More Punjabi Kahaniya  Posts
ਪਾਤਸ਼ਾਹੀ ਦਾਅਵੇ


ਨਿੱਕੇ ਹੁੰਦੇ ਨੂੰ ਬਾਪੂ ਨੇ ਕਈ ਵਾਰ ਦੁਨਿਆਵੀ ਕਹਾਣੀਆਂ ਦੇ ਨਾਲ ਨਾਲ ਗੁਰੂ ਕੇ ਲਾਡਲੇ ਸਿੰਘਾਂ ਦੀਆਂ ਕਹਾਣੀਆਂ ਸੁਣਾਉਂਣੀਆਂ ਤਾਂ ਸਾਰੇ ਕੌਤਕ ਕਿਤੇ ਨਾਂ ਕਿਤੇ ਬੜੇ ਅਜੀਬ ਜਿਹੇ ਲੱਗਦੇ,,ਮੈਨੂੰ ਦੁਨਿਆਵੀ ਕਹਾਣੀਆਂ ਜਿਆਦਾ ਵਧੀਆ ਲੱਗਦੀਆਂ ਸੀ ਤੇ ਜਦੋਂ ਕਦੇ ਵੀ ਬਾਪੂ ਸਿੰਘਾਂ ਦੀ ਕਹਾਣੀ ਸ਼ੁਰੂ ਕਰਦਾ ਤਾਂ ਨੀਂਦ ਆਉਂਣ ਲੱਗ ਜਾਂਦੀ ,,ਫਿਰ ਰਾਤ ਨੂੰ ਜਿਦ ਕਰਨੀਂ ਕੇ ਬਾਪੂ ਅੱਜ ਨਵੀਂ ਸੁਣਾ ਕੋਈ ,,ਰੋਜ ਵਾਂਗੂੰ ਬਾਪੂ ਨੇ ਨਵੀਂ ਕਹਾਣੀ ਥੋੜੇ ਵਿੱਚ ਪੂਰੀ ਕਰ ਦਿੱਤੀ ,,ਅਜੇ ਓਹ ਕਹਾਣੀ ਮੇਰੇ ਅੱਗੇ ਘੁੰਮ ਰਹੀ ਸੀ ਤਾਂ ਬਾਪੂ ਗੁਰੂ ਪਾਤਸ਼ਾਹ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਕਥਾ ਸਣਾਉਂਣ ਲੱਗੇ ਪਹਿਲਾਂ ਤਾਂ ਨੀਂਦ ਜਿਹੀ ਆਉਂਣ ਲੱਗ ਗਈ ਪਰ ਜਦੋ ਬਾਪੂ ਨੇ ਦੱਸਿਆ ਕੇ ਪਿੰਜਰੇ ਵਿੱਚ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੈਤੇ ਨੂੰ ਇੱਕ ਜੱਲਾਦ ਰਾਂਹੀ ਅੰਦਰ ਬੁਲਾਇਆ ਤੇ ਕਿਹਾ ਕੇ ਭਾਈ ਜੈਤੇ ਕੱਲ ਨੂੰ ਸਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਸ਼ਹਾਦਤ ਤੋਂ ਬਾਅਦ ਤੂੰ ਸਾਡਾ ਸੀਸ ਅਨੰਦਪੁਰ ਸਾਹਿਬ ਪਹੁੰਚਾ ਦੇਵੀਂ ,,ਤਾਂ ਭਾਈ ਜੈਤੇ ਨੇ ਭਾਵੁਕ ਹੁੰਦੇ ਨੇ ਕਿਹਾ ਕੇ ਮਹਾਰਾਜ ਕੱਲਾ ਸੀਸ ਹੀ ਕਿਓਂ ਤੁਸੀਂ ਹੁਕਮ ਕਰੋ ਮੈਂ ਤੁਹਾਡਾ ਧੜ ਵੀ ਲੈ ਜਾਵਾਂਗਾਂ ਅੱਗੋ ਗੁਰੂ ਸਾਹਿਬ ਨੇ ਕਿਹਾ ਕੇ ਨਹੀਂ ਧੜ ਨਹੀਂ ਸੀਸ ਹੀ ਲੈ ਜਾਵੀਂ ਕਿਓਂਕਿ ਇਹਦੇ ਨਾਲ ਕੇਸ ਵੀ ਹਨ ,,ਬੱਸ ਐਨੀ ਗੱਲ ਸੁਣੀ ,,,ਨੀਂਦ ਉੱਡ ਗਈ ,,ਬਿਜਲੀ ਦੇ ਕਰੰਟ ਵਾਂਗ ਲੱਗ ਗੱਲ ਕਿ ਐਨਾ ਪਿਆਰ ਕੇਸਾਂ ਨਾਲ ਤੇ ਅਸੀਂ ????ਬਾਕੀ ਕਹਾਣੀ ਅਣਸੁਣੀ ਕਰ ਦਿੱਤੀ ,,ਕੁੱਝ ਦਿਨਾਂ ਦੀ ਬੇਚੈਨੀਂ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆ ,,,ਮੱਥਾ ਟੇਕ ਕੇ ਅੰਦਰ ਬੈਠ ਕੇ ਮਹਿਸੂਸ ਕੀਤਾ ਕੇ ਕਿਵੇਂ ਖਾਲਸੇ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਰਾਜ ਅੱਧੀ ਸਦੀ ਰਾਜ ਕੀਤਾ ,,ਓਥੇ ਉੱਪਰ ਉੱਡ ਰਹੇ ਬਾਜਾਂ ਨੂੰ ਦੇਖਿਆ ਤੇ ਫੈਸਲਾ ਕੀਤਾ ਕਿ ਛੇਤੀ ਇਹ ਸੀਸ ਗੁਰੂ ਨੂੰ ਭੇਂਟ ਕਰ ਦੇਵਾਗਾ ਅਤੇ ਕੇਸ ਦਾਹੜਾ ਰੱਖ ਲਵਾਂਗਾ,, ਇਤਿਹਾਸ ਨਾਲ ਮੇਰਾ ਲਗਾਵ ਵਧਦਾ ਗਿਆ ਤੇ ਐਦਾਂ ਕਈ ਸਾਲ ਲੰਘ ਗਏ

