ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 4
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਬੰਟੀ ਜਦੋਂ ਆਪਣੇ ਸਾਹਮਣੇ ਸੁਰਜਣ ਸਿੰਘ ਨੂੰ ਦੇਖਦਾ ਹੈ ਤਾਂ ਪਹਿਲਾਂ ਸਵਾਲ ਇਹੀ ਕਰਦਾ ਹੈ ਕਿ ਓਹ ਸੁੱਖੇ ਨਾਲ ਕਿਵੇਂ ਮਿਲ ਗਿਆ!? ਸੁੱਖਾ ਤਾਂ ਉਸਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇਕ ਸੀ!!
“ਪਰ ਹੁੱਣ ਅਸੀਂ ਇੱਕ ਹੋ ਗੇ ਆ। ਕੀ ਕਰੀਏ!? ਹਾਲਾਤ ਈ ਐਸੇ ਬਣ ਗਏ ਨੇ! ਧੋਖਾ ਇਦੇ ਨਾਲ ਵੀ ਹੋਇਆ ਐ ਤੇ ਮੇਰੇ ਨਾਲ ਵੀ! ਏਸੇ ਲਈ ਅਸੀਂ ਹੱਥ ਮਿਲਾ ਲਿਆ ਐ!” ਸੁਰਜਣ ਸਿੰਘ ਬੋਲਿਆ।
ਪਿਛਲੀ ਕਿਸ਼ਤ ਵਿੱਚ ਅਸੀਂ ਪੜਿਆ ਸੀ ਕਿ ਬੰਟੀ ਰੰਧਾਵਾ ਸੁੱਖਾ ਕਾਹਲੋਂ ਨੂੰ ਕਹਿੰਦਾ ਹੈ ਕਿ ਰੂਹੀ ਦਾ ਪਤਾ ਕਰਨ ਲਈ ਓਹ ਗਲਤ ਇਨਸਾਨ ਨੂੰ ਚੱਕ ਲਿਆਇਆ ਹੈ। ਉਸਨੂੰ ਦਮਨ ਸਿੱਧੂ ਨੂੰ ਚੱਕਣਾ ਚਾਹੀਦਾ ਸੀ। ਦਮਨ ਹੀ ਜਾਣਦਾ ਹੋਵੇਗਾ ਕਿ ਜੋਸ਼ ਤੇ ਰੂਹੀ ਕਿੱਥੇ ਹਨ।
“ਦਮਨ ਨੂੰ ਵੀ ਡੱਕ ਲਿਆ ਹੈ। ਓਨੂੰ ਵੀ ਲੈ ਕੇ ਆ ਰਹੇ ਆ। ਦਲਾਲ ਗਿਆ ਹੈ ਓਦੇ ਪਿੱਛੇ!” ਸੁਰਜਣ ਸਿੰਘ ਬੋਲਿਆ।
“ਸਾਰੀ ਜਿੰਦਗੀ ਤੂੰ ਜੱਗੀ ਦਾ ਪਿੱਠੂ ਬਣਿਆ ਰਿਹਾ! ਤੇ ਸੁੱਖੇ ਖਿਲਾਫ ਓਨੂੰ ਭੜਕਾਂਓਦਾ ਰਿਹਾ। ਅੱਜ ਮੌਕਾ ਮਿਲਿਆ ਤਾਂ ਆਪ ਸੁੱਖੇ ਦੇ ਨੇੜੇ ਹੋ ਗਿਆ ਤੂੰ!?” ਬੰਟੀ ਬੋਲਿਆ।
“ਇਹ ਰਾਜਨੀਤੀ ਹੈ ਬੰਟੀ। ਇੱਥੇ ਕੋਈ ਕਿਸੇ ਦਾ ਪੱਕਾ ਦੁਸ਼ਮਣ ਨੀ ਹੁੰਦਾ ਤੇ ਕੋਈ ਪੱਕਾ ਦੋਸਤ ਨੀ ਹੁੰਦਾ!” ਸੁਰਜਣ ਸਿੰਘ ਬੋਲਿਆ।
ਪਿਛਲੀ ਕਿਸ਼ਤ ਵਿੱਚ ਅਸੀਂ ਇਹ ਵੀ ਪੜਿਆ ਸੀ ਕਿ ਦਮਨ ਆਪਣੇ ਦੋਸਤ ਗਨੀ ਨੂੰ ਮਿਲਦਾ ਹੈ। ਗਨੀ ਦਮਨ ਨੂੰ ਦੱਸਦਾ ਹੈ ਕਿ ਸਭ ਠੀਕ ਹੋ ਗਿਆ ਹੈ। ਦਮਨ ਗਨੀ ਨੂੰ ਕਹਿੰਦਾ ਹੈ ਕਿ ਓਹ ਇੱਥੋਂ ਨਿੱਕਲ ਜਾਵੇ। ਹਾਲਾਤ ਬਹੁਤ ਵਿਗੜ ਗਏ ਨੇ। ਦਮਨ ਆਪਣੇ ਨਾਲ ਜੋ ਕਾਰ ਲਿਆਇਆ ਹੁੰਦਾ ਹੈ, ਓਹ ਗਨੀ ਨੂੰ ਉਸੇ ਕਾਰ ਵਿੱਚ ਬੈਠ ਕੇ ਜਾਣ ਲਈ ਕਹਿੰਦਾ ਹੈ।
ਗਨੀ ਦਮਨ ਨੂੰ ਉਸ ਦੇ ਦੋਸਤ ਘੋਕੀ ਦੇ ਪਿੰਡ ਛੱਡਣ ਚਲਿਆ ਜਾਂਦਾ ਹੈ। ਇਸੇ ਵੇਲੇ ਗਨੀ ਦੇਖਦਾ ਹੈ ਕਿ ਓਨਾ ਦਾ ਕੋਈ ਪਿੱਛਾ ਕਰ ਰਿਹਾ ਹੈ। ਦਮਨ ਗਨੀ ਨੂੰ ਗੱਡੀ ਰੋਕਣ ਲਈ ਕਹਿੰਦਾ ਹੈ ਤੇ ਆਪਣੀ ਪਿਸਤੌਲ ਕੱਢ ਲੈਂਦਾ ਹੈ। ਪਿੱਛੇ ਗੱਡੀ ਵਿੱਚ ਪੇਸ਼ੇਵਰ ਕਾਤਿਲ ਦਲਾਲ ਸੀ।
ਦਮਨ ਨੇ ਜਦੋਂ ਗੱਡੀ ਰੋਕੀ ਤਾਂ ਦਰਵਾਜਾ ਖੋਲ ਕੇ ਓਹ ਦਰਵਾਜੇ ਦੇ ਪਿੱਛੇ ਲੁੱਕ ਗਿਆ। ਆਪਣੀ ਪਿਸਤੌਲ ਦਮਨ ਨੇ ਲੋਡ ਕਰ ਲਈ ਸੀ।
“ਓ ਕਿਹੜਾ!!? ਕੌਣ ਆ ਤੂੰ!!?” ਦਮਨ ਬੋਲਿਆ।
