More Punjabi Kahaniya  Posts
ਹੋਂਸਲਾ


ਜਪਾਨ ਚ ਇਕ ਪ੍ਰਥਾ ਹੈ ਕੱਚ ਦੇ ਕਿਸੇ ਭਾਂਡੇ ਦੇ ਟੁੱਟਣ ਤੇ ਉਸਦੀ ਮੁਰਮੱਤ ਸੋਨੇ ਨਾਲ ਕੀਤੀ ਜਾਂਦੀ ਹੈ ਤਾਂ ਕੀ ਉਸਦੀ ਖੂਬਸੂਰਤੀ ਹੋਰ ਵੱਧ ਜਾਵੇ “…..
ਰਿਸ਼ਤਿਆਂ ਦੇ ਟੁੱਟਣ ਤੇ ਕੀ ਐਸਾ ਸੰਭਵ ਹੈ ,ਇਕ ਅਲੱਗ ਹੀ ਸਤਰ ਦਾ invisible pattern ..???
ਖੈਰ ਵਿਸ਼ਾ ਹੋਰ ਹੈ ਅੱਜਦਾ ..ਸਾਡੇ ਸਮਾਜ ਚ ਬਿਮਾਰੀਆਂ ਲੁਕਾਉਣਾ ਇਕ ਮਜਬੂਰੀ ਹੈ ,ਖਾਸਕਰਕੇ ਜੇ ਦਿਮਾਗੀ ਹੋਵੇ ਤਾਂ …
ਮੈਂ ਕਿਧਰੇ ਪੜਿਆ ਸੀ ਯੂਰੋਪ ਅਤੇ ਅਮੇਰਿਕਨ ਮਹਾਂਦੀਪ ਚ ਕਨਫੈੱਸ਼ਨ ਕਲਾਸਾਂ ਹੁੰਦੀਆਂ ਨੇ .ਸ਼ਰਾਬੀ ਜਾਂ ਨਸ਼ੇ ਦੇ ਆਦੀ ਦੇ ਸਮੂਹ ਹੁੰਦੇ ਨੇ .ਜਿਥੇ ਇਨ੍ਹਾਂ ਬੁਰੀਆਂ ਆਦਤਾਂ ਨੂੰ ਛੱਡਣ ਵਾਲੇ ਆਪਣੀਆਂ ਕਮੀਆਂ ਨੂੰ ਸਮਾਜ ਦੇ ਸਾਹਮਣੇ ਸਵੀਕਾਰ ਕਰਦੇ ਨੇ .ਦਰਅਸਲ ਇਹ ਇਕ ਤਰ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਹੈ .ਉਸ ਆਦਮੀ ਨੂੰ ਸਮਾਜ ਚ ਦੁਵਾਰਾ ਦਾਖਿਲ ਹੋਣ ਦੀ ਹਿੰਮਤ ,ਇੱਛਾ ਸ਼ਕਤੀ ਮਿਲਦੀ ਹੈ .ਅਤੇ ਸਮਾਜ ਚ ਉਸਨੂੰ ਇਕ ਹੋਰ ਮੌਕਾ ਦੇਣ ਦੀ ਸਮਝ ..
ਸਮਝ ਆਪਸੀ ਵਿਚਾਰ ਸਾਂਝ ਨਾਲ ਆਉਂਦੀ ਹੈ ..
ਜਿਹੜਾ ਸਮਾਜ ਵਿਚਾਰ “ਸੰਵਾਦ ” ਦੇ ਸਾਰੇ ਰਾਸਤੇ ਖੋਲ੍ਹਦਾ ਹੈ ਉਹ ਹੀ ਵਿਕਸਿਤ ਹੁੰਦਾ .ਉਸ ਸਮਾਜ ਦੀ ਵਿਚਾਰ ਸਾਂਝ ਦੀ ਪਹਿਲ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ .ਅਸੀਂ ਬਿਮਾਰ ਆਦਮੀ ਨੂੰ ਇੱਕਲਾ ਛੱਡ ਦਿੰਦੇ ਹਾਂ ,ਕਰ ਦਿੰਦੇ ਹਾਂ .ਜਾਂ ਜਿਹੜਾ ਸਾਡੇ ਤੋਂ “ਅਲੱਗ “ਹੈ .
ਸ਼ਰੀਰਕ ਜਾਂ ਮਾਨਸਿਕ ਤੋਰ ਤੇ ਅਲੱਗ .ਕਦੀ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ ਦੇ ਮਾਂ ਬਾਪ ਨੂੰ ਪੁਛੋ ਉਨ੍ਹਾਂ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਚੋ ਲੰਘਣਾ ਪੈਂਦਾ ਹੈ .ਸਕੂਲ...

