More Punjabi Kahaniya  Posts
ਜਿਹਨੇ ਕੀਤੀ ਸ਼ਰਮ..ਉਹਦੇ ਫੁੱਟਗੇ ਕਰਮ


ਦੁਪਹਿਰੇ ਕੌਫੀ ਪੀਣ ਲਾਈਨ ਵਿਚ ਲੱਗ ਗਿਆ।
ਸਮਝ ਨਾ ਆਵੇ ਕੇ ਕਾਊਂਟਰ ਤੇ ਖਲੋਤੀ ਕੁੜੀ ਗੋਰੀ ਏ ਜਾ ਆਪਣੀ..ਨਾ ਹੀ ਨਾਮ ਵਾਲਾ ਬਿੱਲਾ ਹੀ ਲਾਇਆ ਸੀ।
ਹੰਢੇ ਵਰਤੇ ਫੌਰਮੁੱਲੇ ਮੁਤਾਬਿਕ ਅੰਗਰੇਜੀ ਦੇ ਨਾਲ-ਨਾਲ ਦੋ-ਚਾਰ ਅੱਖਰ ਪੰਜਾਬੀ ਦੇ ਵੀ ਬੋਲ ਦਿੱਤੇ..ਅੱਗੋਂ ਹੱਸ ਪਈ ਤੇ ਆਖਣ ਲੱਗੀ ਅੰਮ੍ਰਿਤਸਰੋਂ ਹਾਂ..ਇੱਥੇ ਮੈਨੇਜਰ ਦੀ ਪੋਸਟ ਤੇ ਹਾਂ।
ਮੈਂ ਕੁੜੀ ਨੂੰ ਫੁੱਲ ਹੱਲਾ ਸ਼ੇਰੀ ਦੇ ਕੇ ਸੋਫੇ ਤੇ ਆਣ ਬੈਠਾ..

ਘੜੀ ਕੂ ਮਗਰੋਂ ਹੀ ਇੱਕ ਬਜ਼ੁਰਗ ਗੋਰਾ ਸਾਹਮਣੇ ਬੈਠਣ ਲੱਗਾ ਤਾਂ ਹੱਥੋਂ ਕੌਫੀ ਵਾਲਾ ਕੱਪ ਛੁੱਟ ਸੋਫੇ ਤੇ ਜਾ ਡਿੱਗਾ..ਖਲਾਰਾ ਪੈ ਗਿਆ ਤੇ ਸੀਟ ਗਿੱਲੀ ਹੋ ਗਈ!
ਓਸੇ ਵੇਲੇ ਓਹੀ ਮੈਨੇਜਰ ਕੁੜੀ ਪੋਚਾ ਲੈ ਆ ਗਈ ਤੇ ਮੋਰਚਾ ਸੰਭਾਲ ਲਿਆ..।
ਥੋੜਾ ਸਹਿਜ ਮਹਿਸੂਸ ਕਰਵਾਉਣ ਲਈ ਆਖ ਦਿੱਤਾ ਕੇ ਕੁੜੀਏ ਘਬਰਾਵੀਂ ਨਾ..ਇਹ ਕੰਮ ਹਰੇਕ ਨੂੰ ਕਰਨਾ ਹੀ ਪੈਂਦਾ..ਇੱਥੇ ਹੱਥੀਂ ਕੰਮ ਕਰਨ ਵਾਲੇ ਨੂੰ ਹੱਥੀਂ ਛਾਂਵਾਂ ਹੁੰਦੀਆਂ..ਨਾ ਕੋਈ ਨੀਵਾਂ ਗਿਣਦਾ ਤੇ ਨਾ ਹੀ ਕੋਈ ਠਿੱਠ-ਮਖੌਲ ਹੀ ਕਰਦਾ..।

ਪਿਛਲੇ ਮੁਲਖ ਜਰੂਰ ਏ.ਸੀ. ਕਮਰਿਆਂ ਅੰਦਰ ਬੈਠ ਹੁਕਮ ਚਲਾਏ ਜਾਂਦੇ ਨੇ ਪਰ ਇੱਥੇ ਤਾਂ ਪੋਚਾ ਚੁੱਕ ਖੁਦ ਮੈਦਾਨ ਵਿਚ ਡਟਣਾ ਹੀ ਪੈਂਦਾ ਏ..