“ਸਿੱਧੂ!! ਪਛਾਣੀ ਆਵਾਜ ਕਿ ਨਈਂਓ!?” ਦਲਾਲ ਨੇ ਵੀ ਗੱਡੀ ਦਾ ਦਰਵਾਜਾ ਖੋਲਿਆ ਅਤੇ ਜਾ ਕੇ ਪਿੱਛੇ ਡਿੱਕੀ ਕੋਲ ਲੁੱਕ ਗਿਆ।
“ਦਲਾਲ ਸਾਲਿਆ ਤੂੰ ਟਲਿਆ ਨੀ!! ਤੈਨੂੰ ਕਿਹਾ ਸੀ ਨਾ ਇਸ ਸਭ ਤੋਂ ਬਾਹਰ ਰਵੀਂ!!” ਦਮਨ ਬੋਲਿਆ।
“ਪੈਸਾ ਬੋਲਦਾ ਹੈ! ਮੈਂ ਤਾਂ ਪੈਸੇ ਦਾ ਪੁੱਤ ਆ! ਸੁਰਜਣ ਸਿੰਘ ਨੇ ਪੈਸਾ ਦਿੱਤਾ ਮੈਨੂੰ ਓਨਾ ਦੋਵਾਂ ਨੂੰ ਮਾਰਨ ਦਾ!!” ਦਲਾਲ ਬੋਲਿਆ।
“ਤੇ ਤੂੰ ਮੇਰੇ ਮਗਰ ਆਇਆਂ ਓਨਾ ਦੋਵਾਂ ਦਾ ਪਤਾ ਕਰਨ ਲਈ! ਤੈਨੂੰ ਲੱਗਦਾ ਸਿੱਧੂ ਐਨਾ ਗਿਰਿਆ ਹੋਇਆ ਕਿ ਯਾਰ-ਮਾਰ ਕਰਦੂ! ਓ ਸਿੱਧੂ ਤਾਂ ਯਾਰਾਂ ਦਾ ਯਾਰ ਆ!!” ਦਮਨ ਬੋਲਿਆ ਤੇ ਉਸਨੇ ਦਲਾਲ ਦੀ ਕਾਰ ਵੱਲ ਇਕ ਫਾਇਰ ਕੀਤਾ।
“ਸਿੱਧੂ!!! ਤੇਜਬੀਰ ਵਿਰਕ! ਸੁੱਖਾ ਕਾਹਲੋਂ! ਜੱਗੀ ਰੰਧਾਵਾ!! ਸਭ ਲੱਭ ਰਹੇ ਆ ਓਨਾ ਨੂੰ!! ਕਿੱਥੇ ਤੱਕ ਭੱਜ ਸਕਣਗੇ ਓਹ ਦੋਵੇਂ!!! ਸਲਿੰਦਰ ਭਦੌੜ ਤੇ ਓਦਾ ਨਸ਼ੇੜੀ ਮੁੰਡਾ ਗੈਰੀ ਵੀ ਮਗਰ ਆ ਓਨਾ ਦੇ!! ਸਾਰੀ ਦੁਨੀਆਂ ਤਾਂ ਓਨਾ ਦੀ ਦੁਸ਼ਮਣ ਬਣੀ ਬੈਠੀ ਆ!! ਕੀਹਦੇ-ਕੀਹਦੇ ਤੇ ਗੋਲੀਆਂ ਚਲਾਏੰਗਾ ਸਿੱਧੂਆ!!!”
ਕਹਿੰਦੇ ਹੋਏ ਦਲਾਲ ਡਿੱਕੀ ਪਿੱਛੋਂ ਬਾਹਰ ਨਿਕਲਿਆ ਤੇ ਦਮਨ ਦੀ ਕਾਰ ਵੱਲ ਗੋਲੀ ਚਲਾਈ। ਪਰ ਓਥੇ ਸਿਰਫ ਕਾਰ ਹੀ ਸੀ। ਨਾ ਗਨੀ ਸੀ ਤੇ ਨਾ ਹੀ ਦਮਨ ਸਿੱਧੂ!
