More Punjabi Kahaniya  Posts
ਪੰਜ ਪੰਜ ਸੌ


ਡੱਬਵਾਲੀ ਦੇ ਗੁਰੂ ਨਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਗਰੂਪ ਸਿੰਘ ਸਿੱਧੂ ਜੀ ਦੇ ਲੜਕੇ ਦਾ ਵਿਆਹ ਸੀ(ਸ਼ਾਇਦ 1980-81)। ਮੈਂ ਰਿਸੈਪਸ਼ਨ ਮੌਕੇ ਗਿਆ ਸਾਂ। ਆਏ ਮਹਿਮਾਨਾਂ ਦਾ ਮਨੋਰੰਜਨ ਕਰਨ ਲਈ ਗੀਤ -ਸੰਗੀਤ ਚੱਲ ਰਿਹਾ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਗਾਉਣ ਵਾਲਿਆਂ ਵਿਚੋਂ ਇਕ ਜਣਾ ਮਹਿਮਾਨਾਂ ਤੋਂ ਮਿਲੀ ਹੌਸਲਾ ਅਫ਼ਜ਼ਾਈ ਦਾ ਧੰਨਵਾਦ ਕਰਦਾ, ਪੰਜ ਪੰਜ ਸੌ ਦੀ ਹੌਸਲਾ ਅਫ਼ਜ਼ਾਈ।
ਜੀਅ ਤਾਂ ਮੇਰਾ ਵੀ ਕਰਦਾ ਸੀ, ਕਿ ਉਹਨਾਂ ਨੂੰ ਕੁਝ ਦੇਵਾਂ, ਪਰ ਪੰਜ ਸੌ ਤੋਂ ਘੱਟ ਕੋਈ ਦੇ ਹੀ ਨਹੀਂ ਰਿਹਾ ਸੀ। ਮੇਰੀ ਹਿੰਮਤ ਨਹੀਂ ਸੀ ਪੈ ਰਹੀ।ਉਹਨਾਂ ਦਿਨਾਂ ਵਿਚ ਪੰਜ ਸੌ ਰੁਪਏ ਬਹੁਤ ਜ਼ਿਆਦਾ ਸਨ। ਘੱਟ ਤੋਂ ਘੱਟ ਮੈਨੂੰ ਇਹ ਬਹੁਤ ਜ਼ਿਆਦਾ ਲੱਗਦੇ ਸਨ।
ਮੈਂ ਆਪਣੇ ਹਿਸਾਬ ਨਾਲ ਜੇਬ ਵਿੱਚੋਂ ਪੰਜਾਹ ਦਾ...

ਨੋਟ ਕੱਢਿਆ ਤੇ ਸਟੇਜ ਕੋਲ ਜਾ ਕੇ ਮਾਇਆ ਫੜਨ ਵਾਲੇ ਨੂੰ ਦੇ ਦਿੱਤੇ । ਉਸਨੇ ਮੇਰਾ ਨਾਂ ਪੁੱਛਿਆ, ਪਰ ਮੈਂ ਚੁੱਪ ਰਿਹਾ ਤੇ ਆ ਕੇ ਆਪਣੀ ਸੀਟ ਉੱਤੇ ਬੈਠਣ ਹੀ ਲੱਗਿਆ ਸੀ, ਕਿ ਗਾਉਣ ਵਾਲੇ ਨੇ ਪੂਰੇ ਜੋਸ਼ ਵਿਚ ਅਨਾਉਂਸ ਕਰ ਦਿੱਤਾ,” ਚੰਡੀਗੜ੍ਹ ਤੋਂ ਪ੍ਰੋਫੈਸਰ ਅਜਮੇਰ ਸਿੰਘ ਵਲੋਂ ਪੰਜ ਸੌ ਰੁਪਏ ਦੀ ਹੌਸਲਾ ਅਫ਼ਜ਼ਾਈ ।”
ਮੇਰੇ ਪੰਜਾਹ ਰੁਪਏ ਪੰਜ ਸੌ ਬਣ ਗਏ। ਹੋ ਸਕਦੈ, ਮੇਰੇ ਤੋਂ ਪਹਿਲਾਂ ਵਾਲੇ ਪੰਜ ਪੰਜ ਸੌ ਵੀ ਮੇਰੇ ਵਰਗੇ ਹੀ ਹੋਣ।
—-ਡਾ. ਅਜਮੇਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)