9-10 ਲਾਸ਼ਾਂ ਇਕੱਠੀਆਂ ਸ਼ਮਸ਼ਾਨਘਾਟ ਲਿਆ ਕੇ ਸੁੱਟੀਆਂ ਗਈਆਂ ਉਹਨਾ ਨੂੰ (ਓਤਾਰੀਆਂ ਗਈਆਂ)ਨਹੀਂ ਕਹਿ ਸਕਦੇ।
ਉਹ ਗਰੀਬੜਾ ਜਿਹਾ ਵੀ ਦੱਸੀ ਨਿਸ਼ਾਨੀ ਵਾਲੀ ਲਾਸ਼ ਕੋਲ ਖੜਾ ਕਹਿ ਰਿਹਾ ਸੀ
” ਇਹ ਤਾਂ ਮੇਰੀ ਮਾਂ ਦੀ ਨਹੀਂ।ਉਹ ਤਾਂ ਛੋਟੀ ਜਹੀ ਸੀ ਤੇ ਹੁਣ ਤਾਂ ਹੱਡੀਆਂ ਦੀ ਮੁੱਠ ਹੀ ਰਹਿ ਗਈ ਸੀ। ਇਹ ਤਾਂ ਵੱਡੇ ਕਦ ਵਾਲੇ ਕਿਸੇ ਆਦਮੀ ਦੀ ਲਗਦੀ ਆ”
” ਇਹਨੂੰ ਮਾਂ ਮੰਨ ਕੇ ਮੱਥਾ ਟੇਕ ਤੇ ਅਗਾਂਹ ਹੋ। ਲਾਬੰਊ ਲਾਈਏ। ਹੋਰ ਵੀ ਪਿੱਛੇ ਆ ਰਹੀਆਂ”
ਨਾਲਦੇ ਆਏ ਬਾਕੀ...
ਫੋਟੋਆਂ ਖਿੱਚ ਚਲੇ ਗਏ। ਉਹ ਦੂਰ ਹੱਥ ਜੋੜ ਖੜਾ ਇਕ ਟਿਕ ਲਾਕੇ ਉਸੇ ਬਲਦੇ ਸਿਵੇ ਨੂੰ ਵੇਖਦਾ ਰਿਹਾ।
ਕਰਮਚਾਰੀ ਨੇ ਉਹਨੂੰ ਝੰਜੋੜਿਆ
” ਜਾਦਾਂ ਕਿਉਂ ਨੀ?ਹੁਣ ਕੀ ਲਭਦਾਂ?”
“ਤੁਹਾਡੇ ਕਹਿਣ ਤੇ ਜਿਹੜੀ ਲਾਸ਼ ਨੂੰ ਮਾਂ ਸਮਝ ਕੇ ਮੱਥਾ ਟੇਕਿਆ ਉਹਨਾਂ ਲਾਟਾਂ ਚੋਂ ਉਹੀ ਦਿਖੀ ਜਾਦੀਂ ਆ। ਥੋੜੀ ਦੇਰ ਹੋਰ ਵੇਖ ਲੈਣ ਦਿਓ”।
ਹਰਜੀਤ ਸੈਣੀ