ਤੇਜਬੀਰ ਵਿਰਕ ਮੇਨਕਾ ਨੂੰ ਮਿਲਣ ਗਿਆ ਸੀ। ਮੇਨਕਾ ਨੂੰ ਸ਼ਾਇਦ ਪਤਾ ਹੋਵੇ ਕੁੱਛ ਕਿ ਇਹ ਸਭ ਕਿਵੇਂ ਹੋਇਆ।
“ਮੇਰੀ ਤਾਂ ਧੀ ਵਿਚਾਰੀ ਭੋਲੀ ਸੀ!! ਓਹ ਤਾਂ ਫੱਸ ਗਈ!! ਹਾਏ ਭਗਵਾਨ! ਜੀ!! ਪਤਾ ਨੀ ਕਿੱਥੇ ਹੋਣੀ ਆ ਮੇਰੀ ਰੂਹੀ!!” ਮੇਨਕਾ ਹੰਝੂ ਵਹਾਂਓਦੀ ਹੋਈ ਬੋਲੀ।
ਵਿਰਕ ਉਸ ਦੇ ਸਾਹਮਣੇ ਬੈਠਾ ਉਸਨੂੰ ਦੇਖਦਾ ਰਿਹਾ। ਮੇਨਕਾ ਰੋਂਦੀ ਰਹੀ। ਰੋਂਦੀ ਹੋਈ ਨੇ ਵਿਰਕ ਵੱਲ ਦੇਖਿਆ। ਤੇਜਬੀਰ ਵਿਰਕ ਵੱਲ ਜਦੋਂ ਮੇਨਕਾ ਨੇ ਚੋਰ ਅੱਖ ਨਾਲ ਦੇਖਿਆ ਤਾਂ ਤੇਜਬੀਰ ਦਾ ਹਾਸਾ ਛੁੱਟ ਗਿਆ। ਵਿਰਕ ਜੋਰ-ਜੋਰ ਦੀ ਹੱਸਣ ਲੱਗਿਆ। ਮੇਨਕਾ ਵਿਰਕ ਵੱਲ ਦੇਖਦੀ ਰਹੀ। ਓਹ ਅੱਖਾਂ ਜਿਹੀਆਂ ਕੱਢਣ ਲੱਗੀ।
“ਤੂੰ ਰੂਹੀ ਨੂੰ ਆਪਣੀ ਧੀ ਕਿਹਾ...
ਨਾ! ਤਾਂ ਮੇਰਾ ਹਾਸਾ ਨਿੱਕਲ ਗਿਆ!!” ਉੱਚੀ ਹੱਸਦਾ ਹੋਇਆ ਵਿਰਕ ਬੋਲਿਆ।
“ਕੀ ਮਤਲਬ? ਕਿਓਂ ਹਾਸਾ ਨਿੱਕਲ ਗਿਆ!?” ਮੇਨਕਾ ਬੋਲੀ।
“ਨਹੀਂ ਓਹ! ਤੇਰੀ ਉਮਰ ਤਾਂ ਰੂਹੀ ਤੋਂ ਦੋ ਸਾਲ ਘੱਟ ਆ ਨਾ!” ਵਿਰਕ ਬੋਲਿਆ, “ਤੀਸਰੀ ਮਾਂ ਵਾਂ ਤੂੰ ਓਦੀ! ਨਾ ਸੌਰੀ!! ਚੌਥੀ!”
“ਤਾਂ ਕੀ ਹੋਇਆ!? ਮੈਂ ਦੁਖੀ ਨੀ ਹੋ ਸਕਦੀ!” ਮੇਨਕਾ ਬੋਲੀ।
ਮੇਨਕਾ ਬੋਲੀ ਗਈ ਪਰ ਤੇਜਬੀਰ ਵਿਰਕ ਦਾ ਹਾਸਾ ਨਾ ਰੁਕਿਆ। ਓਹ ਹੱਸਦਾ ਹੀ ਰਿਹਾ। ਮੇਨਕਾ ਵਿਰਕ ਨੂੰ ਹੈਰਾਨੀ ਨਾਲ ਦੇਖਦੀ ਰਹੀ।
“ਮੈਨੂੰ ਪਤ ਚੱਲ ਗਿਆ ਹੈ!” ਵਿਰਕ ਹਾਸਾ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ।
“ਕੀ?” ਮੇਨਕਾ ਬੋਲੀ।
“ਉਸ ਰਾਤ ਬਾਰੇ!”
“ਕਿਹੜੀ ਰਾਤ ਬਾਰੇ?”