ਛੱਡਣ ਤੋਂ ਲੈਕੇ ਖੇਡ ਦੇ ਮੈਦਾਨ ਤੇ ਆਲੇ ਦੁਆਲੇ ਦੇ ਬਚਿਆ ਦੇ ਵਿਵਹਾਰ ਤੱਕ .
ਬਿਮਾਰੀਆਂ ਨਾਲ ਲੜਦੇ ਵਿਅਕਤੀ ਨੂੰ ਡਿਪ੍ਰੈਸ਼ਨ ਚ ਜਾਂਦੇ ਦੇਖਿਆ ਹੈ?!!! .ਕਿਸੇ ਦੀ ਪਿੱਠ ਚ ਦਰਦ ਹੈ ,ਕਿਸੇ ਦੀ ਮੋਢੇ ,ਗੋਢੇ ਚ ..ਇਸ ਦਰਦ ਚ ਉਹ ਇੱਕਲਾ ਹੀ ਲੜਦਾ ਹੈ .ਕਿਸੇ ਦੇ ਹਾਰਮੋਨ ਸੰਤੁਲਨ ਵਿਗੜਣ ਕਰਕੇ ਭਾਰ ਵੱਧ ਜਾਂਦਾ ਹੈ ਤਾਂ ਉਸਨੂੰ ਇੱਕਲਾ ਕਰ ਦਿੱਤਾ ਜਾਂਦਾ ਹੈ .
ਬਹੁਤ ਦੇਸ਼ਾਂ ਚ ਅਲੱਗ ਅਲੱਗ ਬਿਮਾਰੀਆਂ ਨਾਲ ਲੜਨ ਵਾਸਤੇ ਗਰੁੱਪ ਬਣਾ ਰੱਖੇ ਨੇ .online ਵਿਚਾਰ ਸਾਂਝ ਚਲਦੀ ਰਹਿੰਦੀ ਹੈ .ਇਕੱਠੇ ਹੋਕੇ ਦਰਦ ਨਾਲ ਲੜਨ ਨਾਲ ਦਰਦ ਘਟ ਮਹਿਸੂਸ ਹੁੰਦਾ ਹੈ .
“ਸਾਡੇ ਸਮਾਜ ਚ ਬਿਮਾਰੀ ਨੂੰ ਪਿਛਲੇ ਜਨਮਾਂ ਦੇ ਮਾੜੇ ਕੰਮ ਦਾ ਫਲ ਦੱਸਿਆ ਜਾਂਦਾ ਹੈ!!!!ਇਸਤਰ੍ਹਾਂ ਦੇ ਸਮਾਜ ਦੀ ਸੰਵੇਧਨਾ ਕਿਸਤਰ੍ਹਾਂ ਦੀ ਹੋਵੇਗੀ ..ਜਦਕਿ ਬਹੁਤੀਆਂ ਬਿਮਾਰੀਆਂ ਦਾ ਕਾਰਨ ਸਮਾਜ ਦਾ ਅਲੱਗ ਵਿਤਕਰਾ ਵੀ ਹੁੰਦਾ ਹੈ.”
“ਵਿਚਾਰ ਸਾਂਝ ਦੁੱਖ ਨਾਲ ਲੜਨ ਦਾ ਸਭਤੋਂ ਸ਼ਕਤੀਸ਼ਾਲੀ ਅਤੇ ਭਰੋਸੇਯੋਗ ਹਥਿਆਰ ਹੈ .ਇਕ ਸਿਖਿਅਤ ਸਮਾਜ ਸਿਰਫ ਡਿਗਰੀਆਂ ਦੇ ਅਧਾਰ ਤੇ ਹੀ ਨਹੀਂ ਬਲਕਿ ਆਪਣੀ ਇਨਸਾਨੀਅਤ ,ਮਨੁੱਖਤਾ ਲਈ ਪਿਆਰ ,ਅਨੁਸ਼ਾਸ਼ਨ ਤੋਂ ਮਾਪਿਆਂ ਜਾਂਦਾ ਹੈ .
Note..ਤੁਹਾਡਾ ਪਿਆਰ ਭਰਿਆ ਤੇ ਹੋਂਸਲਾ ਦੇਣ ਵਾਲਾ ਵਿਵਹਾਰ ਕਿਸੇ ਦੂਸਰੇ ਵਿਅਕਤੀ ਦੀ ਦਵਾ ਦੀ dose ਨੂੰ ਘਟਾ ਸਕਦਾ ਹੈ ..ਧੰਨਵਾਦ ..
ਕਾਪੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)