ਫਿਰ ਇੱਕ ਦਿਨ ਖਬਰ ਮਿਲੀ ਕੇ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਢਾਹ ਦਿੱਤਾ ਅਤੇ ਓਥੇ ਭੰਗੜੇ ਪਾਏ ਗਏ,,,22 ਜੁਲਾਈ 1984 ਨੂੰ ਘਰੋਂ ਦਰਬਾਰ ਦੇ ਦਰਸ਼ਨ ਕਰਨ ਗਿਆ ਪਰ ਘਰੇ ਵਾਪਿਸ ਘਰੇ ਨਹੀਂ ਪਰਤਿਆ,,ਅੰਦਰ ਅੱਗ ਹੀ ਐਨੀਂ ਸੀ ਕਿ ਵਾਪਿਸ ਆਉਂਦਾ ਸੀ ਤਾਂ ਭਾਂਬੜ...

ਮੱਚਦੇ ਸੀ ,,,ਬੱਸ ਆਪਣੇ ਕਿਸੇ ਮਿੱਤਤਰ ਰਾਂਹੀ ਘਰੇ ਫਤਿਹ ਬੁਲਾ ਦਿੱਤੀ ,,ਕੁੱਝ ਖਾੜਕੂ ਸਿੰਘਾਂ ਨਾਲ ਮੁਲਾਕਾਤਾਂ ਹੋਈਆਂ ਬਸ ਫੇਰ ਇੱਕੋ ਹੀ ਮਕਸਦ ਸੀ ਕੇ ਢਾਹੇ ਹੋਏ ਦਰਬਾਰ ਸਾਹਿਬ ਦਾ ਬਦਲਾ ਲੈਣਾਂ ,,ਕੁੱਝ ਕੁ ਦੁਸ਼ਟਾਂ ਨੂੰ ਗੱਡੀ ਵੀ ਚਾੜ੍ਹਿਆ ,,ਤਦ ਤੱਕ ਥੋੜੀ ਥੋੜੀ ਦਾਹੜੀ ਵਧ ਚੁੱਕੀ ਸੀ ਅਤੇ ਕੇਸ ਵੀ ਲੰਮੇ ਹੋਣ ਲੱਗੇ ਸੀ ,,ਕਦੇ ਕਦੇ ਪਰਨਾ ਬੰਨ੍ਹ ਲੈਂਦਾ ਸੀ ਪਰ ਜਦੋਂ ਕਾਰਵਾਈ ਕਰਦੇ ਤਾਂ ਪਛਾਣ ਲੁਕਵੀਂ ਰੱਖਣ ਲਈ ਨੰਗੇ ਸਿਰ ਜਾਂਦਾ ,,,ਫਿਰ ਇੱਕ ਦਿਨ ਦੋ ਗੋਲੀਆਂ ਪੱਟ ਵਿੱਚ ਵੱਜੀਆਂ,ਨਾਲ ਦੇ ਸਿੰਘ ਨੇ ਸੰਭਾਲਿਆ ਅਤੇ ਰਾਤੋ ਰਾਤ ਦੂਰ ਖੇਤਾਂ ਵਿੱਚ ਨਿਕਲ ਗਏ ਤਿੰਨ ਚਾਰ ਘੰਟੇ ਬੇਹੋਸ਼ੀ ਵਿੱਚ ਹੀ ਲੰਘੇ ,,ਅੰਮ੍ਰਿਤ ਵੇਲਾ ਹੋਇਆ ਓਥੋ ਇੱਕ ਬਜੁਰਗ ਲੰਘਿਆ ਓਨੇ ਦੇਖਿਆ ਤਾ ਕੋਲ ਆਕੇ ਪੁਛਣ ਲੱਗਾ ਪੁੱਤਰ ਕੌਣ ਆ ਤੁਸੀਂ ਤਾਂ ਅੱਗੋਂ ਕਹਿਣ ਲੱਗਾ ਕੇ ਬਾਪੂ ਅਸੀਂ ਤਾਂ ਸ਼ੂਦਰ ਸੀ ਸਾਨੂੰ ਤਾਂ ਕੋਈ ਥੜ੍ਹੇ ਨਹੀਂ ਸੀ ਚੜ੍ਹਨ ਦਿੰਦਾ ਪਰ ਸਾਡੇ ਪਿਓ ਨੇ ਸਾਨੂੰ ਪਾਤਸ਼ਾਹੀਆਂ ਬਖਸ਼ ਦਿੱਤੀਆਂ ,,ਮੈਂ ਗੁਰੂ ਗੋਬਿੰਦ ਸਿੰਘ ਦੀ ਵਿਗੜੀ ਹੋਈ ਔਲਾਦ ਆ ਬਾਪੂ ,,ਬਸ ਆਪਣੀ ਕੌਮ ਦਾ ਕਰਜਾ ਲਾਹੁੰਦਾ ਫਿਰਦੈਂ,,,ਨਾਲ ਦੇ ਸਿੰਘ ਨੂੰ ਕਹਿਣ ਲੱਗਾ ਕੇ ਜੇ ਮੈਨੂੰ ਕੁੱਝ ਹੋ ਗਿਆ ਤਾਂ ਮੇਰੇ ਸਿਰ ਤੇ ਪਰਨਾ ਸਜਾ ਕੇ ਮੈਨੂੰ ਮੇਰੇ ਘਰ ਪਹੁੰਚਾ ਦੇਵੀਂ ਤੇ ਬਾਪੂ ਨੂੰ ਕਹਿ ਦੇਵੀਂ ਕੇ ਤੇਰੇ ਪੁੱਤ ਨੇ ਹਿੱਕ ਵਿੱਚ ਗੋਲੀ ਖਾਧੀ ਆ ,, ਦੁਸ਼ਮਣ ਨੂੰ ਦੇਖ ਕੇ ਪਿੱਠ ਨਹੀੱ ਕੀਤੀ

ਦੋਸਤੋ ਅਸੀਂ ਦੁੱਧ ਕਾਹੜਦੇ ਰਹਿ ਜਾਨੇ ਆ ਜਦੋੱ ਮਲਾਈ ਆਉਂਦੀ ਏ ਤਾਂ ਦੁਸ਼ਮਣ ਓਹ ਮਲਾਈ ਲਾਹ ਕੇ ਲੈ ਜਾਂਦਾ ,,ਬਾਕੀ ਬਚੇ ਦੁੱਧ ਵਿੱਚ ਨਿੰਬੂ ਨਿਚੋੜ ਕੇ ਚਲੇ ਜਾਂਦੇ ਆ ਓਹ ਜਾਂ ਤਾਂ ਫਟ ਜਾਂਦੈ ਜਾਂ ਫਿਰ ਖੱਟਾ ਹੋ ਜਾਂਦੈ ,,ਕਈ ਸਾਲਾਂ ਬਾਅਦ ਵੀ ਅਸੀ ਆਪਣੀ ਜਵਾਨੀਂ ਦਾ ਘਾਹਣ ਕਰਵਾ ਰਹੇ ਆ ਬੱਸ ਵੈਰੀ ਦੇ ਸਾਨੂੰ ਮਾਰਨ ਦੇ ਤਰੀਕੇ ਬਦਲ ਗਏ,,ਉਮੀਦ ਕਰਦਾ ਕੇ ਇੱਕ ਦਿਨ ਤਖਤ ਸ੍ਰੀ ਕੇਸਗੜ੍ਹ ਵਿਖੇ ਜਰੂਰ ਇਕੱਤਰ ਹੋਵਾਂਗੇ ਅਤੇ ਵੈਰੀ ਨੂੰ ਕਰੀਮ ਲਾਹੁਣ ਅਤੇ ਨਿੰਬੂ ਨਿਚੋੜਨ ਦਾ ਮੌਕਾ ਨਹੀਂ ਦੇਵਾਂਗੇ

ਮਨਦੀਪ ਸਿੰਘ- 7298400077

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)