ ਦਾ ਸੁਭਾਅ ਬਾਹਲਾ ਹੀ ਕੱਬਾ । ਘਰੇ ਤਾਂ ਸਾਹ ਵੀ ਨੀ ਭਰਨ ਦਿੰਦਾ, ਬੇਬੇ ਵੀ ਡਰਦੀ ਜਿਹੀ ਰਹਿੰਦੀ । ਬਲਵੰਤ ਦਾ ਬਾਪੂ ਚਾਰ ਕੁ ਕਿੱਲਿਆਂ ਦਾ ਮਾਲਕ, ਘਰ ਦੇ ਖ਼ਰਚੇ ਮਸਾਂ ਹੀ ਚਲਾਉਂਦਾ ਸੀ, ਪਰ ਬਾਪੂ ਨੇ ਬਲਵੰਤ ਨੂੰ ਪੜ੍ਹਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ, ਪੁੱਤ ਨੂੰ ਪੰਜਾਬ ਦੇ ਵਧੀਆ ਕਾਲਜਾਂ ਅਤੇ ਸ਼ਹਿਰਾਂ ਵਿੱਚ ਪੜਾਇਆ। ਉੱਧਰ ਬਲਵੰਤ ਵੀ ਪੂਰਾ ਮਨ ਲਗਾ ਕਿ ਪੜ੍ਹਿਆ ਤੇ ਐਸ਼ ਵੀ ਪੂਰੀ ਕੀਤੀ। ਮਹੀਨੇ ਚ ਇੱਕ ਅੱਧੀ ਵਾਰ ਘਰ੍ਹੇ ਆਉਂਦਾ, ਰਾਤ ਰਹਿੰਦਾ, ਅਗਲੇ ਦਿਨ ਸੁਭਾ ਸਵੇਰੇ ਜੇਬ ਖਰਚਾ ਲੈ ਕੇ ਪੰਜ ਵਜੇ ਵਾਲੀ ਬੱਸ ਚੜ੍ਹ ਜਾਂਦਾ । ਗਰੀਬੀ ਦਾ ਤਾਂ ਬਾਪੂ ਨੇ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾ। ਪੁੱਤ ਨੇ ਪੜ੍ਹਾਈ ਖ਼ਤਮ ਕਰਦੇ ਕਰਦੇ ਸ਼ਹਿਰ ਦੀ ਕੁੜੀ ਨੂੰ ਵੀ ਦਿਲ ਦੇ ਦਿੱਤਾ, ਉਹ ਵੀ ਮਰਜਾਣੀ ਸੁਭਾਅ ਦੀ ਨਿੱਘੀ, ਜਾਣੀ ਬਲਵੰਤ ਜੋ ਵੀ ਕਹਿੰਦਾ ਬਸ ਹਰ ਗੱਲ ਸਿਰ-ਮੱਥੇ । ਬਲਵੰਤ ਪੜਾਈ ਖਤਮ ਕਰਕੇ ਘਰ ਪਰਤਿਆ, ਕੁੱਝ ਕੁ ਦਿਨ ਤਾਂ ਦੋਸਤਾਂ ਤੋਂ ਵਿਛੜਨ ਦੇ ਸਦਮੇ ਚ ਰਿਹਾ, ਪਰ ਫਿਰ ਜਦੋਂ ਬਾਪੂ ਨੇ ਆੜ੍ਹਤੀਏ ਦਾ ਹਿਸਾਬ ਕਿਤਾਬ ਬਲਵੰਤ ਨੂੰ ਦੱਸਿਆ ਤਾਂ ਉਸਨੂੰ ਹੱਥਾਂ ਪੈਰਾਂ ਦੀ ਪੈ ਗਈ । ਐਧਰ ਉਧਰ ਨੌਕਰੀ ਲੱਭਣ ਲਈ ਹੱਥ ਪੈਰ ਮਾਰੇ ਪਰ ਕੋਈ ਕੰਮ ਨਹੀਂ ਬਣਿਆ, ਲੱਭਦਾ ਵੀ ਤਾਂ ਪ੍ਰਾਈਵੇਟ ਸਕੂਲ ਵਾਲੇ ਦੋ ਕੁ ਹਜ਼ਾਰ ਦਿੰਦੇ ਸੀ, ਜੀਹਦੇ ਨਾਲ ਵਿਆਜ ਵੀ ਨਹੀਂ ਸੀ ਮੁੜਦਾ। ਥੱਕੇ ਹਾਰੇ ਬਲਵੰਤ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਬਾਹਰ ਪੜ੍ਹਨ ਚਲਾ ਜਾ, ਕੁਝ ਕਮਾਈ ਵੀ ਹੋਜੀ ਉੱਥੇ , ਹੇਠੋਂ ਉੱਤੋ ਚਾਰ ਕੁ ਤਾਂ ਕਿੱਲੇ ਸੀ, ਉਹਨਾਂ ਤੇ ਲਿਮਟਾਂ ਪਹਿਲਾਂ ਹੀ ਚੁੱਕੀਆਂ ਹੋਈਆਂ ਸੀ ਬਲਵੰਤ ਦੀ ਪੜਾਈ ਲਈ। ਏਨ੍ਹੇ ਚ ਬਾਪੂ ਬਿਮਾਰ ਜਿਹਾ ਰਹਿਣ...

