More Punjabi Kahaniya  Posts
ਬਖਸ਼ਿਸ (ਭਾਗ-ਪਹਿਲਾ)


ਬਖਸ਼ਿਸ (ਭਾਗ-ਪਹਿਲਾ)———-
ਸ਼ਾਮ ਪਸਰ ਆਈ ਸੀ। ਮੌਸਮ ਬਦਲ ਰਿਹਾ ਸੀ ਅਤੇ ਹਲਕੀ ਹਲਕੀ ਠੰਡ ਵੀ ਪੈਰ ਪਸਾਰ ਰਹੀ ਸੀ। ਉਹ ਅਤੇ ਉਸਦੇ ਸਾਥੀ ਅਜੇ ਵੀ ਬੇਸੁੱਧ ਪਏ ਸਨ। ਪਤਾ ਨਹੀ ਕਿੰਨੇ ਕੁ ਘੰਟੇ ਬੀਤ ਚੁੱਕੇ ਸਨ। ਉਸਦੇ ਕੰਨ੍ਹਾਂ ਵਿੱਚ ਪਾਠੀ ਦੀ ਪਾਠ ਕਰਨ ਦੀ ਆਵਾਜ ਅਤੇ ਕਿਸੇ ਬੱਚੇ ਦੇ ਰੌਣ ਦੀ ਆਵਾਜ ਰਲਗੱਡ ਹੋ ਰਹੀਆਂ ਸਨ। ਉਸਨੇ ਕੰਨ੍ਹਾਂ ਉੱਤੇ ਹੱਥ ਧਰ ਆਵਾਜਾਂ ਨੂੰ ਰੋਕਣ ਦਾ ਨਾਕਾਮਯਾਬ ਜਿਹਾ ਯਤਨ ਕੀਤਾ ਪਰ ਜਵਾਕ ਦੇ ਰੌਣ ਦੀ ਆਵਾਜ ਹੋਰ ਵੀ ਤਿੱਖੀ ਹੋ ਗਈ। ਉਸਨੇ ਅੱਖਾਂ ਉੱਤੇ ਜ਼ੋਰ ਪਾ ਕੇ ਇੱਧਰ- ਉੱਧਰ ਦੇਖਿਆ। ਵਾਕਈ ਹੀ ਇੱਕ ਨਿੱਕਾ ਜਿਹਾ ਜਵਾਕ ਉੱਥੇ ਪਿਆ ਰੋ ਰਿਹਾ ਸੀ। ਪਹਿਲਾਂ ਉਸਨੂੰ ਲੱਗਾ ਕਿ ਸ਼ਾਇਦ ਉਸਨੂੰ ਕੋਈ ਭੁਲੇਖਾ ਲੱਗਾ ਹੈ ਪਰ ਕੋਲ ਜਾ ਕੇ ਦੇਖਿਆ ਤਾਂ ਚਿੱਟੇ ਕੱਪੜੇ ਵਿੱਚ ਲਪੇਟਿਆ ਇੱਕ ਨਵਜੰਮਿਆਂ ਜਵਾਕ ਸੀ। ਕੋਲ ਇੱਕ ਲਿਫਾਫ਼ੇ ਵਿੱਵ ਕੁੱਝ ਲੀੜੇ ਅਤੇ ਦੁੱਧ ਵਾਲੀ ਬੋਤਲ ਵੀ ਸੀ। ਉਸਨੇ ਟੋਹ ਕੇ ਦੇਖਿਆ ਤਾਂ ਬੋਤਲ ਵਿਚਲਾ ਦੁੱਧ ਅਜੇ ਵੀ ਕੋਸਾ ਸੀ। ਉਸਨੇ ਜਵਾਕ ਚੱਕ ਕੇ ਬੋਤਲ ਉਸਦੇ ਮੂੰਹ ਨਾਲ ਲਾ ਦਿੱਤੀ। ਰੋਂਦਾ ਜਵਾਕ ਉਸਦੀ ਛੋਹ ਪਾ ਕੇ ਨਿਸ਼ਚਿੰਤ ਹੋ ਗਿਆ ਅਤੇ ਦੁੱਧ ਪੀਣ ਲੱਗ ਪਿਆ।