“ਜਿੱਦਣ ਮੇਰਾ ਨਲੈਕ ਕਪੂਤ ਤੇ ਤੇਰੀ ਪਿਆਰੀ ਭੋਲੀ ਧੀ ਰੂਹੀ ਭੱਜੇ ਸਨ! ਮੈਨੂੰ ਸਭ ਪਤਾ ਹੈ”।
ਵਿਰਕ ਦੀ ਗੱਲ ਸੁੱਣਕੇ ਮੇਨਕਾ ਡਰ ਗਈ। ਉਸਦੇ ਚਿਹਰੇ ਦਾ ਡਰ ਵਿਰਕ ਨੇ ਪੜ ਲਿਆ। ਤੇਜਬੀਰ ਵਿਰਕ ਨੂੰ ਕੋਈ ਵੀ ਜਵਾਬ ਦਿੱਤੇ ਬਿਨਾ ਮੇਨਕਾ ਅੰਦਰ ਭੱਜ ਗਈ।
“ਚਲਾਇਆ ਤਾਂ ਹਨੇਰੇ ਚ ਈ ਸੀ ਪਰ ਤੀਰ ਲੱਗਿਆ ਨਿਸ਼ਾਨੇ ਤੇ ਆ!” ਵਿਰਕ ਬੋਲਿਆ।
ਰਾਜਾ ਦਿਆਲ ਸਿੰਘ ਨੇ ਸੁਰਜਣ ਸਿੰਘ ਨੂੰ ਆਪਣੇ ਕੋਲ ਬੁਲਾਇਆ ਸੀ। ਓਹ ਜਾਨਣਾ ਚਾਹੁੰਦਾ ਸੀ ਕਿ ਗੱਲ ਕਿੱਥੇ ਤੱਕ ਪਹੁੰਚੀ ਹੈ। ਜੋਸ਼ ਅਤੇ ਰੂਹੀ ਬਾਰੇ ਕੁੱਛ ਪਤਾ ਚੱਲਿਆ ਕਿ ਨਹੀਂ?
“ਦਲਾਲ ਨੂੰ ਮੈਂ ਲਾਇਆ ਸੀ ਮਗਰ ਦਮਨਦੀਪ ਦੇ! ਪਰ ਓਹ ਨਿੱਕਲ ਗਿਆ!” ਸੁਰਜਣ ਸਿੰਘ ਬੋਲਿਆ।
“ਦੋ ਦਿਨ ਹੋ ਗਏ ਨੇ ਕਾਂਡ ਹੋਏ ਨੂੰ! ਚੋਣਾ ਸਿਰ ਤੇ ਨੇ! ਤੇ ਤੇਰੀ ਕੁੜੀ ਸਾਡੀ ਪਾਰਟੀ ਤੇ ਮਿੱਟੀ ਸੁੱਟ ਕੇ ਚਲੀ ਗਈ ਆ!!” ਰਾਜਾ ਦਿਆਲ ਸਿੰਘ ਬੋਲਿਆ, “ਮੈਂ ਕੀ ਕਰਾਂ!? ਦਿੱਲੀ ਤੋਂ ਹਾਈ ਕਮਾਨ ਦਾ ਆਰਡਰ ਆ ਗਿਆ ਹੈ! ਤੈਨੂੰ ਅਸਤੀਫਾ ਦੇਣਾ ਪਵੇਗਾ! ਜੇ ਨਾ ਦਿੱਤਾ ਤਾਂ ਮੈਨੂੰ ਕੋਈ ਐਕਸ਼ਨ ਆਪ ਲੈਣਾ ਪੈਣਾ!”
