More Punjabi Kahaniya  Posts
ਵਕਤ ਤੇ ਸਿਆਣਪ


ਵਕਤ ਤੇ ਸਿਆਣਪ
ਦੀਪ ਦੀ ਉਮਰ ਬਹੁਤ ਛੋਟੀ ਦਾ ਸੀ, ਜਦੋਂ ਉਸਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਵਾਲੀ ਨੌਕਰੀ ਤੇ ਲੱਗ ਗਿਆ। ਪਰ ਵਕਤ ਦੇ ਥਪੇੜਿਆਂ ਨੇ ਉਸ ਨੂੰ ਉਮਰ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ। ਮਾਂ ਦੀ ਦੇਖਭਾਲ, ਭਰਾ ਦੀ ਪੜ੍ਹਾਈ ਤੇ ਜਿਸ ਉਮਰ ਵਿੱਚ ਬੱਚੇ ਕਾਲਜ ਜਾ ਕੇ ਮਸਤੀ ਭਰਿਆ ਜੀਵਨ ਬਤੀਤ ਕਰਦੇ ਹਨ, ਉਹ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦੱਬਿਆ ਗਿਆ ਸੀ।
ਪਰ ਉਸ ਨੇ ਜ਼ਿੰਦਗੀ ਦੇ ਇਸ ਚੈਲੰਜ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਨਾ ਕੋਈ ਨਸ਼ਾ, ਨਾ ਕੋਈ ਬੁਰੀ ਆਦਤ ਸੀ। ਉਹ ਜਿੱਥੇ ਨੌਕਰੀ ਕਰਦਾ ਸੀ, ਉੱਥੇ ਸਾਰੇ ਲੋੜਵੰਦਾ ਦੀ ਮਦਦ ਲਈ ਹਰ ਪਲ ਤਿਆਰ ਰਹਿੰਦਾ। ਜਦੋਂ ਵੀ ਕਦੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਤਾਂ ਉਹ ਵੀ ਦੀਪ ਕੋਲ ਪੂਰੀ ਆਸ ਲੈ ਕੇ ਆਉਂਦੇ। ਉਹਨਾਂ ਨੂੰ ਪਤਾ ਸੀ ਵੀ ਇੱਥੋਂ ਅਸੀਂ ਕਦੀ ਉਹ ਖਾਲੀ ਹੱਥ ਨਹੀਂ ਮੁੜਣਗੇ। ਉਹ ਕਦੀ ਵੀ ਕਿਸੇ ਤੋਂ ਪੈਸੇ ਵਾਪਸ ਨਹੀਂ ਸੀ ਲੈਂਦਾ। ਜਦੋਂ ਕਿ ਉਸ ਤੋਂ ਵੱਧ ਤਨਖਾਹ ਵਾਲੇ ਹਫਤੇ ਬਾਅਦ ਹੀ ਪੈਸੇ ਵਾਪਸ ਮੰਗਣ ਲੱਗ ਜਾਂਦੇ ਸਨ।
ਕਰੋਨਾ ਸਮੇਂ ਇੱਕ ਬੰਦੇ ਦਾ ਫੋਨ ਆਇਆ। ਵਿਚਾਰਾ ਬਹੁਤ ਮੁਸੀਬਤ ਵਿੱਚ ਸੀ। ਦੀਪ ਆਪਣੀ ਮਾਂ ਕੋਲ ਬੈਠਾ ਸੀ। ਉਸ ਦੀ ਮਾਂ ਵੀ ਮਦਦ ਕਰਨ ਤੋਂ ਕਦੀ ਨਾ ਰੋਕਦੀ। ਉਹ ਬੰਦਾ ਰੋ-ਰੋ ਕੇ ਕਹਿ ਰਿਹਾ ਸੀ ਵੀ ਮੈਨੂੰ ਪੁਲਿਸ ਵਾਲੇ ਲੰਘਣ ਨਹੀਂ ਦੇ ਰਹੇ। ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ। ਦੀਪ ਨੇ ਆਪਣੀ ਮਾਂ ਨੂੰ ਕਿਹਾ ਵੀ ਉੱਠੋ ਮੇਰੇ ਨਾਲ...

