More Punjabi Kahaniya  Posts
ਸਾਇਕਲ ਦੇ ਝੂਟੇ


ਸਾਇਕਲ ਦੇ ਝੂਟੇ **
ਉਦੋਂ ਤੀਜੀ ਚੋਥੀ ਜਮਾਤ ਵਿੱਚ ਪੜ੍ਹਦਾ ਸਾਂ । ਦੁਪਿਹਰ ਵੇਲੇ ਸਕੂਲੋਂ ਪੜ੍ਹ ਕੇ ਘਰੇ ਆਇਆ ਤਾਂ ਘਰ ਵੜਦਿਆਂ ਨੂੰ ਹੀ ਦਰਵਾਜੀ ਵਿੱਚ ਖੜ੍ਹਾ ਸਾਇਕਲ ਦਿਸ ਗਿਆ । ਬਸ ਫੇਰ ਕੀ ਸੀ , ਸਾਈਕਲ ਨੂੰ ਵੇਖ ਕੇ ਚੜ ਗਿਆ ਚਾਅ । ਉਦੋਂ ਕਿਹੜਾ ਸਕੂਟਰ ਮੋਟਰਸਾਈਕਲ ਜਾਂ ਕਾਰ ਜੀਪ ਹੁੰਦੀ ਸੀ । ਸਾਈਕਲ ਵੀ ਕਿਸੇ ਕਿਸੇ ਕੋਲ ਹੁੰਦਾ ਸੀ । ਜਦ ਕਿਤੇ ਸਾਇਕਲ ਦਿਸ ਜਾਦਾ ਤਾਂ ਭਜਾ ਤੁਰਦੇ । ਕਿਤਾਬਾਂ ਵਾਲਾ ਝੋਲਾ ਮਾਰਿਆ ਚਲਾ ਕੇ ਉਥੇ ਹੀ ਤੇ ਘਰਦਿਆਂ ਤੋਂ ਚੋਰੀਓਂ ਹੀ ਸਾਇਕਲ ਲੈ ਕੇ ਗਲੀਆਂ ਵਿੱਚ ਹੋ ਗਿਆ ਤਿੱਤਰ । ਸਾਈਕਲ ਵੀ ਉਦੋਂ ਕੈਂਚੀ ਚਲਾਉਣਾ ਆਉਂਦਾ ਸੀ । ਦੋ ਘੰਟੇ ਘਰੇ ਨਾ ਮੁੜਿਆ , ਸਿਖਰਾਂ ਦੀ ਗਰਮੀਂ । ਜਦ ਮੁੜਕੋ ਮੁੜਕੀ ਹੋਇਆ ਘਰੇ ਮੁੜਿਆ...

ਤਾਂ ਨਾਨਾ ਤੇ ਮਾਮਾ ਵੀਹੀ ਵਾਲੇ ਬਾਰ ਚ ਖ਼ੜੇ ਸੀ । ਬਸ ਆਉਂਦੇ ਨੂੰ ਹੀ ਢਾਹ ਲਿਆ । ਪੈ ਗਏ ਪਟਾਕੇ । ਕਹਿੰਦੇ ਕੰਜਰਾਂ ਪਰਾਉਣੇ ਨੇ ਜਾਣਾ ਸੀ ਕਦੋ ਦੇ ਸਾਈਕਲ ਭਾਲਦੇ ਫਿਰਦੇ ਆ । ਬਸ ਫੇਰ ਤਾਂ ਨਾਨੀ , ਮਾਮੀ ਤੇ ਮਾਸੀਆਂ ਨੇ ਬਚਾਇਆ । ਫੜ ਕੇ ਅੰਦਰ ਝਲਾਨੀ ਚ ਲੈ ਗਈਆਂ । ਕਹਿੰਦੀਆਂ ਜੁਵਾਕ ਭੁਖਾ ਧਿਆਇਆ ਸਕੂਲੋਂ ਆਇਆ ਸੀ ਚੰਦਰਿਆ ਨੇ ਕੁੱਟ ਧਰਿਆ । ਅੱਜ ਵੀ ਸਾਈਕਲ ਦੇ ਝੂਟਿਆਂ ਵਾਲੀ ਗੱਲ ਯਾਦ ਕਰਕੇ ਬਚਪਨ ਚੇਤੇ ਆ ਜਾਦਾ ।
—————————
ਸੁਖਪਾਲ ਸਿੰਘ ਢਿੱਲੋਂ
9815288208

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)