More Punjabi Kahaniya  Posts
ਚੁੱਲ੍ਹੇ ਦਾ ਉੱਡਦਾ ਧੂੰਆਂ,,


ਚੁੱਲ੍ਹੇ ਦਾ ਉੱਡਦਾ ਧੂੰਆਂ,,
ਓਹ ਆਪਣੀ m.sc ਦੀ ਪੜ੍ਹਾਈ ਪੂਰੀ ਕਰਕੇ ਘਰ ਆਈ ਸੀ । M.sc ਕਰਦਿਆਂ ਬਹੁਤ ਸਾਰੇ ਸੁਪਨੇ ਦੇਖੇ ਸੀ ਉਹਨੇ। ਇਕ ਠੀਕ ਠਾਕ ਜਹੀ ਨੌਕਰੀ ਦਾ ਸੁਪਨਾ, ਬਾਹਰ ਸਹਿਰ ਚ ਰਹਿ ਕੇ ਨੌਕਰੀ ਕਰਨ ਦਾ ਸੁਪਨਾ, ਆਪਣੇ ਪੈਰਾਂ ਤੇ ਖੜੇ ਹੋਣ ਦਾ ਸੁਪਨਾ, ਆਪਣੇ ਕਮਾਏ ਪੈਸਿਆਂ ਨਾਲ ਆਪਣੀਆਂ ਨਿੱਕੀਆਂ ਨਿੱਕੀਆ ਰੀਝਾਂ ਪੂਰੀਆਂ ਕਰਨ ਦਾ ਸੁਪਨਾ। 5 ਸਾਲ ਬਾਹਰ ਰਹਿ ਕੇ ਪੜ੍ਹਾਈ ਕਰਨ ਮਗਰੋਂ ਉਹ ਅੱਜ ਆਪਣੇ ਪਿੰਡ , ਆਪਣੇ ਘਰ ਵਾਪਿਸ ਆਈ ਸੀ। ਸਭ ਸੋਚ ਰੱਖਿਆ ਸੀ, ਵੀ ਕੁਝ ਸਮਾਂ ਘਰ ਰਹਿ ਕੇ, ਕੋਈ ਚੰਗੀ ਜਿਹੀ ਨੌਕਰੀ ਦੇਖ ਲੈਣੀ ਆ। ਬਹੁਤ ਖੁਸ਼ ਸੀ ਉਹ। ਘਰ ਆਈ, ਕੁਝ ਸਮਾਂ ਵਧੀਆ ਲੰਘਿਆ। ਹਾਂ, ਪਰ ਉਹ ਆਪਣੀਆਂ ਸਹੇਲੀਆਂ ਨੂੰ ਤੇ ਬਾਹਰ ਦੇ ਖਾਣੇ ਨੂੰ ਬਹੁਤ ਯਾਦ ਕਰਦੀ ਰਹਿੰਦੀ ਸੀ। ਫਿਰ ਕੁਝ ਸਮੇਂ ਮਗਰੋਂ ਓਹਨੇ ਆਪਣੇ ਘਰ ਨੌਕਰੀ ਕਰਨ ਦੀ ਇੱਛਾ ਜਾਹਿਰ ਕੀਤੀ। ਇਕਦਮ ਕੋਰਾ ਜਵਾਬ ਮਿਲ ਗਿਆ। ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਇਹ ਤਾਂ ਉਹਨੇ ਸੋਚਿਆ ਹੀ ਨੀ ਸੀ। ਥੋੜੇ ਸਮੇਂ ਲਈ ਜਿਵੇਂ ਜਾਨ ਜਹੀ ਨਿਕਲ ਗਈ ਸੀ। ਫਿਰ ਉਹਨੇ ਆਪਣੇ ਆਪ ਨੂੰ ਸੰਭਾਲਿਆ। ਆਪਣੀ ਮਾਂ ਨਾਲ ਦੁਬਾਰਾ ਗਲ ਕੀਤੀ, ਮਾਂ ਨੇ ਉਹਨੂੰ ਸਮਜਾਉਂਦਿਆ ਕਿਹਾ ਵੀ ਧੀਏ ,ਹੁਣ ਤੇਰੀ ਵਿਆਹ ਦੀ ਉਮਰ ਆ। ਦੇਖ ਤੂੰ ਜਿੰਨਾ ਕਿਹਾ ਅਸੀਂ ਤੈਨੂੰ ਪੜ੍ਹਾਇਆ। ਪਰ ਹੁਣ ਆਹ ਨੌਕਰੀ ਨਾਕਰੀ ਤੂੰ ਆਪਣੇ ਘਰ ਜਾ ਕੇ ਕਰੀ। ਨਾਲੇ ਬਾਹਰ ਰਹਿ ਕੇ ਨੌਕਰੀ ?? ਮੁੰਡੇ ਵਾਲੇ 100 ਸਵਾਲ ਕਰਨਗੇ। ਰਿਸਤਾ ਨੀ ਹੋਣਾ। ਇਹ ਗਲ ਸੁਣ ਸੁਣ ਓਹਨੂੰ ਕੰਬਣੀ ਛਿੜ ਰਹੀ ਸੀ। ਜਿੱਥੇ ਸਾਰਾ ਪਰਿਵਾਰ ਓਸਦੇ ਖਿਲਾਫ ਸੀ ,, ਓਸਦੀ ਆਖਿਰੀ ਉਮੀਦ ਓਹਦੀ ਮਾਂ ਵੀ ਬਾਕੀ ਪਰਿਵਾਰ ਦੀ ਹੀ ਬੋਲੀ ਬੋਲ ਰਹੀ ਸੀ। ਓਹਨੂੰ ਹੁਣ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਉਹ ਕੀ ਕਰੇ? ਕਿੱਥੇ ਜਾਏ??
ਅਚਾਨਕ ਓਸਦਾ ਆਪਣਾ ਪਰਿਵਾਰ ਓਹਨੂੰ ਬੇਗਾਨਾ ਜੇਹਾ ਲੱਗਣ ਲੱਗ ਗਿਆ। ਬਹੁਤ ਇੱਕਲਾ ਮਹਿਸੂਸ ਕਰ ਰਹੀ ਸੀ ਉਹ ਆਪਣੇ ਆਪ ਨੂੰ। ਓਹਦੀ ਮਾਂ ਓਹਨੂੰ ਘਰਦੇ ਕੰਮਾਂ ਕਾਰਾਂ ਦੀ ਜਾਂਚ ਸਿਖਾ ਰਹੀ ਸੀ। ਸਵੇਰੇ ਜਲਦੀ ਉੱਠਣਾ, ਕਪੜੇ ਧੋਣਾ, ਝਾੜੂ ਪੋਚਾ ਅਤੇ ਰੋਟੀ ਸਬਜੀ। ਪਹਿਲਾ ਔਖਾ ਜਾ ਲੱਗਿਆ, ਪਰ ਹੁਣ ਓਹਦੀ ਆਦਤ ਜਿਹੀ ਬਣ ਗਈ ਸੀ । ਘਰਦੇ ਕੰਮ ਕਰਦੀ ਕਰਦੀ ਉਹ ਭੁੱਲ ਗਈ ਸੀ ਆਪਣੀ ਪੜ੍ਹਾਈ, ਆਪਣੇ ਸੁਪਨੇ। ਆਪਣੀਆ ਇੱਛਾਵਾਂ ਦੇ ਆਪਣੇ ਹੱਥੀਂ ਗਲਾ ਘੋਟ...

