More Punjabi Kahaniya  Posts
ਵਾਅਦਾ


ਤਸਵੀਰ ਵਿੱਚ ਜਿਹੜੀ ਦੁਕਾਨ ਤੁਸੀਂ ਦੇਖ ਰਹੇ ਹੋ ਉਹ ਬਲੋਚਿਸਤਾਨ ਦੇ ਲੋਰਾਲਾਈ ਦੇ ਇਕ ਹਿੰਦੂ ਦੀ ਸੀ। ਉਹ ਗੋਤ ਦਾ ਕੱਕੜ ਸੀ ਅਤੇ ਵੰਡ ਵੇਲੇ ਉਹਨੂੰ ਆਪਣੀ ਜੰਮਣ-ਭੋਇੰ ਛੱਡਣੀ ਪਈ ਤਾਂ ਉਹ ਬਹੁਤ ਰੋਇਆ। ਉਹਨੇ ਆਪਣੀ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਾ ਦਿੱਤਾ ਤੇ ਮਾਲਕ ਨੂੰ ਕਿਹਾ ਕਿ ਉਹ ਵਾਪਸ ਆਕੇ ਤਾਲਾ ਖੋਲ੍ਹ ਲਵੇਗਾ। ਮੁਸਲਮਾਨ ਮਾਲਕ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ (ਕਿਰਾਏਦਾਰ) ਤੋਂ ਇਲਾਵਾ ਕੋਈ ਹੋਰ ਇਹ ਤਾਲਾ ਨਹੀਂ ਖੋਲੂਗਾ।

ਕਿਰਾਏਦਾਰ ਦੁਕਾਨਦਾਰ ਚੜ੍ਹਦੇ ਨੂੰ ਚਲਾ ਗਿਆ ਤੇ ਵਾਪਸ ਨਹੀਂ ਮੁੜਿਆ। ਕੱਕੜ ਨੂੰ ਉਡੀਕਦਾ ਦੁਕਾਨ ਦਾ ਮਾਲਕ ਵੀ ਮਰ ਗਿਆ। ਪਰ ਆਪਣੀ ਮੌਤ ਤੋਂ...

ਪਹਿਲਾਂ ਉਸਨੇ ਆਪਣੇ ਬਾਲਾਂ ਨੂੰ ਤਾਲਾ ਨਾ ਖੋਲ੍ਹਣ ਅਤੇ ਹਿੰਦੂ ਕਿਰਾਏਦਾਰ ਦੀ ਵਾਪਸੀ ਦੀ ਉਡੀਕ ਕਰਨ ਲਈ ਕਿਹਾ। ਲਗਭਗ 73 ਸਾਲ ਬੀਤ ਚੁੱਕੇ ਹਨ, ਦੁਕਾਨ ਅਜੇ ਵੀ ਤਾਲਾਬੰਦ ਹੈ।

ਦੁਕਾਨ ਅਜੇ ਵੀ ਉਸ ਕਿਰਾਏਦਾਰ ਦਾ ਇੰਤਜ਼ਾਰ ਕਰ ਰਹੀ ਹੈ ਜੋ ਸ਼ਾਇਦ ਕਦੇ ਵਾਪਸ ਨਾ ਆਵੇ, ਪਰ ਉਹ ਵਾਅਦਾ ਪੂਰਾ ਕੀਤਾ ਗਿਆ ਹੈ ਜੋ 73 ਸਾਲ ਪਹਿਲਾਂ ਹੋਇਆ ਸੀ।

ਤਸਵੀਰ ਤੇ ਵੇਰਵਾ : ਵਸੀਮ ਅਲਤਾਫ

...
...



Related Posts

Leave a Reply

Your email address will not be published. Required fields are marked *

3 Comments on “ਵਾਅਦਾ”

  • Touching story. May God bless them.🙏🙏🙏🤲🤲🤲🤲

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)