ਲੱਗ ਪਿਆ, ਖ਼ਰਚਾ ਹੋਰ ਵੀ ਵੱਧ ਗਿਆ। ਕਿਸੇ ਨੇ ਬਲਵੰਤ ਨੂੰ ਲਾਹਨਤ ਜਿਹੀ ਪਾਉਂਦੇ ਹੋਏ ਕਿਹਾ ਕਿ ਹੋਰ ਕੁੱਝ ਨਹੀਂ ਹੁੰਦਾ ਤਾਂ ਕੋਈ ਟੁੱਟਿਆ ਭੱਜਿਆ ਰਿਸ਼ਤਾ ਹੀ ਲੱਭ ਲੈ ਕਨੇਡਾ ਕਨੂਡਾ ਦਾ। ਬਲਵੰਤ ਪੜਿਆ ਲਿਖਿਆ ਤੇ ਸੋਹਣਾ ਹੋਣ ਕਰਕੇ ਰਿਸ਼ਤਾ ਵੀ ਪਤੰਦਰ ਨੂੰ ਜਲਦੀ ਹੀ ਮਿਲ ਗਿਆ, ਪਰ ਹੁਣ ਬਲਵੰਤ ਸ਼ਹਿਰ ਵਾਲੀ ਦਾ ਕੀ ਕਰੇ। ਕਰਜ਼ੇ ਚ ਦੱਬੇ, ਬਾਪੂ ਨੂੰ ਦੇਖਦੇ ਹੋਏ ਬਲਵੰਤ ਨੇ ਸ਼ਹਿਰ ਵਾਲੀ ਨੂੰ ਬਿਨਾ ਦੱਸੇ ਹੀ ਜਹਾਜ਼ ਫੜ ਲਿਆ, ਡਰ ਸੀ ਕਿ ਕਮਲੀ ਕਿਤੇ ਮਰ ਹੀ ਨਾਂ ਜਾਵੇ । ਫਿਰ ਕੀ, ਕਰਜ਼ਾ ਲਾਹੁੰਦੇ, ਭੈਣ ਦਾ ਵਿਆਹ ਕਰਦੇ, ਜ਼ਿੰਦਗੀ ਬੇਹਤਰ ਕਰਦੇ ਪਤਾ ਹੀ ਨੀ ਲੱਗਿਆ ਕਦੋਂ ਬਲਵੰਤ 25 ਤੋਂ 40 ਦਾ ਹੋ ਗਿਆ। ਥੋੜ੍ਹਾ ਕੁ ਜ਼ਿੰਦਗੀ ਚ ਠਹਿਰਾਅ ਆਉਣ ਲੱਗਾ । ਇੱਕ ਪੈੱਗ ਜਿਆ ਲਾਕੇ ਬਾਪੂ ਨੂੰ ਫ਼ੋਨ ਲਾਇਆ, ਰੋਣ ਲੱਗ ਪਿਆ ਕਿ ਬਾਪੂ ਆਪਾਂ ਤਾਂ ਕਦੇ ਰੱਜ ਕੇ ਗੱਲਾਂ ਹੀ ਨੀ ਕੀਤੀਆਂ, ਬਾਪੂ ਮੈਂ ਤਾਂ ਤੇਰੇ ਤੋਂ ਡਰਦਾ ਹੀ ਰਿਹਾ, ਤੇਰੀ ਜੱਫੀ ਦਾ ਨਿੱਘ ਹੀ ਨਹੀਂ ਮਾਣਿਆ । ਐਂਤਕੀ ਗਰਮੀਆਂ ਦੀਆ ਛੁੱਟੀਆਂ ਚ ਇੰਡੀਆਂ ਆਕੇ ਘੁੱਟ ਕੇ ਜੱਫੀ ਪਾਊਂ, ਤੇਰਾ ਨਿੱਘ ਜ ਮਾਨਣਾ। ਬਲਵੰਤ ਇੰਨਾਂ ਕੁ ਉਤਾਵਲਾ ਸੀ ਕਿ ਵੱਸ ਚੱਲੇ ਤਾਂ ਹੁਣੇ ਹੀ ਉੱਡ ਜੇ ਬਾਪੂ ਵੱਲ ਨੂੰ । ਥੋੜੇ ਜੇ ਦਿਨਾਂ ਚ ਕਰੋਨਾ ਕਰਕੇ ਸਾਰੇ ਦੇਸ਼ਾਂ ਵਿੱਚ ਲੌਕਡਾਉਨ ਹੋ ਗਿਆ। ਬੇਬੇ ਦਾ ਫ਼ੋਨ ਆਇਆ ਬਲਵੰਤ ਤੇਰਾ ਬਾਪੂ ਢਿੱਲਾ ਜਾ ਰਹਿੰਦਾ । ਬਲਵੰਤ ਨੇ ਕੋਈ ਦੇਰੀ ਨਹੀਂ ਕੀਤੀ ਪਰ ਫਿਰ ਵੀ ਜਹਾਜ਼ ਘੱਟ ਉੱਡਦੇ ਹੋਣ ਹੁਣ ਕਰਕੇ 10 ਕੁ ਦਿਨ ਲੱਗ ਗਏ ਬਲਵੰਤ ਨੂੰ ਪਿੰਡ ਜਾਂਦੇ, ਜਦੋਂ ਨੂੰ ਬਲਵੰਤ ਪਹੁੰਚਿਆ ,ਤੱਤੇ ਸੁਭਾਅ ਵਾਲਾ ਬਾਪੂ ਠੰਡਾ ਹੋਇਆ ਪਿਆ ਸੀ ।
(ਅਮਰਪਾਲ ਸਿੰਘ ਫੀਗੋ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)