ਉਸਨੂੰ ਬੇਹੱਦ ਹੈਰਾਨਗੀ ਹੋ ਰਹੀ ਸੀ ਕਿ ਕੋਈ ਕਿਵੇਂ ਆਪਣੇ ਢਿੱਡ ਤੋਂ ਜੰਮੇ ਨੂੰ ਇੰਜ ਸੁੰਨਸਾਨ ਥਾਂ ਤੇ ਨਸ਼ੇੜੀਆਂ ਦੇ ਕੋਲ ਛੱਡ ਕੇ ਜਾ ਸਕਦਾ ਸੀ। ਉਸਨੇ ਇੱਧਰ ਉੱਧਰ ਦੇਖਿਆ ਪਰ ਸੁੰਨ੍ਹੇ ਸ਼ਮਸ਼ਾਨ ਘਾਟ ਵਿੱਚ ਸਿਵਾਏ ਉਸਦੇ ਸਾਥੀਆਂ ਦੇ ਹੋਰ ਕੋਈ ਨਹੀ ਸੀ। ਚੰਗਾ ਬੰਦਾ ਤਾਂ ਇੱਧਰ ਉਂਜ ਵੀ ਮੂੰਹ ਨਹੀ ਸੀ ਕਰਦਾ। ਬੱਸ ਇਹ ਉਸ ਵਰਗੇ ਹੋਰ ਮੁੰਡਿਆਂ ਦਾ ਟਿਕਾਣਾ ਸੀ ਜੋ ਟੀਕੇ ਲਾ ਲਾ ਬੇਸੁੱਧ ਹੋ ਕੇ ਪਏ ਰਹਿੰਦੇ। ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਸਦੇ ਨਾਲ ਵਾਲੇ ਅਜੇ ਵੀ ਉਵੇਂ ਹੀ ਪਏ ਸਨ ਫਿਰ ਜਵਾਕ ਦੀ ਆਵਾਜ ਉਸਨੂੰ ਹੀ ਕਿਉਂ ਸੁਣੀ। ਉਹ ਜਵਾਕ ਨੂੰ ਉੱਥੇ ਛੱਡ ਕੇ ਜਾਣ ਬਾਰੇ ਸੋਚ ਵੀ ਨਹੀ ਸਕਦਾ ਸੀ। ਬੱਚਾ ਸ਼ਾਇਦ ਰੋ ਰੋ ਕੇ ਥੱਕ ਚੁੱਕਾ ਸੀ। ਉਸਦੀ ਬੁੱਕਲ ਦਾ ਨਿੱਘ ਪਾ ਸੌ ਗਿਆ ਸੀ। ਉਹ ਜਵਾਕ ਨੂੰ ਮੋਢੇ ਲਾ ਹਨੇਰਾ ਹੋਣ ਤੋਂ ਪਹਿਲੋਂ ਉੱਥੋਂ ਤੁਰ ਪਿਆ ਸੀ। ਜਵਾਕ ਦੇ ਨਾਲ ਉਸਨੂੰ ਇੱਕ ਅਣਕਹੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਸੀ। ਇਹ ਅਹਿਸਾਸ ਉਸਨੂੰ ਪਤਾ ਨਹੀ ਕਿੰਨੇ ਸਮੇਂ ਬਾਅਦ ਹੋਇਆ ਸੀ।
ਪਾਠੀ ਸਾਹਿਬਾਨ ਗੁਰੂਘਰ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਪਹਿਲਾਂ ਉਸਨੇ ਗੁਰੂਘਰ ਜਾਣ ਦੀ ਸੋਚੀ ਪਰ ਜਦੋਂ ਆਪਣੇ ਵੱਲ ਧਿਆਨ ਮਾਰਿਆ ਤਾਂ ਉਹ ਬਾਹਰੋਂ ਹੀ ਸਿਰ ਝੁਕਾ ਅੱਗੇ ਲੰਘ ਗਿਆ। ਉਹ ਜਵਾਕ ਨੂੰ ਲੈ ਕੇ ਛੇਤੀ ਤੋਂ ਛੇਤੀ ਕਿਸੇ ਸੁਰੱਖਿਅਤ ਥਾਂ...

