More Punjabi Kahaniya  Posts
ਪੀੜਤਾ ਦੀ ਜੁਬਾਨੀ


ਕਹਾਣੀ — ਪੀੜਤਾ ਦੀ ਜੁਬਾਨੀ
ਐਮ ਏ ਪਾਸ ਹੋਣ ਤੋਂ ਬਾਅਦ ਬੀ ਐਡ ਕਰਨ ਦੀ ਸੋਚ ਰਹੀ ਸੀ। ਕਿ ਘਰ ਦਿਆ ਨੂੰ ਕਿਵੇ ਕਿਹਾ ਜਾਵੇ ਬਾਪੂ ਜੀ ਮੈਂ ਅੱਗੇ ਹੋਰ ਪੜ੍ਹਨਾ ਹੈ।ਤਿੰਨ ਦਿਨ ਹੋ ਗਏ ਏਸੇ ਗੱਲ ਨੇ ਸਿਰ ਭਾਰਾ ਕੀਤਾ ਹੋਇਆ ਸੀ।ਮਨ ਜੇਹਾ ਕੇੜਾ ਕੀਤਾ ਕਿ ਅੱਜ ਬਾਪੂ ਜੀ ਖੇਤੋਂ ਜਦੋਂ ਵਾਪਿਸ ਆਉਣ ਗਏ ਓਦੋਂ ਆਪਣੇ ਮਨ ਦੀ ਗੱਲ ਦੱਸ ਦੂ।
ਬਾਪੂ ਜੀ ਨੂੰ ਖੇਤ ਚ ਹੀ ਬਾਗ਼ਾਂ ਆਲੀ (ਮੋਰਿੰਡਾ)ਭੂਆ ਦਾ ਫੋਨ ਆਉਂਦਾ ਹੈ ,ਤੇ ਹਾਲ ਚਾਲ ਪੁੱਛਣ ਤੋਂ ਬਾਅਦ ਆਖਦੀ ਦੇਖ ਭਾਨ ਸਿੰਹਾਂ ਕੁੜੀ ਦਾ ਵਿਆਹ ਕਰਨਾ ਕਿ ਨਹੀਂ। ਝੱਟ ਹੀ ਕਹਿੰਦਾ ਆਹੋ ਕਰਨਾ ਈ ਐ,ਕੋਈ ਮੁੰਡਾ ਨਿਗ੍ਹਾ ਚ ਹੈ ਤਾਂ ਦੱਸ, ਆਹੋ ਮੁੰਡਾ ਤਾਂ ਹੈ ਉਹ ਵੀ ਬਿਜਲੀ ਮਹਿਕਮੇ ਚ ਲੱਗਿਆ ਪੱਕਾ ਨੌਕਰ ਤੇ ਜ਼ਮੀਨ ਵੀ ਪੰਜ ਛੇ ਖੇਤ ਆਉਂਦੇ ਨੇ,
ਤੇ ਆਪਣੀ ਗੁੱਡੋ ਵੀ ਰਾਜ ਕਰੂ, ਬਹੁਤਾ ਵੱਡਾ ਟੱਬਰ ਵੀ ਨਹੀਂ।
ਅੱਛਾ..