ਕੇ ਆਪਣੇ ਅੰਦਰ ਹੀ ਦੱਬ ਲਿਆ ਕਿਤੇ। ਆਪਣੇ ਆਪ ਤੋਂ ਤੇ ਆਪਣਿਆਂ ਤੋ ਹਾਰੀ ਉਹ ਚੁੱਪ ਚੁੱਪ ਫਿਰਦੀ ਰਹਿੰਦੀ ਘਰ ਦੇ ਕੰਮ ਸੰਵਾਰ ਦੀ। ਘਰ ਓਹਦੇ ਰਿਸਤੇ ਦੀਆਂ ਗੱਲਾਂ ਚੱਲਦੀਆਂ। ਓਹ ਸੁਣ ਕੇ ਅਣਸੁਣਿਆ ਕਰ ਦਿੰਦੀ। ਘਰਦੇ ਓਹਦੀ ਰਾਇ ਮੰਗਦੇ, ਫੋਟੋ ਦਿਖਾ ਕੇ ਪੁੱਛਦੇ ਵੀ ਪਸੰਦ ਨਾ ਪਸੰਦ ਦਸਦੇ। ਪਰ ਉਹ ਕੁਝ ਨਾ ਕਹਿੰਦੀ ਬਸ ਭਰੀਆ ਅੱਖਾਂ ਨਾਲ ਇੰਨੀ ਕੁ ਗਲ ਕਹਿ ਦਿੰਦੀ ਬਸ ਤੁਸੀਂ ਦੇਖਲੋ। ਚੁੱਲੇ ਤੇ ਕੰਮ ਕਰਨਾ ਸਿੱਖ ਰਹੀ ਸੀ ਉਹ। ਕਦੇ ਕਦੇ ਧੂਏਂ ਦਾ ਬਹਾਨਾ ਕਰ ਕੇ ਰੋ ਲੈਂਦੀ ਸੀ। ਇਕ ਰਾਤ ਓਹਨੇ ਬਹੁਤ ਡਰਾਵਣਾ ਸੁਪਨਾ ਦੇਖਿਆ। ਓਹਨੇ ਦੇਖਿਆ ਵੀ ਉਹ ਚੁੱਲ੍ਹੇ ਤੇ ਕੰਮ ਕਰ ਰਹੀ ਸੀ। ਅੱਗ ਬੁਝ ਗਈ। ਓਹ ਫੂਕਾਂ ਮਾਰ ਕੇ ਅੱਗ ਨੂੰ ਮੁੜ ਜਲਾਉਣ ਦੀ ਕੋਸਿ਼ਸ਼ ਕਰ ਰਹੀ ਸੀ। ਪਰ ਅੱਗ ਨਹੀਂ ਸੀ ਮੱਚ ਰਹੀ। ਚੁੱਲ੍ਹੇ ਵਿੱਚ ਧੂੰਆ ਨਿਕਲ ਰਿਹਾ ਸੀ । ਤੇ ਉਹ ਧੂੰਆਂ ਬਹੁਤ ਡਰੋਨਾਂ ਰੂਪ ਧਾਰਨ ਕਰ ਰਿਹਾ ਸੀ। ਓਸ ਦਾ ਇਕਦਮ ਉਪਰ ਧਿਆਨ ਗਿਆ ਤੇ ਓਹਨੇ ਦੇਖਿਆ ਧੂਏਂ ਦਾ ਉਹ ਡਰੋਨਾਂ ਰੂਪ ਅਪਣਾ ਮੂੰਹ ਖੋਲ੍ਹ ਕੇ ਖੜ੍ਹਾ ਸੀ ਤੇ ਉਸਨੂੰ ਆਪਣੇ ਮੂੰਹ ਵਿੱਚ ਪਾਉਣ ਲਈ ਕਾਹਲਾ ਸੀ। ਦੇਖਦੇ ਹੀ ਦੇਖਦੇ ਓਸਦੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਉਸਦਾ ਰੰਗ ਵੀ ਧੂਏਂ ਵਾਂਗ ਕਾਲਾ ਹੋ ਗਿਆ। ਓਸ ਧੂਏਂ ਚ ਓਹਨੂੰ ਸਾਹ ਨੀ ਆ ਰਿਹਾ ਸੀ । ਉਸਦੀਆਂ ਅੱਖਾਂ ਧੂੰਏ ਨਾਲ ਜਲ ਰਹੀਆਂ ਸੀ। ਓਹ ਭਜ ਕੇ ਆਪਣੀ ਜਾਨ ਬਚਾਉਣਾ ਚਾਹੁੰਦੀ ਸੀ । ਪਰ ਏਦਾ ਲਗਦਾ ਸੀ ਜਿਵੇਂ ਧੂਏਂ ਨੇ ਓਹਦੇ ਚੁਫ਼ੇਰੇ ਇਕ ਘੇਰਾ ਬਣਾ ਲਿਆ। ਓਹ ਜਿੱਥੇ ਜਾਂਦੀ ਧੂੰਆਂ ਉਹਦੇ ਨਾਲ । ਓਹਦਾ ਸਾਹ ਘੁਟ ਰਿਹਾ ਸੀ । ਧੂਏਂ ਦਾ ਬਣਿਆ ਉਹ ਰਾਕਸ਼ਸ ਓਹਨੂੰ ਮੂੰਹ ਚ ਪਾਉਣ ਹੀ ਵਾਲਾ ਸੀ ਕਿ ਉਹ ਇੱਕਦਮ ਚੀਖ਼ ਮਾਰ ਕੇ ਉੱੜਵਾਹਈ ਉੱਠੀ। ਕੋਲ ਪਈ ਓਸਦੀ ਮਾਂ ਨੇ ਪੁੱਛਿਆ ਵੀ ਕੀ ਹੋਇਆ?? ਕੋਈ ਡਰਾਵਣਾ ਸੁਪਨਾ ਦੇਖ ਲਿਆ ਕੇ?? ਓਹ ਰੋਂਦੀ ਰੋਂਦੀ ਮਾਂ ਦੇ ਗਲ਼ ਲਗੀ ਤੇ ਕਹਿਣ ਲੱਗੀ ਹਜੀ ਮੇਰਾ ਵਿਆਹ ਨਾ ਕਰੋ ਨਹੀਂ ਤਾਂ ਚੁੱਲ੍ਹੇ ਦਾ ਧੂੰਆਂ ਮੈਨੂੰ ਖਾ ਲਵੇਗਾ।।

...
...



Related Posts

Leave a Reply

Your email address will not be published. Required fields are marked *

2 Comments on “ਚੁੱਲ੍ਹੇ ਦਾ ਉੱਡਦਾ ਧੂੰਆਂ,,”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)