“ਮੈਂ ਪਾਰਟੀ ਲਈ ਕੀ-ਕੀ ਨੀ ਕੀਤਾ ਰਾਜਾ ਸਾਹਬ! ਤੇ ਅੱਜ ਤੁਸੀਂ ਮੇਰੇ ਮਾੜੇ ਟੈਮ ਚ ਮੈਨੂੰ ਈ ਦੁੱਧ ਚੋਂ ਮੱਖੀ ਦੀ ਤਰਾਂ ਕੱਢ ਕੇ ਸੁੱਟ ਰਹੇ ਓ!? ਮੈਂ ਕਿਹਾ ਨਾ ਮੈਂ ਕਰ ਰਿਹਾਂ! ਮੈ ਨੂੰ ਥੋੜਾ ਵਕਤ ਤਾਂ ਦਵੋ!” ਸੁਰਜਣ ਸਿੰਘ ਬੋਲਿਆ, “ਦੋ ਦਿਨ ਹੋਗੇ ਮੈਂ ਵਿਰਕ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾਂ ਪਰ ਓਹ ਮੇਰੇ ਹੱਥ ਨੀ ਆਇਆ!”
ਇਸ ਸਮੇਂ ਤੇਜਬੀਰ ਵਿਰਕ ਓਥੇ ਪਹੁੰਚ ਜਾਂਦਾ ਹੈ। ਸੁਰਜਣ ਸਿੰਘ ਦੇ ਨਾਲ ਆ ਕੇ ਓਹ ਖੜਾ ਹੋ ਜਾਂਦਾ ਹੈਂ। ਸਾਹਮਣੇ ਰਾਜਾ ਦਿਆਲ ਸਿੰਘ ਖੜਾ ਹੁੰਦਾ ਹੈ।
“ਤੇ ਮੈਂ ਤੇਰੇ ਘਰ ਗਿਆ ਸੀ। ਤੇਰੀ ਛੋਟੀ ਜਿਹੀ ਪਤਨੀ ਨੂੰ ਮਿਲ ਕੇ ਆਇਆ”। ਤੇਜਬੀਰ ਵਿਰਕ ਬੋਲਿਆ।
“ਬਕਵਾਸ ਬੰਦ ਕਰ ਪੁਲਸੀਏ!! ਤੇ ਹੱਲ ਕੱਢ ਇਸ ਮਸਲੇ ਦਾ!! ਲੱਭ ਲਾ ਆਵਦੇ ਬਲੂੰਘੜੇ ਨੂੰ ਨਹੀਂ ਤਾਂ ਜੇ ਮੇਰੀ ਕੁਰਸੀ ਗਈ ਤਾਂ ਮੈਂ ਤੇਰੀ ਵੀ ਨੌਕਰੀ ਖਾਜੂੰ!!” ਸੁਰਜਣ ਸਿੰਘ ਨੇ ਕਿਹਾ।
“ਮੈਂ ਤੇਰੀ ਤਰਾਂ ਦੂਜਿਆਂ ਦੇ ਬੂਟਾਂ ਦਾ ਮੁਸ਼ਕ ਸੁੰਘ-ਸੁੰਘ ਕੇ ਅਮੀਰ ਨੀ ਹੋਇਆ। ਜੱਦੀ-ਪੁਸ਼ਤੀ ਰਹੀਸ ਆ। ਨੌਕਰੀ ਤਾਂ ਐਵੇਂ ਈ ਆਵਦੇ ਸ਼ੌਂਕ ਨੂੰ ਕਰਦਾਂ ਮੈਂ”। ਵਿਰਕ ਬੋਲਿਆ।
ਉਸਦੀ ਗੱਲ ਸੁੱਣ ਕੇ ਸੁਰਜਣ ਸਿੰਘ ਨੇ ਅੱਖਾਂ ਝੁਕਾ ਲਈਆਂ। ਵਿਰਕ ਫਿਰ ਵੀ ਉਸ ਵੱਲ ਕੁੱਛ ਦੇਰ ਤੱਕ ਦੇਖਦਾ ਰਿਹਾ।
“ਮੈਂ ਤੇਰੇ ਘਰ ਗਿਆ ਸੀ। ਕਿਓਂਕਿ ਤੇਰੀ ਤਰਾਂ ਕੁੱਤੀ ਫਿਤਰਤ ਨੀ ਹੈਗੀ ਮੇਰੀ। ਭੌਂਕੀ ਜਾਣਾ ਭੌਂਕੀ ਜਾਣਾ! ਤੇ ਕਰਨਾ ਕੁੱਛ ਨੀ। ਓਹ ਜਿਹੜਾ ਦਲਾਲ ਤੂੰ ਆਵਦੀ ਧੀ ਨੂੰ ਮਾਰਨ ਭੇਜਿਆ ਸੀ ਓਦੇ ਤੋਂ ਤਾਂ ਦਮਨ ਨੀ ਫੜ ਹੋਇਆ। ਪਰ ਮੈਨੂੰ ਇਸ ਵਕਤ ਵੀ ਪਤਾ ਕਿ ਦਮਨ ਕਿੱਥੇ ਆ!”