ਚੱਲ ਘਰੇ ਜਾ ਕੇ ਸੁਲਾਹ ਕਰ ਕੇ ਦਸਦੇ ਹਾਂ। ਚੱਲ ਠੀਕ ਹੈ ਦੱਸਿਓ ਫਿਰ …ਚੰਗਾ ਫਿਰ ਫੋਨ ਕੱਟਦਾ ਮੈਂ।
ਖੇਤੋਂ ਬਾਪੂ ਘਰ ਵੱਲ ਨੂੰ ਤੁਰ ਪੈਂਦਾ ਹੈ, ਗਲੀ ਚ ਆਉਂਦੇ ਨੂੰ ਵੇਖ ਗੁੱਡੋ ਦਾ ਚਿਹਰਾ ਖਿੜ ਜਾਂਦਾ ਹੈ। ਬਾਪੂ ਵੀ ਘਰੇ ਵੜ ਦੇ ਹੀ ਸਾਰ ਅਖੇ ਗੁੱਡੋ ਤੇਰੀ ਬੀਬੀ ਕਿੱਥੇ ਐ,ਬਾਪੂ ਜੀ ਬੀਬੀ ਅੰਦਰ ਬੈਠਕ ਚ ਬੈਠੀ ਹੈ।
ਬੈਠਕ ਚ ਜਾ ਬੈਠੇ ਬਾਪੂ ਜੀ ਨੂੰ ਲੱਸੀ ਲੈ ਆਉਂਦੀ ਨੂੰ ਆਵਾਜ਼ ਕੰਨਾਂ ਵਿੱਚ ਪੈਂਦੀ ਏ ਅਖੇ ਆਪਣੀ ਗੁੱਡੋ ਨੂੰ ਰਿਸ਼ਤਾ ਆਇਆ ਮੁੰਡਾ ਪੱਕਾ ਨੌਕਰ ਬਿਜਲੀ ਮਹਿਕਮੇ ਚ ਲੱਗਿਆ।
ਗੁੱਡੋ … ਲੈ ਹੋ ਗਈ ਬੀ ਐਡ ਹੁਣ … ਹਾਏ ਰੱਬਾ।
ਕਰਦੇ ਕਰਾਉਂਦੇ ਗੱਲ ਬਾਤ ਅੱਗੇ ਤੁਰਦੀ ਐ ਬਿਨਾਂ ਗੁੱਡੋ ਦੀ ਪੁੱਛ ਦੇ ਰਿਸ਼ਤਾ ਹੋ ਜਾਂਦਾ ਹੈ,ਵਿਆਹ ਦੀ ਤਰੀਕ ਰੱਖ ਦਿੱਤੀ ਜਾਂਦੀ ਐ।
ਗੁੱਡੋ ਦਾ ਸੁਪਨਾ ਵੀ ਵਿਚਾਲੇ ਹੀ ਰਹਿ ਜਾਂਦਾ...

ਹੈ,ਉਡਾਰੀ ਭਰਨ ਤੋਂ ਪਹਿਲਾਂ ਹੀ ਖੰਭ ਕਟ ਦਿੱਤੇ ਜਾਂਦੇ ਨੇ।
ਵਿਆਹ ਦਿਨ ਆਉਂਦਾ ਹੈ ,ਵਿਆਹ ਹੁੰਦਾ ਹੈ ਤੇ ਗੁੱਡੋ ਨੂੰ ਚਾਵਾਂ ਨਾਲ ਵਿਦਾ ਕੀਤਾ ਜਾਂਦਾ ਹੈ।
ਸਹੁਰੇ ਘਰ ਆਈ ਦੇ ਤਿੰਨ ਚਾਰ ਮਹੀਨੇ ਵਧੀਆ ਨਿਕਲ ਦੇ ਨੇ,ਵੱਸ ਫਿਰ ਉਹੀ ਕੰਮ ਸ਼ੁਰੂ ਜਿਹੜਾ ਧੀਆਂ ਨਾਲ ਹੁੰਦਾ ਆ ਰਿਹਾ।