ਨਵਾਂ ਨਵਾਂ ਕਨੇਡਾ ਆਇਆ ਤਾਂ ਇੱਕ ਇੰਟਰਵਿਊ ਦੌਰਾਨ… ਇੰਡੀਆ ਵਾਲੇ ਬਣਾ ਸਵਾਰ ਕੇ ਰੱਖੇ ਸਰਟੀਫਿਕੇਟ ਵਿਖਾਉਣ ਲੱਗਾ..ਗੋਰਾ ਆਖਣ ਲੱਗਾ ਇਹਨਾਂ ਦੀ ਕੋਈ ਲੋੜ ਨਹੀਂ..ਬੱਸ ਮਗਰੇ ਮਗਰ ਤੁਰਿਆ ਆ..
ਟੇਬਲ ਤੇ ਇੱਕ ਟੂਲ ਨੂੰ ਘੜੀ ਕੁ ਚਲਾ ਕੇ ਵਿਖਾਉਣ ਮਗਰੋਂ ਆਖਣ ਲੱਗਾ ਹੁਣ ਇਸਨੂੰ ਤੂੰ ਚਲਾ ਕੇ ਵਿਖਾ..ਨਹੀਂ ਤੇ...

ਤੇਰੇ ਸਰਟੀਫਿਕੇਟ ਤੈਨੂੰ ਮੁਬਾਰਕ..

ਉਸ ਦਿਨ ਸਮਝ ਆ ਗਈ ਕੇ ਇੱਥੇ ਕੰਮ ਪਿਆਰਾ ਏ ਚੰਮ ਨਹੀਂ..ਫੇਰ ਮਗਰੋਂ ਘਾਹ ਵੀ ਕੱਟੇ..ਲੈਂਡ ਸਕੇਪਿੰਗ ਵੀ ਕੀਤੀ..ਘਰਾਂ ਦੀ ਸਫਾਈ ਵੀ ਕੀਤੀ..ਇਥੋਂ ਤੱਕ ਕੇ ਗੰਦੇ ਮੰਦੇ ਟਾਇਲਟ ਤੱਕ ਵੀ ਖੁਦ ਆਪਣੇ ਹੱਥੀਂ ਸਾਫ ਕੀਤੇ..ਕਈਆਂ ਠੱਠੇ-ਮਖੌਲ ਵੀ ਕੀਤੇ ਪਰ ਆਪਾਂ ਇਹ ਸੋਚ ਕੰਨ ਹੀ ਨਹੀਂ ਧਰੇ ਕੇ ਭਾਈ ਆਥਣ ਵੇਲੇ ਮੇਰੇ ਪਰਿਵਾਰ ਦੀ ਥਾਲੀ ਵਿਚ ਰੋਟੀ ਤੁਸਾਂ ਥੋੜੀ ਆ ਕੇ ਧਰਨੀ ਏ।

ਦੋਸਤੋ ਲੋਕ ਅਕਸਰ ਹੀ ਇੱਥੇ ਆਉਣ ਦੇ ਦੋ ਤਿੰਨ ਸਾਲਾਂ ਮਗਰੋਂ ਇਹ ਆਖਦੇ ਸੁਣੀਂਦੇ ਨੇ ਕੇ ਹੁਣ ਉਹ ਸੈੱਟ ਹੋ ਗਏ ਨੇ..ਪਰ ਅਸਲੀਅਤ ਇਹ ਹੈ ਕੇ ਏਨੇ ਸਾਲ ਇੱਥੇ ਦੇ ਸਿਸਟਮ ਵਾਲੀ ਚੱਕੀ ਦੇ ਪੁੜਾਂ ਵਿਚ ਪੀਸੇ ਜਾਣ ਮਗਰੋਂ ਓਹਨਾ ਨੂੰ ਠੋਕਰਾਂ ਅਤੇ ਧੱਕੇ ਖਾਣ ਦੀ “ਆਦਤ” ਜਿਹੀ ਪੈ ਜਾਇਆ ਕਰਦੀ ਏ..ਅਤੇ ਅਸੀ ਲੋਕ ਇਸੇ ਪੈ ਗਈ “ਆਦਤ” ਨੂੰ ਸੈੱਟ ਹੋਣਾ ਆਖ ਦਿੰਦੇ ਹਾਂ..।
ਸੋ ਏਧਰ ਆਉਣਾ ਚਾਹੁੰਦੀ ਅਗਲੀ ਪੀੜ੍ਹੀ ਨੂੰ ਭੇਜਣ ਤੋਂ ਪਹਿਲਾਂ ਧੌਣ ਉਚੀ ਕਰਕੇ ਹੱਥੀਂ ਕੰਮ ਕਰਨ ਦੀ ਆਦਤ ਪਾ ਕੇ ਹੀ ਜਹਾਜੇ ਚਾੜਿਆ ਕਰੋ..ਦੋਵੇਂ ਧਿਰਾਂ ਸੌਖੀਆਂ ਰਹੂਗੀਆਂ..!
ਬਾਪੂ ਹੁਰੀਂ ਅਕਸਰ ਹੀ ਆਖਦੇ ਹੁੰਦੇ ਸਨ ਕੇ ਕੰਮ ਦੇ ਮਾਮਲੇ ਵਿਚ ਜਿਹਨੇ ਕੀਤੀ ਸ਼ਰਮ..ਉਹਦੇ ਫੁੱਟਗੇ ਕਰਮ..।

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)