More Punjabi Kahaniya  Posts
ਪੁਰਾਣੀ ਆਦਤ


ਹਰ ਕੰਮ ਕਰਨ ਤੋਂ ਪਹਿਲਾਂ ਚਾਰਾਂ ਪੰਜਾਂ ਕੋਲੋਂ ਸਲਾਹ ਲੈਣੀ ਉਸਦੀ ਪੁਰਾਣੀ ਆਦਤ ਹੋਇਆ ਕਰਦੀ ਸੀ..
ਪਰ ਉਚੇਚਾ ਆਪਣੀ ਘੜੀ ਭੰਨ ਕੇ ਉਸਨੂੰ ਸਲਾਹ ਦੇਣ ਵਾਲੇ ਚਾਰੇ ਬੰਦੇ ਆਪਣੇ ਆਪ ਨੂੰ ਓਦੋਂ ਠੱਗਿਆ ਹੋਇਆ ਮਹਿਸੂਸ ਕਰਦੇ ਜਦੋਂ ਆਖਰੀ ਮੌਕੇ ਤੇ ਉਹ ਆਪਣੀ ਮਰਜੀ ਕਰ ਜਾਇਆ ਕਰਦਾ ਤੇ ਫੇਰ ਆਪਣੇ ਖੁਦ ਦੇ ਲਏ ਗਏ ਫੈਸਲੇ ਨੂੰ ਬਾਕੀਆਂ ਵੱਲੋਂ ਦਿੱਤੀ ਸਲਾਹ ਤੋਂ ਬੇਹਤਰ ਸਾਬਿਤ ਕਰਨ ਲਈ ਓਹਨਾ ਵੱਲੋਂ ਦਿੱਤੀ ਸਲਾਹ ਵਿਚ ਹੀ ਮੀਨ-ਮੇਖਾਂ ਕੱਢਣ ਲੱਗਦਾ..ਅਖੀਰ ਲੋਕ ਸਲਾਹ ਦੇਣੋਂ ਹਟ ਗਏ ਤੇ ਉਹ ਇੱਕਲਾ ਰਹਿ ਗਿਆ।

ਅਮ੍ਰਿਤਸਰ ਹੋਟਲ ਵਿਚ ਇੱਕ ਨਾਲਦਾ ਜਦੋਂ ਕੋਈ ਮੁਸ਼ਕਿਲ ਪੈਣੀ..ਮੇਰੇ ਕੋਲ ਆ ਜਾਣਾ..
ਘਰ ਵਾਲੀ ਤੇ ਬੱਚਿਆਂ ਦਾ ਵਾਸਤਾ ਪਾਉਣਾ..ਮੈਂ ਨਫ਼ਾ ਨੁਕਸਾਨ ਪਾਸੇ ਰੱਖ ਉਸਦੀ ਵਿੱਤੋਂ ਬਾਹਰੇ ਹੋ ਮਦਤ ਕਰ ਦਿਆ ਕਰਨੀ ਪਰ ਇੱਕ ਦੋ ਵਾਰ ਉਸ ਨੇ ਐਨ ਮੌਕੇ ਤੇ ਪਿੱਠ ਵਿਚ ਛੁਰੀ ਮਾਰਨ ਤੋਂ ਗੁਰੇਜ ਨਾ ਕੀਤਾ..ਫੇਰ ਅਕਲ ਨੂੰ ਹੱਥ ਮਾਰ ਮੈਂ ਵੀ ਸਿਆਣਾ ਹੋ ਗਿਆ..ਤੇ ਅਖੀਰ ਨੂੰ ਜਦੋਂ ਉਸਨੂੰ ਹੋਟਲ ਵਿਚੋਂ ਬਾਹਰ ਕੀਤਾ ਤਾਂ ਕੋਈ ਵੀ ਉਸਦੀ ਮਦਦ ਨੂੰ ਨਾ ਆਇਆ

ਇੱਕ ਚੰਗਾ ਭਲਾ ਸਰਦਾਰ ਜੀ ਆਪਣੀ ਨਾਲਦੀ ਨੂੰ ਟਿੱਪ ਟਾਪ ਤਿਆਰ ਕਰਵਾ ਕੇ ਹਰ ਸ਼ਾਮ ਹੋਟਲ ਦੇ ਪਿੱਛੇ ਪੰਡਾਲ ਵਿਚ ਹੁੰਦੀ ਹਰ ਪਾਰਟੀ ਵਿਚ ਆਣ ਵੜਿਆ ਕਰੇ..ਇਕ ਦੋ ਵਾਰ ਫੜਿਆ ਗਿਆ..ਪਰ...

