“ਸੋਚ” ਇਕ ਅਜਿਹਾ ਸ਼ਬਦ ਹੈ ਜਿਸ ਨੂੰ ਪੜ੍ ਜਾਂ ਸੁਣ ਹੀ ਅਸੀਂ ਸੋਚੀ ਪੈ ਜਾਂਦੇ ਹਾਂ। ਉਸ ਸੋਚ ਵਿਚ ਹੀ ਅਸੀਂ ਸੋਚਦੇ – ਸੋਚਦੇ ਬਹੁਤ ਦੂਰ ਉਡਾਰੀ ਮਾਰ ਜਾਣੇ ਹਾਂ , ਇਕ ਐਸੀ ਦੁਨੀਆ ਜਾਂ ਜਹਾਨ ਵਿੱਚ ਜੌ ਸਾਡੀ ਸੋਚ ਦੀ ਹੀ ਸਿਰਜਣਾ ਹੁੰਦੀ ਹੈ । ਅਸੀਂ ਸਭ ਜਾਣਦੇ ਹਾਂ ਕੀ ‘ਸੋਚ’ ਸਾਡੇ ਮਨ ਦੀ ਰਚਨਾ ਹੈ, ਪਰ ਜੇ ਕਿਤੇ ਇੰਜ ਹੋਵੇ ਕਿ ਸੋਚ ਸਾਡੀ ਰਚਨਾ ਨਹੀਂ ਬਲਕਿ ਇਸ ਤੋ ਉਲਟ ਅਸੀਂ ਸਭ ਸੋਚ ਦੀ ਰਚਨਾ ਹੋਈਏ ਤਾਂ ਇਹ ਵੀ ਇਕ ਬਹੁਤ ਡੂੰਗੀ ਸੋਚਣ ਵਾਲੀ ਗੱਲ ਹੀ ਹੈ। ਹਜ਼ਾਰਾ ਸਾਲ ਪਹਿਲਾ ਕਿੱਸੇ ਮਨੁੱਖ ਨੇ ਹੀ ਰੁੱਖਾਂ ਜਾਂ ਪੱਥਰਾਂ ਦੇ ਗੋਲ ਅਕਾਰਾ ਨੂੰ ਵੇਖ ਆਪਣੀ ਸੋਚ ਰਾਹੀ ਪਹੀਏ ਦਾ ਅਵਿਸਕਾਰ ਕੀਤਾ ਹੋਣਾ । ਹੋਰ ਵੀ ਬਹੁਤ ਕੁਝ ਜੌ ਅਸੀਂ ਵੇਖਦੇ ਹਾਂ ਜਾਂ ਵਰਤੋ ਵਿੱਚ ਲਿਉਂਦੇ ਹਾਂ ਸਭ ਪਹਿਲਾ ਕਿਸੇ ਦੀ ਸੋਚ ਹੀ ਸੀ। ਮੈਨੂੰ ਲਗਦਾ ਹੀ ਕਿ ਇਹ ਦੁਨੀਆ ਜਿਸ ਵਿਚ ਅਸੀਂ ਹੁਣ ਰਹਿ ਰਹੇ ਹਾਂ, ਇਹ ਮਨੁੱਖਤਾ ਦੀ ਸੋਚ ਨੇ ਹੀ ਬਣਾਈ ਹੈ। ਇਹ ਕਾਰਾਂ, ਬੱਸਾ, ਜਹਾਜ, ਫੋਨ, ਆਦਿ ਹੋਰ ਲੱਖਾ ਚੀਜਾਂ ਸੋਚ ਵਿਚੋਂ ਹੀ ਤਾਂ ਪੈਦਾ ਹੋਇਆ ਹਨ। ਹਰ ਸਮੇਂ, ਹਰ ਪਲ , ਹਰ ਮਨੁੱਖ ਕੁਝ ਨਾ ਕੁਝ ਸੋਚ ਹੀ ਰਿਹਾ ਹੁੰਦਾ ਹੈ, ਉਹ ਚੰਗਾ ਹੋਵੇ ਜਾਂ ਮਾੜਾ ਇਹ ਬਾਅਦ ਦੀ ਗੱਲ ਹੈ। ਕਈਵਾਰ ਕੋਈ ਇਨਸਾਨ ਸਰੀਰਕ ਤੌਰ ਤੇ ਪਾਵੇਂ ਸਾਡੇ ਲਾਗੇ ਹੀ ਬੈਠਾ ਹੋਵੇ , ਪਰ ਉਹ ਆਪਣੀ ਸੋਚ ਵਿੱਚ ਕਿਸੇ ਹੋਰ ਹੀ ਜਹਾਨ ਵਿਚ ਹੁੰਦਾ ਹੈ। ਅੱਜਕਲ ਬਹੁਤ ਲੋਕ ਸੋਚ ਵਿੱਚ ਹੀ ਗਵਾਚ ਜਾਂਦੇ ਹਨ, ਆਪਣੇ ਅੰਦਰ ਹੀ ਕਿਤੇ। ਪਰ ਉਹ ਖੁਦ ਨੂੰ ਲੋਕਾਂ ਵਿੱਚ ਲੱਭਦੇ ਰਹਿੰਦੇ ਨੇ ਸ਼ਇਦ ਏਸੇ ਲਈ ਉਹ ਖੁਦ ਨੂੰ ਕਦੇ ਨਹੀਂ ਲੱਭ ਪਾਉਂਦੇ ਤੇ ਅਖੀਰ ਖੁਦ ਹੀ ਖੁਦ ਦੀ ਸੋਚ ਵਿਚਰ ਗਵਾਚੇ ਹੀ ਮਰ ਜਾਂਦੇ ਹਨ। ਸੋਚ ਹੀ ਇਕ ਅਜਿਹੀ ਚੀਜ ਹੈ ਜੋ ਅਜ਼ਾਦ ਹੈ, ਅਸੀਂ ਜਦ ਮਰਜੀ ਜੌ ਮਰਜੀ ਸੋਚ ਸਕਦੇ ਹਾਂ ਤੇ ਕੋਈ ਇਸ ਤੇ ਰੋਕ ਨਹੀਂ ਲਗਾ ਸਕਦਾ । ਪਰਿੰਦਾ ਪਾਵੇਂ ਪਿੰਜਰੇ...
ਵਿਚ ਕੈਦ ਕਿਉ ਨਾ ਹੋਵੇ ਪਰ ਉਹ ਖੁੱਲ੍ਹੇ ਅਸਮਾਨ ਵਿੱਚ ਉੱਡਣ ਬਾਰੇ ਸੋਚਦਾ ਹੈ ਤੇ ਇਸ ਸੋਚ ਨੂੰ ਕੋਈ ਪਿੰਜਰਾ ਜਾਂ ਦਾਇਰਾ ਰੋਕ ਨਹੀਂ ਸਕਦਾ। ਮਨੁੱਖ ਨੂੰ ਪਾਵੇਂ ਆਜ਼ਾਦੀ ਹੀ ਕਿਉ ਨਾ ਹੋਵੇ ਪਰ ਉਹ ਹਰ ਵਕਤ ਕੈਦ ਰਹਿੰਦਾ ਹੈ , ਕੈਦ ਰਹਿੰਦਾ ਹੈ ਇਜ਼ਤ , ਸ਼ਰਮ ,ਤੇ “ਲੋਕ ਕਿ ਕਹਿਣ ਗੇ ” ਵਰਗਿਆ ਪਿੰਜਿਰਆ ਦੇ ਵਿੱਚ । ਜੌ ਉਸਦੀ ਸੋਚ ਉਸਨੂੰ ਕਰਨ ਲਈ ਆਖਦੀ ਹੋਵੇ ਮਨੁੱਖ ਉਹ ਕੰਮ ਇਹਨਾਂ ਬੰਦਿਸ਼ਾ ਕਰਕੇ ਕਦੇ ਨਹੀਂ ਕਰਦਾ। ਮੈਂ ਵੀ ਅਕਸਰ ਇਹ ਸੋਚਦਾ ਹਾਂ ਕਿ ਅਸੀਂ ਉਹ ਕਰਦੇ ਹਾਂ ਜੋ ਅਸੀਂ ਸੋਚਦੇ ਹਾਂ ? ਨਹੀਂ ਬਿਲਕੁਲ ਨਹੀਂ , ਅਸੀਂ ਸਮਾਜ ਤੋ ਡਰਦੇ ਉਹ ਕਦੇ ਨਹੀਂ ਕਰ ਪਾਉਂਦੇ ਜੌ ਅਸੀਂ ਸੋਚਦੇ ਹਾਂ, ਤੇ ਉਹ ਸੋਚ ਸਿਰਫ਼ ਸੋਚ ਬਣਕੇ ਹੀ ਰਹਿ ਜਾਂਦੀ ਹੈ। ਹਰ ਰੋਜ ਹਰ ਮਨੁੱਖ ਦੇ ਅੰਦਰ ਲੱਖਾ ਸੋਚਾਂ ਜਨਮ ਲੈਂਦੀਆਂ ਹਨ ਤੇ ਮਨੁੱਖ ਦੇ ਮਨ ਅੰਦਰ ਹੀ ਮਰ ਜਾਂਦੀਆਂ ਹਨ। ਅਖੀਰ ਜਦ ਸਮਾਂ ਬੀਤ ਜਾਂਦਾ ਹੈ ਤਾਂ ਅਸੀਂ ਪਛਤਾਵੇ ਨੂੰ ਨਾਲ ਲੈ ਫਿਰ ਇਹੀ ਸੋਚਣ ਹੀ ਬੈਠਦੇ ਹਾਂ ਕਿ ਇੰਝ ਕਰ ਲੈਂਦਾ ਤਾਂ ਚੰਗਾ ਰਹਿ ਜਾਣਾ ਸੀ ।
ਸੋਚਦਾ – ਸੋਚਦਾ ਮੈਂ ਜਦ ਵੀ ਕਿੱਸੇ ਸਿੱਟੇ ਤੇ ਪਹੁੰਚਣ ਲਗਦਾ ਹਾਂ ਤਾਂ ਕੁਝ ਸਵਾਲ ਸਮਨੇ ਆ ਜਾਂਦੇ ਹਨ, ਓਹਨਾਂ ਸਵਾਲਾਂ ਦਾ ਜਵਾਬ ਲਬਣ ਲਈ ਜਦ ਹੋਰ ਸੋਚਦਾ ਹੈ ਤਾਂ ਹੋਰ ਸਵਾਲ ਪੈਦਾ ਹੋ ਜਾਂਦੇ ਨੇ , ਤੇ ਸੋਚਦਾ – ਸੋਚਦਾ ਮੈਂ ਆਪਣੇ ਮਨ ਦੀਆਂ ਓਹਨਾਂ ਕਾਲੀਆ ਗਹਿਰਾਇਆ ਤੱਕ ਪਹੁੰਚ ਜਾਣਾ ਹਾਂ ਜਿੱਥੋਂ ਮੈਂ ਖੁਦ ਨੂੰ ਹੀ ਨਹੀਂ ਲੱਬ ਪਾਉਂਦਾ । ਆਖਿਰ ਮੈਂ ਵੀ ਆਪਣੀ ਸੋਚ ਵਿੱਚ ਹੀ ਗਵਾਚ ਉੱਥੇ ਹੀ ਲੁਪਤ ਹੋ ਜਾਣਾ ਹਾਂ , ਸਾਇਦ ਮਰਨ ਤੋ ਪਹਿਲਾ ਮੈਂ ਵੀ ਆਪਣੀ ਸੋਚ ਵਿੱਚ ਹੀ ਮਰ ਜਾਵਾਂ।
malkeet
simar chauhan 😂😂😂
Simar Chauhan
ਹੁਣ ਮੈਂ ਤੁਹਾਡੀ ਲਿਖਤ ਬਾਰੇ ਸੋਚ ਰਿਹਾ 😂ਕੀ ਸੋਚ ਕੇ ਲਿਖਿਆ ਹੋਣਾ ਤੁਸੀ 👌👌