ਚੱਲੋ। ਕਿਸੇ ਨੂੰ ਪੈਸੇ ਦੀ ਜ਼ਰੂਰਤ ਹੈ। ਕਿਉਂਕਿ ਪੁਲਿਸ ਦਾ ਨਾਕਾ ਸੀ। ਜਵਾਨ ਮੁੰਡਿਆਂ ਨੂੰ ਪੁਲਿਸ ਡਾਂਟਦੀ ਸੀ ਕਿ ਤੁਸੀਂ ਅਵਾਰਾ ਗਰਦੀ ਕਰਦੇ ਫਿਰ ਰਹੇ ਹੋ। ਪੈਦਲ ਤੁਰ ਕੇ ਉਹ ਉਸ ਤੱਕ ਪਹੁੰਚੇ। ਉਹ ਸਾਈਕਲ ਤੇ ਸੀ। ਪਿੰਡ ਤੋਂ ਜਿਵੇਂ ਤਿਵੇਂ ਉਹ ਪਹੁੰਚਿਆ ਸੀ। ਦੀਪ ਨੇ ਹਜ਼ਾਰ ਰੁਪਏ ਉਸ ਦੇ ਹੱਥ ਵਿੱਚ ਫੜਾ ਦਿੱਤੇ। ਪੈਸੇ ਦੇ ਕੇ ਜਦੋਂ ਉਹ ਵਾਪਸ ਮੁੜੇ ਤਾਂ ਕਿੰਨੀ ਦੂਰ ਤੱਕ ਉਹ ਦੁਆਵਾਂ ਅਵਾਜ਼ ਆਉਂਦੀ ਰਹੀ।
ਕੁਝ ਦਿਨ ਬਾਅਦ ਉਹ ਬੰਦਾ ਆਫਿਸ ਵਿੱਚ ਸੁੱਤਾ ਹੀ ਮਰ ਗਿਆ। ਦੀਪ ਦੀ ਮਾਂ ਸੁਣ ਕੇ ਬਹੁਤ ਦੁੱਖੀ ਹੋਈ। ਦੀਪ ਵੀ ਬਹੁਤ ਉਦਾਸ ਸੀ। ਦੀਪ ਦੀ ਮਾਂ ਨੇ ਪੁੱਛਿਆ ਕਿ ਉਸਦੀ ਸਿਹਤ ਤਾਂ ਬਹੁਤ ਵਧੀਆ ਸੀ, ਮੌਤ ਕਿਵੇਂ ਹੋ ਗਈ। ਦੀਪ ਨੇ ਦੱਸਿਆ—— ਮਾਂ! ਲੋਕ ਕਹਿੰਦੇ ਨਸ਼ੇ ਦੀ ਉਵਰਡੋਜ ਨਾਲ ਮੌਤ ਹੋਈ ਹੈ। ਦੀਪ ਦੀ ਮਾਂ ਇੱਕ ਦਮ ਹੈਰਾਨ ਹੋ ਗਈ। ਉਸ ਨੇ ਦੀਪ ਨੂੰ ਕਿਹਾ—-ਬੇਟੇ! ਫਿਰ ਤੁਸੀਂ ਉਸ ਦੀ ਮੱਦਦ ਕਿਉਂ ਕਰਦੇ ਸੀ? ਜੇ ਉਹ ਨਸ਼ੇ ਕਰਦਾ ਸੀ। ਦੀਪ ਕਹਿਣ ਲੱਗਾ— ਮਾਂ ਜੇ ਮੈਂ ਮਦਦ ਨਾ ਕਰਦਾ ਤਾਂ ਉਹ ਗ਼ਲਤ ਕੰਮ ਕਰਕੇ ਪੈਸੇ ਕਮਾਉਂਦਾ। ਇੱਕ ਕੰਮ ਤਾਂ ਗਲਤ ਕਰ ਹੀ ਰਿਹਾ ਸੀ, ਇੱਕ ਹੋਰ ਕਰਨ ਲੱਗ ਜਾਂਦਾ। ਇਹ ਗੱਲ ਸੁਣ ਕੇ ਦੀਪ ਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਸੋਚਣ ਲੱਗੀ ਕਿ ਦੀਪ ਸਮੇਂ ਤੋਂ ਪਹਿਲਾਂ ਹੀ ਸਿਆਣਾ ਹੋ ਗਿਆ ਹੈ।
ਧੰਨਵਾਦ
ਮਨਜੀਤ ਕੌਰ ਚੱਠਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)