ਸੁਰਜਣ ਸਿੰਘ ਨੇ ਵਿਰਕ ਵੱਲ ਅੱਖ ਚੱਕ ਕੇ ਦੇਖਿਆ।
“ਤੇਰੀ ਓਹ ਰਖੇਲ! ਜੀਹਨੂੰ ਤੂੰ ਆਵਦੀ ਚੌਥੀ ਪਤਨੀ ਬਣਾਇਆ ਹੋਇਆ ਨਾ! ਓਹ ਰਲੀ ਹੋਈ ਆ ਰੂਹੀ ਨਾਲ! ਸਭ ਜਾਣਦੀ ਆ ਓਹ!! ਮੈਂ ਤਾਂ ਓਦੇ ਤੇ ਹੱਥ ਚੱਕਦਾ ਚੰਗਾ ਨੀ ਲੱਗਦਾ। ਤੂੰ ਈ ਜਾ ਤੇ ਜਾਕੇ ਹੱਡ ਗਰੀਸ ਕਰ ਓਦੇ! ਤਾਂ ਕਿ ਪਤਾ ਤਾਂ ਚੱਲੇ ਕਿ ਆਖਿਰ ਦੋਵੇਂ ਹਰਾਮਜਾਦੇ ਗਏ ਕਿੱਥੇ!?”
ਦਮਨ ਅੰਡਰ-ਗਰਾਊਂਡ ਹੋ ਗਿਆ ਸੀ। ਗਨੀ ਯੂਪੀ ਬਾਰਡਰ ਵੱਲ ਜਾ ਰਿਹਾ ਸੀ। ਓਥੋਂ ਓਹ ਨੇਪਾਲ ਨਿਕਲਣ ਵਾਲਾ ਸੀ। ਸੁਰਜਣ ਸਿੰਘ ਨੂੰ ਮੇਨਕਾ ਕੋਲ ਭੇਜ ਕੇ ਵਿਰਕ ਆਪ ਦਮਨ ਦੇ ਬਾਪ ਦਲਜੀਤ ਸਿੰਘ ਸਿੱਧੂ ਕੋਲ ਚਲਿਆ ਗਿਆ।
ਪਰ ਜਦੋਂ ਤੱਕ ਸੁਰਜਣ ਸਿੰਘ ਘਰ ਪਹੁੰਚਿਆ ਤਾਂ ਮੇਨਕਾ ਵੀ ਰਫੂ-ਚੱਕਰ ਹੋ ਚੁੱਕੀ ਸੀ।
ਬਾਕੀ ਅਗਲੀ ਕਿਸ਼ਤ ਵਿੱਚ ਜੀ
ਲੇਖਕ- ਗੁਰਪ੍ਰੀਤ ਸਿੰਘ ਭੰਬਰ ਵੱਲੋਂ
DHILLON Filmz
ਵੀਰ ਜੀ ਬਹੁਤ ਸੋਹਣੀ ਕਹਾਣੀ ਲਿਖਦੇ ਤੁਸੀਂ plz send your WhatsApp no. 9781738678