ਦਖਲ ਦੇ ਕੇ ਕੁੱਟ ਮਾਰ ਤੋਂ ਬਚਾ ਲਿਆ..ਸਮਝਾਇਆ ਕੇ ਭਾਈ ਆਪਣੀ ਨਹੀਂ ਤੇ ਘੱਟੋ-ਘੱਟ ਨਾਲਦੀ ਦੀ ਇੱਜਤ ਦਾ ਹੀ ਖਿਆਲ ਕਰ ਲਿਆ ਕਰ..ਪਰ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੀ..ਭਾਵੇਂ ਕਟੀਐ ਪੋਰੀਆਂ ਪੋਰੀਆਂ ਜੀ ਵਾਲੀ ਗੱਲ ਸੱਚ ਹੋ ਗਈ।
ਆਦਤ ਤੋਂ ਮਜਬੂਰ ਇੱਕ ਵਾਰ ਫੇਰ ਅੰਦਰ ਆਇਆ ਫਸ ਗਿਆ..ਕੁੱਟਣ ਲੱਗੇ ਤਾਂ ਆਖੇ ਹਰਪ੍ਰੀਤ ਭਾਜੀ ਨੂੰ ਲੈ ਆਓ..ਕੁਦਰਤੀ ਉਸ ਦਿਨ ਛੁੱਟੀ ਤੇ ਸਾਂ..ਫੇਰ ਕੁੱਟ ਵੀ ਪਈ..ਹਵਾਲਾਤ ਵੀ ਗਿਆ ਤੇ ਨਮੋਸ਼ੀ ਵੱਖਰੀ ਸਹਿਣੀ ਪਈ।

ਸੋ ਦੋਸਤੋ ਕਈ ਵਾਰ ਕਿਸੇ ਵੱਡੀ ਮੁਸ਼ਕਿਲ ਵਿਚ ਫਸੇ ਹੋਏ ਹਮਾਤੜ ਦੀ ਮੱਦਦ ਕਰਨ ਨੂੰ ਜੀ ਤੇ ਬਥੇਰਾ ਕਰਦਾ ਏ ਪਰ ਉਸ ਦੀ ਐਨ ਮੌਕੇ ਤੇ ਡੰਗ ਮਾਰਨ ਵਾਲੀ ਆਦਤ, ਧੋਖਬਾਜ ਵਿਵਹਾਰ, ਕੱਬਾ ਸੁਭਾ ਅਤੇ ਮਾੜੀ ਬੋਲ-ਬਾਣੀ ਬਾਰੇ ਸੋਚ ਨੇੜੇ ਜਾਣ ਤੋਂ ਵੀ ਡਰ ਆਉਦਾ ਏ..
ਸੋ ਜੇ ਚਾਹੁੰਦੇ ਹੋ ਕੇ ਇੱਕ ਨਿੱਕੀ ਜਿਹੀ ਸੂਈ ਚੁਭਣ ਤੇ ਵੀ ਕਿੰਨੇ ਸਾਰੇ ਮਿੱਤਰ ਪਿਆਰੇ ਮੱਦਧ ਤੇ ਆਣ ਖਲੋਵਣ ਤਾਂ ਆਪਣੀ ਬੋਲੀ ਵਿਚ ਮਿਠਾਸ..ਵਿਵਹਾਰ ਵਿਚ ਇਮਾਨਦਾਰੀ ਅਤੇ ਸੁਭਾ ਵਿਚ ਨਰਮੀ ਲਿਆਉਣੀ ਬੜੀ ਜਰੂਰੀ ਏ।

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)