ਡਿਊਟੀ ਤੋਂ ਬਾਅਦ ਘਰੇ ਟਾਈਮ ਨਾਲ ਨਾ ਆਉਣਾ ਨਾਲੇ ਦਾਰੂ ਪੀਣੀ , ਘਰੇ ਵੜਦਿਆਂ ਨੂੰ ਗੰਦੀਆ ਗਾਲਾਂ ਤੇ ਕਦੇ ਕਦੇ ਕੁੱਟ ਵੀ ਦੇਣਾ ਤੇ ਮਾਪਿਆਂ ਨੂੰ ਅਵਾ ਤਬਾ ਬੋਲਣਾ ਤਾਂ ਰੁਟੀਨ ਦਾ ਕੰਮ ਹੋ ਗਿਆ ਸੀ। ਬਾਪੂ ਜੀ ਨੇ ਮਿਲਣ ਆਉਣਾ ਇਸ ਗੱਲ ਦੀ ਕਦੇ ਭਾਫ਼ ਨਾ ਕੱਢੀਂ।
ਸਤ ਅੱਠ ਮਹੀਨੇ ਨਿਕਲ ਤੋਂ ਬਾਅਦ ਅੱਕ ਗਈ, ਜੀ ਕਰਦਾ ਸੀ ਕਿਤੇ ਮਰ ਹੀ ਜਾਵਾਂ , ਫਿਰ ਸੋਚਿਆ ਕੁੱਖ ਵਿੱਚ ਪਲ ਰਿਹਾ ਪੰਜ ਮਹੀਨੇ ਦੇ ਬੱਚੇ ਦਾ ਕਿਓਂ ਪਾਪ ਖੱਟਣਾ,ਓਹਨੇ ਵੀ ਤਾਂ ਦੁਨੀਆਂ ਦੇਖਣੀ ਹੈ।
ਸਭ ਕੁਝ ਦੱਸ ਦਿੰਦੀ ਹੈ ਬਾਪੂ ਜੀ ਨੂੰ ,ਅਖੀਰੀ ਪੇਕਿਆ ਨੂੰ ਸੱਦ ਲੈਂਦੀ ਹੈ। ਗੁੱਸੇ ਵਿੱਚ ਆਏ ਬਾਪੂ ਜੀ ਮੈਨੂੰ ਸਹੁਰੇ ਘਰੋਂ ਪੇਕੇ ਲੈ ਆਉਂਦੇ ਨੇ, ਪੰਚਾਇਤ ਚ ਬੁਲਾਇਆ ਜਾਂਦਾ ਹੈ, ਪੰਚਾਇਤ ਜੋ ਫੈਸਲਾ ਕਰਦੀ ਹੈ ਮੁੰਡੇ ਆਲੇ ਇਸ ਦੇ ਉਲਟ ਹੋ ਜਾਂਦੇ ਨੇ, ਅੱਕ ਥੱਕ ਕੇ ਬਾਪੂ ਜੀ ਸੁਹਰੇ ਕਦੇ ਨਾ ਜਾਣ ਦੀ ਗੱਲ ਆਖ ਦਿੰਦੇ ਨੇ।
ਫਿਰ ਕੋਟ ਕਚਹਿਰੀ ਦੇ ਚੱਕਰ ,ਤਰੀਕਾਂ ਫਿਰ ਤਲਾਕ ਹੋ ਜਾਂਦਾ ਹੈ।
ਉਹ ਆਪਣੇ ਰਾਹ ਮੇਂ ਆਪਣੇ ਰਾਹ….
ਕੁੱਖ ਵਿੱਚ ਪਲ ਰਿਹਾ ਓਸਦਾ ਬੱਚਾ,
ਮੇਰੇ ਸੁਫ਼ਨੇ….
ਮੇਰੀ ਬੀ ਐਡ….
ਮੇਰੀ ਖੁੱਲੀ ਆਸਮਾਨ ਦੀ ਉਡਾਰੀ…
ਮੇਰੀ ਜਿੰਦਗੀ…
ਮੈਂ ਹੁਣ ਕੁੱਖ ਵਿੱਚ ਪਲ ਰਹੇ ਬੱਚੇ ਦੀ ਆਸ ਤੇ ਜਿੰਦਗੀ ਕੱਟਣ ਜੋਗੀ ਰਹਿ ਗਈ।।।।
ਵਿਸ਼ਾਲ ਹਿਰਦੇ
ਪਿੰਡ ਤੇ ਡਾਕਖਾਨਾ ਦਾਦ
ਜਿਲ੍ਹਾ ਲੁਧਿਆਣਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)