ਤੇ ਚਲਾ ਜਾਣਾ ਚਾਹੁੰਦਾ ਸੀ। ਸੁਰੱਖਿਅਤ ਥਾਂ ਬਾਰੇ ਦਿਮਾਗ ਵਿੱਚ ਆਉਦੇ ਹੀ ਉਸਨੂੰ ਆਪਣੇ ਘਰ ਦਾ ਅਤੇ ਮਾਂ ਦਾ ਚੇਤਾ ਆ ਗਿਆ। ਉਸਨੂੰ ਯਾਦ ਆਇਆ ਕਿ ਉਹ ਤਾਂ ਚਾਰ-ਪੰਜ ਦਿਨਾਂ ਤੋਂ ਘਰ ਗਿਆ ਹੀ ਨਹੀ। ਆਖਰੀ ਦਿਨ ਵੀ ਲੜ੍ਹ ਕੇ ਰੋਂਦੀ ਵਿਕਕਦੀ ਮਾਂ ਨੂੰ ਛੱਡ ਕੇ ਘਰੋਂ ਨਿਕਲ ਆਇਆ ਸੀ। ਉਸਦੇ ਪੈਰ ਬੱਸ ਅੱਡੇ ਵੱਲ ਮੁੜ ਗਏ। ਪਿੰਡ ਵਾਲੀ ਆਖਰੀ ਬੱਸ ਆਉਣ ਵਿੱਚ ਅਜੇ ਕੁੱਝ ਸਮਾਂ ਸੀ। ਉਹ ਉੱਥੇ ਬੈਠ ਬੱਸ ਦੀ ਉਡੀਕ ਕਰਨ ਲੱਗਾ। ਜਵਾਕ ਨੂੰ ਉਸਨੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਰੱਖਿਆ ਸੀ। ਕੋਲ ਬਣੇ ਠੇਕੇ ਅੱਗੇ ਬੈਠੇ ਸ਼ਰਾਬੀਆਂ ਦੀਆਂ ਆਵਾਜਾਂ ਅੱਜ ਉਸਨੂੰ ਬੇਚੈਨ ਕਰ ਰਹੀਆਂ ਸਨ। ਇੰਨੇ ਵਿੱਚ ਬੱਸ ਆ ਗਈ। ਬੱਸ ਵਿੱਚ ਬੈਠੀ ਹਰ ਸਵਾਰੀ ਉਸਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਪਰ ਉਹ ਸਭ ਤੋਂ ਬੇਖਬਰ ਜਵਾਕ ਨੂੰ ਘੁੱਟ ਕੇ ਬੈਠਾ ਸੀ। ਕਡੰਕਟਰ ਦੀ ਵਿਸਲ ਦੀ ਆਵਾਜ਼ ਨਾਲ ਜਵਾਕ ਫੇਰ ਰੋਣ ਲੱਗ ਪਿਆ ਸੀ। ਉਸਨੇ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਵਾਕ ਲਗਾਤਾਰ ਰੋ ਰਿਹਾ ਸੀ। ਸਭ ਸਵਾਰੀਆਂ ਦੀ ਨਜ਼ਰ ਉਸਤੇ ਸੀ ਜਵਾਕ ਨੂੰ ਲੈ ਕੇ ਕਿੰਨੇ ਸਵਾਲ ਸਨ ਉਹਨਾਂ ਦੇ ਮਨਾਂ ਵਿੱਚ ਪਰ ਬੋਲਿਆ ਕੋਈ ਵੀ ਨਾ। ਨਸ਼ੇੜੀ ਨਾਲ ਕੌਣ ਉਲਝਦਾ?
ਉਸਨੇ ਬੋਤਲ ਜਵਾਕ ਦੇ ਮੂੰਹ ਨਾਲ ਲਾ ਦਿੱਤੀ। ਦੁੱਧ ਭਵਾਂ ਠੰਡਾ ਹੋ ਚੁੱਕਾ ਸੀ ਪਰ ਭੁੱਖਾ ਜਵਾਕ ਫੇਰ ਵੀ ਪੀਣ ਲੱਗ ਗਿਆ। ਕਡੰਕਟਰ ਦੀ ਵਿਸਲ ਨਾਲ ਉਸਦੀ ਸੁਰਤ ਪਰਤੀ, ਉਸਦਾ ਪਿੰਡ ਆ ਗਿਆ ਸੀ। ਬੱਸ ਵਿੱਚੋਂ ਵਾਹੋ-ਦਾਹੀ ਉਹ ਉਤਰ, ਕਾਹਲੇ ਕਦਮੀ ਘਰ ਵੱਲ ਤੁਰ ਪਿਆ ਸੀ। ਬਾਹਰ ਵਾਲਾ ਗੇਟ ਅਜੇ ਖੁੱਲਾ ਹੀ ਪਿਆ ਸੀ, ਜਿਵੇਂ ਮਾਂ ਅਜੇ ਉਸਨੂੰ ਉਡੀਕਦੀ ਹੀ ਹੋਵੇਂ। ਜਿਵੇਂ ਹੀ ਉਸਨੇ ਅੰਦਰ ਪੈਰ ਪਾਇਆ, ਮੀਣੀ ਮੱਝ ਕੇ ਅੜਿੰਗ ਕੇ ਉਸਦਾ ਸਵਾਗਤ ਕੀਤਾ। ਮਾਂ ਵੀ ਭੱਜ ਕੇ ਬਾਹਰ ਆ ਗਈ, ਉਸਨੂੰ ਸਹੀ ਸਲਾਮਤ ਆਇਆ ਦੇਖ ਕੇ ਉਹ ਬਹੁਤ ਖੁਸ਼ ਸੀ ਪਰ ਕੁੱਛੜ ਚੁਕਿਆ ਨਿਆਣਾ ਦੇਖ ਥੌੜੀ ਚਿੰਤਾਂ ਵਿੱਚ ਵੀ ਆ ਗਈ ਸੀ। ਉਸਨੇ ਜਵਾਕ ਮਾਂ ਨੂੰ ਫੜਾਉਦਿਆ ਉਸਨੂੰ ਦੁੱਧ ਪਿਆਉਣ ਦੀ ਤਾਕੀਦ ਕੀਤੀ ਅਤੇ ਆਪ ਬਿਨਾਂ ਕੁੱਝ ਦੱਸੇ ਨਹਾਉਣ ਲਈ ਚਲਾ ਗਿਆ। ਹੁਣ ਉਸਨੂੰ ਵੀ ਆਵਦੇ ਆਪ ਤੋਂ ਕਚਿਆਣ ਹੋ ਰਹੀ ਸੀ। ਮਾਂ ਉਸਦੇ ਸੁਭਾਅ ਤੋਂ ਜਾਣੂ ਸੀ। ਉਸਨੇ ਬਿਨਾਂ ਕੋਈ ਸਵਾਲ ਕੀਤੇ ਦੁੱਧ ਕੋਸਾ ਕਰ ਜਵਾਕ ਨੂੰ ਪਿਆਉਣਾ ਸ਼ੁਰੂ ਕਰ ਦਿੱਤਾ। ਜਵਾਕ ਵੀ ਚਿਰਾ ਦਾ ਭੁੱਖਾ ਜਾਪਦਾ ਸੀ।
(ਚੱਲਦਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)